ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਦੇ ਸਮੇਂ ਵਿੱਚ ਬਿਮਾਰ ਹੋਣਾ ਇਕ ਆਮ ਗੱਲ ਹੋ ਗਈ ਹੈ ।ਅੱਜ ਦੇ ਸਮੇਂ ਵਿੱਚ ਆਪਣੇ ਸਰੀਰ ਨੂੰ ਸੁਆਸਥ ਰੱਖਣਾ ਬਹੁਤ ਮੁਸ਼ਕਿਲ ਕੰਮ ਹੋ ਗਿਆ ਹੈ। ਕਿਉਂਕਿ ਅੱਜ ਕੱਲ ਦਾ ਵਾਤਾਵਰਣ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਅਸੀਂ ਚਾਹ ਕੇ ਵੀ ਆਪਣੇ ਆਪ ਨੂੰ ਤੰਦਰੁਸਤ ਨਹੀਂ ਰੱਖ ਸਕਦੇ।
ਦੋਹਤੋ ਅੱਜ ਦੇ ਸਮੇਂ ਵਿੱਚ ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਵਿਅਸਤ ਹੋ ਗਈ ਹੈ। ਜਿਸਦੇ ਕਾਰਨ ਅਸੀਂ ਆਪਣੇ ਸਰੀਰ ਅਤੇ ਖਾਣ ਪੀਣ ਵੱਲ ਧਿਆਨ ਨਹੀਂ ਦੇ ਪਾਉਂਦੇ। ਜਿਸਦੇ ਕਾਰਨ ਘੱਟ ਉਮਰ ਦੇ ਵਿੱਚ ਹੀ ਮੋਟਾਪੇ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਗਈ ਹੈ, ਸਮੇਂ ਤੋਂ ਪਹਿਲਾਂ ਵਾਲ ਝੜਨੇ ਸ਼ੁਰੂ ਹੋ ਗਏ ਹਨ, ਚਿਹਰੇ ਤੇ ਝੁਰੜੀਆਂ ਆਉਂਦੀਆਂ ਹਨ , ਚਿਹਰਾ ਮੁਰਝਾਉਣਾ ਸ਼ੁਰੂ ਹੋ ਜਾਂਦਾ ਹੈ, 25 ਸਾਲ ਦੇ ਵਿਅਕਤੀ ਵੀ ਇਸ ਤਰ੍ਹਾਂ ਨਜ਼ਰ ਆਉਂਦੇ ਹਨ ਜਿਸ ਤਰ੍ਹਾਂ ਕਿ ਉਹ 40 ਸਾਲ ਦੇ ਹੋ ਗਏ ਹੋਣ। ਇਸ ਲਈ ਜੇਕਰ ਤੁਸੀਂ ਆਪਣੇ-ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਹੀ ਖਾਣਾ ਪੀਣਾ ਬਹੁਤ ਜ਼ਰੂਰੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹੀ ਰੋਟੀ ਦੇ ਬਾਰੇ ਜਾਣਕਾਰੀ ਲਵਾਂਗੇ ਜਿਸ ਨੂੰ ਖਾਣ ਦੇ ਨਾਲ ਤੁਸੀਂ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ।
ਦੋਸਤੋ ਜੇਕਰ ਤੁਸੀਂ ਇਸ ਰੋਟੀ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਬਹੁਤ ਘੱਟ ਬਿਮਾਰ ਹੋਵੋਗੇ। ਵੈਸੇ ਤਾਂ ਹਰ ਘਰ ਵਿੱਚ ਰੋਟੀ ਬਣਦੀ ਹੈ, ਪਰ ਜੇਕਰ ਇਸ ਦੇ ਵਿੱਚੋਂ ਕੁਝ ਆਟਾ ਮਿਲਾ ਕੇ ਰੋਟੀ ਬਣਾਈ ਜਾਵੇ ਤਾਂ ਉਸ ਰੋਟੀ ਦੇ ਫਾਇਦੇ ਦੁਗਣੇ ਹੋ ਜਾਂਦੇ ਹਨ। ਦੋਸਤੋ ਇਸ ਰੋਟੀ ਦਾ ਸੇਵਨ ਬੱਚੇ ਬੁੱਢੇ ਜਵਾਨ ਹਰ ਤਰ੍ਹਾਂ ਦੇ ਲੋਕ ਕਰ ਸਕਦੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਰੋਟੀ ਨੂੰ ਕਿਸ ਤਰ੍ਹਾਂ ਬਣਾਉਣਾ ਹੈ। ਦੋਸਤੋ ਇਸ ਰੋਟੀ ਨੂੰ ਬਣਾਉਣ ਦੇ ਲਈ ਸੌ ਗ੍ਰਾਮ ਅਲਸੀ ਦੇ ਬੀਜ ਅਤੇ ਸੌ ਗ੍ਰਾਮ ਤਿਲ ਲੈ ਲੈਣੇ ਹਨ।ਤੁਸੀਂ ਚਿੱਟੇ ਜਾਂ ਕਾਲੇ ਦੋਨਾਂ ਵਿੱਚੋਂ ਕੋਈ ਵੀ ਤਿਲ ਦਾ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਇਸ ਤੋਂ ਬਾਅਦ 50 ਗਾ੍ਮ ਕਲੌਂਜੀ ਅਤੇ 50 ਗ੍ਰਾਮ ਅਜਵਾਇਣ ਲੈ ਲੈਣੀ ਹੈ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਵੀ ਮਿਲਾ ਕੇ ਰੱਖ ਲੈਣਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ।
ਦੋਸਤੋ ਅੱਧਾ ਕਿਲੋ ਆਟੇ ਦੇ ਵਿਚ ਅੱਧਾ ਚਮਚ ਕਲੋਂਜੀ ਅਤੇ ਅੱਧਾ ਚਮਚ ਜਵੈਣ ਜਿਹੜੀ ਕਿ ਮਿਲਾ ਕੇ ਰੱਖੀ ਹੋਈ ਹੈ, ਇਨ੍ਹਾਂ ਦੋਨਾਂ ਚੀਜ਼ਾਂ ਦਾ ਅੱਧਾ ਚਮਚ ਹੀ ਇਸਤੇਮਾਲ ਕਰਨਾ ਹੈ, ਚਾਰ ਚਮਚ ਅਲਸੀ ਦੇ ਬੀਜ ਅਤੇ ਤਿਲ ਦੇ ਲੈਂ ਲੈਣੇ ਹਨ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਟੇ ਵਿੱਚ ਮਿਲਾ ਦੇ ਸਮੇਂ ਤੁਸੀਂ ਇਨ੍ਹਾਂ ਦਾ ਪਾਊਡਰ ਵੀ ਇਸਤੇਮਾਲ ਕਰ ਸਕਦੇ ਹੋ। ਇਸ ਤਰ੍ਹਾਂ ਇਹ ਆਟੇ ਦੀ ਰੋਟੀ ਬਣਾ ਕੇ ਤੁਸੀਂ ਖਾ ਸਕਦੇ ਹੋ ਇਹ ਆਟੇ ਦੀ ਰੋਟੀ ਬਹੁਤ ਜ਼ਿਆਦਾ ਹੈਲਦੀ ਹੋ ਜਾਂਦੀ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਰੋਟੀ ਦਾ ਸੇਵਨ ਕਰਨ ਦੇ ਨਾਲ ਕਿਹੜੀ ਕਿਹੜੀ ਬੀਮਾਰੀਆਂ ਠੀਕ ਹੁੰਦੀਆਂ ਹਨ।
ਦੋਸਤੋ ਜੇਕਰ ਤੁਹਾਨੂੰ ਹਾਜ਼ਮੇ ਦੀ ਕੋਈ ਵੀ ਸਮੱਸਿਆ ਹੈ ,ਪੇਟ ਸਬੰਧੀ ਕੋਈ ਵੀ ਸਮੱਸਿਆ ਹੈ, ਇਹ ਸਮੱਸਿਆਵਾਂ ਠੀਕ ਹੁੰਦੀਆਂ ਹਨ ਜੇਕਰ ਤੁਹਾਨੂੰ ਥਕਾਨ ਅਤੇ ਆਲਸ ਮਹਿਸੂਸ ਹੁੰਦੀ ਹੈ, ਜੇਕਰ ਤੁਹਾਨੂੰ ਡਾਇਬਟੀਜ਼ ਦੀ ਸਮੱਸਿਆ ਹੈ ਤੁਹਾਡਾ ਬਲੱਡ ਸ਼ੂਗਰ ਲੈਵਲ ਵਧਿਆ ਹੋਇਆ ਹੈ ਤਾਂ ਵੀ ਇਹ ਰੋਟੀ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਸ ਰੋਟੀ ਨੂੰ ਖਾਣ ਦੇ ਨਾਲ ਤੁਹਾਡਾ ਸੂਗਰ ਲੈਵਲ ਹਮੇਸ਼ਾ ਕੰਟਰੋਲ ਦੇ ਵਿਚ ਰਹੇਗਾ। ਦੋਸਤੋ ਇਸ ਰੋਟੀ ਦੇ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੇ ਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹਨ, ਜੇਕਰ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੈ ਤਾਂ ਵੀ ਇਹ ਰੋਟੀ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਸ ਰੋਟੀ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਕਮਰ ਦਰਦ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਦੋਸਤੋ ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਸ ਰੋਟੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸਦੇ ਵਿਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਸ ਦੇ ਵਿਚ ਫਾਈਬਰ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹ ਸਾਡੇ ਮੈਟਾਬੋਲਿਜ਼ਮ ਨੂੰ ਤੇਜ ਕਰਦਾ ਹੈ। ਇਸ ਨਾਲ ਸਾਡੇ ਸਰੀਰ ਵਿੱਚ ਜਮਾਂ ਹੋਈ ਵਾਧੂ ਚਰਬੀ ਘੱਟ ਜਾਂਦੀ ਹੈ ,ਜਿਸ ਨਾਲ ਸਾਡੇ ਸਰੀਰ ਦਾ ਮੋਟਾਪਾ ਵੀ ਘਟਦਾ ਹੈ। ਦੋਸਤੋ ਇਸ ਤੋਂ ਇਲਾਵਾ ਜੇਕਰ ਜਿਨ੍ਹਾਂ ਵਿਅਕਤੀਆਂ ਨੂੰ ਥਾਇਰਾਇਡ ਦੀ ਸਮੱਸਿਆ ਹੈ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਵੀ ਇਸ ਰੋਟੀ ਦਾ ਸੇਵਨ ਜ਼ਰੂਰ ਕਰਨ ਕਿਉਂਕਿ ਇਸ ਦੇ ਵਿੱਚ ਕਲੌਂਜੀ ਮਿਕਸ ਕੀਤੀ ਗਈ ਹੈ। ਇਹ ਸਾਡੇ ਸਰੀਰ ਵਿਚ ਸੌ ਤੋਂ ਵੀ ਵੱਧ ਬਿਮਾਰੀਆਂ ਨੂੰ ਠੀਕ ਕਰਦੀ ਹੈ ਅਤੇ ਇਸਦੇ ਵਿਚ ਅਜਵਾਇਣ ਮਿਲਾਈ ਗਈ ਹੈ ਜੋ ਕਿ ਸਾਡੇ ਪੇਟ ਸਬੰਧੀ ਰੋਗਾਂ ਨੂੰ ਠੀਕ ਕਰਦੀ ਹੈ।
ਇਸ ਤੋਂ ਇਲਾਵਾ ਇਸ ਦੇ ਬੀਜ ਅਲਸੀ ਦੇ ਬੀਜ ਮਿਕਸ ਕੀਤੇ ਗਏ ਹਨ ਜਿਸਦੇ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ। ਇਹ ਵੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜੇਕਰ ਤੁਸੀਂ ਲੰਬੇ ਸਮੇਂ ਤੱਕ ਜਵਾਨ ਦਿਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਅਲਸੀ ਦੇ ਬੀਜਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।ਇਸ ਦੇ ਵਿੱਚ ਤਿਲ ਮਿਕਸ ਕੀਤੇ ਗਏ ਹਨ, ਇਸਦੀ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜਿਸ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਆਉਂਦੀ। ਦੋਸਤੋ ਇਹ ਰੋਟੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ ਅਤੇ ਇਹ ਬਹੁਤ ਜ਼ਿਆਦਾ ਹੈਲਦੀ ਹੈ। ਇਸ ਕਰਕੇ ਇਸ ਰੋਟੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਉਮੀਦ ਕਰਦੇ ਹਾਂ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ।