ਦੁਨੀਆਂ ਦਾ ਅਜਿਹਾ ਗੁਰਦੁਆਰਾ ਸਾਹਿਬ ਜਿੱਥੋਂ 5 ਇਸ਼ਨਾਨ ਨਾਲ ਹੁੰਦੀ ਹੈ ਔਲਾਦ ਦੀ ਪ੍ਰਾਪਤੀ

ਵੀਡੀਓ ਨੀਚੇ ਹੈ ਜੀ

ਸਤਿ ਸ੍ਰੀ ਅਕਾਲ ਦੋਸਤੋ । ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹੇ ਗੁਰਦੁਆਰੇ ਦੇ ਬਾਰੇ ਦੱਸਾਂਗੇ, ਜਿੱਥੇ ਜਦੋਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਹੁੰਦਾ ਹੈ ਤਾਂ ਉਥੋਂ ਦੀ ਕੰਧ ਝੂਲਦੀ ਹੈ। ਇਸ ਗੁਰਦੁਆਰੇ ਦਾ ਇਤਿਹਾਸ ਹੈ ਕਿ ਇਥੇ ਇਕ ਬੀਬੀ ਨੇ ਗੁਰੂ ਦਾ ਹੁਕਮ ਮੰਨ ਕੇ 5 ਐਤਵਾਰ ਇਸ ਗੁਰਦੁਆਰੇ ਵਿੱਚ ਇਸ਼ਨਾਨ ਕੀਤਾ ਜੋਤਾਂ ਦੇ ਵਿੱਚ ਦੇਸੀ ਘਿਓ ਪਾਇਆ, ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਵਿਚ ਪੁੱਤਰ ਦੀ ਦਾਤ ਹੋਈ। ਇਥੇ ਹਰ ਐਤਵਾਰ ਆ ਕੇ ਇਸ਼ਨਾਨ ਕਰਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਇਸਤਰੀਆਂ ਨੂੰ ਇੱਥੋਂ ਔਲਾਦ ਦੀ ਦਾਤ ਪ੍ਰਾਪਤ ਹੋਈ ਹੈ। ਕਈ ਔਰਤਾਂ ਇਥੇ ਮੰਜੇ ਦੇ ਵਿੱਚ ਵੀ ਆਉਂਦੀਆਂ ਹਨ ਅਤੇ ਇਸ ਸਰੋਵਰ ਸਾਹਿਬ ਤੋਂ ਇਸ਼ਨਾਨ ਕਰਨ ਤੋਂ ਬਾਅਦ ਉਹ ਠੀਕ ਹੋ ਕੇ ਵਾਪਸ ਜਾਂਦੀਆਂ ਹਨ।

ਦੋਸਤੋ ਇਹ ਗੁਰਦੁਆਰਾ ਪਿੰਡ ਠੱਠੀ ਪੁਰਾ ਵਿਚ ਦੁਖਨਿਵਾਰਨ ਸਾਹਿਬ ਝੂਲਣੇ ਮਹਿਲ ਦੇ ਨਾਮ ਤੋਂ ਸਥਿਤ ਹੈ। ਇਹ ਗੁਰਦੁਆਰਾ ਸਾਹਿਬ ਤਰਨ ਤਾਰਨ ਸਾਹਿਬ ਵਿਚ ਪੈਂਦਾ ਹੈ। ਇਸ ਗੁਰਦੁਆਰਾ ਸਾਹਿਬ ਵਿਚ ਜਦੋਂ ਵੀ ਅਰਦਾਸ ਕੀਤੀ ਜਾਂਦੀ ਹੈ ਤਾਂ ਕੰਧ ਝੂਲਦੀ ਹੈ। ਇਸ ਇਤਿਹਾਸਿਕ ਗੁਰਦੁਆਰੇ ਦਾ ਇਤਿਹਾਸ ਇਹ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਤਰਨਤਾਰਨ ਸਾਹਿਬ ਸਰੋਵਰ ਦੀ ਸੇਵਾ ਕਰਵਾਉਂਦੇ ਸੀ ਤਾਂ ਰਾਤ ਨੂੰ ਇਸ ਗੁਰਦੁਆਰੇ ਵਿੱਚ ਵਿਸਰਾਮ ਕਰਦੇ ਸੀ। ਸਵੇਰੇ ਫਿਰ ਸਾਰੀ ਸੰਗਤ ਨਾਲ ਤਰਨ ਤਾਰਨ ਸਰੋਵਰ ਦੀ ਸੇਵਾ ਕਰਵਾਉਦੇ ਸੀ। ਜਿਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਉਸ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਬੈਠ ਦੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਛੋਟੀ ਉਮਰ ਵਿੱਚ ਇੱਥੇ ਪੜ੍ਹਿਆ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਆਪਾਂ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਚੱਲੀਏ ਤਾਂ ਉਨ੍ਹਾਂ ਨੇ ਕਿਹਾ ਕਿ ਆਪਾਂ ਦੁਪਹਿਰ ਦੇ ਸਮੇਂ ਚੱਲਾਂਗੇ ਤਾਂ ਉਹ ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਵਿਚ ਮਿਲ ਜਾਣਗੇ।

ਬਾਬਾ ਬੁੱਢਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਨੂੰ ਇਸ ਜਗ੍ਹਾ ਉਤੇ ਲੈ ਕੇ ਆਏ। ਇਥੇ ਆ ਕੇ ਉਨ੍ਹਾਂ ਨੇ ਦੇਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤਾਂ ਨੂੰ ਕਥਾ ਕੀਰਤਨ ਸੁਣਾ ਰਹੇ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਤਾਂ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਕਿੰਨੇ ਸਾਲਾਂ ਬਾਅਦ ਪਿਉ ਪੁੱਤ ਮਿਲੇ ਹਾਂ, ਗੁਰੂ ਅਰਜਨ ਦੇਵ ਜੀ ਨੇ ਕਿਹਾ ਜਿਹੜਾ ਵੀ ਇਸ ਗੁਰਦੁਆਰੇ ਵਿੱਚ ਆ ਕੇ ਮੱਥਾ ਟੇਕੇਗਾ ਪਰਮਾਤਮਾ ਉਸ ਦੀ ਚੜ੍ਹਦੀ ਕਲਾ ਕਰੇਗਾ। ਉਸ ਸਮੇਂ ਸੰਗਤ ਵਿੱਚ ਦੋ ਕੋੜੀ ਬੈਠੇ ਸੀ ਉਨ੍ਹਾਂ ਨੇ ਅਰਦਾਸ ਕੀਤੀ ਕਿ ਸਾਡਾ ਕੋੜ ਵੀ ਦੂਰ ਕਰੋ। ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਸਰੋਵਰ ਵਿੱਚ ਆ ਕੇ 5 ਐਤਵਾਰ ਇਸ਼ਨਾਨ ਕਰੋ ਅਤੇ ਜੋਤਾਂ ਵਿਚ ਦੇਸੀ ਘਿਉ ਪਾਉ। ਉਹਨਾਂ ਕੋੜੀਆਂ ਨੇ 5 ਐਤਵਾਰ ਇਸ਼ਨਾਨ ਕੀਤਾ, ਜੋਤਾਂ ਵਿੱਚ ਘਿਉ ਪਾਈਆ, ਗੁਰ ਅਰਜਨ ਦੇਵ ਜੀ ਕੋਲ ਆ ਕੇ ਮੱਥਾ ਟੇਕਿਆ। ਗੁਰੂ ਅਰਜਨ ਦੇਵ ਜੀ ਦੀ ਕ੍ਰਿਪਾ ਨਾਲ ਉਨ੍ਹਾਂ ਕੌੜੀਆਂ ਦਾ ਕੋਹੜ ਦੂਰ ਹੋ ਗਿਆ।

ਇਸ ਤਰਾਂ ਸੰਗਤ ਵਿਚ ਇੱਕ ਬੀਬੀ ਬੈਠੀ ਸੀ ਉਨ੍ਹਾਂ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਤੁਸੀਂ ਕੌੜੀਆਂ ਦੇ ਕੌੜ ਦੂਰ ਕੀਤੇ ਹਨ ਮੇਰੇ ਵਿਆਹ ਨੂੰ ਪੰਦਰਾਂ ਵੀਹ ਸਾਲ ਹੋ ਗਏ ਹਨ ਮੇਰੇ ਘਰ ਵਿੱਚ ਕੋਈ ਔਲਾਦ ਨਹੀਂ ਹੈ। ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਅੱਠ ਨੁੱਕਰਾ ਸਰੋਵਰ ਤਿਆਰ ਕਰਵਾਇਆ, ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਬੀਬੀ ਇਸ ਸਰੋਵਰ ਵਿੱਚ 5 ਐਤਵਾਰ ਇਸ਼ਨਾਨ ਕਰ ,ਜੋਤਾਂ ਵਿੱਚ ਘਿਓ ਪਾ, ਉਸ ਬੀਬੀ ਨੇ 5 ਐਤਵਾਰ ਇਸ਼ਨਾਨ ਕੀਤਾ ਜੋਤਾਂ ਵਿੱਚ ਘਿਉਂ ਪਾਇਆ, ਉਸ ਬੀਬੀ ਦੇ ਘਰ ਇੱਕ ਸਾਲ ਬਾਅਦ ਪੁੱਤਰ ਦੀ ਦਾਤ ਹੋਈ। ਉਸ ਸਮੇਂ ਦੌਰਾਨ ਜਹਾਂਗੀਰ ਦਾ ਰਾਜ ਸੀ। ਜਹਾਂਗੀਰ ਦੇ ਹਾਥੀ ਉੱਤੋਂ ਝੁਲਦਾ ਜਾ ਰਹੇ ਸੀ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਹਾਥੀਆਂ ਨੂੰ ਦੇਖ ਕੇ ਕਿਹਾ ਕਿ ਇਹ ਕਿੰਨੇ ਸੋਹਣੇ ਲੱਗ ਰਹੇ ਹਨ ਝੂਲਦੇ ਹੋਏ। ਉਸ ਸਮੇਂ ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਇਹ ਦੀਵਾਰ ਵੀ ਇੱਥੇ ਰਹਿੰਦੀ ਦੁਨੀਆਂ ਤੱਕ ਝੁਲਦੀ ਰਹੇਗੀ।

ਉਹਨਾਂ ਨੇ ਕਿਹਾ ਜਿਹੜੀ ਸੰਗਤ ਇਸ ਗੁਰਦੁਆਰੇ ਵਿਚ ਮੱਥਾ ਟੇਕੇਗੀ, ਉਸ ਦੀ ਸਾਰੀ ਇੱਛਾਵਾਂ ਪੂਰੀਆਂ ਹੋਣਗੀਆਂ। ਗੁਰੂ ਅਰਜਨ ਦੇਵ ਜੀ ਨੇ ਇਸ ਗੁਰਦੁਆਰੇ ਵਿੱਚ ਅੱਠ ਨੁੱਕਰਾ ਸਰੋਵਰ ਸਾਹਿਬ ਤਿਆਰ ਕਰਵਾਇਆ ਅਤੇ ਬੀਬੀ ਨੂੰ ਹੁਕਮ ਲਗਾਇਆ ਕਿ ਉਹ ਲਗਾਤਾਰ ਪੰਜ ਐਤਵਾਰ ਇਸ ਗੁਰਦੁਆਰੇ ਵਿੱਚ ਇਸ਼ਨਾਨ ਕਰੇ ਅਤੇ ਜੋਤਾਂ ਵਿਚ ਘਿਉ ਪਾਵੇ, ਤਾਂ ਉਸ ਨੂੰ ਪੁੱਤਰ ਦੀ ਦਾਤ ਮਿਲੇਗੀ। ਇਸ ਤਰ੍ਹਾਂ ਉਸ ਬੀਬੀ ਨੇ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਉਸੇ ਤਰ੍ਹਾਂ ਕੀਤਾ ਅਤੇ ਉਸ ਦੇ ਘਰ ਇੱਕ ਸਾਲ ਬਾਅਦ ਪੁੱਤਰ ਦੀ ਦਾਤ ਹੋਈ। ਇਸ ਤਰ੍ਹਾਂ ਇਹ ਇਤਿਹਾਸਕ ਗੁਰਦੁਆਰਾ ਹੈ ਇਸ ਗੁਰਦੁਆਰੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੇ ਵਰ ਦਿੱਤੇ ਹਨ। ਲੱਖਾਂ ਦੀ ਗਿਣਤੀ ਵਿੱਚ ਸੰਗਤ ਇਥੇ ਆਉਂਦੀ ਹੈ, ਲੱਖਾਂ ਕਰੋੜਾਂ ਦੀ ਝੋਲੀਆਂ ਇਸ ਗੁਰਦੁਆਰੇ ਵਿਚੋਂ ਭਰੀਆਂ ਹਨ। ਤੁਹਾਨੂੰ ਵੀ ਇਸ ਗੁਰਦੁਆਰੇ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *