ਸਤਿ ਸ੍ਰੀ ਅਕਾਲ ਦੋਸਤੋ ।ਅੱਜ ਅਸੀਂ ਤੁਹਾਨੂੰ ਸਿੱਖਾਂ ਦੇ ਖਾਸ ਤਿਉਹਾਰ ਹੋਲਾ ਮਹੱਲਾ ਬਾਰੇ ਜਾਣਕਾਰੀ ਦੇਵਾਂਗੇ। ਹੋਲੇ ਮਹੱਲੇ ਨੂੰ ਭਾਰਤ ਸਰਕਾਰ ਦੁਆਰਾ national festival ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ।
ਦੋਸਤੋ ਕਈ ਲੋਕ ਹੋਲੀ ਅਤੇ ਹੋਲਾ ਮਹੱਲਾ ਨੂੰ ਇੱਕੋ ਤਿਉਹਾਰ ਸਮਝਦੇ ਹਨ। ਜਦੋਂ ਕਿ ਇਹ ਦੋਨੋ ਤਿਉਹਾਰ ਅਲੱਗ-ਅਲੱਗ ਹਨ। ਹੋਲੀ ਦੇ ਵਿੱਚ ਲੋਕ ਇਕ-ਦੂਸਰੇ ਨੂੰ ਰੰਗ ਲਾਉਂਦੇ ਹਨ ਜਦੋਂ ਕਿ ਹੋਲਾ-ਮਹੱਲਾ ਦੇ ਵਿੱਚ ਸਿੱਖ ਨਕਲੀ ਯੁੱਧ ਨੂੰ ਲੜ ਕੇ ਆਪਣੇ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕਰਦੇ ਹਨ।
ਹੁਣ ਤੁਹਾਨੂੰ ਦੱਸਦੇ ਹਾਂ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਹੈ ਅਤੇ ਇਹ ਇਨਾ ਜ਼ਿਆਦਾ ਪ੍ਰਸਿੱਧ ਕਿਉਂ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਕਰਨ ਤੋਂ ਪਹਿਲਾਂ ਮੁਗਲ ਸ਼ਾਸਕ ਬੇਕਸੂਰ ਲੋਕਾਂ ਉੱਤੇ ਅਤਿਆਚਾਰ ਕਰਿਆ ਕਰਦੇ ਸਨ। ਮੁਗਲ ਆਮ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕਰਦੇ ਸਨ।
ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸ਼ਾਸਕਾਂ ਦੀ ਮਨਮਾਨੀ ਨੂੰ ਰੋਕਣ ਦੇ ਲਈ ਅਤੇ ਉਨ੍ਹਾਂ ਨਾਲ ਮੁਕਾਬਲਾ ਕਰਨ ਦੇ ਲਈ 1699 ਦੇ ਵਿਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਲਈ 1701 ਈਸਵੀ ਦੇ ਵਿੱਚ ਨਕਲੀ ਯੁੱਧ ਕਰਵਾਉਣੇ ਸ਼ੁਰੂ ਕਰ ਦਿੱਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਯੁੱਧ ਅਨੰਦਪੁਰ ਸਾਹਿਬ ਵਿਖੇ ਕਰਵਾਉਣੇ ਸ਼ੁਰੂ ਕੀਤੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦੋ ਦਲ ਬਣਾ ਕੇ ਕੁਝ ਖ਼ਾਸ ਸਥਾਨਾਂ ਉੱਤੇ ਇੱਕ ਦਲ ਦਾ ਦੂਸਰੇ ਦਲ ਨਾਲ ਹਮਲਾ ਕਰਵਾਉਂਦੇ ਸੀ। ਜਿਸਦੇ ਵਿੱਚ ਦੋ ਘੋੜ ਸਵਾਰ ਇੱਕ ਦੂਜੇ ਉੱਤੇ ਹਮਲਾ ਕਰਦੇ ਸਨ। ਦੋਨਾਂ ਵਿਚੋਂ ਜਿਹੜਾ ਦਲ ਜਿੱਤ ਜਾਂਦਾ ਸੀ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਨਮਾਨ ਦਿੱਤਾ ਜਾਂਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਇਨਾਮ ਦੇ ਰੂਪ ਵਿੱਚ ਸਿਰੋਪੇ ਭੇਂਟ ਕਰਦੇ ਸਨ। ਇਸ ਤਰ੍ਹਾਂ ਗੁਰੂ ਜੀ ਨੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਇਆ।
ਹੁਣ ਤੁਹਾਨੂੰ ਦੱਸਦੇ ਹਾਂ ਹੋਲਾ ਮੋਹੱਲਾ ਪੰਜਾਬ ਵਿੱਚ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ। ਵੈਸੇ ਤਾਂ ਇਹ ਤਿਉਹਾਰ ਤਿੰਨ ਦਿਨ ਦਾ ਤਿਉਹਾਰ ਮਨਾਇਆ ਜਾਂਦਾ ਹੈ ਪਰ ਇਸ ਦੀ ਤਿਆਰੀਆਂ ਇੱਕ ਹਫਤਾ ਪਹਿਲਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਪੰਜਾਬ ਦੇ ਗੁਰਦੁਆਰੇ ਖਾਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਮਾਰਚ ਦੇ ਮਹੀਨੇ ਵਿੱਚ ਹੋਲਾ ਮਹੱਲਾ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਅਸਥਾਨ ਦੇ ਲੋਕ ਦੂਰ ਦੂਰ ਤੋਂ ਆਈ ਹੋਈ ਸੰਗਤਾਂ ਦੇ ਲਈ ਲੰਗਰ ਦਾ ਪ੍ਰਬੰਧ ਕਰਦੇ ਹਨ। ਆਟਾ ਦਾਲ ਸਬਜ਼ੀਆਂ ਦੁੱਧ ਵਰਗੀ ਕੱਚੀ ਸਮੱਗਰੀਆਂ ਉਪਲੱਭਧ ਕਰਵਾਉਂਦੇ ਹਨ ਦੂਰੋਂ ਦੂਰੋਂ ਆਈ ਸੰਗਤ ਨੂੰ ਇੱਕ ਪੰਗਤ ਵਿਚ ਬਿਠਾ ਕੇ ਉਨ੍ਹਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਹੋਲਾ ਮਹਲਾ ਦਾ ਇਹ ਤਿਉਹਾਰ ਪੰਜਾਬ ਵਿੱਚ ਹੀ ਸੀਮਿਤ ਨਹੀਂ ਹੈ ਬਲਕਿ ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੁਣ ਤੁਹਾਨੂੰ ਹੋਲਾ ਮਹੱਲਾ ਨਾਲ ਜੁੜੇ ਹੋਏ ਕੁਝ ਰੋਚਕ ਤੱਤਾਂ ਬਾਰੇ ਦੱਸਾਂਗੇ।
ਹੋਲਾ-ਮਹੱਲਾ ਦੇ ਤਿਉਹਾਰ ਤੇ ਆਨੰਦਪੁਰ ਸਾਹਿਬ ਦੀ ਨਗਰੀ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਸਹੀ ਮਾਇਨਿਆਂ ਦੇ ਵਿੱਚ ਇਹ ਸ਼ਹਿਰ ਆਨੰਦ ਦਾ ਸ਼ਹਿਰ ਬਣ ਜਾਂਦਾ ਹੈ। ਇਸ ਵਿੱਚ ਛੋਟੇ ਛੋਟੇ ਬੱਚੇ ਗਤਕਾ ਖੇਡਦੇ ਹਨ। ਅਤੇ ਹੋਰ ਕਈ ਤਰ੍ਹਾਂ ਦੇ ਕਰਤਬ ਕਰਦੇ ਹੋਏ ਦਿਖਾਈ ਦਿੰਦੇ ਹਨ। ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਸ਼ਬਦ ਕੀਰਤਨ ਕੀਤਾ ਜਾਂਦਾ ਹੈ ਅਖੰਡ ਪਾਠ ਕਰਵਾਏ ਜਾਂਦੇ ਹਨ। ਬਹੁਤ ਸਾਰੀ ਸੰਗਤ ਅਲਗ ਅਲਗ ਜਗਾ ਤੇ ਟਰੱਕਾਂ ਟਰਾਲੀਆਂ ਉੱਤੇ ਅਨੰਦਪੁਰ ਸਾਹਿਬ ਵਿਖੇ ਪਹੁੰਚਦੇ ਹਨ। ਸਾਰੀਆਂ ਸਿੱਖ ਸੰਗਤਾਂ ਦੇ ਰਹਿਣ ਦਾ ਉਥੇ ਚੰਗੇ ਤਰੀਕੇ ਨਾਲ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤਿਉਹਾਰ ਦੇ ਤੀਸਰੇ ਦਿਨ ਪੰਜ ਪਿਆਰੇ ਇਤਿਹਾਸਕ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਤੋਂ ਚੱਲ ਕੇ ਕਿਲਾ ਅਨੰਦਗੜ ਲੋਹਗੜ੍ਹ, ਮਾਤਾ ਜੀਤੋ ਜੀ ਦੇ ਗੁਰਦੁਆਰੇ ਵਿਖੇ ਪਹੁੰਚਦੇ ਹਨ।
ਉਥੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆ ਜਾਂਦੇ ਹਨ। ਜਿਸ ਜਗ੍ਹਾ ਤੋਂ ਪੰਜ ਪਿਆਰੇ ਲੰਘਦੇ ਹਨ ਉਥੇ ਕੁਝ ਕੁਝ ਦੂਰੀ ਉੱਤੇ ਸੰਗਤਾਂ ਦੁਆਰਾ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਨਜ਼ਾਰਾ ਦੇਖ ਕੇ ਹਰ ਇਕ ਦੇ ਮਨ ਵਿਚ ਆਉਂਦਾ ਹੈ ਕਿ ਸਿੱਖਾਂ ਦੇ ਮਨ ਵਿਚ ਆਪਣੇ ਗੁਰੂ ਦੇ ਪ੍ਰਤੀ ਕਿੰਨਾ ਜਿਆਦਾ ਪਿਆਰ ਅਤੇ ਸ਼ਰਧਾ ਭਾਵਨਾ ਹੈ। ਤੁਹਾਨੂੰ ਵੀ ਹੋਲਾ-ਮਹੱਲਾ ਦੇ ਪਵਿੱਤਰ ਤਿਉਹਾਰ ਉਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਜ਼ਰੂਰ ਜਾਣਾ ਚਾਹੀਦਾ ਹੈ।