ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਹਰ ਸਾਲ ਫਾਲਗੁਣ ਪੂਰਨਿਮਾ ਦੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਬੁਰਾਈ ਉਤੇ ਅਛਾਈ ਦੀ ਜਿੱਤ ਦੇ ਤੌਰ ਤੇ ਮਨਾਇਆ ਜਾਂਦਾ ਹੈ। ਹੋਲੀ ਵਾਲੇ ਦਿਨ ਇੱਕ ਪਵਿੱਤਰ ਅਗਨੀ ਜਲਾਈ ਜਾਂਦੀ ਹੈ। ਜਿਸ ਦੇ ਵਿਚ ਸਾਰੀਆਂ ਤਰ੍ਹਾਂ ਦੀਆਂ ਬੁਰਾਈਆਂ ਅਹੰਕਾਰ ਨਕਾਰਾਤਮਕਤਾ ਨੂੰ ਨਸ਼ਟ ਕੀਤਾ ਜਾਂਦਾ ਹੈ। ਅਗਲੇ ਦਿਨ ਆਪਣਿਆਂ ਨੂੰ ਰੰਗ ਲਗਾ ਕੇ ਇਸ ਸ਼ੁੱਭ ਤਿਉਹਾਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ।
ਪ੍ਰਾਚੀਨ ਮਾਨਤਾ ਅਨੁਸਾਰ ਹੋਲਿਕਾ ਵਰਦਾਨ ਮਿਲਿਆ ਸੀ ਕਿ ਉਸ ਨੂੰ ਕੋਈ ਵੀ ਅੱਗਨੀ ਨਹੀਂ ਨਸ਼ਟ ਨਹੀਂ ਕਰ ਸਕਦੀ। ਪ੍ਰਲਾਦ ਵਰਗੇ ਭਗਵਾਨ ਵਿਸ਼ਨੂੰ ਜੀ ਦੇ ਭਗਤ ਨੂੰ ਮਾਰਨ ਦੇ ਲਈ ਹੋਲੀਕਾ ਨੇ ਆਪਣੇ ਇਸ ਵਰਦਾਨ ਦਾ ਦੁਰਉਪਯੋਗ ਕੀਤਾ ਸੀ। ਜਿਸ ਤੋਂ ਬਾਅਦ ਉਹ ਉਸੇ ਅਗਨੀ ਵਿੱਚ ਜਲਕੇ ਨਾਸ਼ ਹੋ ਗਈ ਸੀ। ਉਸ ਦਿਨ ਤੋਂ ਬਾਅਦ ਹੀ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਹੋਲੀ ਦੀ ਰਾਖ ਨੂੰ ਲੋਕ ਆਪਣੇ ਸਰੀਰ ਉੱਤੇ ਅਤੇ ਆਪਣੇ ਮੱਥੇ ਉਤੇ ਲਗਾਉਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਕੋਈ ਵੀ ਬੁਰਾ ਸਾਇਆ , ਤੰਤਰ ਮੰਤਰ ਜਾਦੂ ਟੂਣੇ ਦਾ ਅਸਰ ਤੁਹਾਡੇ ਉੱਤੇ ਨਹੀਂ ਹੁੰਦਾ ਹੈ। ਹੋਲੀ ਦਾ ਤਿਉਹਾਰ ਇਸ ਗੱਲ ਦਾ ਪ੍ਰਤੀਕ ਹੈ ਕਿ ਜੇਕਰ ਤੁਹਾਡੀ ਮਜ਼ਬੂਤ ਇਛਾ ਸ਼ਕਤੀ ਹੁੰਦੀ ਹੈ ਤਾਂ ਕੋਈ ਵੀ ਬੁਰੀ ਤਾਕਤ ਤੁਹਾਨੂੰ ਛੂਹ ਵੀ ਨਹੀਂ ਸਕਦੀ। ਬੁਰਾਈ ਜਿੰਨੀ ਮਰਜੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਉਸਨੂੰ ਅੱਛਾਈ ਦੇ ਅੱਗੇ ਘੁਟਨੇ ਟੇਕਣੇ ਹੀਂ ਪੈਂਦੇ ਹਨ।
ਹੋਲੀ ਵਾਲੇ ਦਿਨ ਹੋਲੀ ਦੀ ਤਿੰਨ ਪ੍ਰਕਰਮਾ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀ ਮਨੋਕਾਮਨਾ ਦੀ ਪੂਰਤੀ ਹੁੰਦੀ ਹੈ ਅਤੇ ਦੁਸ਼ਮਣਾਂ ਦਾ ਨਾਸ਼ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਮਹੱਤਵਪੂਰਨ ਚੀਜ਼ਾਂ ਬਾਰੇ ਦੱਸਾਂਗੇ ਜਿਸ ਨੂੰ ਕਿ ਹੋਲੀ ਦੀ ਅਗਨੀ ਵਿਚ ਪਾਉਣ ਦੇ ਨਾਲ ਸੁੱਖ ਸਮ੍ਰਿਧੀ ਆਉਂਦੀ ਹੈ। ਇਹ ਉਪਾਅ ਕਰਨ ਦੇ ਨਾਲ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ।
ਘਰ ਵਿਚ ਸ਼ਾਂਤੀ ਬਣਾਈ ਰੱਖਣ ਦੇ ਲਈ ਇਕ ਮਿੱਟੀ ਦੇ ਬਰਤਨ ਵਿੱਚ ਲਾਲ ਮਿਰਚ ਦੇ ਦਾਣੇ ਰੱਖ ਕੇ ਉਸਨੂੰ ਹੌਲੀ ਦੇ ਅਗਨੀ ਵਿਚ ਪ੍ਰਜ੍ਵਲਿਤ ਕਰ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਕਿਸੇ ਵੀ ਕੰਮ ਵਿਚ ਮੁਸ਼ਕਿਲ ਆ ਨਹੀਂ ਆਉਂਦੀਆਂ ਹਨ। ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ। ਨੋਕਰੀ ਵਪਾਰ ਦੇ ਧੰਨ ਦੇ ਲਈ ਤੁਹਾਨੂੰ ਹੋਲੀ ਦੀ ਅੱਗ ਦੇ ਵਿੱਚ ਥੋੜਾ ਜਾਂ ਧਨੀਆ ਲੈ ਕੇ ਉਸ ਦੇ ਵਿੱਚ ਰਾਈ ਮਿਲਾ ਕੇ, ਆਪਣੀਆਂ ਮਨੋਕਾਮਨਾਂ ਨੂੰ ਬੋਲਦੇ ਹੋਏ
ਇਸ ਨੂੰ ਹੌਲੀ ਦੀ ਅੱਗ ਵਿਚ ਪਾ ਦੇਣਾ ਹੈ ਉਸ ਤੋਂ ਬਾਅਦ ਤਿੰਨ ਪ੍ਰਕਰਮਾ ਕਰਨੀ ਹੈ। ਜੇਕਰ ਤੁਸੀਂ ਮਾਨ-ਸਨਮਾਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਘਰ ਦਾ ਨਮਕ ਲੈਣਾ ਹੈ ਅਤੇ ਥੋੜੀ ਰਾਈ ਲੈਣੀ ਹੈ, ਉਸਦੇ ਵਿੱਚ ਥੋੜ੍ਹਾ ਜਿਹਾ ਸਾਬਤ ਧਨੀਆ ਮਿਲਾ ਕੇ ਉਸ ਨੂੰ ਹੋਲੀ ਦੀ ਅੱਗ ਵਿੱਚ ਪਾ ਦੇਣਾ ਹੈ। ਇਸ ਨਾਲ ਵੀ ਵਿਸ਼ੇਸ਼ ਲਾਭ ਹੁੰਦਾ ਹੈ। ਹੋਲੀ ਜ਼ਦੋ ਪੂਰੀ ਤਰ੍ਹਾਂ ਜਲ ਜਾਂਦੀ ਹੈ ਉਸ ਦੀ ਰਾਖ ਨੂੰ ਆਪਣੇ ਘਰ ਵਿੱਚ ਲਿਆ ਕੇ ਆਪਣੇ ਧੰਨ ਵਾਲੀ ਜਗਾ ਤੇ ਰੱਖ ਦੇਣਾ ਚਾਹੀਦਾ ਹੈ।
ਜੇਕਰ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਲੀ ਦੀ ਅੱਗ ਵਿੱਚ ਚੰਦਨ ਦੀ ਲਕੜੀ ਨੂੰ ਪਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਇਸ ਤਰਾਂ ਕਰਨ ਨਾਲ ਤੁਹਾਡੀ ਸੱਤ ਜਨਮਾਂ ਦੀ ਗ਼ਰੀਬੀ ਮਿਟ ਜਾਂਦੀ ਹੈ। ਜੇਕਰ ਤੁਹਾਨੂੰ ਵਪਾਰ ਸੰਬੰਧੀ ਕੋਈ ਮੁਸ਼ਕਿਲ ਆ ਰਹੀਆਂ ਹਨ ਤਾਂ ਤੁਹਾਨੂੰ ਹੋਲੀ ਦੀ ਰਾਖ ਨੂੰ ਆਪਣੀ ਵਪਾਰ ਵਾਲੀ ਜਗ੍ਹਾ ਤੇ ਰੱਖ ਲੈਣਾ ਚਾਹੀਦਾ ਹੈ। ਇਸ ਨਾਲ ਵੀ ਵਿਸ਼ੇਸ਼ ਲਾਭ ਹੁੰਦਾ ਹੈ। ਦੋਸਤੋ ਇਹ ਕੁਝ ਉਪਾਏ ਹਨ ਜੋ ਕਿ ਤੁਸੀਂ ਹੋਲੀ ਦੀ ਅੱਗ ਵਿੱਚ ਪਾ ਕੇ ਕਰ ਸਕਦੇ ਹੋ।