ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਕਈ ਵਾਰ ਅਸੀਂ ਅਚਾਨਕ ਉੱਠਦੇ ਹਾਂ, ਚੱਲਦੇ ਹਾਂ ਜਾਂ ਫਿਰ ਬੈਠਦੇ ਹਾਂ ਤਾਂ ਸਾਡੇ ਗੋਡਿਆਂ ਅਤੇ ਜੋੜਾਂ ਵਿੱਚੋਂ ਕੱਟ ਕੱਟ ਦੀ ਆਵਾਜ਼ ਆਉਂਦੀ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਤਾਂ ਇਸ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ।
ਕਿਉਂਕਿ ਇਹ ਹੱਡੀਆਂ ਨਾਲ ਜੁੜੀ ਕਿਸੇ ਗੰਭੀਰ ਬੀਮਾਰੀ ਦਾ ਲੱਛਣ ਹੋ ਸਕਦਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ, ਕਿ ਜਦੋਂ ਹੱਡੀਆਂ ਵਿੱਚੋਂ ਕੱਟ ਕੱਟ ਦੀ ਆਵਾਜ਼ ਆਉਂਦੀ ਹੈ, ਤਾਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਕੁਝ ਲੋਕ ਇਨ੍ਹਾਂ ਨੂੰ ਜੋੜਾਂ ਨਾਲ ਜੁੜੀ ਸਮੱਸਿਆ ਸਮਝਦੇ ਹਨ।
ਪਰ ਜੋੜਾਂ ਵਿੱਚੋਂ ਕੱਟ ਕੱਟ ਦੀ ਆਵਾਜ਼ ਆਉਣ ਦੇ ਪਿੱਛੇ ਦਾ ਕਾਰਨ ਜੋੜਾਂ ਦੇ ਅੰਦਰ ਮੌਜੂਦ ਤਰਲ ਪਦਾਰਥ ਵਿੱਚ ਹਵਾ ਦੇ ਛੋਟੇ ਛੋਟੇ ਬੁਲਬੁਲਿਆਂ ਦਾ ਫੁੱਟਣਾ ਹੁੰਦਾ ਹੈ। ਕਈ ਵਾਰ ਜੋੜਾਂ ਵਿੱਚ ਮੌਜੂਦ ਮਾਸਪੇਸ਼ੀਆਂ ਦੇ ਟੈਂਡਰ ਜਾਂ ਲਿਗਾਮੈਂਟਸ ਦੀ ਰਗੜ ਦੇ ਕਰਕੇ ਵੀ ਆਵਾਜ਼ ਆਉਂਦੀ ਹੈ।
ਜੋੜਾਂ ਵਿੱਚੋਂ ਕੱਟ ਕੱਟ ਦੀ ਆਵਾਜ਼ ਆਉਣਾ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਇਸ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਤੁਸੀਂ ਇਹ ਚੀਜ਼ਾਂ ਅੱਜ ਤੋਂ ਹੀ ਖਾਣੀਆਂ ਸ਼ੁਰੂ ਕਰੋ ਜੇਕਰ ਤੁਹਾਡੀਆਂ ਹੱਡੀਆਂ ਵਿੱਚੋਂ ਕੱਟ ਕੱਟ ਦੀ ਆਵਾਜ਼ ਆਉਂਦੀ ਹੈ, ਤਾਂ ਇਸ ਲਈ ਸਭ ਤੋਂ ਅਸਰਦਾਰ ਘਰੇਲੂ ਨੁਸਖਾ ਮੇਥੀ ਦੇ ਦਾਣੇ ਹਨ।
ਰਾਤ ਨੂੰ ਇੱਕ ਚਮਚ ਮੇਥੀ ਦੇ ਦਾਣੇ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਮੇਥੀ ਦੇ ਦਾਣੇ ਚਬਾ ਕੇ ਖਾ ਲਓ ਅਤੇ ਪਾਣੀ ਪੀ ਲਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਹੱਡੀਆਂ ਵਿੱਚ ਏਅਰ ਬੱਬਲਸ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਆਵਾਜ਼ ਆਉਣੀ ਬੰਦ ਹੋ ਜਾਵੇਗੀ।
ਹੱਡੀਆਂ ਵਿੱਚੋਂ ਕੱਟ ਕੱਟ ਦੀ ਆਵਾਜ਼ ਆਉਣ ਦਾ ਮਤਲਬ ਹੈ ਹੱਡੀਆਂ ਦੇ ਜੋੜਾਂ ਵਿੱਚ ਲੁਬਰੀਕੈਂਟ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ, ਇਹ ਸਮੱਸਿਆ ਵਧ ਜਾਂਦੀ ਹੈ। ਇਸ ਦੇ ਪਿੱਛੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ। ਕੈਲਸ਼ੀਅਮ ਦੀ ਕਮੀ ਪੂਰਾ ਕਰਨ ਲਈ ਰੋਜ਼ਾਨਾ ਇੱਕ ਗਿਲਾਸ ਦੁੱਧ ਜ਼ਰੂਰ ਪੀਓ।
ਗਰੀਬ ਦਾ ਬਦਾਮ ਕਹੇ ਜਾਣ ਵਾਲੇ ਭੁੰਨੇ ਛੋਲਿਆਂ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਭੁੰਨੇ ਛੋਲਿਆਂ ਨਾਲ ਗੁੜ ਦਾ ਸੇਵਨ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ।
ਦਿਨ ਵਿੱਚ ਇੱਕ ਵਾਰ ਗੁੜ ਅਤੇ ਭੁੰਨੇ ਹੋਏ ਛੋਲੇ ਜ਼ਰੂਰ ਖਾਓ। ਇਸ ਨਾਲ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਕੱਟ ਕੱਟ ਦੀ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।