ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅਕਸਰ ਸਰਦੀਆਂ ਦੇ ਮੌਸਮ ਵਿੱਚ ਗੋਡਿਆਂ ਦਾ ਦਰਦ, ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦਾ ਹੈ।ਅਕਸਰ ਉਮਰ ਵੱਧਣ ਤੋਂ ਪਹਿਲਾਂ ਹੀ ਸਾਡੇ ਗੋਡਿਆਂ ਦੀ ਗਰੀਸ ਖਤਮ ਹੋਣ ਲੱਗ ਜਾਂਦੀ ਹੈ। ਗੋਡਿਆਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ।
ਗੋਡਿਆਂ ਦੇ ਵਿੱਚ ਗੈਪ ਵਧ ਜਾਣਾ ਕਮਰ ਦਰਦ ਹੋਣ ਵਰਗੀ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਦੋਸਤੋ ਗੋਡਿਆਂ ਦੇ ਵਿਚੋਂ ਗਰੀਸ ਦਾ ਖਤਮ ਹੋਣਾ ,ਮਤਲਬ ਗੋਡਿਆਂ ਵਿੱਚੋਂ ਜਾਨ ਖਤਮ ਹੋਣ ਦੇ ਬਰਾਬਰ ਹੁੰਦਾ ਹੈ ।ਦੋ ਹੱਡੀਆਂ ਦੇ ਵਿਚਕਾਰ ਇਹ ਲੂਬਰੀਕੇਸ਼ਨ ਦਾ ਕੰਮ ਕਰਦੀ ਹੈ। ਇਹ ਗੁੰਡਿਆਂ ਵਿੱਚ ਚਿਕਨਾਈ ਬਣਾ ਕੇ ਰੱਖਦੀ ਹੈ ਅਤੇ ਜਦੋਂ ਸਾਡੇ ਗੋਡਿਆਂ ਦੀ ਚਿਕਨਾਈ ਖਤਮ ਹੋ ਜਾਂਦੀ ਹੈ
ਤਾਂ ਸਾਡੇ ਗੋਡਿਆਂ ਵਿੱਚੋਂ ਅਵਾਜ਼ ਆਉਣ ਲੱਗਦੀ ਹੈ। ਇਸ ਦੇ ਨਾਲ ਗੋਡਿਆਂ ਦਾ ਦਰਦ ਬਹੁਤ ਜ਼ਿਆਦਾ ਵਧ ਜਾਂਦਾ ਹੈ ਅਤੇ ਉੱਠਣ ਬੈਠਣ ਵਿੱਚ ਵੀ ਤਕਲੀਫ ਹੁੰਦੀ ਹੈ। ਇਸ ਦਾ ਇਲਾਜ ਆਯੁਰਵੇਦ ਵਿਚ ਬਹੁਤ ਵਧੀਆ ਹੈ। ਜਿਨ੍ਹਾਂ ਨੂੰ ਘਰ ਵਿਚ ਹੀ ਬਣਾ ਕੇ ਅਸੀਂ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਗੋਡਿਆਂ ਨੂੰ ਪਹਿਲਾਂ ਵਾਂਗ ਸੁਆਸਥ ਕਰ ਸਕਦੇ ਹਾਂ।
ਦੋਸਤੋ ਇਸ ਆਯੁਰਵੈਦਿਕ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਕੱਚਾ ਦੁੱਧ ਲੈਣਾਂ ਹੈ ।ਤੁਹਾਨੂੰ ਉਬਲਿਆ ਹੋਇਆ ਦੁੱਧ ਇਸਤੇਮਾਲ ਨਹੀਂ ਕਰਨਾ ਹੈ। ਜਿਹੜੇ ਲੋਕ ਦੁੱਧ ਨਹੀਂ ਪੀਂਦੇ ਉਹ ਪਾਣੀ ਦਾ ਵੀ ਇਸਤਮਾਲ ਕਰ ਸਕਦੇ ਹਨ ਪਰ ਜੇਕਰ ਦੁੱਧ ਦਾ ਇਸਤੇਮਾਲ ਕਰੋਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਖਜੂਰ ਲੈਣੇ ਹਨ। ਤੁਸੀਂ ਤੇ ਸੁੱਕੇ ਹੋਏ ਖਜੂਰ ਲੈਣੇ ਹਨ ਜਿਸ ਨੂੰ ਛੁਹਾਰੇ ਵੀ ਕਿਹਾ ਜਾਂਦਾ ਹੈ।
ਖਜੂਰ ਵਿੱਚ ਪੌਸ਼ਟਿਕ ਤੱਤ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਦੇ ਵਿੱਚ ਕੈਲਸ਼ੀਅਮ ,ਆਇਰਨ ,ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਜਿੰਕ ਅਤੇ ਹੋਰ ਅਜਿਹੇ ਕਈ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਗੋਡਿਆਂ ਵਿਚ ਹੋਣ ਵਾਲੇ ਦਰਦ ਨੂੰ ਠੀਕ ਕਰਦਾ ਹੈ। ਦੋਸਤੋ ਤੁਸੀਂ ਤਿੰਨ ਖਜ਼ੂਰ ਇਕ ਗਲਾਸ ਦੁੱਧ ਦੇ ਵਿੱਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ।
ਮਿਠਾਸ ਦੇ ਲਈ ਤੁਸੀਂ ਇਸਦੇ ਵਿਚ ਗੁੜ ਮਿਲਾ ਸਕਦੇ ਹੋ। ਗੋਡਿਆਂ ਦੇ ਦਰਦ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।ਇਥੋਂ ਤੱਕ ਕਿ ਲੋਕ ਗੁੜ ਦੇ ਲੱਡੂ ਬਣਾ ਕੇ ਗੋਡਿਆਂ ਦੇ ਦਰਦ ਲਈ ਖਾਂਦੇ ਹਨ। ਇਸ ਦੁੱਧ ਨੂੰ ਤੁਸੀਂ ਰਾਤ ਨੂੰ ਸੌਂਦੇ ਸਮੇਂ ਲੈ ਸਕਦੇ ਹੋ। ਦੋਸਤੋ ਦਿਨ ਲਈ ਤੁਸੀਂ ਇਕ ਗਲਾਸ ਪਾਣੀ ਲੈ ਕੇ ਮੇਥੀ ਦਾਣਾ ਦੇ ਬੀਜ ਲੈਣੇ ਹਨ।
ਮੇਥੀ ਦਾਣਾ ਦੇ ਵਿੱਚ ਪੈਟਰੋਲੀਅਮ ਇਥਰ ਐਕਸਟਰੈਕਟ ਵਰਗਾ ਕੋਈ ਤੱਤ ਪਾਇਆ ਜਾਂਦਾ ਹੈ ਜੋ ਕਿ ਗੋਡਿਆਂ ਦੇ ਦਰਦ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਗੋਡਿਆਂ ਵਿੱਚ ਹੋਣ ਵਾਲੀ ਸੋਜਸ ਨੂੰ ਵੀ ਘਟਾਉਂਦਾ ਹੈ। ਤੁਸੀਂ ਇੱਕ ਕੱਪ ਪਾਣੀ ਦੇ ਵਿਚ ਇਕ ਚਮਚ ਮੇਥੀ ਦਾਣਾ ਦੇ ਬੀਜ ਸਾਰੀ ਰਾਤ ਭਿਗੋ ਕੇ ਰੱਖ ਦੇਣੇ ਹਨ।
ਸਵੇਰੇ ਉੱਠ ਕੇ ਤੁਸੀਂ ਇਸ ਦੇ ਪਾਣੀ ਨੂੰ ਪੀਣਾਂ ਹੈ। ਮੇਥੀ ਦਾਣਾ ਦੇ ਬੀਜ ਨੂੰ ਵੀ ਚੰਗੀ ਤਰਾ ਚਬਾ ਚਬਾ ਕੇ ਖਾਣਾ ਹੈ ਅਤੇ ਪਾਣੀ ਨੂੰ ਵੀ ਪੀਣਾ ਹੈ ।ਲਗਾਤਾਰ 15 ਦਿਨ ਇਸਦੇ ਪ੍ਰਯੋਗ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਗੋਡਿਆਂ ਦਾ ਦਰਦ, ਜੋੜਾਂ ਦਾ ਦਰਦ ਬਿਲਕੁਲ ਠੀਕ ਹੋਣ ਲੱਗ ਗਿਆ ਹੈ। ਗੋਡਿਆਂ ਵਿਚ ਹੋਣ ਵਾਲੀ ਸੋਜ਼ਸ਼ ਨੂੰ ਵੀ ਘੱਟਾਏਗਾ।
ਤੁਸੀਂ ਦੁੱਧ ਨੂੰ ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਪੀਣਾ ਹੈ ।ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਤੁਹਾਨੂੰ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਦੋਸਤੋ ਜੇਕਰ ਤੁਹਾਡੇ ਗੋਡਿਆਂ ਦੀ ਗਰੀਸ ਖਤਮ ਹੋਣ ਦੇ ਕਾਰਨ ਤੁਹਾਡੇ ਗੋਡਿਆਂ ਵਿੱਚ ਟਕਰਾ ਹੁੰਦਾ ਹੈ ।ਗੋਡਿਆ ਵਿੱਚੋਂ ਆਵਾਜ਼ ਆਉਂਦੀ ਹੈ, ਤਾਂ ਤੁਸੀਂ ਗੋਡਿਆਂ ਉੱਤੇ ਤਿਲ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੋ।