ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨ ਦੀ ਜ਼ਰੂਰਤ ਹੁੰਦੀ ਹੈ। ਸਿਹਤਮੰਦ ਰਹਿਣ ਦੇ ਲਈ ਵਿਟਾਮਿਨ ਬੀ9 ਯਾਨੀ ਫੋਲਿਕ ਐਸਿਡ ਬਹੁਤ ਜ਼ਰੂਰੀ ਹੈ। ਇਸ ਨੂੰ ਫੋਲਾਸੀਨ ਅਤੇ ਫਲੋਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਵਿਟਾਮਿਨ ਬੀ9 ਸਰੀਰ ਵਿੱਚ ਡੈਮੇਜ ਹੋ ਚੁੱਕੀ ਸੈੱਲਸ ਨੂੰ ਰਿਪੇਅਰ ਕਰਦਾ ਹੈ।
ਇਹ ਸਰੀਰ ਵਿੱਚ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਅਤੇ ਡੀ ਐਨ ਏ ਦੇ ਉਤਪਾਦਨ ਵਿੱਚ ਵੀ ਮਦਦ ਕਰਦਾ ਹੈ। ਪ੍ਰੈਗਨੈਂਸੀ ਵਿਚ ਬੱਚੇ ਦੇ ਸਹੀ ਵਿਕਾਸ, ਪੁਰਸ਼ਾਂ ਵਿੱਚ ਫਰਟੀਲਿਟੀ ਵਧਾਉਣ, ਤਣਾਅ ਨੂੰ ਘੱਟ ਕਰਨ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਵਿਟਾਮਿਨ ਬੀ9 ਮਦਦਗਾਰ ਸਾਬਤ ਹੁੰਦਾ ਹੈ। ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਦੇ ਕਾਰਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਵਿਟਾਮਿਨ ਬੀ9 ਦੀ ਕਮੀ ਹੋਣ ਤੇ ਸਰੀਰ ਵਿੱਚ ਕਈ ਲੱਛਣ ਨਜ਼ਰ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ, ਕਿ ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਹੋਣ ਤੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ, ਅਤੇ ਇਸ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ। ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਹੋਣ ਤੇ ਤੁਹਾਨੂੰ ਇਹ ਲੱਛਣ ਨਜ਼ਰ ਆ ਸਕਦੇ ਹਨ।
ਵਿਟਾਮਿਨ ਬੀ9 ਦੀ ਕਮੀ ਦਾ ਪਹਿਲਾ ਲੱਛਣ ਸਰੀਰ ਵਿੱਚ ਖ਼ੂਨ ਦੀ ਕਮੀ ਹੋ ਸਕਦਾ ਹੈ। ਦਰਅਸਲ ਸਰੀਰ ਵਿੱਚ ਰੈੱਡ ਬਲੱਡ ਸੈੱਲਸ ਬਨਾਉਣ ਦੇ ਲਈ ਫੋਲਿਕ ਐਸਿਡ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਹੋ ਜਾਂਦੀ ਹੈ, ਤਾ ਇਸ ਨਾਲ ਰੈੱਡ ਬਲੱਡ ਸੈੱਲਸ ਦੀ ਗਿਣਤੀ ਵਿੱਚ ਕਮੀ ਆ ਜਾਂਦੀ ਹੈ। ਜੇਕਰ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਹੈ, ਤਾਂ ਇਹ ਵਿਟਾਮਿਨ ਬੀ9 ਕਮੀ ਦਾ ਕਾਰਨ ਹੋ ਸਕਦਾ ਹੈ।
ਜੇਕਰ ਤੁਹਾਨੂੰ ਲਗਾਤਾਰ ਥਕਾਨ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਇਹ ਵੀ ਵਿਟਾਮਿਨ ਬੀ9 ਦੀ ਕਮੀ ਦਾ ਲੱਛਣ ਹੋ ਸਕਦਾ ਹੈ। ਰੈੱਡ ਬਲੱਡ ਸੈੱਲਸ ਦੀ ਗਿਣਤੀ ਘੱਟ ਹੋਣ ਤੇ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਆਕਸੀਜਨ ਨਹੀਂ ਪਹੁੰਚ ਸਕਦੀ। ਜਿਸ ਕਾਰਨ ਸਰੀਰ ਵਿੱਚ ਥਕਾਵਟ ਕਮਜ਼ੋਰੀ ਅਤੇ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੁੰਦੀ ਹੈ। ਇਸ ਕਾਰਨ ਸਕਿਨ ਦਾ ਰੰਗ ਪੀਲਾ ਦਿਖਣ ਲੱਗ ਜਾਂਦਾ ਹੈ।
ਵਿਟਾਮਿਨ ਬੀ9 ਦੀ ਕਮੀ ਦੇ ਕਾਰਨ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਸਕਦੇ ਹਨ। ਵਾਲਾਂ ਨੂੰ ਤੰਦਰੁਸਤ ਰੱਖਣ ਦੇ ਲਈ ਫੋਲਿਕ ਐਸਿਡ ਬਹੁਤ ਜ਼ਰੂਰੀ ਹੁੰਦਾ ਹੈ। ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਦੇ ਕਾਰਨ ਵਾਲਾਂ ਦੇ ਝੜਨ ਅਤੇ ਸਮੇਂ ਤੋਂ ਪਹਿਲਾ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਮੂੰਹ ਵਿਚ ਵਾਰ ਵਾਰ ਛਾਲੇ ਹੁੰਦੇ ਹਨ, ਤਾਂ ਇਹ ਵੀ ਵਿਟਾਮਿਨ ਬੀ9 ਦੀ ਕਮੀ ਦਾ ਸੰਕੇਤ ਹੋ ਸਕਦਾ ਹੈ।
ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਦੇ ਕਾਰਨ ਜੀਭ ਵਿੱਚ ਸੋਜ ਅਤੇ ਮੂੰਹ ਵਿਚ ਛਾਲੇ ਹੋ ਸਕਦੇ ਹਨ। ਵਿਟਾਮਿਨ ਬੀ9 ਦੀ ਕਮੀ ਦੇ ਕਾਰਨ ਦਿਮਾਗ ਵਿਚ ਫੀਲ ਗੂਡ ਕੈਮੀਕਲ ਦਾ ਉਤਪਾਦਨ ਘੱਟ ਹੋ ਜਾਂਦਾ ਹੈ। ਜਿਸ ਨਾਲ ਵਿਅਕਤੀ ਦਾ ਮੂਡ ਖਰਾਬ ਰਹਿੰਦਾ ਹੈ। ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਦੇ ਕਾਰਨ ਵਿਅਕਤੀ ਨੂੰ ਚਿੜਚਿੜਾਪਣ ਮਹਿਸੂਸ ਹੁੰਦਾ ਹੈ। ਵਿਟਾਮਿਨ ਬੀ ਦੀ ਕਮੀ ਦੇ ਕਾਰਨ ਡਿਪਰੈਸ਼ਨ ਵੀ ਹੋ ਸਕਦਾ ਹੈ।
ਵਿਟਾਮਿਨ ਬੀ9 ਦੀ ਕਮੀ ਦੇ ਕਾਰਨ ਕਬਜ਼, ਜੀਅ ਮਚਲਾਉਣ, ਯਾਦਾਸ਼ਤ ਦੀ ਸਮੱਸਿਆ ਵੀ ਹੋ ਸਕਦੀ ਹੈ। ਦਰਅਸਲ ਪਾਚਨ ਨੂੰ ਵਧੀਆ ਬਣਾਉਣ ਦੇ ਲਈ ਫੋਲਿਕ ਐਸਿਡ ਜ਼ਰੂਰੀ ਹੁੰਦਾ ਹੈ। ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਦੇ ਕਾਰਨ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਵਿਟਾਮਿਨ ਬੀ9 ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਆਪਣੇ ਡਾਇਟ ਵਿੱਚ ਫੋਲੇਟ ਨਾਲ ਭਰਪੂਰ ਆਹਾਰ ਸ਼ਾਮਲ ਕਰ ਸਕਦੇ ਹੋ।
ਵਿਟਾਮਿਨ ਬੀ9 ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਬ੍ਰੋਕਲੀ ਅਤੇ ਪਾਲਕ ਵਰਗੀਆਂ ਹਰੀਆਂ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ। ਹਰੀ ਸਬਜ਼ੀਆਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਫੋਲੇਟ ਪਾਇਆ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਆਪਣੀ ਡਾਈਟ ਚ ਜ਼ਰੂਰ ਸ਼ਾਮਲ ਕਰੋ। ਸੋਇਆਬੀਨ ਵਿੱਚ ਪ੍ਰੋਟੀਨ ਦੇ ਨਾਲ ਨਾਲ ਵਿਟਾਮਿਨ ਬੀ9 ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕੈਲਸ਼ੀਅਮ ਅਤੇ ਮਿਨਰਲ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ।
ਸੋਇਆਬੀਨ ਖਾਣ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ, ਅਤੇ ਵਜ਼ਨ ਕੰਟਰੋਲ ਰੱਖਣ ਵਿੱਚ ਮਦਦ ਮਿਲਦੀ ਹੈ।ਸਾਡੀ ਸਿਹਤ ਦੇ ਲਈ ਬਦਾਮ ਬਹੁਤ ਫ਼ਾਇਦੇਮੰਦ ਹੁੰਦਾ ਹੈ। ਬਦਾਮ ਵਿਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਬੀ9 ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਪ੍ਰੋਟੀਨ ਦਾ ਇੱਕ ਬਹੁਤ ਹੀ ਵਧੀਆ ਸਰੋਤ ਹੈ। ਰੋਜ਼ਾਨਾ ਬਦਾਮ ਖਾਣ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ, ਬਦਾਮ ਖਾਣ ਨਾਲ ਮੈਮੋਰੀ ਵੀ ਬੂਸਟ ਹੁੰਦੀ ਹੈ। ਸਕਿਨ ਅਤੇ ਵਾਲਾਂ ਦੇ ਲਈ ਵੀ ਬਦਾਮ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਰਾਜਮਾਂਹ ਵਿੱਚ ਭਰਪੂਰ ਮਾਤਰਾ ਵਿੱਚ ਫੋਲਿਕ ਐਸਿਡ ਪਾਇਆ ਜਾਂਦਾ ਹੈ। ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਨੂੰ ਪੂਰਾ ਕਰਨ ਦੇ ਲਈ ਆਪਣੀ ਡਾਈਟ ਵਿਚ ਰਾਜਮਾਂਹ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਇਸ ਵਿਚ ਪ੍ਰੋਟੀਨ, ਕੈਲਸ਼ੀਅਮ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਵਿਟਾਮਿਨ ਬੀ9 ਦੀ ਕਮੀ ਨੂੰ ਪੂਰਾ ਕਰਨ ਦੇ ਲਈ ਡਾਈਟ ਵਿਚ ਅੰਡਾ ਵੀ ਜ਼ਰੂਰ ਸ਼ਾਮਲ ਕਰੋ। ਅੰਡੇ ਵਿੱਚ ਭਰਪੂਰ ਮਾਤਰਾ ਵਿੱਚ ਫੋਲਿਕ ਐਸਿਡ ਹੁੰਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ, ਜਿੰਕ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ।
ਐਵੋਕਾਡੋ ਦਾ ਸੇਵਨ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ ਬੀ6, ਵਿਟਾਮਿਨ ਬੀ9, ਕੈਲਸ਼ੀਅਮ ਅਤੇ ਐਂਟੀ ਆਕਸੀਡੈਂਟ ਹੁੰਦੇ ਹਨ। ਵਿਟਾਮਿਨ ਬੀ9 ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਡਾਈਟ ਵਿੱਚ ਐਵੋਕਾਡੋ ਜ਼ਰੂਰ ਸ਼ਾਮਲ ਕਰੋ।ਤੰਦਰੁਸਤ ਰਹਿਣ ਦੇ ਲਈ ਵਿਟਾਮਿਨ ਬੀ9 ਬਹੁਤ ਜ਼ਰੂਰੀ ਹੁੰਦਾ ਹੈ। ਸਰੀਰ ਵਿੱਚ ਵਿਟਾਮਿਨ ਬੀ9 ਦੀ ਕਮੀ ਦੇ ਕਾਰਨ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਆਪਣੀ ਡਾਈਟ ਵਿਚ ਅੰਡਾ, ਰਾਜਮਾਂਹ, ਸੋਇਆਬੀਨ, ਹਰੀ ਸਬਜ਼ੀਆਂ ਅਤੇ ਐਵੋਕਾਡੋ ਨੂੰ ਸ਼ਾਮਲ ਕਰੋ।