ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਬਸੰਤ ਪੰਚਮੀ ਦਾ ਤਿਉਹਾਰ ਵਿੱਦਿਆ ਅਤੇ ਸੂਰਾਂ ਦੀ ਦੇਵੀ ਸਰਸਵਤੀ ਨਾਲ ਸਬੰਧਿਤ ਹੈ। ਇਸ ਦਿਨ ਮਾਤਾ ਸਰਸਵਤੀ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ। ਪੁਰਾਣਾ ਦੇ ਅਨੁਸਾਰ ਇਸ ਦਿਨ ਮਾਤਾ ਸਰਸਵਤੀ ਪ੍ਰਗਟ ਹੋਈ ਸੀ। ਜਦੋਂ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਨ੍ਹਾਂ ਨੇ ਪੇੜ ਪੋਦੇ ਗ੍ਰਹ ਤਾਰੇ ਵਰਗੀ ਰਚਨਾਵਾਂ ਕੀਤੀਆਂ। ਪਰ ਇਨਾਂ ਚੀਜ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਉਰਜਾ ਜਾਂ ਧੂਨੀ ਹੀ ਨਹੀਂ ਸੀ।
ਉਸ ਸਮੇਂ ਉਨ੍ਹਾਂ ਨੇ ਵਿਸ਼ਨੂੰ ਜੀ ਨੂੰ ਪ੍ਰਾਰਥਨਾ ਕੀਤੀ ਅਤੇ ਸੰਸਾਰ ਨੂੰ ਚਲਾਉਣ ਵਾਲੀ ਊਰਜਾ ਨੂੰ ਪਰਗਟ ਕਰਨ ਲਈ ਕਿਹਾ। ਫਿਰ ਵਿਸ਼ਨੂੰ ਜੀ ਨੇ ਮਾਤਾ ਆਦਿ ਸਕਤੀ ਨੂੰ ਪ੍ਰਗਟ ਕੀਤਾ। ਆਦਿ ਸ਼ਕਤੀ ਨੇ ਇਕ ਹੋਰ ਸ਼ਕਤੀ ਨੂੰ ਪ੍ਰਗਟ ਕੀਤਾ ਉਸ ਦੇ ਚਾਰ ਹੱਥ ਸਨ। ਪਰਗਟ ਹੁੰਦੇ ਉਸ ਦੇਵੀ ਨੇ ਆਪਣੀ ਵੀਣਾ ਦੇ ਨਾਲ ਮਧੁਰ ਸੁਰ ਦਾ ਅਲਾਪ ਕੀਤਾ। ਫਿਰ ਉਸ ਦੀਆਂ ਤਰੰਗਾਂ ਸਾਰੀ ਸ੍ਰਿਸ਼ਟੀ ਵਿੱਚ ਫੈਲਣੀ ਸ਼ੁਰੂ ਹੋ ਗਈਆਂ।
ਜਿਸ ਨਾਲ ਸਾਰੀਆਂ ਨਿਰਜੀਵ ਵਸਤੂਆਂ ਜੀਵਿਤ ਹੋਣੀਆਂ ਸ਼ੁਰੂ ਹੋ ਗਈਆਂ। ਮਾਤਾ ਸਰਸਵਤੀ ਦੀ ਕਿਰਪਾ ਨਾਲ ਪ੍ਰਾਣੀਆਂ ਨੂੰ ਬਾਣੀ ਪ੍ਰਧਾਨ ਹੋਈ। ਸਾਰੇ ਦੇਵਤਾ ਨੇ ਸੁਰ ਪ੍ਰਦਾਨ ਕਰਨ ਵਾਲੀ ਇਸ ਦੇਵੀ ਨੂੰ ਮਾਤਾ ਸਰਸਵਤੀ ਦਾ ਨਾਮ ਪ੍ਰਦਾਨ ਕੀਤਾ। ਇਸ ਤਰ੍ਹਾਂ ਮਾਤਾ ਸਰਸਵਤੀ ਦੀ ਉਤਪਤੀ ਹੋਈ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਉਸ ਦਿਨ ਬਸੰਤ ਪੰਚਮੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਸ ਦਿਨ ਤੋਂ ਹੀ ਬਸੰਤ ਪੰਚਮੀ ਵਾਲੇ ਦਿਨ ਮਾਤਾ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।
ਦੋਸਤੋ ਕੱਲ ਬਸੰਤ ਪੰਚਮੀ ਦਾ ਦਿਨ ਹੈ ਤੁਸੀਂ ਵੀ ਮਾਤਾ ਸਰਸਵਤੀ ਦੀ ਕਿਰਪਾ ਪ੍ਰਾਪਤ ਕਰਨ ਲਈ ਕੁਝ ਉਪਾਅ ਕਰ ਸਕਦੇ ਹੋ। ਵਾਸਤੂ ਸ਼ਾਸਤਰ ਦੇ ਅਨੁਸਾਰ ਬਸੰਤ ਪੰਚਮੀ ਵਾਲੇ ਦਿਨ ਮੋਰ ਪੰਖ ਦੇ ਉਪਾਅ ਕਰਨ ਦੇ ਨਾਲ ਘਰ ਵਿੱਚ ਮਾਤਾ ਸਰਸਵਤੀ ਦਾ ਨਿਵਾਸ ਹੁੰਦਾ ਹੈ। ਵਾਸਤੂ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ ਵਿੱਚ ਮੋਰ ਪੰਖ ਦੇ ਕਈ ਤਰ੍ਹਾਂ ਦੇ ਉਪਾਅ ਦੱਸੇ ਗਏ ਹਨ। ਮੋਰ ਪੰਖ ਘਰ ਵਿੱਚ ਸੁੱਖ ਸਮ੍ਰਿਧੀ ਲੈ ਕੇ ਆਉਂਦਾ ਹੈ।
ਇਹ ਇੱਕ ਤਰ੍ਹਾਂ ਦਾ ਯੰਤਰ ਹੈ ਜੋ ਕਿ ਧਨ ਸੰਪਤੀ ਨੂੰ ਆਕਰਸ਼ਿਤ ਕਰਦਾ ਹੈ। ਮੋਰ ਪੰਖ ਨੂੰ ਘਰ ਵਿੱਚ ਸਹੀ ਜਗ੍ਹਾ ਤੇ ਰੱਖਣ ਨਾਲ ਘਰ ਵਿੱਚ ਧੰਨ ਦੀ ਉਤਪਤੀ ਹੁੰਦੀ ਹੈ। ਜੇਕਰ ਤੁਹਾਨੂੰ ਪਤਾ ਹੈ ਤਾਂ ਤੁਸੀਂ ਇਸ ਨੂੰ ਘਰ ਜ਼ਰੂਰ ਲੈ ਕੇ ਆਵੋਗੇ। ਦੋਸਤੋ ਪੁਰਾਣਿਕ ਕਥਾਵਾਂ ਵਿਚ ਮੋਰ ਪੰਖ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ। ਇੰਦਰ ਦੇਵਤਾ ਵੀ ਮੋਰਪੰਖ ਦੇ ਸਿੰਘਾਸਣ ਉੱਤੇ ਬੈਠਦੇ ਹੁੰਦੇ ਸੀ। ਰਿਸ਼ੀਆਂ ਦੁਆਰਾ ਲਿਖਣ ਲਈ ਵੀ ਮੋਰ ਪੰਖ ਦਾ ਇਸਤੇਮਾਲ ਕੀਤਾ ਜਾਂਦਾ ਸੀ।
ਸਮਸਤ ਗ੍ਰੰਥਾਂ,ਵਾਸਤੂ, ਸ਼ਾਸਤਰ ਵਿੱਚ ਵੀ ਮੋਰ ਪੰਖ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ। ਦੋਸਤੋ ਤੁਸੀ ਵੀ ਬਸੰਤ ਪੰਚਮੀ ਵਾਲੇ ਦਿਨ ਆਪਣੇ ਘਰ ਵਿੱਚ ਦੋ ਮੋਰ ਪੰਖ ਨੂੰ ਰੱਖ ਸਕਦੇ ਹੋ, ਤੁਹਾਡਾ ਘਰ ਵਿੱਚ ਕਦੇ ਵੀ ਲੜਾਈ ਨਹੀਂ ਹੋਵੇਗੀ। ਤੁਹਾਡੇ ਘਰ ਦੇ ਮੈਂਬਰਾਂ ਵਿਚ ਆਪਸੀ ਪਿਆਰ ਬਣਿਆ ਰਹਿੰਦਾ ਹੈ। ਜਿਹੜਾ ਵਿਅਕਤੀ ਆਪਣੇ ਕੋਲ ਮੋਰ ਪੰਖ ਰੱਖਦਾ ਹੈ ਉਸ ਦੇ ਉੱਤੋਂ ਕਦੇ ਵੀ ਅਮੰਗਲ ਨਹੀਂ ਮੰਡਰਾਉਂਦਾ। ਉਹ ਕਦੇ ਵੀ ਕੋਈ ਦੁਰਘਟਨਾ ਦਾ ਸ਼ਿਕਾਰ ਨਹੀਂ ਹੁੰਦਾ।
ਮੋਰਪੰਖ ਨੂੰ ਆਪਣੇ ਘਰ ਵਿਚ ਹਮੇਸ਼ਾ ਰੱਖਣ ਨਾਲ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ ਅਤੇ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਦੋਸਤੋ ਜੇਕਰ ਤੁਹਾਡਾ ਬੱਚਾ ਪੜ੍ਹਾਈ ਵਿਚ ਹੁਸ਼ਿਆਰ ਨਹੀਂ ਹੈ । ਉਸ ਦਾ ਪੜਾਈ ਵਿਚ ਮਨ ਨਹੀਂ ਲੱਗਦਾ। ਆਪਣੇ ਬੱਚੇ ਦੇ ਸਕੂਲ ਬੈਗ ਵਿਚ ਮੋਰ ਪੰਖ ਰੱਖ ਦਵੋ,ਤੁਹਾਡਾ ਬੱਚਾ ਪੜ੍ਹਾਈ ਵਿਚ ਬੁੱਧੀਮਾਨ ਹੋ ਜਾਵੇਗਾ। ਜੇਕਰ ਤੁਸੀਂ ਆਪਣੀ ਜੇਬ ਵਿੱਚ ਅਤੇ ਪਰਸ ਵਿੱਚ ਮੋਰਪੰਖ ਰੱਖਦੇ ਹੋ ਤਾਂ ਰਾਹੂ ਦਾ ਵੀ ਦੁਸ਼ਟ ਪ੍ਰਭਾਵ ਨਹੀਂ ਪੈਂਦਾ।
ਤੁਸੀਂ ਜਿਸ ਜਗ੍ਹਾ ਤੇ ਮੋਰ ਪੰਖ ਰੱਖਦੇ ਹੋਏ ਉਸ ਜਗਾ ਤੇ ਸੱਪ ਵੀ ਨਹੀਂ ਆਉਂਦਾ। ਕਿਉਂਕਿ ਸੱਪ ਮੋਰ ਪੰਖ ਤੋਂ ਡਰਦਾ ਹੈ। ਇਸ ਲਈ ਹਮੇਸ਼ਾ ਘਰ ਵਿੱਚ ਮੋਰ ਪੰਖ ਜ਼ਰੂਰ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ ਦਾ ਮੁੱਖ ਦੁਆਰ ਵਾਸਤੂ ਦੋਸ਼ ਨਾਲ ਭਰਿਆ ਹੋਇਆ ਹੈ, ਤਾਂ ਆਪਣੇ ਘਰ ਦੇ ਮੁੱਖ ਦੁਆਰ ਤੇ ਤਿੰਨ ਮੋਰ ਪੰਖ ਰੱਖੋ, ਦੋਸਤੋ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਅਚਾਨਕ ਬਹੁਤ ਸਾਰੀ ਪ੍ਰੇਸ਼ਾਨੀਆਂ ਆ ਜਾਣ, ਤੁਹਾਨੂੰ ਆਪਣੇ ਘਰ ਦੇ ਅਗਨੀ ਕੋਣ ਵਿਚ ਮੋਰ ਪੰਖ ਜ਼ਰੂਰ ਰੱਖਣਾ ਚਾਹੀਦਾ ਹੈ।
ਦੋਸਤੋ ਅਕਸਰ ਪਤੀ-ਪਤਨੀ ਵਿਚ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਤੁਸੀਂ ਆਪਣੀ ਵਿਆਹ ਵਾਲੀ ਐਲਬਮ ਦੇ ਵਿਚ ਦੋ ਮੋਰ ਪੰਖ ਛੁਪਾ ਕੇ ਰੱਖ ਦਵੋ। ਲੜਾਈ ਝਗੜੇ ਹੋਣੇ ਬੰਦ ਹੋ ਜਾਣਗੇ। ਪਤੀ ਪਤਨੀ ਵਿਚ ਆਪਸੀ ਪਿਆਰ ਵੀ ਵਧੇਗਾ। ਦੋਸਤੋ ਜਿਹੜਾ ਵਿਅਕਤੀ ਹਮੇਸ਼ਾਂ ਆਪਣੇ ਕੋਲ ਮੋਰਪੰਖ ਨੂੰ ਰੱਖਦਾ ਹੈ ਉਹ ਵਿਅਕਤੀ ਕਦੇ ਵੀ ਜ਼ਿੰਦਗੀ ਵਿਚ ਅਸਫਲ ਨਹੀਂ ਹੁੰਦਾ ਉਹ ਹਮੇਸ਼ਾ ਸਫਲਤਾ ਦੀ ਪੌੜੀ ਚੜਦਾ ਜਾਂਦਾ ਹੈ।
ਮੋਰਪੰਖ ਨੂੰ ਆਪਣੇ ਸਿਰਹਾਣੇ ਕੋਲ ਰੱਖ ਕੇ ਸੌਣ ਨਾਲ ਬੁਰੇ ਸਪਨੇ ਨਹੀਂ ਆਉਂਦੇ। ਮੋਰਪੰਖ ਨੂੰ ਕਦੇ ਵੀ ਨੀਚੇ ਨਹੀਂ ਸੁਟਣਾ ਚਾਹੀਦਾ। ਨੀਚੇ ਸੁੱਟਣ ਨਾਲ ਸ਼੍ਰੀ ਕ੍ਰਿਸ਼ਨ ਦਾ ਅਪਮਾਨ ਹੁੰਦਾ ਹੈ। ਜੇਕਰ ਕੋਈ ਵਿਅਕਤੀ ਤੁਹਾਨੂੰ ਮੋਰ ਪੰਖ ਦਿੰਦਾ ਹੈ ਤਾਂ ਤੁਹਾਡੀ ਜ਼ਿੰਦਗੀ ਵਿਚ ਸਫ਼ਲਤਾ ਦੇ ਸਾਰੇ ਰਸਤੇ ਖੁੱਲ ਜਾਂਦੇ ਹਨ। ਪੁਰਾਣੀ ਮਾਨਤਾ ਦੇ ਅਨੁਸਾਰ ਮੋਰ ਪੰਖ ਤੋੜਨ ਤੋਂ ਬਾਅਦ ਵੀ ਜਿੰਦਾ ਰਹਿੰਦਾ ਹੈ। ਮੋਰ ਪੰਖ ਨੂੰ ਕਿਸੇ ਸ਼ੁਭ ਮਹੂਰਤ ਉੱਤੇ ਹੀ ਖਰੀਦਣਾ ਚਾਹੀਦਾ ਹੈ ।
ਇਸ ਨਾਲ ਜ਼ਿੰਦਗੀ ਵਿਚ ਸਫ਼ਲਤਾ ਮਿਲਦੀ ਹੈ। ਘਰ ਵਿੱਚ ਦੱਖਣ ਪੂਰਬ ਦਿਸ਼ਾ ਵਿਚ ਮੋਰ ਪੰਖ ਲਗਾਉਣ ਨਾਲ ਘਰ ਵਿਚ ਬਰਕਤ ਪੈਂਦੀ ਹੈ। ਮੋਰ ਪੰਖ ਨੂੰ ਖਰੀਦਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਕਿਸੇ ਪਾਸੋਂ ਵੀ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ। ਇਹ ਅਸ਼ੁੱਭ ਮੰਨਿਆ ਜਾਂਦਾ ਹੈ। ਮੋਰਪੰਖ ਨੂੰ ਘਰ ਵਿੱਚ ਲਿਆਉਣ ਸਮੇਂ ਇੱਕ ਵਾਰ ਸ਼੍ਰੀ ਕ੍ਰਿਸ਼ਨ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ। ਇਸ ਨਾਲ ਸਾਰੇ ਕੰਮ ਸਮੇਂ ਤੇ ਪੂਰੇ ਹੋ ਜਾਂਦੇ ਹਨ। ਦੋਸਤੋ ਤੁਸੀਂ ਵੀ ਬਸੰਤ ਪੰਚਮੀ ਤੇ ਇਹ ਉਪਾਅ ਕਰ ਸਕਦੇ ਹੋ।