ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਥਾਇਰਾਇਡ ਦੀ ਸਮੱਸਿਆ ਅੱਜਕੱਲ੍ਹ ਬਹੁਤ ਜ਼ਿਆਦਾ ਵਧ ਗਈ ਹੈ। ਥਾਈਰਾਈਡ ਗਲੇ ਦੇ ਕੋਲ ਇਕ ਗ੍ਰੰਥੀ ਹੁੰਦੀ ਹੈ, ਜੋ ਹਾਰਮੋਨ ਦਾ ਉਤਪਾਦਨ ਜ਼ਿਆਦਾ ਕਰਨ ਲੱਗਦੀ ਹੈ। ਜਿਸ ਕਾਰਨ ਥਾਈਰਾਈਡ ਦੀ ਸਮੱਸਿਆ ਹੁੰਦੀ ਹੈ।
ਥਾਇਰਾਇਡ ਹੋਣ ਤੇ ਸਰੀਰ ਦਾ ਵਜ਼ਨ ਤੇਜ਼ੀ ਨਾਲ ਵਧਣ ਲੱਗਦਾ ਹੈ। ਇਹ ਬਿਮਾਰੀ ਹੋਣ ਤੇ ਸਰੀਰ ਦਾ ਮੈਟਾਬੋਲਿਜ਼ਮ ਪ੍ਰਭਾਵਿਤ ਹੁੰਦਾ ਹੈ। ਥਾਈਰਾਈਡ ਬੀਮਾਰੀ ਨਾਲ ਪੀੜਤ ਲੋਕ ਅਕਸਰ ਇਸ ਨੂੰ ਠੀਕ ਕਰਨ ਦੇ ਲਈ ਦਵਾਈਆਂ ਦਾ ਸੇਵਨ ਕਰਦੇ ਹਨ।
ਪਰ ਕਈ ਵਾਰ ਦਵਾਈਆਂ ਖਾਣ ਨਾਲ ਥਾਇਰਾਈਡ ਕੰਟਰੋਲ ਨਹੀਂ ਹੁੰਦਾ। ਇਸ ਲਈ ਇਸ ਸਮੱਸਿਆ ਤੋਂ ਨਿਪਟਣ ਦੇ ਲਈ ਲਾਈਫ ਸਟਾਈਲ ਵਿਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੁੰਦੀ ਹੈ। ਲਾਈਫ ਸਟਾਈਲ ਵਿਚ ਬਦਲਾਅ ਕਰਨ ਨਾਲ ਥਾਇਰਾਇਡ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।
ਅਜ ਅਸੀਂ ਤੁਹਾਨੂੰ ਥਾਈਰਾਈਡ ਨੂੰ ਕੰਟਰੋਲ ਵਿੱਚ ਕਰਨ ਦੇ ਲਈ ਕੁਝ ਬਦਲਾਅ ਕਰਨ ਦੇ ਬਾਰੇ ਦੱਸਾਂਗੇ।ਥਾਈਰਾਈਡ ਦੀ ਸਮੱਸਿਆ ਹੋਣ ਤੇ ਡਾਇਟ ਵਿੱਚ ਉਮੇਗਾ 3 ਵਾਲੀ ਡਾਈਟ ਦਾ ਸੇਵਨ ਕਰੋ। ਉਮੇਗਾ 3 ਵਾਲੀ ਡਾਈਟ ਵਿੱਚ ਸੋਇਆਬੀਨ, ਅੰਡਾ, ਅਖਰੋਟ ਅਤੇ ਮੱਛੀ ਆਦਿ ਨੂੰ ਖਾ ਸਕਦੇ ਹੋ। ਓਮੇਗਾ 3 ਥਾਇਰਾਇਡ ਨੂੰ ਕੰਟਰੋਲ ਕਰਨ ਵਿੱਚ ਮੱਦਦ ਕਰਦਾ ਹੈ, ਅਤੇ ਨਾਲ ਹੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ।
ਕੈਫੀਨ ਸਰੀਰ ਦੇ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਥਾਈਰਾਈਡ ਦੀ ਸਮੱਸਿਆ ਹੋਣ ਤੇ ਕੈਫੀਨ ਦੇ ਸੇਵਨ ਤੋਂ ਬਚੋ। ਕੈਫ਼ੀਨ ਸਰੀਰ ਵਿੱਚ ਡੀਹਾਈਡਰੇਸ਼ਨ ਨੂੰ ਵਧਾਉਂਦਾ ਹੈ, ਜੋ ਸਰੀਰ ਦੇ ਲਈ ਹਾਨੀਕਾਰਕ ਹੁੰਦਾ ਹੈ। ਥਾਈਰਾਈਡ ਦੀ ਸਮੱਸਿਆ ਹੋਣ ਤੇ ਕੈਫੀਨ ਦਾ ਸੇਵਨ ਕਰਨ ਤੋਂ ਬਚੋ।
ਥਾਇਰਾਇਡ ਦੀ ਸਮੱਸਿਆ ਹੋਣ ਤੇ ਬਰੋਕਲੀ, ਫੁਲਗੋਭੀ ਅਤੇ ਪੱਤਾ ਗੋਭੀ ਆਦਿ ਸਬਜ਼ੀਆਂ ਖਾਣ ਤੋਂ ਬਚਣਾ ਚਾਹੀਦਾ ਹੈ। ਇਹ ਸਬਜ਼ੀਆਂ ਸਰੀਰ ਵਿੱਚ ਥਾਈਰਾਈਡ ਹਾਰਮੋਨ ਦੇ ਉਤਪਾਦਨ ਨੂੰ ਘੱਟ ਕਰ ਸਕਦੀਆਂ ਹਨ। ਇਨ੍ਹਾਂ ਸਬਜ਼ੀਆਂ ਦੇ ਸੇਵਨ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਤਕਲੀਫਾਂ ਹੋ ਸਕਦੀਆਂ ਹਨ। ਥਾਈਰਾਈਡ ਦੀ ਸਮੱਸਿਆ ਹੋਣ ਤੇ ਇਨ੍ਹਾਂ ਸਬਜ਼ੀਆਂ ਨੂੰ ਨਾ ਖਾਓ।
ਪ੍ਰੋਸੈਸਡ ਫੂਡ ਸਰੀਰ ਦੇ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਇਸ ਦੇ ਸੇਵਨ ਨਾਲ ਵਜ਼ਨ ਵਧਣ ਦੇ ਨਾਲ ਥਾਇਰਾਈਡ ਵੀ ਵੱਧਦਾ ਹੈ। ਪ੍ਰੋਸੈਸਡ ਫੂਡ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਰੀਰ ਨੂੰ ਫਿੱਟ ਰੱਖਣ ਦੇ ਲਈ ਪ੍ਰੋਸੈਸਡ ਫੂਡ ਅਤੇ ਜੰਕ ਫੂਡ ਦੇ ਸੇਵਨ ਤੋਂ ਬਚੋ।
ਐਕਸਰਸਾਇਜ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਐਕਸਰਸਾਈਜ਼ ਕਰਨ ਨਾਲ ਸਰੀਰ ਫਿੱਟ ਰਹਿੰਦਾ ਹੈ, ਅਤੇ ਮਾਨਸਿਕ ਰੂਪ ਵਿੱਚ ਤੰਦਰੁਸਤ ਰਹਿੰਦਾ ਹੈ। ਥਾਈਰਾਈਡ ਦੀ ਸਮੱਸਿਆ ਹੋਣ ਤੇ ਰੋਜ਼ ਐਕਸਰਸਾਈਜ਼ ਕਰਨ ਦੀ ਆਦਤ ਪਾਓ। ਐਕਸਰਸਾਈਜ਼ ਕਰਨ ਨਾਲ ਥਾਇਰਾਇਡ ਬੈਲੰਡਰ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ, ਅਤੇ ਵਜ਼ਨ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਥਾਇਰਾਈਡ ਨੂੰ ਕੰਟਰੋਲ ਕਰਨ ਦੇ ਲਾਈਫ ਸਟਾਈਲ ਵਿਚ ਇਨ੍ਹਾਂ ਬਦਲਾਵਾਂ ਨੂੰ ਜ਼ਰੂਰ ਕਰੋ। ਅਜਿਹਾ ਕਰਨਾ ਥਾਇਰਾਈਡ ਕੰਟਰੋਲ ਹੋਣ ਵਿੱਚ ਮਦਦ ਮਿਲਦੀ ਹੈ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।