ਮੂੰਗ ਦੀ ਦਾਲ ਖਾਣ ਦੇ ਏਨੇ ਫਾਇਦੇ ਜੋ ਕੇ ਕਾਜੁ ਬਦਾਮ ਵੀ ਨਹੀਂ ਦੇ ਸਕਦੇ ਬਸ ਇਸਨੂੰ ਖਾਣ ਦਾ ਤਰੀਕਾ ਬਦਲਣ ਦੀ ਲੋੜ ਹੈ।ਮਾਸ ਤੇ ਅੰਡੇ ਤੋੰ ਵੀ ਜਿਆਦਾ ਤਾਕਤਵਰ ਹੈ ਮੂੰਗ। ਜਿਹੜਾ ਵੀ ਕੋਈ ਵਿਅਕਤੀ ਜੋ ਸਵਸਥ ਹੈ ਜੇ ਤੁਸੀ ਓਹਨੂੰ ਪੁਛੋਗੇ ਕੇ ਓਹਦੀ ਸਹਿਤ ਦਾ ਰਾਜ ਕੀ ਹੈ ਤਾਂ ਉਹ ਤੁਹਾਨੂੰ ਮਾ ਸ ਜਾ ਡ੍ਰਾਈ ਫਰੂਟ ਖਾਣ ਦੀ ਸਲਾਹ ਜਰੂਰ ਦੇਵੇਗਾ।
ਮੂੰਗ ਦੀ ਦਾਲ ਵਿਚ ਮੀਟ ਅੰਡੇ ਨਾਲੋਂ ਜਿਆਦਾ ਪ੍ਰੋਟੀਨ ਮਿਲ ਸਕਦਾ ਹੈ। ਇਹਨੂੰ ਖਾਣ ਦਾ ਵਧਿਆ ਤਰੀਕਾ ਇਹ ਹੈ ਕੇ ਤੁਹਾਨੂੰ ਪਹਿਲਾ ਦੋ ਮੁਠੀ ਮੂੰਗ ਦੀ ਦਾਲ ਪਾਣੀ ਵਿਚ ਪੇਯੋਂ ਕੇ ਰੱਖਣੀ ਹੈ ਪਾਣੀ ਏਨਾ ਪਾਉਣਾ ਹੈ ਕੇ ਦਾਲ ਚੰਗੀ ਤਰਾਂ ਭਿਜ ਜਾਵੇ ਤੇ ਸਵੇਰੇ ਨਾਸ਼ਤਾ ਕਰਨ ਤੋਂ ਪਹਿਲਾਂ ਤੁਸੀਂ ਇਸ ਨੂੰ ਖਾ ਸਕਦੇ ਹੋ।
ਮੂੰਗ ਦੀ ਦਾਲ ਕਈ ਕਮਜ਼ੋਰੀਆਂ ਨੂੰ ਥੋਡੇ ਸ਼ਰੀਰ ਵਿਚੋਂ ਦੂਰ ਕਰਦੀ ਹੈ। ਤੁਸੀ ਇਸ ਦੇ ਨਾਲ ਕਿਸ਼ਮਿਸ ਵੀ ਖਾ ਸਕਦੇ ਹੋ ਉਸ ਨੂੰ ਵੀ ਰਾਤ ਨੂੰ ਪਯੋ ਕੇ ਸਵੇਰੇ ਨਾਸ਼ਤੇ ਦੇ ਸਮੇ ਕੱਠੀਆਂ ਨੂੰ ਖਾ ਸਕਦੇ ਹੋ। ਇਸ ਨਾਲ ਥੋਡਾ ਇਮੂਨਿਟੀ ਸਿਸਟਮ ਵੀ ਵਧਿਆ ਰਹਿੰਦਾ ਹੈ।
ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ ਹੁੰਦੀ ਹੈ। ਇਹ ਸਾਡੀ ਸਕਿਨ ਲਈ ਵੀ ਕਾਫੀ ਲਾਹੇਵੰਦ ਹੈ ਜੇ ਤੁਸੀ ਜਿਆਦਾ ਪ੍ਰੋਟੀਨ ਲੈਣਾ ਚਾਉਂਦੇ ਹੋ ਤਾਂ ਤੁਸੀ ਉਹ ਦਾਲ ਲਿਆਓ ਜਿਸਦੇ ਅੰਕੁਰ ਨਿਕਲ ਆਏ ਹੋਣ ਜਿਹੜਾ ਪ੍ਰੋਟੀਨ ਸਾਨੂੰ ਦੁੱਧ ਤੋਂ ਵੀ ਨਹੀਂ ਮਿਲਦਾ ਉਹ ਸਾਨੂੰ ਮੂੰਗ ਦੀ ਦਾਲ ਤੋਂ ਮਿਲ ਸਕਦਾ ਹੈ।