ਦੋਸਤੋ ਅੱਜ ਅਸੀਂ ਸੌਣ ਦੇ ਸਾਰੇ ਤਰੀਕਿਆਂ ਬਾਰੇ ਜਾਣਾਂਗੇ ਤਾਂ ਕਿ ਜੇਕਰ ਸਾਡੇ ਸੌਣ ਦਾ ਤਰੀਕਾ ਗ ਲ ਤ ਹੈ ਤਾਂ ਅਸੀਂ ਇਸ ਵਿੱਚ ਸੁਧਾਰ ਕਰ ਸਕੀਏ। ਜੇਕਰ ਅਸੀਂ ਕੋਈ ਭੁੱਲ ਕਰ ਰਹੇ ਹਾਂ ਜਿਸ ਕਾਰਨ ਸਾਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਦੱਸਦੇ ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਮਹਿਲਾਵਾਂ ਨੂੰ ਸੌਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਘਰ ਦੇ ਮੁਖੀ ਦਾ ਸੌਣ ਵਾਲਾ ਕਮਰਾ ਦੱਖਣ-ਪੱਛਮ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਇਸ ਦਿਸ਼ਾ ਵਿੱਚ ਸੌਣ ਵਾਲਾ ਕਮਰਾ ਹੋਣ ਦੇ ਨਾਲ ਨੌਕਰੀ ਅਤੇ ਵਪਾਰ ਵਿੱਚ ਲਾਭ ਹੁੰਦਾ ਹੈ। ਇਸ ਦੇ ਨਾਲ ਹੀ ਘਰ ਦੇ ਮੁਖੀ ਦਾ ਘਰ ਵਿਚ ਪਿਆਰ ਅਤੇ ਆਦਰ ਬਣਿਆ ਰਹਿੰਦਾ ਹੈ।
ਸੌਂਦੇ ਸਮੇਂ ਸਾਡਾ ਸਿਰ ਦੱਖਣ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਸੁਆਸਥ ਦੀ ਦ੍ਰਿਸ਼ਟੀ ਤੋਂ ਇਹ ਚੰਗਾ ਮੰਨਿਆ ਜਾਂਦਾ ਹੈ। ਦੱਖਣ ਵੱਲ ਪੈਰ ਕਰਕੇ ਨਹੀਂ ਸੋਣੇ ਚਾਹੀਦੇ। ਦੱਖਣ ਦਿਸ਼ਾ ਵੱਲ ਪੈਰ ਕਰ ਕੇ ਸੌਣ ਨਾਲ ਮਾਨਸਿਕ ਤਣਾਅ ਵਧਦਾ ਹੈ। ਉੱਤਰ ਦਿਸ਼ਾ ਵੱਲ ਵੀ ਸਿਰ ਕਰਕੇ ਨਹੀਂ ਸੌਣਾ ਚਾਹੀਦਾ। ਪੂਰਬ ਦਿਸ਼ਾ ਤੋਂ ਸੂਰਜ ਉਗਦਾ ਹੈ, ਸਾਡੇ ਹਿੰਦੂ ਧਰਮ ਵਿਚ ਇਹ ਦਿਸ਼ਾ ਪੂਜਨੀਯ ਹੈ। ਇਸ ਕਰਕੇ ਇਸ ਦਿਸ਼ਾ ਵੱਲ ਸਿਰ ਕਰਕੇ ਨਹੀਂ ਸੌਣਾ ਚਾਹੀਦਾ।
ਘਰ ਵਿੱਚ ਰੌਣਕ ਅਤੇ ਖੁਸ਼ੀ ਬਣਾਉਣ ਵਿੱਚ ਘਰ ਦੀ ਮਹਿਲਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਕਰਕੇ ਘਰ ਦੀ ਮਹਿਲਾਵਾਂ ਨੂੰ ਆਪਣੇ ਸੌਣ ਦਾ ਸਮਾਂ ਅਤੇ ਜਾਗਣ ਦੇ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ ।ਉਹਨਾਂ ਨੂੰ ਸਮੇਂ ਸਿਰ ਸੋਣਾ ਅਤੇ ਸਮੇਂ ਸਿਰ ਜਾਗਣਾ ਚਾਹੀਦਾ ਹੈ। ਉਹਨਾਂ ਨੂੰ ਆਪਣੇ ਨਿੱਤ ਦੇ ਕੰਮ ਕਰਨ ਤੋਂ ਬਾਅਦ ਘਰ ਵਿੱਚ ਪੂਜਾ ਕਰਨੀ ਚਾਹੀਦੀ ਹੈ। ਮਹਿਲਾਵਾਂ ਦੇ ਦੇਰ ਤੱਕ ਸੋਣ ਦੇ ਕਾਰਨ ਘਰ ਵਿਚ ਦੁਰਭਾਗ ਆਉਂਦਾ ਹੈ। ਇਸ ਨਾਲ ਨਕਾਰਾਤਮਕਤਾ ਵਧਦੀ ਹੈ ।ਮਾਨਸਿਕ ਅਤੇ ਸਰੀਰਕ ਤਣਾਅ ਵਧਦਾ ਹੈ ।ਸੁਆਸਥ ਦੀ ਦ੍ਰਿਸ਼ਟੀ ਤੋਂ ਵੀ ਇਹ ਚੰਗਾ ਨਹੀਂ ਹੁੰਦਾ। ਇਸ ਕਰਕੇ ਮਹਿਲਾਵਾਂ ਨੂੰ ਖੁਦ ਵੀ ਜਲਦੀ ਸੌਣਾ ਚਾਹੀਦਾ ਹੈ ਅਤੇ ਬਾਕੀ ਘਰ ਦੇ ਮੈਂਬਰਾਂ ਨੂੰ ਵੀ ਜਲਦੀ ਸੌਣ ਦੀ ਆਦਤ ਪਾਉਣੀ ਚਾਹੀਦੀ ਹੈ।
ਦੋਸਤੋ ਜੇਕਰ ਸੰਭਵ ਹੋ ਸਕੇ ਤਾਂ ਮਹਿਲਾਵਾਂ ਨੂੰ ਦੁਪਹਿਰ ਦੇ ਸਮੇਂ ਨਹੀਂ ਸੋਣਾ ਚਾਹੀਦਾ। ਦੁਪਹਿਰ ਦੇ ਸਮੇਂ ਸੌਣ ਨਾਲ ਤਨ ਤੇ ਮਨ ਦੋਹਾਂ ਵਿਚ ਆਲਸ ਭਰ ਜਾਂਦਾ ਹੈ। ਇਸ ਦਾ ਦੁਰਪ੍ਰਭਾਵ ਘਰ ਦੀ ਸਾਰੀ ਸਥਿਤੀ ਅਤੇ ਆਰਥਿਕ ਸਥਿਤੀ ਤੇ ਵੀ ਪੈਂਦਾ ਹੈ। ਸ਼ਾਮ ਦੇ ਸਮੇਂ ਵੀ ਨਹੀਂ ਸੋਣਾ ਚਾਹੀਦਾ। ਇਸ ਨਾਲ ਘਰ ਵਿਚੋਂ ਲਕਸ਼ਮੀ ਚਲੀ ਜਾਂਦੀ ਹੈ।
ਘਰ ਦੀ ਮਹਿਲਾਵਾਂ ਅਤੇ ਵੱਡੇ ਬਜ਼ੁਰਗਾਂ ਨੂੰ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਸੋਣਾ ਚਾਹੀਦਾ ਹੈ। ਅਕਸਰ ਪਤੀ-ਪਤਨੀ ਦੇ ਕਮਰੇ ਵਿਚ ਉਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ। ਪਤੀ ਪਤਨੀ ਨੂੰ ਆਪਣੇ ਕਮਰੇ ਵਿੱਚ ਲੜਾਈ ਝਗੜੇ ਤੋਂ ਬਚਣਾ ਚਾਹੀਦਾ ਹੈ। ਰਾਹੂ ਅਤੇ ਕੇਤੂ ਲੜਾਈ ਝਗੜੇ ਦਾ ਮੁੱਖ ਕਾਰਨ ਹੁੰਦੇ ਹਨ। ਪਤਨੀ ਨੂੰ ਪਤੀ ਦੇ ਖੱਬੇ ਪਾਸੇ ਸੋਣਾ ਚਾਹੀਦਾ ਹੈ।
ਮਹਿਲਾਵਾਂ ਨੂੰ ਆਪਣੇ ਵਾਲਾਂ ਵਿਚ ਫੁੱਲ,ਕਜਰਾ ਜਾ ਫਿਰ ਕੋਈ ਵੀ ਸੁਗੰਧਿਤ ਵਸਤੂ ਲਗਾ ਕੇ ਨਹੀਂ ਸੋਣੀ ਚਾਹੀਦੀ। ਇਹ ਬੁ ਰੀ ਸ਼ ਕ ਤੀ ਆਂ ਨੂੰ ਆਕ ਰ ਸ਼ਿਤ ਕਰਨ ਦਾ ਕੰਮ ਕਰਦੇ ਹਨ। ਵਾਲਾਂ ਨੂੰ ਹਮੇਸ਼ਾ ਬੰਨ੍ਹ ਕੇ ਸੌਣਾ ਚਾਹੀਦਾ ਹੈ। ਸੌਣ ਤੋਂ ਪਹਿਲਾਂ ਪੈਰਾਂ ਨੂੰ ਧੋ ਕੇ ਸੌਣਾ ਚਾਹੀਦਾ ਹੈ। ਬੈਡ ਉੱਤੇ ਬੈਠ ਕੇ ਰੋਟੀ ਨਹੀਂ ਖਾਣੀ ਚਾਹੀਦੀ। ਜੂਠੇ ਮੂੰਹ ਸੋਣਾ ਨਹੀਂ ਚਾਹੀਦਾ ।ਇਸ ਨਾਲ ਨੀਂਦ ਵੀ ਅਛੀ ਆਉਂਦੀ ਹੈ ਅਤੇ ਬੁਰੇ ਸਪਨੇ ਵੀ ਨਹੀਂ ਆਉਂਦੇ।