ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਸ਼ੂਗਰ ਦੀ ਬੀਮਾਰੀ ਦੇ ਬਾਰੇ ਦੱਸਾਂਗੇ।ਜੇਕਰ ਤੁਹਾਡੇ ਸਰੀਰ ਵਿੱਚ ਇਨਸੂਲਿਨ ਦਾ ਲੈਵਲ ਠੀਕ ਨਹੀਂ ਹੈ ਤਾਂ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਬੀਮਾਰੀ ਹੋ ਸਕਦੀ ਹੈ। ਇਸ ਕਰਕੇ ਆਪਣੇ ਸਰੀਰ ਵਿੱਚ ਇਨਸੂਲਿਨ ਦਾ ਲੈਵਲ ਬਣਾਈ ਰੱਖਣਾ ਚਾਹੀਦਾ ਹੈ ਤਾਂ ਕਿ ਡਾਇਬਟੀਜ਼ ਦੀ ਬਿਮਾਰੀ ਨਾ ਹੋਵੇ। ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਘਟ ਜਾਂਦੀ ਹੈ
ਉਨ੍ਹਾਂ ਨੂੰ ਡਾਇਬਟੀਜ਼ ਦੀ ਬਿਮਾਰੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਜੇਕਰ ਅਸੀਂ ਡਾਇਬਟੀਜ਼ ਦੇ ਪਹਿਲੇ ਲੈਵਲ ਤੇ ਹੀ ਉਸ ਨੂੰ ਕੰਟਰੋਲ ਕਰ ਲੈਂਦੇ ਹਾਂ ਤਾਂ ਇਹ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਡਾਇਬਟੀਜ਼ ਦਾ ਇਕ ਬਹੁਤ ਵਧੀਆ ਇਲਾਜ ਦਸਾਂਗੇ।
ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਮੇਥੀ ਦਾਣੇ ਦੇ ਬੀਜ ਲੈਣ ਹਨ ।ਇਹ ਦੇਖਣ ਵਿਚ ਜਿੰਨੀ ਸਾਧਾਰਨ ਲੱਗਦੇ ਹਨ। ਇਸਦੇ ਵਿਚ ਉਨੇ ਹੀਂ ਜ਼ਿਆਦਾ ਤੱਤ ਪਾਏ ਜਾਂਦੇ ਹਨ, ਜੋ ਕਿ ਤੁਹਾਡੇ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਨੂੰ ਠੀਕ ਰੱਖਣ ਵਿਚ ਮਦਦ ਕਰਦੇ ਹਨ ਪਰ ਤੁਹਾਨੂੰ ਇਸ ਦਵਾਈ ਨੂੰ ਇਕ ਨੁਸਖੇ ਦੀ ਤਰਾਂ ਹੀ ਇਸਤੇਮਾਲ ਕਰਨਾ ਪਵੇਗਾ।
ਦੋਸਤੋ ਇਸ ਦਵਾਈ ਦੇ ਲਈ ਤੁਹਾਨੂੰ ਇੱਕ ਚਮਚ ਮੇਥੀ ਦਾਣਾ ਦੇ ਬੀਜ ਲੈ ਕੇ ਇਕ ਕੱਪ ਪਾਣੀ ਦੇ ਵਿੱਚ ਉਸ ਨੂੰ ਸਾਰੀ ਰਾਤ ਭਿਗੋ ਕੇ ਰੱਖਣਾ ਹੈ ਅਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ। ਸਵੇਰੇ ਉੱਠ ਕੇ ਤੁਸੀਂ ਇਸ ਦੇ ਪਾਣੀ ਨੂੰ ਅਲੱਗ ਕਰਕੇ ਮੇਥੀ ਦਾਣੇ ਦੇ ਬੀਜ ਨੂੰ ਚੰਗੀ ਤਰਾ ਚਬਾ ਚਬਾ ਕੇ ਖਾਣਾ ਹੈ ।ਇਸ ਦੇ ਵਿੱਚ ਪਾਇਆ ਜਾਣ ਵਾਲਾ ਅਮੀਨੋ ਐਸਿਡ ਦੀ ਵਜਹ ਨਾਲ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਵਿਚ ਸੰਤੁਲਨ ਬਣਿਆ ਰਹਿੰਦਾ ਹੈ। ਇਸਦੇ ਨਾਲ ਸਾਡਾ ਬਲੱਡ ਸ਼ੂਗਰ ਦਾ ਲੈਵਲ ਠੀਕ ਰਹਿੰਦਾ ਹੈ ਜਿਸ ਦੇ ਕਾਰਨ ਡਾਇਬਿਟੀਜ਼ ਵੀ ਠੀਕ ਰਹਿੰਦੀ ਹੈ।
ਦੋਸਤੋ ਇਸ ਦਵਾਈ ਦੇ ਨਾਲ ਸਾਡੇ ਸਰੀਰ ਵਿੱਚ ਕੋਲੈਸਟਰੋਲ ਦੀ ਮਾਤਰਾ ਵੀ ਕੰਟਰੋਲ ਵਿੱਚ ਰਹਿੰਦੀ ਹੈ ।ਇਸ ਦੇ ਵਿੱਚ ਬਹੁਤ ਸਾਰੇ ਐਂਟੀਔਕਸੀਡੈਂਟ ਪਾਏ ਜਾਂਦੇ ਹਨ, ਜੋ ਕਿ ਸਾਡੇ ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਹੈ ਜੋ ਕਿ ਸਾਡੇ ਸਰੀਰ ਲਈ ਚੰਗੇ ਨਹੀਂ ਹੁੰਦੇ ਉਨ੍ਹਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਇਸਦੇ ਨਾਲ ਹੀ ਇਸ ਦੇ ਵਿੱਚ ਸੋਲੀਵਰ ਫਾਈਬਰ ਵੀ ਪਾਇਆ ਜਾਂਦਾ ਹੈ
ਜੋ ਕਿ ਸਾਡੇ ਸ਼ਰੀਰ ਵਿੱਚ ਅਸਾਨੀ ਨਾਲ ਰੁਕ ਜਾਂਦਾ ਹੈ ਅਤੇ ਸਾਡੇ ਬਲੱਡ ਸਰਕੂਲੇਸ਼ਨ ਨੂੰ ਕੰਟਰੋਲ ਵਿੱਚ ਰੱਖਦਾ ਹੈ ਅਤੇ ਸਾਡੇ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਨੂੰ ਵੀ ਕੰਟਰੋਲ ਵਿਚ ਰੱਖਦਾ ਹੈ । ਇਸ ਦੇ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਤੁਹਾਡੇ ਸਰੀਰ ਵਿੱਚ ਡਾਇਬਿਟੀਜ਼ ਨੂੰ ਪਹੁੰਚਣ ਹੀ ਨਹੀਂ ਦਿੰਦੇ।ਇਸ ਦੇ ਵਿੱਚ ਬਹੁਤ ਸਾਰੇ ਅਜਿਹੇ ਗੁਣ ਅਤੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਨੂੰ ਬਿਲਕੁਲ ਫਿੱਟ ਰੱਖਦੇ ਹਨ।