ਖੂਨ ਬਣਾਉਣ ਦੀ ਮਸ਼ੀਨ ਹਨ ਇਹ ਦਾਣੇ // ਸਵੇਰੇ ਖ਼ਾਲੀ ਢਿੱਡ ਇਹ 4 ਦਾਣੇ ਖਾਲੋ ਖੂਨ ਦੀ ਕਮੀ 4 ਦਿਨ ਵਿੱਚ ਹੀ ਪੂਰੀ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਦਾ ਬਹੁਤ ਵਧੀਆ ਇਲਾਜ ਦਸਾਂਗੇ।

ਦੋਸਤੋ ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦੀ ਰਕਤ ਕੋਸ਼ੀਕਾਵਾਂ ਹੁੰਦੀਆਂ ਹਨ। ਇੱਕ ਲਾਲ ਅਤੇ ਇੱਕ ਚਿੱਟੀਆਂ ।ਜਦੋਂ ਸਾਡੇ ਸਰੀਰ ਵਿੱਚ ਲਾਲ ਕੋਸ਼ਿਕਾਵਾਂ ਘੱਟ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਹੋ ਜਾਂਦੀ ਹੈ ਜਿਸ ਨੂੰ ਅਸੀਂ ਅਨੀਮੀਆ ਵੀ ਕਹਿੰਦੇ ਹਾਂ। ਆਇਰਨ ਦੀ ਦਵਾਈ ਖਾ ਕੇ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਸ਼ਰੀਰ ਵਿਚ ਖੂਨ ਦੀ ਕਮੀ ਹੋਣ ਦੇ ਕਾਰਨ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਬੱਚਿਆਂ ਦੇ ਵਿੱਚੋਂ ਖੂਨ ਦੀ ਕਮੀ ਹੋਣ ਦੇ ਕਾਰਨ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਦੋਨੋ ਹੀ ਰੁਕ ਜਾਂਦਾ ਹੈ।

ਦੋਸਤੋ ਪੁਰਖਾਂ ਦੇ ਵਿੱਚ ਥਕਾਵਟ ਮਹਿਸੂਸ ਹੋਣੀ ,ਚੱਕਰ ਆਣਾ ,ਕੰਮ ਨਾ ਕਰਨ ਦਾ ਦਿਲ ਕਰਨਾ, ਹੱਥ ਪੈਰ ਸੁੰਨ ਹੋਣਾ ਠੰਡੇ ਪੈਣਾ ਸ਼ਰੀਰ ਵਿੱਚ ਖੂਨ ਦੀ ਕਮੀ ਦੇ ਲੱਛਣ ਹੁੰਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਨੁਸਖੇ ਦੱਸਾਂਗੇ, ਜਿਸ ਨੂੰ ਖਾਣ ਦੇ ਨਾਲ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਪੂਰੀ ਹੋਵੇਗੀ।ਤੁਹਾਡੇ ਸਰੀਰ ਵਿੱਚ ਖੂਨ ਦੀ ਮਾਤਰਾ ਵਧ ਜਾਵੇਗੀ।

ਦੋਸਤੋ ਇਸ ਦਵਾਈ ਦੇ ਲਈ ਤੁਹਾਨੂੰ 20ਕਿਸ਼ਮਿਸ਼ ਇਕ ਕੌਲੀ ਪਾਣੀ ਦੇ ਵਿੱਚ ਪਾ ਕੇ ਉਸ ਨੂੰ ਭਿਗੋ ਕੇ ਰੱਖ ਦੇਣਾ ਹੈ। ਦੋਸਤੋ ਕਿਸ਼ਮਿਸ਼ ਸਾਡੇ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਪੂਰੀ ਕਰਦਾ ਹੈ ਕਿਉਂਕਿ ਇਸ ਦੇ ਵਿੱਚ ਆਇਰਨ ਪਾਇਆ ਜਾਂਦਾ ਹੈ। ਇਸ ਦੇ ਵਿੱਚ ਪਾਈ ਜਾਣ ਵਾਲੀ ਮਿਠਾਸ ਸਾਡੀ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ। ਇਸਦੇ ਹਰ ਰੋਜ ਇਸਤਮਾਲ ਕਰਨ ਦੇ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਸਾਡੇ ਸਰੀਰ ਵਿੱਚ ਰੋਕ ਪ੍ਰਤੀਰੋਧਕ ਸ਼ਮਤਾ ਵਧਦੀ ਹੈ ਜਿਸ ਦੇ ਨਾਲ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਹ ਸਾਡੇ ਪੇਟ ਨਾਲ ਸੰਬੰਧਿਤ ਬੀਮਾਰੀਆਂ ਨੂੰ ਵੀ ਠੀਕ ਰੱਖਦਾ ਹੈ ਇਸ ਨਾਲ ਸਾਡਾ ਪੇਟ ਸਾਫ਼ ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਠੀਕ ਹੁੰਦੀ ਹੈ।

ਦੋਸਤੋਂ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਵੀ ਕਿਸ਼ਮਿਸ਼ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਜਿਨ੍ਹਾਂ ਬੱਚਿਆਂ ਦੇ ਵਿੱਚ ਖੂਨ ਦੀ ਕਮੀ ਦੇ ਕਾਰਨ ਸਰੀਰਕ ਵਿਕਾਸ ਰੁਕ ਜਾਂਦਾ ਹੈ, ਉਨ੍ਹਾਂ ਬੱਚਿਆਂ ਨੂੰ ਕਿਸ਼ਮਿਸ਼ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਇਸਦੇ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ, ਮੈਗਨੀਸ਼ਮ, ਆਇਰਨ ਬੱਚਿਆਂ ਵਿੱਚ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ। ਮਹਿਲਾਵਾਂ ਦੇ ਵਿੱਚ ਪੀਰੀਅਡ ਦੇ ਸਮੇਂ ਆਉਣ ਵਾਲੀ ਖੂਨ ਦੀ ਕਮੀ ਅਤੇ pregnancy ਦੇ ਦੌਰਾਨ ਖੂਨ ਦੀ ਮਾਤਰਾ ਵਧਾਉਣ ਲਈ ਵੀ ਕਿਸ਼ਮਿਸ਼ ਵਧੀਆ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਖੂਨ ਦੀ ਕਮੀ ਦੇ ਕਾਰਨ ਰੰਗ ਪੀਲਾ ਪੈ ਜਾਂਦਾ ਹੈ ਉਨ੍ਹਾਂ ਦੇ ਵਿੱਚ ਵੀ ਕਿਸ਼ਮਿਸ਼ ਖਾਣ ਦੇ ਨਾਲ ਚੇਹਰੇ ਤੇ ਚਮਕ ਆਉਂਦੀ ਹੈ। ਕਿਸ਼ਮਿਸ਼ ਦਾ ਪਾਣੀ ਪੀਣ ਦੇ ਨਾਲ ਸਾਡਾ ਲਿਵਰ ਵੀ ਡੀਟੋਕਸ ਹੁੰਦਾ ਰਹਿੰਦਾ ਹੈ। ਇਸ ਨੂੰ ਪੀਣ ਨਾਲ ਲੀਵਰ ਸੰਬੰਧੀ ਸਮੱਸਿਆਵਾਂ ਠੀਕ ਹੁੰਦੀਆਂ ਹਨ ਅਤੇ ਸਾਡੀ ਕਿਡਨੀ ਵੀ ਸਾਫ ਰਹਿੰਦੀ ਹੈ।

ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਜੇਕਰ ਤੁਸੀਂ ਛੋਟੇ ਬੱਚਿਆਂ ਦੀ ਦਵਾਈ ਬਣਾ ਰਹੇ ਹੋ ਤਾਂ ਕਿਸ਼ਮਿਸ਼ ਦੇ 10 ਦਾਣੇ ਅਤੇ ਵੱਡਿਆਂ ਲਈ 20 ਦਾਣੇ ਸਾਰੀ ਰਾਤ ਪਾਣੀ ਦੇ ਵਿੱਚ ਭਿਗੋਕੇ ਰੱਖਣੇ ਹਨ। ਸਵੇਰੇ ਉੱਠ ਕੇ ਇਨ੍ਹਾਂ ਦਾ ਪਾਣੀ ਅਲੱਗ ਕਰ ਦੇਣਾ ਹੈ। 1 ਚੱਮਚ ਕਿਸ਼ਮਿਸ਼ ਦੇ ਦਾਣੇ ਸਵੇਰੇ ਕਿਸ਼ਮਿਸ਼ ਦੇ ਪਾਣੀ ਵਿੱਚ ਮਿਲਾ ਕੇ ਤੁਸੀਂ ਲੈਣੇ ਹਨ। ਅਤੇ ਫਿਰ ਸ਼ਾਮ ਦੇ ਸਮੇਂ ਵੀ ਇਸੇ ਤਰ੍ਹਾਂ ਇਕ ਚੱਮਚ ਕਿਸ਼ਮਿਸ਼ ਦੇ ਦਾਣੇ ਉਸਦੇ ਪਾਣੀ ਵਿੱਚ ਮਿਲਾ ਕੇ ਲੈਣੇ ਹਨ। ਲਗਾਤਾਰ 15 ਦਿਨ ਇਸ ਦਾ ਪ੍ਰਯੋਗ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚੋਂ ਖੂਨ ਦੀ ਕਮੀ ਅਨੀਮੀਆ ਵਰਗੀ ਸਮੱਸਿਆ ਬਿਲਕੁਲ ਖ਼ਤਮ ਹੋ ਜਾਣਗੀਆਂ।

Leave a Reply

Your email address will not be published. Required fields are marked *