ਗਰਮੀਆਂ ਦੇ ਵਿਚ ਇਕ ਹਫਤਾ ਖਸਖਸ ਦੀ ਸ਼ਰਦਾਈ ਦਾ ਪ੍ਰਯੋਗ ਕਰਨ ਦੇ ਨਾਲ,ਗਰਮੀਆਂ ਦੇ ਵਿਚ ਹੋਣ ਵਾਲੀ ਹਾਈ ਬੀ ਪੀ ਦੀ ਸਮੱਸਿਆ ,ਦਿਲ ਨਾਲ ਸਬੰਧਿਤ ਰੋਗ ,ਲੋ ਬੀ ਪੀ ਦੀ ਸਮੱਸਿਆ, ਚੱਕਰ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਤਿ ਸ੍ਰੀ ਅਕਾਲ ਦੋਸਤੋ।
ਦੋਸਤੋ ਜਿਨ੍ਹਾਂ ਲੋਕਾਂ ਦੇ ਦਿਲ ਦੀ ਧੜਕਣ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ, ਜਿਨ੍ਹਾਂ ਲੋਕਾਂ ਦਾ ਬੀ ਪੀ ਇੱਕ ਦਮ ਘੱਟ ਜਾਂਦਾ ਹੈ, ਜਾਂ ਫਿਰ ਖੜ੍ਹੇ ਖੜ੍ਹੇ ਚਕਰ ਆ ਜਾਂਦੇ ਹਨ, ਉਹਨਾਂ ਲੋਕਾਂ ਦੀਆਂ ਇਹ ਸਾਰੀਆਂ ਬੀਮਾਰੀਆਂ ਦਾ ਇਲਾਜ ਹੈ ਖਸਖਸ ਦੀ ਸ਼ਰਦਾਈ।
ਦੋਸਤੋ ਅੱਜ ਅਸੀਂ ਤਾਂ ਨੂੰ ਗਰਮੀਆਂ ਦੇ ਲਈ ਬਹੁਤ ਵਧੀਆ ਹਾਈ ਬੀ ਪੀ, ਦਿਲ ਸੰਬੰਧੀ ਰੋਗਾਂ, ਚੱਕਰ ਆਉਣਾ, ਘਬਰਾਹਟ ਹੋਣਾ, ਸ਼ਰੀਰਕ ਕਮਜ਼ੋਰੀ ਮਹਿਸੂਸ ਹੋਣਾ, ਨਰਵ ਸਿਸਟਮ ਦਾ ਕਮਜ਼ੋਰ ਹੋਣਾ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਬਹੁਤ ਵਧੀਆ ਇਲਾਜ ਦੱਸਣ ਲੱਗੇ ਹਾਂ। ਜ਼ਿਆਦਾਤਰ ਔਰਤਾਂ ਤੇ ਬਜ਼ੁਰਗਾਂ ਨੂੰ ਗਰਮੀਆਂ ਦੇ ਦਿਨਾਂ ਵਿੱਚ ਇਹ ਸਮੱਸਿਆ ਜਿਆਦਾ ਹੁੰਦੀ ਹੈ ।
ਦੋਸਤੋ ਖਸਖਸ ਦੀ ਸ਼ਰਦਾਈ ਬਣਾਉਣ ਦੇ ਲਈ 10 ਬਦਾਮ ਸਾਰੀ ਰਾਤ ਭਿਗੋ ਕੇ ਰੱਖਣੇ ਹਨ, ਉਸ ਤੋਂ ਇਲਾਵਾ ਚਾਰ ਚਮਚ ਖਸਖਸ, 2 ਚਮਚ ਚਾਰੋ ਮਗਜ਼, 5 ਕਾਜੂ, ਪੰਜ ਛੋਟੀਆਂ ਇਲਾਇਚੀ, ਚਾਰ ਸਾਬਤ ਕਾਲੀ ਮਿਰਚ, 10 ਗ੍ਰਾਮ ਮਿਸ਼ਰੀ, ਸਵਾਦ ਅਨੁਸਾਰ ਕਾਲਾ ਨਮਕ, ਦੋ ਗਲਾਸ ਦੁੱਧ ਲੈਣਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾਰੀ ਰਾਤ ਪਾਣੀ ਵਿੱਚ ਡੁਬੋ ਕੇ ਰੱਖਣਾ ਹੈ। ਅਖਾੜੇ ਦੇ ਵਿੱਚ ਅੱਜ ਵੀ ਪਹਿਲਵਾਨ ਨੇ ਇਸ ਨੁਸਖ਼ੇ ਦਾ ਪ੍ਰਯੋਗ ਕਰਦੇ ਹਨ।
ਖਸਖਸ ਦੀ ਸ਼ਰਦਾਈ ਨੂੰ ਬਣਾਉਣ ਦੇ ਲਈ ਦੌਰੀ ਡੰਡੇ ਦਾ ਪ੍ਰਯੋਗ ਕਰਨਾ ਹੈ। ਸਭ ਤੋਂ ਪਹਿਲਾਂ ਖਸਕਾਸ ਨੂੰ ਅਸੀਂ ਦੌਰੀ-ਡੰਡੇ ਵਿੱਚ ਪੀਸ ਲੈਣਾ ਹੈ। ਸਾਨੂੰ ਇਹ ਸਾਰੀਆਂ ਬੀਮਾਰੀਆਂ ਗਰਮੀਆਂ ਦੇ ਵਿਚ ਹੀ ਕਿਉਂ ਆਉਂਦੀਆਂ ਹਨ। ਗਰਮੀਆਂ ਦੇ ਵਿਚ ਜਿਵੇਂ ਜਿਵੇਂ ਗਰਮੀ ਵਧਦੀ ਹੈ ਸਾਡਾ ਪਸੀਨਾ ਜਿਆਦਾ ਨਿਕਲਦਾ ਹੈ ਇਸ ਨਾਲ ਸਾਨੂੰ ਪਿਆਸ ਜ਼ਿਆਦਾ ਲੱਗਦੀ ਹੈ। ਪਸੀਨੇ ਦੇ ਨਾਲ ਸਾਡੇ ਸਰੀਰ ਵਿੱਚੋ ਲੈਕਟੋ ਲਾਈਡ ਵੀ ਨਸ਼ਟ ਹੋ ਜਾਂਦੇ ਹਨ। ਇਹ ਸਾਡੇ ਨਸਾਂ ਦੀ ਕਮਜ਼ੋਰੀ ਲਈ ਜ਼ਿੰਮੇਵਾਰ ਹੁੰਦੇ ਹਨ, ਹਾਈ ਬੀ ਪੀ ,ਦਿਲ ਸੰਬੰਧੀ ਰੋਗ, ਇੱਕੋ ਦੱਮ ਬੀ ਪੀ ਦਾ ਘਟ ਜਾਣਾ, ਇੱਕੋ ਦੱਮ ਸ਼ੂਗਰ ਦਾ ਲੈਵਲ ਘੱਟ ਜਾਣਾ, ਇਕੋ ਦਮ ਚੱਕਰ ਆ ਜਾਣੇ, ਇੱਕੋ ਦੱਮ ਮੂੰਹ ਸੁੱਕ ਜਾਣਾ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ, ਇਨ੍ਹਾਂ ਸਾਰੀਆਂ ਚੀਜ਼ਾਂ ਲਈ ਇਹ ਜ਼ਿੰਮੇਵਾਰ ਹੁੰਦੇ ਹਨ।
ਇਸੇ ਤਰ੍ਹਾਂ ਦੇ ਲੈਕਟਰੋਲਾਈਟ ਸਾਡੇ ਸ਼ਰੀਰ ਲਈ ਜ਼ਰੂਰੀ ਹੁੰਦੇ ਹਨ।ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਕੈਲਸ਼ੀਅਮ ਹੁੰਦਾ ਹੈ ਜੋ ਕਿ ਸਾਡੀਆਂ ਹੱਡੀਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਉਸ ਤੋਂ ਬਾਦ ਮੈਗਨੀਸ਼ੀਅਮ ,ਫਾਸਫੋਰਸ, ਪੋਟਾਸ਼ੀਅਮ ਕਲੋਰਾਈਡ ਤੇ ਸੋਡੀਅਮ ਹੁੰਦਾ ਹੈ। ਇਹ ਛੇ ਦੇ ਛੇ ਲੈਕਟਰੋਲਾਈਟ ਸਾਡੇ ਸ਼ਰੀਰ ਲਈ ਜ਼ਰੂਰੀ ਹੁੰਦੇ ਹਨ ।ਇਹਨਾਂ ਸਾਰਿਆਂ ਦੀ ਕਮੀ ਨੂੰ ਖ਼ਸਖ਼ਸ ਦੂਰ ਕਰਦੀ ਹੈ। ਖਸਕਾਸ ਨੂੰ ਕੁਟਣ ਤੋਂ ਬਾਅਦ ਇਸ ਦੇ ਵਿੱਚ ਬਦਾਮ ਕੁਟਣੇ ਹਨ। ਥਕਾਵਟ ਨੂੰ ਦੂਰ ਕਰਨ ਲਈ ਬਦਾਮ ਸਭ ਤੋਂ ਵਧੀਆ ਖ਼ੁਰਾਕ ਹੈ। ਇਸ ਦੇ ਵਿੱਚ ਵਿਟਾਮਿਨ ਈ ਪਾਇਆ ਜਾਂਦਾ ਹੈ।ਇਸ ਲਈ ਇਸ ਦਾ ਪਰਯੋਗ ਜ਼੍ਆਦਾਤਰ ਪੰਜੀਰੀ ਵਗੈਰਾ ਜਾਂ ਫਿਰ ਤਾਕਤ ਵਾਲੀ ਦਵਾਈਆਂ ਦੇ ਵਿੱਚ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੁਣ ਇਸਦੇ ਵਿੱਚ ਕਾਜੂ ਕੁਟਣੇ ਹਨ। ਜਿਨ੍ਹਾਂ ਲੋਕਾਂ ਦਾ ਕੈਲਸਟਰੋਲ ਜਿਆਦਾ ਹੈਂ ਉਹ ਲੋਕ ਕਾਜੂ ਦਾ ਇਸਤੇਮਾਲ ਨਾ ਕਰੋ।
ਇਸ ਤੋਂ ਬਾਅਦ ਤੁਸੀਂ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਇਸਦੇ ਵਿੱਚ ਪਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਕੁਟ ਲੈਣਾ ਹੈ।ਕਈ ਲੋਕ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਬਰੀਕ ਪੀਸ ਕੇ ਇਸ ਦਾ ਪਾਊਡਰ ਬਣਾ ਕੇ ਫਿਰ ਇਸ ਦੀ ਲੱਸੀ ਬਣਾ ਲੈਂਦੇ ਹਨ। ਇਸ ਤਰ੍ਹਾਂ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਫ਼ਾਇਦਾ ਨਹੀਂ ਹੁੰਦਾ,ਜਿਨ੍ਹਾਂ ਲੰਗੜੀ ਸੋਟੇ ਦੇ ਵਿੱਚ ਇਨ੍ਹਾਂ ਨੂੰ ਸਾਬਤ ਕੁਟ ਕੇ ਬਣਾਉਣ ਦਾ ਹੁੰਦਾ ਹੈ। ਇਸ ਦੇ ਵਿੱਚ ਮਿਠਾਸ ਦੇ ਲਈ ਸਿਰਫ ਧਾਗੇ ਵਾਲੀ ਮਿਸ਼ਰੀ ਦਾ ਹੀ ਪ੍ਰਯੋਗ ਕਰਨਾ ਹੈ। ਖੰਡ ਚੀਨੀ ਦਾ ਪ੍ਰਯੋਗ ਨਹੀਂ ਕਰਨਾ ਹੈ। ਬੱਚਿਆਂ ਦੀ ਲੰਬਾਈ ਵਧਾਉਣ ਦੇ ਲਈ ਇਹ ਖਸਖਾਸ ਦੀ ਸ਼ਰਦਾਈ ਬਹੁਤ ਜ਼ਿਆਦਾ ਫ਼ਾਇਦਾ ਕਰਦੀ ਹੈ। ਔਰਤਾਂ ਦੇ ਵਿਚ ਚੱਕਰ ਆਉਣ ਦੀ ਸਮੱਸਿਆ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਸਭ ਤੋਂ ਅਖ਼ੀਰ ਦੇ ਵਿੱਚ ਤੁਸੀਂ ਇਸ ਦੇ ਵਿੱਚ ਦੋ ਗਲਾਸ ਦੁੱਧ ਮਿਲਾ ਦੇਣਾ ਹੈ। ਕਈ ਲੋਕ ਸ਼ਰਦਾਈ ਬਣਾਉਣ ਸਮੇਂ ਇਹ ਗਲਤੀ ਕਰਦੇ ਹਨ ਕਿ ਇਸ ਨੂੰ ਬਣਾ ਕੇ ਇਸ ਨੂੰ ਛਾਣ ਕੇ ਪੀਂਦੇ ਹਨ। ਇਸ ਨੂੰ ਛਾਣ ਕੇ ਪੀਣ ਦੇ ਨਾਲ ਇਹ ਲੱਸੀ ਬਣ ਜਾਵੇਗੀ ।
ਇਸ ਨੂੰ ਇਸੇ ਤਰ੍ਹਾਂ ਪੀਣਾ ਹੈ। ਇਸ ਨੂੰ ਇੱਕ ਗਲਾਸ ਦੇ ਵਿੱਚ ਪਾ ਕੇ ਥੋੜ੍ਹਾ ਜਿਹਾ ਕਾਲਾ ਨਮਕ ਮਿਕਸ ਕਰ ਲੈਣਾਂ ਹੈ।ਜਿਨ੍ਹਾਂ ਲੋਕਾਂ ਦੇ ਵਿੱਚ ਸੋਡੀਅਮ ਦੀ ਕਮੀ ਪਾਈ ਜਾਂਦੀ ਹੈ ਉਹਨਾਂ ਦੇ ਲਈ ਕਾਲਾ ਨਮਕ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਖ਼ੂਨ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਨੂੰ ਸੋਰਾਇਸਿਸ ਅਤੇ ਧਰੱਫੜ ਦੀ ਸ਼ਿਕਾਇਤ ਹੁੰਦੀ ਹੈ। ਉਹ ਲੋਕ ਕਾਲੇ ਨਮਕ ਦਾ ਇਸਤੇਮਾਲ ਨਾ ਕਰਨ।ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਸ਼ਿਕਾਇਤ ਹੈ ,ਜਿਨ੍ਹਾਂ ਨੂੰ ਨੱਕ ਵਿੱਚੋਂ ਬਹੁਤ ਜ਼ਿਆਦਾ ਪੀਲੇ ਰੰਗ ਦਾ ਰੇਸ਼ਾ ਰਹਿੰਦਾ ਹੈ,ਜਿਨ੍ਹਾਂ ਲੋਕਾਂ ਦੇ ਖ਼ੂਨ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੋਣ ਦੇ ਬੀ ਪੀ ਵੱਧਦਾ ਹੈ ,ਉਹ ਲੋਕ ਇਸ ਦਾ ਪ੍ਰਯੋਗ ਨਾ ਕਰਨ। ਦੋਸਤੋ ਗਰਮੀਆਂ ਦੇ ਦਿਨਾਂ ਵਿੱਚ ਤੁਸੀਂ ਦੁਪਹਿਰ ਦੇ ਸਮੇਂ ਇਸਦਾ ਪ੍ਰਯੋਗ ਕਰ ਸਕਦੇ ਹੋ। ਲਗਾਤਾਰ 5 ਦਿਨ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ।ਦੋ ਦਿਨ ਦਾ ਗੈਪ ਪਾ ਕੇ ਲਗਾਤਾਰ ਇਕ ਮਹੀਨਾ ਤੁਸੀਂ ਇਸ ਸ਼ੈਰਦਾਈ ਦਾ ਪ੍ਰਯੋਗ ਕਰ ਸਕਦੇ ਹੋ। ਤੁਹਾਨੂੰ ਇਸ ਸ਼ਰਦਾਈ ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ।