ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀਆਂ ਨਸਾਂ ,ਜੋ ਕਿ ਬੰਦ ਹੋ ਜਾਂਦੀਆਂ ਹਨ, ਉਸ ਨੂੰ ਖੋਲ੍ਹਣ ਲਈ ਇੱਕ ਵਧੀਆ ਦੇਸੀ ਨੁਸਕਾ ਤੁਹਾਨੂੰ ਦੱਸਾਂਗੇ। ਦੋਸਤੋ ਸਰੀਰ ਦੀ ਸਾਰੀ ਕਿਰਿਆ ਜਾਂ ਕੰਮ ਸਾਡੀਆਂ ਨਸਾਂ ਨਾਲ ਜੁੜੀਆ ਹੁੰਦੀਆਂ ਹਨ। 40 ਪ੍ਰਤੀਸ਼ਤ ਲੋਕਾਂ ਦੀਆਂ ਨਸਾਂ ਸਮੇਂ ਤੋਂ ਪਹਿਲਾਂ ਹੀ ਕਮਜੋਰ ਹੋਣੀ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਨਾਲ ਨਸਾਂ ਦਾ ਬਲੋਕ ਹੋਣਾ, ਨਸਾਂ ਦਾ ਕਮਜੋਰ ਹੋਣਾ ,ਨਸਾਂ ਵਿੱਚ ਖੂਨ ਦੀ ਕਮੀ ਦੇ ਕਾਰਨ ਦਿਲ ਦੇ ਰੋਗ ਅਤੇ ਲਕਵਾ ਜਿਹੀ ਕਈ ਗੰਭੀਰ ਬਿਮਾਰੀਆਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਇਸਦੇ ਨਾਲ ਹੀ ਹੱਥ ਪੈਰ ਸੁੰਨ ਹੋਣ ਲੱਗ ਜਾਂਦੇ ਹਨ, ਨਸਾਂ ਦੇ ਬਲੌਕ ਹੋਣ ਦੇ ਕਾਰਨ ਉੱਠਣ ਬੈਠਣ ਵਿੱਚ ਤਕਲੀਫ਼ ਹੁੰਦੀ ਹੈ ,ਤੁਰਨ ਵਿੱਚ ਤਕਲੀਫ ਹੁੰਦੀ ਹੈ। ਇਸ ਲਈ ਜਦੋਂ ਵੀ ਨਸਾਂ ਵਿੱਚ ਕਮਜ਼ੋਰੀ ਜਾਂ ਫਿਰ ਝਨਝਨਾਹਟ ਮਹਿਸੂਸ ਹੋਵੇ ਤਾਂ ਉਸ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਨੁਸਖਾ ਦੱਸਾਂਗੇ, ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡੀਆਂ ਸਾਰੀਆਂ ਨਸਾਂ ਨੂੰ ਖੋਲ੍ਹ ਦੇਵੇਗਾ, ਨਸਾਂ ਵਿੱਚ ਹੋਣ ਵਾਲਾ ਦਰਦ ਠੀਕ ਹੋਵੇਗਾ। ਸਰੀਰਕ ਕਮਜ਼ੋਰੀ ਨੂੰ ਵੀ ਠੀਕ ਕਰੇਗਾ। ਇਸ ਦੇਸੀ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਸਾਬਤ ਕਾਲੀ ਮਿਰਚ ਲੈਣੀ ਹੈ।
ਇਹ ਨਸਾਂ ਦੀ ਬਲੋਕੇਜ ਅਤੇ ਨਸਾਂ ਦੀ ਕਮਜ਼ੋਰੀ ਨੂੰ ਠੀਕ ਕਰਨ ਵਿੱਚ ਬਹੁਤ ਹੀ ਕਾਰਗਰ ਹੈ। ਤੁਹਾਨੂੰ ਤਿੰਨ ਸਾਬਤ ਕਾਲੀ ਮਿਰਚ ਦੇ ਦਾਣੇ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ।ਫਿਰ ਉਸ ਤੋਂ ਬਾਅਦ ਤੁਹਾਨੂੰ ਦਾਲਚੀਨੀ ਲੈਣੀ ਹੈ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬਹੁਤ ਹੀ ਅਸਾਨੀ ਨਾਲ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਣਗੀਆਂ। ਤੁਹਾਨੂੰ ਦਾਲਚੀਨੀ ਦੀ ਲੱਕੜ ਨੂੰ ਲੈ ਕੇ ਉਸ ਨੂੰ ਵੀ ਚੰਗੀ ਤਰ੍ਹਾਂ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾ ਹੈ। ਉਸ ਤੋਂ ਬਾਅਦ ਤੁਹਾਨੂੰ ਤਾਜੇ ਹਰਾ ਧਨੀਆ ਦੇ ਪੱਤੇ ਲੈਣੇ ਹਨ ।ਫਿਰ ਆਖਰੀ ਚੀਜ਼ ਤੁਹਾਨੂੰ ਘੀਆ ਲੈਣਾਂ ਹੈ ,ਇਸ ਨੂੰ ਅੱਛੀ ਤਰ੍ਹਾਂ ਛਿੱਲ ਕੇ ਧੋ ਕੇ ਇਸਦਾ ਜੂਸ ਕੱਢ ਲੈਣਾ ਹੈ।
ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿਚ ਬਹੁਤ ਸਾਰੇ ਖਣਿਜ ਅਤੇ ਮਿਨਰਲਸ ਪਾਏ ਜਾਂਦੇ ਹਨ ਜੋ ਕਿ ਤੁਹਾਡੀ ਨਸਾਂ ਦੀ ਕਮਜ਼ੋਰੀ ਅਤੇ ਬਲੋਕੇਜ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ। ਦੋਸਤੋ ਤੁਹਾਨੂੰ ਘੀਏ ਨੂੰ ਛਿੱਲ ਕੇ ਉਸ ਨੂੰ ਧੋ ਕੇ ਟੁਕੜੇ-ਟੁਕੜੇ ਕਰ ਲੈਣੇ ਹਨ ਉਸਦੇ ਵਿਚ ਹਰਾ ਧਨੀਆ ਦੇ ਪੱਤਿਆਂ ਨੂੰ ਮਿਕਸ ਕਰਕੇ ਦੋਹਾਂ ਦਾ ਜੂਸ ਕੱਢ ਲੈਣਾ ਹੈ। ਇਨ੍ਹਾਂ ਦੋਨਾਂ ਚੀਜ਼ਾਂ ਦਾ ਜੂਸ ਕੱਢਣ ਤੋਂ ਬਾਅਦ ਛਾਨਣੀ ਦੀ ਮਦਦ ਦੇ ਨਾਲ ਤੁਸੀਂ ਇਸ ਨੂੰ ਛਾਣ ਕੇ ਇਕ ਗਲਾਸ ਵਿਚ ਪਾ ਲੈਣਾ ਹੈ ।ਉਸ ਤੋਂ ਬਾਅਦ ਇਸ ਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਦਾ ਪਾਊਡਰ ਅਤੇ ਦਾਲਚੀਨੀ ਪਾਊਡਰ ਮਿਕਸ ਕਰਨਾ ਹੈ।
ਲਗਭਗ ਇੱਕ ਚੁਟਕੀ ਦੇ ਕਰੀਬ ਦਾਲਚੀਨੀ ਦਾ ਪਾਊਡਰ ਇਸਦੇ ਵਿੱਚ ਮਿਕਸ ਕਰਨਾ ਹੈ। ਜੇਕਰ ਤੁਸੀਂ ਆਪਣੀ ਨਸਾਂ ਦੀ ਕਮਜ਼ੋਰੀ, ਦਰਦ ਅਤੇ ਝਨਾਹਟ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਹਰ ਰੋਜ਼ ਆਪਣੀ ਜ਼ਿੰਦਗੀ ਵਿਚ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਕਸਰਤ ਦੇ ਨਾਲ ਨਾਲ ਤੁਹਾਨੂੰ ਇਸ ਜੂਸ ਦਾ ਪ੍ਰਯੋਗ ਆਪਣੇ ਸਵੇਰ ਦੇ ਸਮੇਂ ਵਿੱਚ ਕਰਨਾ ਹੈ। ਜੇਕਰ ਤੁਸੀਂ ਇਸ ਜੂਸ ਨੂੰ ਨਮਕੀਨ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਨਮਕ ਮਿਲਾ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਜੂਸ ਨੂੰ ਮਿੱਠਾ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵਿਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਸਕਦੇ ਹੋ।
ਇਸ ਦੋਸ਼ ਨੂੰ ਪੀਣ ਤੋਂ ਬਾਅਦ 1 ਘੰਟੇ ਤੱਕ ਤੁਹਾਨੂੰ ਕੁਝ ਵੀ ਹੋਰ ਖਾਣਾ ਪੀਣਾ ਨਹੀਂ ਹੈ ।ਲਗਾਤਾਰ ਦਸ ਦਿਨ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ। ਇਸ ਜੂਸ ਨੂੰ ਪੀਣ ਨਾਲ ਤੁਹਾਡੀ ਨਸਾਂ ਦੀ ਕਮਜ਼ੋਰੀ ,ਨਸਾਂ ਵਿਚ ਜੋ ਦਰਦ ਹੁੰਦਾ ਹੈ ਠੀਕ ਹੋ ਜਾਵੇਗਾ, ਇਸਦੇ ਨਾਲ ਹੀ ਨਸਾਂ ਦੀ ਬਲੋਕੇਜ ਵਿਚ ਵੀ ਆਰਾਮ ਮਿਲੇਗਾ। ਨਸਾਂ ਦੀ ਬਲੋਕੇਜ ਹੌਲੀ ਹੌਲੀ ਖੁੱਲਣੀ ਸ਼ੁਰੂ ਹੋ ਜਾਵੇਗੀ ।ਇਸ ਦੇ ਨਾਲ ਨਾਲ ਤੁਹਾਨੂੰ ਪੌਸ਼ਟਿਕ ਆਹਾਰ ਲੈਣਾ ਹੈ।