2 ਦਿਨ ਪੀ ਲਓ – ਛਾਤੀ ਵਿੱਚ ਬਲਗ਼ਮ , ਕਫ਼ , ਜਕੜਨ ਦਾ ਘਰੇਲੂ ਉਪਾਅ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਛਾਤੀ ਵਿਚ ਕਫ, ਬਲਗਮ, ਜਕੜਨ ਹੋਣ ਦਾ ਅੱਜ ਅਸੀਂ ਤੁਹਾਨੂੰ ਬਹੁਤ ਵਧੀਆ ਇਲਾਜ ਦਸਾਂਗੇ। ਇਹ ਦੇਸੀ ਨੁਸਕਾ ਤੁਹਾਡੀ ਛਾਤੀ ਵਿੱਚ ਜੰਮੀ ਹੋਈ ਬਲਗਮ ਨੂੰ ਬਾਹਰ ਕੱਢ ਦੇਵੇਗਾ। ਤੁਹਾਡੀ ਛਾਤੀ ਵਿਚ ਕਫ ਹੋ ਜਾਂਦਾ ਹੈ, ਤੁਸੀਂ ਬਾਰ-ਬਾਰ ਖੰਗਦੇ ਹੋ ਤਾਂ ਕਿ ਤੁਹਾਡੀ ਬਲਗਮ ਬਾਹਰ ਆ ਜਾਵੇ, ਤਾਂ ਅੱਜ ਅਸੀਂ ਤੁਹਾਡੇ ਲਈ ਇਹੋ ਜਿਹਾ ਉਪਾਏ ਲੈ ਕੇ ਆਏ ਹਾਂ ਜੋ ਕਿ ਤੁਹਾਡੀ ਜਕੜਨ ਬਲਗਮ, ਖਾਂਸੀ ਨੂੰ ਬਿਲਕੁਲ ਠੀਕ ਕਰ ਦੇਵੇਗਾ। ਇਸ ਦੇਸੀ ਨੁਸਖੇ ਦੇ ਦੋ ਜਾਂ ਤਿੰਨ ਵਾਰ ਪ੍ਰਯੋਗ ਕਰਨ ਨਾਲ ਹੀ ਤੁਹਾਡੀ ਛਾਤੀ ਦੀ ਬਲਗਮ ਸਾਫ ਹੋ ਜਾਵੇਗੀ ਅਤੇ ਤੁਸੀਂ ਖੁੱਲ੍ਹ ਕੇ ਸਾਹ ਲੈ ਪਾਓਗੇ।

ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾ ਅਦਰਕ ਲੈਣੀ ਹੈ। ਦੋਸਤੋ ਚਾਹੇ ਕਬ ਹੋਵੇ ,ਖਾਂਸੀ ਹੋਵੇ ,ਜ਼ੁਕਾਮ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਲਈ ਅਦਰਕ ਬਹੁਤ ਹੀ ਮਦਦ ਕਰਦੀ ਹੈ ਇਹ ਘਰ ਵਿਚ ਪਈ ਹੋਈ ਇੱਕ ਐਸੀ ਚੀਜ਼ ਹੈ ,ਜੋ ਕਿ ਆਯੂਰਵੈਦਿਕ ਤਰੀਕੇ ਨਾਲ ਪ੍ਰਯੋਗ ਕਰਕੇ ਤੁਹਾਡੀ ਖਾਂਸੀ-ਜ਼ੁਕਾਮ ਨੂੰ ਬਹੁਤ ਰਾਹਤ ਪਹੁੰਚਾਉਂਦੀ ਹੈ। ਉਸ ਤੋਂ ਬਾਅਦ ਤੁਸੀਂ ਲੌਂਗ ਲੈਣੀ ਹੈ।ਇਹ ਤੁਹਾਡੀ ਖਾਂਸੀ ਜੁਕਾਮ ਨੂੰ ਠੀਕ ਕਰਨ ਦੇ ਨਾਲ-ਨਾਲ ਜੇਕਰ ਤੁਹਾਡਾ ਗਲਾ ਭਾਰੀ ਰਹਿੰਦਾ ਹੈ, ਉਹਨਾਂ ਲੋਕਾਂ ਨੂੰ ਲੋਂਗ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ।

ਇਹ ਆਸਾਨੀ ਨਾਲ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗੀ। ਲੌਂਗ ਦਾ ਪ੍ਰਯੋਗ ਲੋਕ ਚਾਹ ਵਿਚ ਵੀ ਕਰਦੇ ਹਨ ਜਿਸ ਨਾਲ ਤੁਹਾਡਾ ਗਲਾ ਵੀ ਸਾਫ ਰਹਿੰਦਾ ਹੈ। ਲੋਕ ਹਮੇਸ਼ਾ ਉੱਪਰ ਫੁੱਲ ਵਾਲੀ ਲੈਣੀ ਚਾਹੀਦੀ ਹੈ ।ਬਿਨਾ ਫੁੱਲ ਵਾਲੀ ਲੌਂਗ ਨਹੀਂ ਲੈਣੀ ਚਾਹੀਦੀ। ਥੋੜੀ ਜਿਹੀ ਆਦਰਕ ਅਤੇ ਪੰਜ ਸੱਤ ਲੋਂਗ ਲੈ ਕੇ ਤੁਹਾਨੂੰ ਇਸ ਨੂੰ ਲੰਗੜੀ ਸੋਟੇ ਨਾਲ ਕੁੱਟ ਲੈਣਾ ਹੈ। ਉਸ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਇਕ ਗਲਾਸ ਦੁੱਧ ਵਿਚ ਪਾ ਕੇ ਧੀਮੀ ਗੈਸ ਵਿਚ ਗਰਮ ਕਰਨਾ ਹੈ। ਗਰਮ ਕਰਨ ਤੋਂ ਬਾਅਦ ਤੁਸੀਂ ਇਸ ਦੁੱਧ ਨੂੰ ਛਾਣ ਕੇ ਗਲਾਸ ਵਿੱਚ ਕੱਢ ਲੈਣਾ ਹੈ।

ਉਸ ਤੋਂ ਬਾਅਦ ਇਸ ਦੁੱਧ ਵਿੱਚ ਮਿਠਾਸ ਦੇ ਲਈ ਥੋੜਾ ਸ਼ਹਿਦ ਮਿਕਸ ਕਰਨਾ ਹੈ ।ਸ਼ਹਿਦ ਸਾਡੇ ਗਲੇ ਅਤੇ ਖਾਂਸੀ ਲਈ ਬਹੁਤ ਚੰਗਾ ਹੁੰਦਾ ਹੈ। ਲਗਭਗ ਇਕ ਚੱਮਚ ਦੇ ਕਰੀਬ ਸ਼ਹਿਦ ਦੁੱਧ ਵਿੱਚ ਮਿਕਸ ਕਰ ਲੈਣਾਂ ਹੈ ।ਜਿਨ੍ਹਾਂ ਲੋਕਾਂ ਨੂੰ ਡਾਯਬਿਟੀਜ਼ ਦੀ ਪਰੇਸ਼ਾਨੀ ਹੈ ਉਹ ਸ਼ਹਿਦ ਨਾ ਲੈਣ। ਉਸ ਤੋਂ ਬਾਅਦ ਚੱਮਚ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ।ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਸ ਦੁੱਧ ਨੂੰ ਲੈ ਸਕਦੇ ਹੋ। ਇਸ ਪ੍ਰਯੋਗ ਨਾਲ ਤੁਹਾਡੀ ਛਾਤੀ ਦੀ ਜਕੜਨ ਠੀਕ ਹੋਣ ਲੱਗ ਜਾਵੇਗੀ। ਥੋੜੇ ਦਿਨ ਵਿਚ ਹੀ ਇਸ ਦੇ ਪ੍ਰਯੋਗ ਨਾਲ ਖਾਂਸੀ ਕਰਦੇ ਸਮੇਂ ਜਿਹੜੀ ਛਾਤੀ ਵਿੱਚੋਂ ਗੜਗੜ ਦੀ ਆਵਾਜ਼ ਆਉਂਦੀ ਹੈ ਉਹ ਵੀ ਠੀਕ ਹੋਣ ਲੱਗ ਜਾਵੇਗੀ।

ਇਸ ਨਾਲ ਤੁਹਾਡੀ ਛਾਤੀ ਦੀ ਬਲਗਮ ਵੀ ਬਾਹਰ ਆ ਜਾਵੇਗੀ ।ਤੁਸੀਂ ਰਾਤ ਨੂੰ ਦੁੱਧ ਲੈਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਦੁੱਧ ਗਰਮ ਹੋਣਾ ਚਾਹੀਦਾ ਹੈ । ਤੁਸੀਂ ਹੌਲੀ ਹੌਲੀ ਸਿਪ ਸਿਪ ਕਰਕੇ ਇਸ ਦੁੱਧ ਨੂੰ ਪੀਣਾ ਹੈ। ਤੁਸੀਂ ਰਾਤੀ ਸੋਣ ਤੋਂ ਇਕ ਘੰਟਾ ਪਹਿਲਾਂ ਇਹ ਦੁੱਧ ਨੂੰ ਪੀਣਾ ਹੈ।ਤੁਹਾਡੀ ਛਾਤੀ ਬਿਲਕੁਲ ਸਾਫ ਹੋ ਜਾਵੇਗੀ। ਜਦੋਂ ਤੁਹਾਡੀ ਛਾਤੀ ਵਿੱਚੋਂ ਕਫ ਨਿਕਲ ਜਾਵੇਗਾ ਉਸ ਤੋਂ ਬਾਅਦ ਤੁਹਾਡੀ ਖਾਂਸੀ ਵੀ ਠੀਕ ਹੋ ਜਾਵੇਗੀ।

Leave a Reply

Your email address will not be published. Required fields are marked *