ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਦਾਦ ,ਖਾਜ ਖੁਜਲੀ ਦੇ ਇਲਾਜ ਬਾਰੇ ਦੱਸਾਂਗੇ। ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਨੇ ਨਿੰਮ ਦੇ ਪੱਤੇ ਖਾਣ ਵਿੱਚ ਕੌੜੇ ਹੁੰਦੇ ਹਨ ਅਤੇ ਇਸ ਵਿੱਚ ਬੈਕਟੀਰੀਆ ਨੂੰ ਖ਼ਤਮ ਕਰਨ ਦੀ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ।
ਦੋਸਤੋ ਮੌਸਮ ਬਦਲਣ ਦੇ ਨਾਲ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੇ ਚਮੜੀ ਦੇ ਰੋਗ ਜਿਵੇਂ ਦਾਦ ਖਾਜ ਖੁਜਲੀ ਆਦਿ ਸ਼ੁਰੂ ਹੋ ਜਾਂਦੇ ਹਨ। ਇਸ ਨੂੰ ਖਤਮ ਕਰਨ ਲਈ ਅਸੀਂ ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਾਂ ।ਕਈ ਤਰ੍ਹਾਂ ਦੀਆਂ ਕ੍ਰੀਮਾਂ ਦਾ ਇਸਤਮਾਲ ਕਰਦੇ ਹਾਂ ।ਜਦੋਂ ਇੱਕ ਕਰੀਮ ਨਾਲ ਫਰਕ ਨਹੀਂ ਪੈਂਦਾ ਫਿਰ ਅਸੀਂ ਬਾਜ਼ਾਰ ਵਿੱਚੋਂ ਦੂਸਰੀ ਕਰੀਮ ਖਰੀਦ ਕੇ ਲੈ ਕੇ ਆਉਂਦੇ ਹਾਂ। ਫਿਰ ਵੀ ਦਾਦ ਖਾਜ ਖੁਜਲੀ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ।ਇਹ ਬਹੁਤ ਜ਼ਿਆਦਾ ਭਿਆਨਕ ਫੰਗਸ ਹੁੰਦਾ ਹੈ ਜੋ ਅਸਾਨੀ ਨਾਲ ਨਹੀਂ ਖ਼ਤਮ ਹੁੰਦਾ।
ਦੋਸਤੋ ਅੱਜ ਅਸੀਂ ਬਿਲਕੁਲ ਪ੍ਰਕਿਰਤਿਕ ਦੇਸੀ ਇਲਾਜ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੀ ਦਾਦ ਖਾਜ ਖੁਜਲੀ ਬਿਲਕੁਲ ਠੀਕ ਹੋ ਜਾਵੇਗੀ। ਜੇਕਰ ਭਵਿੱਖ ਵਿੱਚ ਤੁਹਾਨੂੰ ਦੁਬਾਰਾ ਕਦੇ ਇਸ ਦੀ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਇਸ ਦਵਾਈ ਦੇ ਨਾਲ ਇਸ ਨੂੰ ਆਸਾਨੀ ਨਾਲ ਖਤਮ ਕਰ ਪਾਉ ਗੇ।
ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਕਿਸ ਤਰ੍ਹਾਂ ਇਸ ਦਵਾਈ ਨੂੰ ਬਣਾਉਣਾ ਹੈ। ਦੋਸਤਾ ਸਭ ਤੋਂ ਪਹਿਲਾਂ ਤੁਹਾਨੂੰ ਤਾਜ਼ਾ ਐਲੋਵੀਰਾ ਲੈਣਾਂ ਹੈ। ਐਲੋਵੀਰਾ ਵਿਚ ਦਾਦ ਖਾਜ ਖੁਜਲੀ ਨੂੰ ਖਤਮ ਕਰਨ ਦੇ ਬਹੁਤ ਹੀ ਚੰਗੇ ਗੁਣ ਪਾਏ ਜਾਂਦੇ ਹਨ। ਇਹ ਖੁਜਲੀ ਨੂੰ ਸ਼ਾਂਤ ਕਰਦਾ ਹੈ ਇਹ ਚਮੜੀ ਦੇ ਰੋਗਾਂ ਲਈ ਬਹੁਤ ਚੰਗਾ ਹੁੰਦਾ ਹੈ। ਤੁਹਾਨੂੰ ਸਭ ਤੋਂ ਪਹਿਲਾਂ ਐਲੋਵੀਰਾ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਨੂੰ ਛਿੱਲ ਕੇ ਇਸ ਦੇ ਦੋ ਤਿੰਨ ਚਮਚ ਜੈਲ ਦੇ ਕੱਢ ਲੈਣੇ ਹਨ। ਉਸ ਤੋਂ ਬਾਅਦ ਤੁਸੀਂ ਨਿੰਮ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਪੀਸ ਲੈਣਾ ਹੈ। ਨਿੰਮ ਹਰ ਤਰ੍ਹਾਂ ਦੀ ਚਮੜੀ ਦੇ ਰੋਗਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਚਮੜੀ ਦੀ ਕੋਈ ਵੀ ਅਲਰਜੀ ਨੂੰ ਵੀ ਇਹ ਠੀਕ ਕਰਦੀ ਹੈ।
ਚਮੜੀ ਵਿਚ ਜਲਨ ਹੋਣਾ, ਖਾਰਿਸ਼ ਆਣੀ ,ਧੁੱਪ ਵਿੱਚ ਰਹਿਣ ਨਾਲ ਜਿਹਨਾਂ ਦੀ ਚਮੜੀ ਸੜ ਜਾਂਦੀ ਹੈ, ਨਿੰਮ ਦਾ ਪੇਸਟ ਬਹੁਤ ਠੰਡਕ ਦਿੰਦਾ ਹੈ। ਤੁਹਾਨੂੰ ਇਕ ਕਟੋਰੀ ਨਿੰਮ ਦੀਆਂ ਪੱਤੀਆਂ ਨੂੰ ਲੈ ਕੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਇਸ ਵਿਚ ਦੋ ਤਿੰਨ ਚੱਮਚ ਪਾਣੀ ਦੇ ਮਿਕਸ ਕਰਕੇ ਚੰਗੀ ਤਰਾਂ ਪੀਸ ਲੈਣਾ ਹੈ। ਡੇਢ ਚਮਚ ਨਿੰਮ ਦਾ ਪੇਸਟ ਅਤੇ ਦੋ ਚਮਚ ਐਲੋਵੀਰਾ ਦਾ ਜੂਸ ਇਸਦੇ ਵਿੱਚ ਮਿਕਸ ਕਰਨਾ ਹੈ। ਦੋਸਤੋ ਸਾਡੇ ਦਾਦਾ ਪੜਦਾਦਾ ਕਪੂਰ ਦਾ ਪ੍ਰਯੋਗ ਚਮੜੀ ਦੇ ਰੋਗਾਂ ਲਈ ਕਰਿਆ ਕਰਦੇ ਸਨ। ਤੁਹਾਨੂੰ ਪੂਜਾ ਲਈ ਇਸਤੇਮਾਲ ਕੀਤਾ ਜਾਣ ਵਾਲਾ ਕਪੂਰ ਪੀਸ ਕੇ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ। ਲਗਾਤਾਰ ਦੋ ਤਿੰਨ ਮਿੰਟ ਚੱਮਚ ਨੂੰ ਲੈ ਕੇ ਤਿਨੋ ਚੀਜ਼ਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਨਾ ਹੈ।
ਦੋਸਤੋ ਜਦੋਂ ਤੱਕ ਤੁਹਾਨੂੰ ਸਰੀਰ ਵਿੱਚ ਚਮੜੀ ਦੀ ਕੋਈ ਵੀ ਐਲਰਜੀ ਹੁੰਦੀ ਹੈ ,ਉਦੋ ਤੱਕ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸਾਬਨ ਇਸਤੇਮਾਲ ਨਹੀਂ ਕਰਨਾ ਚਾਹੀਦਾ। ਕਿਸੇ ਵੀ ਤਰ੍ਹਾਂ ਦਾ body ਲੋਸ਼ਨ ਕੋਈ ਕਰੀਮ ਐਲਰਜੀ ਵਾਲੀ ਜਗਾ ਤੇ ਨਹੀਂ ਲੱਗਾਣੀ ਚਾਹੀਦੀ। ਦੋਸਤੋ ਇਸ ਪੇਸਟ ਨੂੰ ਤਿਆਰ ਕਰਨ ਤੋਂ ਬਾਅਦ ਤੁਹਾਨੂੰ ਜਿਸ ਜਗ੍ਹਾ ਤੇ ਐਲਰਜੀ ਹੈ। ਜਿਸ ਜਗ੍ਹਾ ਤੇ ਹੈ ਦਾਦ ਖਾਜ ਖੁਜਲੀ ਹੈ ਉਸ ਜਗ੍ਹਾ ਤੇ ਇਸ ਪੇਸਟ ਨੂੰ ਲਗਾ ਦੇਣਾ ਹੈ। ਸਪੇਸ ਲਗਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਪੇਸਟ ਨੂੰ ਹੱਥ ਨਾਲ ਬਿਲਕੁੱਲ ਵੀ ਨਹੀਂ ਲਗਾਉਣਾ। ਸਪੇਸ ਨੂੰ ਤੁਸੀਂ ਰੂੰ ਦੀ ਮਦਦ ਦੇ ਨਾਲ ਐਲਰਜੀ ਵਾਲੀ ਜਗਾ ਤੇ ਲਗਾ ਸਕਦੇ ਹੋ।
ਕਦੀ ਚਮੜੀ ਵਿਚ ਕਿਸੇ ਵੀ ਤਰ੍ਹਾਂ ਦੀ ਖਾਜ ਹੋ ਰਹੀ ਹੈ, ਖਾਰਸ਼ ਕਾਰਨ ਚਮੜੀ ਖੁਸ਼ਕ ਹੋ ਰਹੀ ਹੈ, ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ, ਚਮੜੀ ਵਿੱਚੋਂ ਜਲਨ ਹੋ ਰਹੀ ਹੈ, ਉਸ ਜਗ੍ਹਾ ਤੇ ਤੁਸੀਂ ਇਸ ਪੇਸਟ ਨੂੰ ਲਗਾ ਸਕਦੇ ਹੋ। ਇਸ ਨੂੰ ਲਗਾਉਣ ਤੋਂ ਬਾਅਦ ਜਦੋਂ ਤੱਕ ਇਹ ਪੇਸਟ ਸੁੱਕ ਨਹੀਂ ਜਾਂਦਾ ,ਉਦੋਂ ਤੱਕ ਤੁਸੀਂ ਧੋਣਾ ਨਹੀਂ ਹੈ। ਬਿਲਕੁਲ ਸਾਧਾਰਨ ਪਾਣੀ ਨਾਲ ਤੁਸੀਂ ਇਸ ਨੂੰ ਸਾਫ ਕਰਨਾ ਹੈ। 24 ਘੰਟਿਆਂ ਦੇ ਅੰਦਰ ਹੀ ਤੁਹਾਨੂੰ ਇਸ ਦਾ ਫਰਕ ਨਜ਼ਰ ਆਉਣ ਲੱਗ ਜਾਵੇਗਾ। ਲਗਾਤਾਰ ਇਸ ਪੇਸਟ ਦਾ ਪ੍ਰਯੋਗ ਕਰਨ ਨਾਲ ਤੁਹਾਡੀ ਚਮੜੀ ਦੇ ਸਾਰੇ ਰੋਗ ਠੀਕ ਹੋ ਜਾਣਗੇ।