ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦਸਾਂਗੇ ਹਰ ਰੋਜ਼ ਸ਼ਹਿਦ ਖਾਣ ਨਾਲ ਤੁਹਾਨੂੰ ਕਿੰਨਾ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਸ਼ਹਿਦ ਦਾ ਸੇਵਨ ਸਿਹਤ ਨਾਲ ਜੁੜੀ ਹੋਈ ਕਈ ਬਿਮਾਰੀਆਂ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ। ਦੂਜੇ ਪਾਸੇ ਇਸ ਦਾ ਪਰਯੋਗ ਸੁੰਦਰਤਾ ਨੂੰ ਵਧਾਉਣ ਲਈ ਵੀ ਕੀਤਾ ਜਾਂਦਾ ਹੈ। ਹੁਣ ਤਾਂ ਦੱਸਦੇ ਹਨ ਸਰਦੀਆਂ ਦੇ ਦਿਨਾਂ ਵਿੱਚ ਸਹਿਦ ਸੇਵਨ ਕਰਨਾ ਕਿਉਂ ਜਰੂਰੀ ਹੈ। ਸ਼ਹਿਦ ਦੇ ਵਿੱਚ ਫੈਟ ਕਲੈਸਟਰੋਲ ਵਗੈਰਾ ਨਹੀਂ ਹੁੰਦਾ ਹੈ।
ਜਿਸ ਕਾਰਨ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਸ਼ਹਿਦ ਦਾ ਸੇਵਨ ਕਰਨ ਨਾਲ ਸਰਦੀਆਂ ਵਿਚ ਹੋਣ ਵਾਲੀ ਛੋਟੀ ਮੋਟੀ ਸਮੱਸਿਆਵਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਸ਼ਹਿਦ ਦੇ ਵਿੱਚ ਗੁਲੂਕੋਜ਼ ਆਇਰਨ ਕੈਲਸ਼ੀਅਮ ਫਾਸਫੇਟ ਸੋਡੀਅਮ ਕਲੋਰੀਨ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਗੁਣ ਪਾਏ ਜਾਂਦੇ ਹਨ। ਇਹ ਸਾਰੀਆਂ ਚੀਜ਼ਾਂ ਸ਼ਰੀਰ ਨੂੰ ਬੈਕਟੀਰੀਆ ਤੋਂ ਬਚਾਉਣ ਵਿੱਚ ਮਦਦ ਕਰਦੀਆਂ ਹਨ।
ਇਸ ਦੇ ਵਿੱਚ ਐਂਟੀ ਸੈਪਟਿਕ ਐਂਟੀਬਾਇਓਟਿਕ ਗੁਣ ਹੁੰਦੇ ਹਨ। ਇਸ ਤੋ ਇਲਾਵਾ ਇਸ ਦੇ ਵਿਚ ਵਿਟਾਮਿਨ-b ਵੀ ਹੁੰਦੇ ਹਨ। ਸ਼ਹਿਦ ਵਿਚ ਮੌਜੂਦ ਗੁਲੂਕੋਜ਼ ਜੋ ਕਿ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਇਸ ਨਾਲ ਸਾਰਾ ਦਿਨ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ। ਕਸਰਤ ਕਰਨ ਤੋਂ ਅੱਧਾ ਘੰਟਾ ਪਹਿਲਾਂ ਸ਼ਹਿਦ ਦਾ ਸੇਵਨ ਕਰਨ ਨਾਲ ਥਕਾਨ ਮਹਿਸੂਸ ਨਹੀਂ ਹੁੰਦੀ। ਤੁਸੀਂ ਚਾਹ ਜਾਂ ਕੌਫੀ ਵਿਚ ਚੀਨੀ ਦੀ ਜਗਾ ਤੇ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ।
ਹਰ ਰੋਜ਼ ਵਿਚ ਦੋ ਚਮਚ ਸ਼ਹਿਦ ਦਾ ਸੇਵਨ ਕਰਨ ਨਾਲ ਖਾਂਸੀ ਤੋਂ ਛੁਟਕਾਰਾ ਮਿਲਦਾ ਹੈ। ਇਸ ਦਾ ਸੇਵਨ ਨੂੰ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਰੋਕਦਾ ਹੈ। ਸ਼ਹਿਦ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਦਿੱਲ ਦੀਆਂ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਸ਼ਹਿਦ ਦੇ ਵਿੱਚ ਸੈਰੋ ਟੀਨ ਕੈਮੀਕਲ ਨਿਕਲਦਾ ਹੈ। ਇਹ ਤੁਹਾਡੇ ਮੂੜ ਨੂੰ ਚੰਗਾ ਰੱਖਦਾ ਹੈ ਅਤੇ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ।
ਜੇਕਰ ਤੁਹਾਨੂੰ ਵੀ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਅੱਧਾ ਚੱਮਚ ਸ਼ਹਿਦ ਰਾਤ ਨੂੰ ਗਰਮ ਦੁੱਧ ਵਿੱਚ ਮਿਲਾ ਕੇ ਪੀ ਸਕਦੇ ਹੋ। ਇਹ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਸਵੇਰੇ ਗੁਣਗੁਣੇ ਪਾਣੀ ਵਿੱਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ।
ਇਸ ਤੋਂ ਇਲਾਵਾ ਇਸ ਦੇ ਵਿੱਚ ਐਂਟੀ ਏਜਿੰਗਗੁਣ ਹੁੰਦੇ ਹਨ ਜੋ ਤੁਹਾਡੇ ਚਿਹਰੇ ਦੀ ਚਮੜੀ ਲਈ ਚੰਗੇ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਚਿਹਰੇ ਤੇ ਝੁਰੜੀਆਂ ਨਹੀਂ ਪੈਂਦੀਆਂ। ਦੋਸਤੋ ਇਹ ਸੀ ਸ਼ਹਿਦ ਦੇ ਬਹੁਤ ਸਾਰੇ ਅਣਗਿਣਤ ਫ਼ਾਇਦੇ। ਉਮੀਦ ਕਰਦੇ ਹਾਂ ਤਾਂ ਜੋ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।