ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਫ਼ਲ ਸਬਜ਼ੀਆਂ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ। ਸਰਦੀਆਂ ਦੇ ਦਿਨਾਂ ਵਿੱਚ ਇਨ੍ਹਾਂ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕੀਤਾ ਜਾਂਦਾ ਹੈ। ਕਿਉਂਕਿ ਇਹ ਫਲ ਤੇ ਸਬਜ਼ੀਆਂ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਕੇ ਰੱਖਦੇ ਹਨ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਫਲ-ਸਬਜ਼ੀਆਂ ਸਾਨੂੰ ਪੌਸ਼ਟਿਕ ਸਹਾਰਾ ਪ੍ਰਦਾਨ ਕਰਦੀਆਂ ਹਨ। ਦੱਸੋ ਕੀ ਤੁਹਾਨੂੰ ਪਤਾ ਹੈ ਕਿ ਸਾਰੇ ਫਲਾਂ ਦੇ ਛਿਲਕੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਵਿੱਚੋਂ ਹੀ ਸੰਤਰੇ ਦਾ ਛਿਲਕਾ ਵੀ ਬਹੁਤ ਜ਼ਿਆਦਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਦੋਸਤੋ ਸੰਤਰੇ ਦੇ ਛਿਲਕੇ ਵਿੱਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਦੇ ਵਿੱਚ ਮੌਜੂਦ ਗੁਣ ਤੁਹਾਨੂੰ ਚਮੜੀ ਦੇ ਕਈ ਰੋਗਾਂ ਤੋਂ ਨਿਜਾਤ ਦਿਵਾਉਣ ਵਿੱਚ ਮਦਦ ਕਰਦੇ ਹਨ।
ਸੰਤਰੇ ਦੇ ਛਿਲਕੇ ਦਾ ਫੇਸ ਪੈਕ ਬਣਾ ਕੇ ਅਲੱਗ-ਅਲੱਗ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਸੰਤਰੇ ਦਾ ਛਿਲਕਾ ਵੀ ਬਿਲਕੁਲ ਸੰਤਰੇ ਦੀ ਤਰ੍ਹਾਂ ਹੀ ਪੌਸ਼ਟਿਕ ਹੁੰਦਾ ਹੈ। ਸੰਤਰੇ ਦਾ ਛਿਲਕਾ immunity system ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਸ ਦੇ ਵਿੱਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਤੁਹਾਡੀ ਚਮੜੀ ਨੂੰ ਵੀ ਠੀਕ ਰੱਖਦੇ ਹਨ।
ਜੇਕਰ ਤੁਹਾਡੀ ਚਮੜੀ ਤੇ ਕਿਸੇ ਵੀ ਜਗਾ ਤੇ ਬਲੈਕ ਹੈਡਜ਼ ਦੀ ਸਮੱਸਿਆ ਹੈ, ਤਾਂ ਸੰਤਰੇ ਦਾ ਛਿਲਕਾ ਉਸ ਨੂੰ ਹਟਾਉਣ ਵਿਚ ਤੁਹਾਡੀ ਮਦਦ ਕਰਦਾ ਹੈ। ਸੰਤਰੇ ਦਾ ਛਿਲਕਾ ਸੁਕਿਆ ਹੋਇਆ ਡੈੱਡ ਸਕਿਨ ਸੈਲਸ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਸੰਤਰੇ ਦੇ ਛਿਲਕੇ ਵਿੱਚ ਕੁੱਝ ਅਜਿਹੇ ਗੁਣ ਵੀ ਹੁੰਦੇ ਹਨ ਜੋ ਕਿ ਕੈਂਸਰ ਦੀ ਬਿਮਾਰੀ ਤੋਂ ਬਚਾਉਣ ਦਾ ਕੰਮ ਕਰਦੇ ਹਨ। ਇਸ ਤੋ ਇਲਾਵਾ ਇਹ ਤੁਹਾਡੇ ਲਿਵਰ ਨੂੰ ਵੀ ਤੰਦਰੁਸਤ ਰੱਖਦਾ ਹੈ।
ਸੰਤਰੇ ਦਾ ਛਿਲਕਾ ਸੁਆਦ ਵਿਚ ਕੌੜਾ ਹੁੰਦਾ ਹੈ ਇਸ ਨਾਲ ਤੁਹਾਡਾ ਪਾਚਣਤੰਤਰ ਮਜ਼ਬੂਤ ਰਹਿੰਦਾ ਹੈ। ਸੰਤਰੇ ਦਾ ਛਿਲਕਾ ਐਸੀਡਿਟੀ ਦਿਲ ਦੀ ਜਲਨ ਵਰਗੀ ਸਮੱਸਿਆਵਾਂ ਤੋਂ ਵੀ ਤੁਹਾਨੂੰ ਬਚਾਅ ਕੇ ਰੱਖਦਾ ਹੈ। ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਵਧਾਉਣ ਵਿੱਚ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤਰਾਂ ਇਹ ਤੁਹਾਡਾ ਮੋਟਾਪਾ ਘਟਾਉਣ ਵਿੱਚ ਵੀ ਤੁਹਾਡੀ ਮਦਦ ਕਰਦਾ ਹੈ।
ਇਹ ਨਾ ਕੇਵਲ ਤੁਹਾਡੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ ਤੁਹਾਡੇ ਵਾਲਾਂ ਲਈ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਵਾਲਾਂ ਵਿੱਚ ਚਮਕ ਆਉਂਦੀ ਹੈ। ਇਸ ਦੇ ਛਿਲਕੇ ਵਿੱਚ ਕੁਝ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਕਲੈਸਟਰੋਲ ਅਤੇ ਖੂਨ ਦੇ ਸੰਚਾਰ ਨੂੰ ਘੱਟ ਕਰਦਾ ਹੈ। ਇਹ ਤੁਹਾਡੇ ਦਿਲ ਦੇ ਰੋਗਾਂ ਲਈ ਵੀ ਫਾਇਦੇਮੰਦ ਹੁੰਦਾ ਹੈ।
ਨਿਯਮਿਤ ਰੂਪ ਵਿੱਚ ਲੰਬੇ ਸਮੇਂ ਤੱਕ ਸੰਤਰੇ ਦੇ ਛਿਲਕਿਆਂ ਦਾ ਸੇਵਨ ਕਰਨ ਨਾਲ ਤੁਸੀਂ ਲੰਬੇ ਸਮੇਂ ਤੱਕ ਤੰਦਰੁਸਤ ਰਹਿ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।