ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸਰਦੀਆਂ ਦਾ ਮੌਸਮ ਵਿੱਚ ਸਾਨੂੰ ਆਪਣੀ ਸਕਿਨ ਦੀ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ। ਖਾਸ ਕਰਕੇ ਸਰਦੀਆਂ ਦੇ ਦਿਨਾਂ ਵਿੱਚ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੋਣੀ ਸ਼ੁਰੂ ਹੋ ਜਾਂਦੀ ਹੈ। ਦੋਸਤੋ ਸਰਦੀਆਂ ਦਾ ਮੌਸਮ ਖਾਣ ਪੀਣ ਅਤੇ ਘੁੰਮਣ ਫਿਰਨ ਲਈ ਵਧੀਆ ਮੰਨਿਆ ਜਾਂਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਲਈ ਸਰਦੀਆਂ ਦਾ ਮੌਸਮ ਬਹੁਤ ਚੰਗਾ ਮੰਨਿਆ ਜਾਂਦਾ ਹੈ
ਪਰ ਇਹ ਸਰਦੀਆਂ ਦਾ ਮੌਸਮ ਸਾਡੀ ਚਮੜੀ ਲਈ ਚੰਗਾ ਨਹੀਂ ਮੰਨਿਆ ਜਾਂਦਾ। ਸਰਦੀਆਂ ਦੇ ਦਿਨਾਂ ਵਿੱਚ ਬਹੁਤ ਸਾਰੇ ਲੋਕ ਸਾਰਾ ਦਿਨ ਕਰੀਮ ਦਾ ਇਸਤੇਮਾਲ ਕਰਦੇ ਹਨ ਜਿਸ ਨਾਲ ਉਨ੍ਹਾਂ ਦਾ ਸਰੀਰ ਮੁਸਚਰਾਈਜਰ ਰਹੇ। ਪਰ ਸਾਰਾ ਦਿਨ ਇਸ ਤਰ੍ਹਾਂ ਕਰਨਾ ਬਹੁਤ ਜ਼ਿਆਦਾ ਕੰਮ ਵੱਧ ਜਾਂਦਾ ਹੈ। ਸਾਡੇ ਸਰੀਰ ਵਿੱਚ ਚਮੜੀ ਦੇ ਵਿੱਚੋਂ ਨਮੀ ਗਾਇਬ ਹੋ ਜਾਂਦੀ ਹੈ।
ਜਿਸਦੇ ਕਾਰਨ ਸਰਦੀਆਂ ਦੇ ਦਿਨਾਂ ਵਿੱਚ ਜਿਹੜੀ ਚੱਮੜੀ ਹੁੰਦੀ ਹੈ ਉਹ ਰੁੱਖੀ ਅਤੇ ਬੇਜਾਨ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਰੁਖੀ ਅਤੇ ਬੇਜਾਨ ਚਮੜੀ ਨੂੰ ਮੋਸਚੁਰਾਇਜ ਕਰਕੇ ਹੀ ਕੀਤਾ ਜਾ ਸਕਦਾ ਹੈ। ਦੋਸਤ ਸਰਦੀਆਂ ਦੇ ਦਿਨਾਂ ਵਿੱਚ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਤੁਸੀਂ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਥੋੜਾ ਜਿਹਾ ਆਲਿਵ ਆਇਲ ਇਸ ਕਰਕੇ ਉਸ ਨਾਲ ਨਹਾ ਸਕਦੇ ਹੋ ਇਸ ਨਾਲ ਤੁਹਾਨੂੰ ਬਹੁਤ ਜਲਦੀ ਅਤੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।
ਦੋਸਤੋ ਜੈਤੂਨ ਦਾ ਤੇਲ ਜਿਥੇ ਖਾਣ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਦੂਜੇ ਪਾਸੇ ਇਹ ਚਮੜੀ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੈਤੂਨ ਦੀਆਂ ਪੱਤੀਆਂ ਦੇ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਜੈਤੂਨ ਦੀਆਂ ਪੱਤੀਆਂ ਨੂੰ ਸੁਕਾ ਕੇ ਪਾਣੀ ਵਿਚ ਉਬਾਲ ਕੇ ਪੀਣ ਦੇ ਨਾਲ, ਸ਼ਰੀਰ ਵਿਚ ਕੀਟਾਣੂਆਂ ਨਾਲ ਲੜਨ ਦੀ ਸਮਰੱਥਾ ਵਧ ਜਾਂਦੀ ਹੈ। ਜੈਤੂਨ ਦੀਆਂ ਪੱਤੀਆਂ ਦੇ ਵਿੱਚ ਮਜੂਦ ਫਾਇਟੋਕੈਮਿਕਲ ਹੁੰਦੇ ਹਨ ਜੋ ਕਿ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ।
ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਟਿਊਮਰ ਜਾਂ ਫਿਰ ਕੈਂਸਰ ਹੋਵੇ ਤਾਂ, ਜੈਤੂਨ ਦੀਆਂ ਪੱਤੀਆਂ ਨੂੰ ਉਬਾਲ ਕੇ ਪਾਣੀ ਪੀਣ ਨਾਲ ਸਰੀਰ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਕ ਸਪੈਨਿਸ਼ ਰਿਸਰਚ ਦੇ ਅਨੁਸਾਰ ਜੈਤੂਨ ਦੀਆਂ ਪੱਤੀਆਂ ਦਾ ਪਾਣੀ ਪੀਣ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਹੱਡੀਆਂ ਦਾ ਖੁਰਨਾ ਜਾਂ ਫਿਰ ਕਿਸੇ ਜਗ੍ਹਾ ਤੋਂ ਤੋ ਕਮਜ਼ੋਰ ਹੋਣ ਜਾਣ ਤੇ ਜਾਂ ਟੁੱਟਣ ਤੇ ਇਹ ਜੋੜਾਂ ਨੂੰ ਤਾਕਤ ਪਹੁੰਚਾਉਦਾ ਹੈ।
ਜੇਕਰ ਤੁਹਾਡਾ ਬੀਪੀ ਘੱਟਦਾ ਹੈ ਤਾਂ ਜੈਤੂਨ ਦੀਆਂ ਪੱਤੀਆਂ ਦਾ ਪਾਣੀ ਜ਼ਰੂਰ ਪੀਓ। ਜਿਨ੍ਹਾਂ ਲੋਕਾਂ ਦਾ ਬੀ ਪੀ ਵਧਦਾ ਹੈ ਉਹਨਾ ਨੂੰ ਜੈਤੂਨ ਦਾ ਤੇਲ ਅਤੇ ਪੱਤੀਆਂ ਦਾ ਪਰਹੇਜ਼ ਕਰਨਾ ਚਾਹੀਦਾ ਹੈ। ਜੈਤੂਨ ਦੇ ਪੱਤਿਆਂ ਦਾ ਪਾਣੀ ਨਸਾਂ ਨੂੰ ਅਰਾਮ ਪਹੁੰਚਾਉਂਦਾ ਹੈ। ਜੈਤੂਨ ਦੀਆਂ ਪੱਤੀਆਂ ਦਾ ਪਾਣੀ ਨਸਾਂ ਵਿਚਲੇ ਖ਼ੂਨ ਨੂੰ ਵੀ ਸਾਫ਼ ਕਰਦਾ ਹੈ। ਇਹ ਖੂਨ ਦੇ ਵਿੱਚ ਮਿੱਠੇ ਦੇ ਸਤਰ ਨੂੰ ਵੀ ਕੰਟਰੋਲ ਰੱਖਣ ਦਾ ਕੰਮ ਕਰਦਾ ਹੈ। ਇਹ ਨਸਾ ਦੇ ਵਿਚ ਜੰਮਣ ਵਾਲੇ ਖ਼ੂਨ ਨੂੰ ਵੀ ਸਾਫ਼ ਕਰਦਾ ਹੈ।