ਯਾਦ ਦਾਸ਼ਤ ਸ਼ਕਤੀ ਨੂੰ ਵਧਾਉਣ ਦਾ ਬਹੁਤ ਵਧੀਆ ਘਰੇਲੂ ਇਲਾਜ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਡੇ ਨਾਲ ਯਾਦ ਦਾਸ਼ਤ ਸ਼ਕਤੀ ਨੂੰ ਵਧਾਉਣ ਦਾ ਬਹੁਤ ਵਧੀਆ ਘਰੇਲੂ ਇਲਾਜ ਸਾਂਝਾ ਕਰਾਂਗੇ। ਦੋਸਤ ਬਹੁਤ ਸਾਰੇ ਲੋਕਾਂ ਵਿੱਚ ਇਹ ਸਮੱਸਿਆ ਦੇਖੀ ਜਾਂਦੀ ਹੈ ਕਿ ਉਹ ਬਹੁਤ ਕੁਝ ਬਹੁਤ ਜਲਦੀ ਭੁੱਲ ਜਾਂਦੇ ਹਨ ਉਹ ਇੱਕ ਚੀਜ਼ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਯਾਦ ਨਹੀਂ ਆਉਂਦੀ। ਬਹੁਤ ਸਾਰੇ ਬੱਚਿਆਂ ਦੇ ਵਿੱਚ ਵੀ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ ਕਈ ਵਾਰੀ ਉਹ ਆਪਣੇ ਪ੍ਰੀਖਿਆ ਦੇ ਵਿੱਚ ਵੀ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਭੁੱਲ ਜਾਂਦੇ ਹਨ। ਉਮਰ ਦੇ ਵੱਧਣ ਦੇ ਨਾਲ-ਨਾਲ ਜਾਂ ਫਿਰ ਬਹੁਤ ਜ਼ਿਆਦਾ ਤਣਾਅ ਦੇ ਕਾਰਨ ਵੀ ਯਾਦ ਸ਼ਕਤੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ।

ਕਈ ਵਾਰ ਅਸੀਂ ਬੱਚਿਆਂ ਦੀਆਂ ਚੀਜ਼ਾਂ ਰੱਖ ਕੇ ਇਧਰ ਉਧਰ ਭੁੱਲ ਜਾਂਦੇ ਹਾਂ। ਇਹ ਦਿਮਾਗ ਦੀ ਕਮਜ਼ੋਰੀ ਜਾਂ ਫਿਰ ਦਿਮਾਗ ਦੇ ਤਣਾਅ ਦੇ ਕਾਰਨ ਹੁੰਦਾ ਹੈ। ਬੱਚਿਆਂ ਤੇ ਵੀ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹੋ ਇਹ ਬਹੁਤ ਜ਼ਿਆਦਾ ਸਧਾਰਨ ਅਤੇ ਅਸਰਦਾਰ ਘਰੇਲੂ ਨੁਸਖਾ ਹੈ। ਦੋਸਤੋ ਇਸ ਘਰੇਲੂ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਔਰਗੈਨਿਕ ਸ਼ਹਿਦ ਲੈਣਾਂ ਹੈ। ਇਸਦੇ ਲਈ ਤੁਸੀਂ ਇੱਕ ਸਾਫ਼ ਕੱਚ ਦੀ ਬੋਤਲ ਵੀ ਲੈ ਲੈਣੀ ਹੈ। ਕੱਚ ਦਾ ਜਾਰ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਸ਼ਹਿਦ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਇਹ ਤੁਹਾਡੇ ਸਰੀਰ ਨੂੰ ਤਾਕਤ ਦਿੰਦਾ ਹੈ। ਇਹ ਦਿਲ ਸੰਬੰਧੀ ਬੀਮਾਰੀਆਂ ਨੂੰ ਵੀ ਠੀਕ ਕਰਦਾ ਹੈ। ਇਹ ਯੋਗ ਵਾਹੀ ਹੁੰਦਾ ਹੈ, ਤੁਸੀਂ ਇਸ ਦਾ ਸੇਵਨ ਜਿਸ ਵੀ ਦਵਾਈ ਦੇ ਨਾਲ ਕਰਦੇ ਹੋ,ਇਹ ਉਸ ਦਵਾਈ ਦੇ ਫਾਇਦਿਆਂ ਨੂੰ ਵਧਾ ਦਿੰਦਾ ਹੈ।

ਦੋਸਤੋ ਤੁਸੀਂ ਅਗਲੀ ਚੀਜ ਤੁਸੀਂ ਕਾਜੂ ਲੈਣੇ ਹਨ। ਕਾਜੂ ਬਹੁਤ ਜਿਆਦਾ ਤਾਕਤ ਵਰ ਸਰੀਰ ਬਣਾਉਂਦਾ ਹੈ ।ਇਥੇ ਤੁਸੀਂ ਸਾਬਤ ਕਾਜੂ ਲੈਣੇ ਹਨ। ਟੁਕੜਿਆਂ ਵਿੱਚ ਕਾਜੂ ਦਾ ਇਸਤੇਮਾਲ ਨਹੀਂ ਕਰਨਾ ਹੈ। ਇਹ ਤੁਹਾਨੂੰ ਬਹੁਤ ਸਾਰੀ ਊਰਜਾ ਦਿੰਦਾ ਹੈ ।ਤੁਹਾਡੇ ਸਰੀਰ ਵਿੱਚ ਕਿਸੇ ਵੀ ਤਰਾਂ ਦੀ ਕਮਜ਼ੋਰੀ ਨੂੰ ਠੀਕ ਕਰਦਾ ਹੈ। ਚਾਹੇ ਦਿਲ ਸਬੰਧੀ ਕੋਈ ਕਮਜ਼ੋਰੀ ਹੋਵੇ ਚਾਹੇ ਦਿਮਾਗ ਸੰਬੰਧੀ ਕੋਈ ਕਮਜ਼ੋਰੀ ਹੋਵੇ ਇਹ ਦੋਨਾਂ ਨੂੰ ਠੀਕ ਕਰਦਾ ਹੈ। ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ।ਇਸ ਦੇ ਨਾਲ ਤੁਹਾਨੂੰ ਵਿਟਾਮਿਨ ਬੀ ਮਿਲਦਾ ਹੈ। ਇਸ ਦੇ ਵਿੱਚ ਪ੍ਰੋਟੀਨ ਅਤੇ ਆਇਰਨ ਵੀ ਤੁਹਾਨੂੰ ਮਿਲ ਜਾਂਦਾ ਹੈ।

ਪਰ ਇਥੇ ਅਸੀਂ ਇਸ ਦਾ ਇਸਤੇਮਾਲ ਦਿਮਾਗ ਦੀ ਸ਼ਕਤੀ ਨੂੰ ਵਧਾਉਣ ਲਈ ਕਰ ਰਿਹਾ ਹੈ ਅਤੇ ਦਿਮਾਗੀ ਕਮਜ਼ੋਰੀ ਨੂੰ ਦੂਰ ਕਰਨ ਲਈ ਕਰ ਰਹੇ ਹਾਂ। ਤੁਹਾਡੀ ਵਾਰ-ਵਾਰ ਭੁੱਲਣ ਦੀ ਕਮਜ਼ੋਰੀ ਨੂੰ, ਤੁਹਾਡੀ ਯਾਦ-ਸ਼ਕਤੀ ਵਧਾਉਣ ਵਿੱਚ ਇਹ ਤੁਹਾਡੀ ਮਦਦ ਕਰਦਾ ਹੈ। ਤੁਸੀਂ ਇੰਨਾ ਕੁ ਸ਼ਹਿਦ ਲੈਣਾ ਹੈ ,ਜਿਸ ਦੇ ਵਿੱਚ ਸਾਰੇ ਕਾਜੂ ਚੰਗੀ ਤਰ੍ਹਾਂ ਡੁੱਬ ਜਾਣ। ਇਸ ਨੂੰ ਜ਼ਿਆਦਾ ਨਹੀਂ ਬਣਾਉਣਾ ਚਾਹੀਦਾ ਅਤੇ ਨਾ ਹੀ ਇਸ ਨੂੰ ਫਰਿੱਜ ਦੇ ਵਿੱਚ ਸਟੋਰ ਕਰ ਕੇ ਰੱਖਣਾ ਚਾਹੀਦਾ ਹੈ। ਤੁਸੀਂ ਇਸ ਨੂੰ ਬਾਹਰ ਦੇ ਟੈਂਮਪਰੇਚਰ ਦੇ ਵਿੱਚ ਹੀ ਰੱਖਣਾ ਹੈ ਤੁਸੀਂ ਇਕ ਜਾਂ ਡੇਢ ਮਹੀਨੇ ਦੇ ਲਈ ਇਸ ਨੂੰ ਬਣਾ ਕੇ ਰੱਖ ਸਕਦੇ ਹੋ। ਇਹ ਖ਼ਰਾਬ ਨਹੀਂ ਹੋਵੇਗਾ। ਇਕ ਦਿਨ ਲਈ ਤੁਸੀਂ ਕਾਜੂ ਨੂੰ ਸ਼ਹਿਦ ਦੇ ਵਿੱਚ ਡੁਬੋ ਕੇ ਰੱਖ ਦੇਣਾ ਹੈ। ਅਗਲੇ ਦਿਨ ਤੋਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਦਾ ਸੇਵਨ ਕਿਸ ਤਰ੍ਹਾਂ ਕਰਨਾ ਹੈ ।ਸਵੇਰ ਦੇ ਸਮੇਂ ਤੁਸੀਂ ਖਾਲੀ ਪੇਟ ਤੁਸੀਂ ਇਸਦਾ ਸੇਵਨ ਕਰ ਸਕਦੇ ਹੋ। ਤੁਸੀਂ ਚੱਮਚ ਦੀ ਮਦਦ ਦੇ ਨਾਲ ਤਿੰਨ ਕਾਜੂ ਕੱਢ ਲੈਣੇ ਹਨ। ਸ਼ੁਰੂ ਦੇ ਵਿੱਚ ਸੁਰ ਤੁਸੀਂ ਸਿਰਫ਼ ਹਫ਼ਤੇ ਵਿੱਚ ਤਿੰਨ ਕਾਜੂ ਤੋਂ ਹੀ ਖਾਣਾ ਸ਼ੁਰੂ ਕਰਨਾ ਹੈ। ਹੌਲੀ-ਹੌਲੀ ਤੁਸੀਂ ਇਸ ਦੀ ਮਾਤਰਾ ਨੂੰ ਚਾਰ ਜਾਂ ਫਿਰ ਪੰਜ ਵੀ ਕਰ ਸਕਦੇ ਹੋ। ਬੱਚਿਆਂ ਨੂੰ 3 ਕਾਜੂ ਤੋਂ ਜ਼ਿਆਦਾ ਨਹੀਂ ਦੇਣੇ ਹਨ ਅਤੇ ਤੁਸੀਂ ਵੀ 5 ਕਾਜੂ ਤੋਂ ਜ਼ਿਆਦਾ ਇਸ ਦਾ ਸੇਵਨ ਨਹੀਂ ਕਰਨਾ ਹੈ। ਦੋਸਤੋ ਕਾਜੂ ਦਾ ਸੇਵਨ ਕਰਦੇ ਹੋਏ

ਤੁਸੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਇਹ ਤੁਹਾਨੂੰ ਚੰਗੀ ਤਰ੍ਹਾਂ ਪੱਚ ਰਿਹਾ ਹੈ ਤਾਂ ਹੀ ਤੁਸੀਂ ਇਸ ਦੀ ਮਾਤਰਾ 5 ਤੱਕ ਲੈ ਸਕਦੇ ਹੋ। ਨਹੀਂ ਤਾਂ ਤੁਸੀਂ ਇਸ ਦੀ ਮਾਤਰਾ ਤਿੰਨ ਹੀਂ ਲਵੋ। ਕਿਉਂਕਿ ਜੇਕਰ ਇਹ ਸਹੀ ਤਰੀਕੇ ਨਾਲ ਨਹੀਂ ਬਚੇਗਾ ਤਾਂ ਤੁਹਾਨੂੰ ਇਸ ਦਾ ਫਾਇਦਾ ਨਹੀਂ ਮਿਲੇਗਾ। ਇਸ ਦਾ ਸੇਵਨ ਕਰਨ ਤੋਂ ਅੱਧੇ ਘੰਟੇ ਤੱਕ ਕੁਝ ਵੀ ਖਾਣਾ ਪੀਣਾ ਨਹੀਂ ਹੈ। ਇਸ ਦਾ ਲਗਾਤਾਰ ਸੇਵਨ ਤੁਸੀਂ ਕਰ ਸਕਦੇ ਹੋ ।ਇਸਦਾ ਕੋਈ ਵੀ ਨੁਕਸਾਨ ਨਹੀਂ ਹੈ। ਦੋਸਤੋ ਇਹ ਦੋਵੇਂ ਚੀਜ਼ਾਂ ਬਹੁਤ ਹੀ ਜ਼ਿਆਦਾ ਤਾਕਤਵਰ ਹਨ ਇਹ ਤੁਹਾਡੇ ਸਰੀਰ ਨੂੰ ਦੇ ਨਾਲ ਨਾਲ ਤੁਹਾਡੇ ਦਿਮਾਗ ਨੂੰ ਵੀ ਤੇਜ਼ ਕਰਦੀਆਂ ਹਨ। ਤੁਸੀਂ ਇਸ ਦਾ ਇਸਤੇਮਾਲ ਜਦੋਂ ਤਕ ਚਾਹੋ ਉਦੋਂ ਤੱਕ ਕਰ ਸਕਦੇ ਹੋ।

Leave a Reply

Your email address will not be published. Required fields are marked *