ਮੌ-ਤ ਤੋਂ ਪਹਿਲਾਂ ਦਿਖਦੇ ਹਨ ਇਹ ਲੱਛਣ |

ਦੋਸਤੋ ਬਹੁਤ ਸਾਰੇ ਲੋਕਾਂ ਦੇ ਪ੍ਰਸ਼ਨ ਹੁੰਦੇ ਹਨ ਕਿਉਂਕਿ ਉਹਨਾਂ ਨੇ ਵੇਦ ਰਿਗਵੇਦ, ਨਹੀਂ ਪੜ੍ਹਿਆ ਹੁੰਦਾ। ਜਿਵੇਂ ਕਿਸੇ ਦਾ ਸਵਾਲ ਹੁੰਦਾ ਹੈ ਕਿ ਜਨਮ ਕੀ ਹੁੰਦਾ ਹੈ। ਹੋ ਸਕਦਾ ਹੈ ਤੁਹਾਡੇ ਕੋਲ ਇਸ ਗੱਲ ਦਾ ਉੱਤਰ ਵੀ ਹੋਵੇ ਕਿ ਕਿਸੇ ਆਤਮਾ ਦਾ ਕਿਸੇ ਸਰੀਰ ਵਿਚ ਪ੍ਰਵੇਸ਼ ਕਰਨ ਨੂੰ ਜਨਮ ਕਹਿੰਦੇ ਹਨ ਪਰ ਕੀ ਇਹ ਉਤਰ ਸਹੀ ਹੈ? ਆਤਮਾ ਦਾ ਵੀ ਸੂਖਮ ਸਰੀਰ ਹੁੰਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਆਤਮਾ ਦਾ ਸੂਖਮ ਸਰੀਰ ਤੋਂ ਸਥੂਲ ਸਰੀਰ ਵਿੱਚ ਆ ਜਾਣਾ ਜਨਮ ਕਹਿਲਾਉਂਦਾ ਹੈ। ਹੁਣ ਸਵਾਲ ਉਠਦਾ ਹੈ ਇਹ ਸੰਬੰਧ ਕਿਸ ਤਰਾਂ ਸਥਾਪਿਤ ਹੁੰਦਾ ਹੈ। ਪਾ੍ਣ ਦੁਆਰਾ ਇਹ ਸੰਬੰਧ ਸਥਾਪਿਤ ਹੁੰਦਾ ਹੈ।

ਸਥੂਲ ਸਰੀਰ ਅਤੇ ਸੂਖਮ ਸਰੀਰ ਦੇ ਵਿਚਕਾਰ ਪ੍ਰਾਣ ਰੱਸੀ ਦੇ ਬੰਧਨ ਦੀ ਤਰ੍ਹਾਂ ਕੰਮ ਕਰਦਾ ਹੈ। ਜਨਮ ਨੂੰ ਜਾਤੀ ਵੀ ਕਿਹਾ ਜਾਂਦਾ ਹੈ। ਜਿਵੇਂ ਬਨਸਪਤੀ ਜਾਤੀ, ਪਸ਼ੂ ਜਾਤੀ ,ਮਨੁੱਖ ਜਾਤੀ। ਕਰਮਾਂ ਦੇ ਅਨੁਸਾਰ ਆਤਮਾ ਜਿਸ ਸਰੀਰ ਵਿਚ ਪ੍ਰਵੇਸ਼ ਕਰਦੀ ਹੈ ਉਸਨੂੰ ਜਾਤੀ ਕਿਹਾ ਜਾਂਦਾ ਹੈ। ਸਰੀਰ ਨੂੰ ਯੋਗ ਆਸਣ ਦੁਆਰਾ ਸਿਹਤਮੰਦ ਬਣਾ ਕੇ ਰੱਖਿਆ ਜਾ ਸਕਦਾ ਹੈ। ਜਨਮ ਤੋਂ ਬਾਅਦ ਮੌਤ ਕੀ ਹੁੰਦੀ ਹੈ ।ਇਸ ਦਾ ਉਤਰ ਜਨਮ ਦੇ ਵਿੱਚ ਵੀ ਛਪਿਆ ਹੁੰਦਾ ਹੈ। ਸੂਖਮ ਸਰੀਰ ਅਤੇ ਸਥੂਲ ਸਰੀਰ ਦੇ ਵਿਚਕਾਰ ਜਿਹੜਾ ਪ੍ਰਾਣਾਂ ਦਾ ਸੰਬੰਧ ਹੁੰਦਾ ਹੈ ਜਦੋਂ ਉਹ ਟੁੱਟ ਜਾਂਦਾ ਹੈ ਉਸਨੂੰ ਮੌਤ ਕਹਿੰਦੇ ਹਨ। ਪ੍ਰਾਣ ਕੀ ਹੁੰਦੇ ਹਨ?

ਤੁਹਾਡੇ ਸਰੀਰ ਦੇ ਅੰਦਰ ਜਿਹੜਾ ਵਾਯੂ ਦਾ ਆਗਮਨ ਹੋਇਆ ਹੈ ਉਸ ਨੂੰ ਪ੍ਰਾਣ ਕਹਿੰਦੇ ਹਨ। ਪ੍ਰਾਣ ਨੂੰ ਪ੍ਰਾਣਾਯਾਮ ਦੁਆਰਾ ਸਿਹਤਮੰਦ ਬਣਾਇਆ ਜਾ ਸਕਦਾ ਹੈ। ਪ੍ਰਾਣ ਜਦੋਂ ਸ਼ਰੀਰ ਵਿੱਚੋਂ ਨਿਕਲ ਜਾਂਦਾ ਹੈ ਤਾਂ ਮੌਤ ਕਹਾਉਂਦੀ ਹੈ। ਪ੍ਰਾਣਾਯਾਮ ਦੁਆਰਾ ਪ੍ਰਾਣਾਂ ਨੂੰ ਸਵੱਸਥ ਰੱਖਿਆ ਜਾ ਸਕਦਾ ਹੈ ਸੁਰੱਖਿਤ ਜਾ ਸਕਦਾ ਹੈ, ਸ਼ੁਧ ਰਖਿਆ ਜਾ ਸਕਦਾ ਹੈ ਇਸ ਨਾਲ ਵਿਅਕਤੀ ਦੀ ਉਮਰ ਵੀ ਵਧਦੀ ਹੈ। ਜਿਸ ਤਰ੍ਹਾਂ ਸਾਡੇ ਸਰੀਰ ਦੇ ਬਾਹਰ ਬਹੁਤ ਤਰ੍ਹਾਂ ਦੀ ਵਾਯੂ ਹੁੰਦੀ ਹੈ ,ਉਸੇ ਤਰ੍ਹਾਂ ਸਰੀਰ ਦੇ ਅੰਦਰ ਵੀ ਬਹੁਤ ਤਰਾਂ ਦੀ ਵਾਯੂ ਹੁੰਦੀ ਹੈ। ਜੇਕਰ ਵਾਯੂ ਹੈਂ ਤਾਂ ਪ੍ਰਾਣ ਹੈ ਇਸੀ ਕਰਕੇ ਵਾਯੂ ਨੂੰ ਵੀ ਪ੍ਰਾਣ ਕਿਹਾ ਜਾਂਦਾ ਹੈ।

ਵੈਦਿਕ ਵਿਗਿਆਨ ਦੇ ਅਨੁਸਾਰ ਕੁਲ 28 ਤਰ੍ਹਾਂ ਦੇ ਪ੍ਰਾਣ ਹੂੰਦੇ ਹਨ। ਮੌਤ ਤੋਂ ਬਾਅਦ ਪੁਨਰ ਜਨਮ ਕੀ ਹੁੰਦਾ ਹੈ। ਆਤਮਾ ਕਿਸ ਤਰਾਂ ਇਕ ਸਰੀਰ ਨੂੰ ਛੱਡ ਦਿੰਦੀ ਹੈ। ਸੂਖਮ ਆਤਮਾ ਦਾ ਸਥੂਲ ਆਤਮਾ ਦੇ ਨਾਲ ਬਾਰ-ਬਾਰ ਸਬੰਧ ਟੁੱਟਣਾ ਅਤੇ ਫਿਰ ਬਣ ਜਾਣਾ ,ਇਸ ਨੂੰ ਹੀ ਪੁਨਰਜਨਮ ਕਿਹਾ ਜਾਂਦਾ ਹੈ। ਕਰਮ ਅਤੇ ਪੁਨਰ ਜਨਮ ਇਕ ਦੂਜੇ ਨਾਲ ਜੁੜੇ ਹੁੰਦੇ ਹਨ। ਕਰਮਾਂ ਦੇ ਅਨੁਸਾਰ ਹੀ ਪੁਨਰ ਜਨਮ ਹੁੰਦਾ ਹੈ ਅਤੇ ਪੁਨਰ ਜਨਮ ਵਿੱਚ ਫਿਰ ਨਵੇਂ ਕਰਮ ਬਣਦੇ ਹਨ। ਪੁਨਰ ਜਨਮ ਦੇ 2 ਉਦੇਸ਼ ਹੁੰਦੇ ਹਨ ਪਹਿਲਾ ਕਿ ਮਨੁੱਖ ਆਪਣੇ ਕੀਤੇ ਕਰਮਾਂ ਦਾ ਫਲ ਭੋਗਦਾ ਹੈ।

ਜਿਸ ਨਾਲ ਉਹ ਮੁਕਤ ਹੋ ਜਾਂਦਾ ਹੈ। ਦੂਸਰਾ ਜੀਵ ਬਾਰ ਬਾਰ ਜਨਮ ਲੈ ਕੇ ਵਿਕਾਸ ਵੱਲ ਵੱਧਦੀ ਹੈ। ਜੇਕਰ ਇਕ ਜਨਮ ਦੇ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਖਤਮ ਕਰਦਾ ਹੈ ਕਿਹਾ ਜਾਂਦਾ ਹੈ ਕਿ ਅਗਲੇ ਜਨਮ ਵਿੱਚ ਉਹ ਆਪਣੇ ਕਰਮਾਂ ਦਾ ਫਲ ਅਗਲੇ ਜਨਮ ਵਿੱਚ ਭੋਗ ਰਿਹਾ ਹੋਵੇਗਾ। ਇਹ ਵਿਅਕਤੀ ਉੱਤੇ ਹੀ ਨਿਰਭਰ ਕਰਦਾ ਹੈ ਕਿ ਉਹ ਆਪਣੇ ਅਗਲੇ ਜਨਮ ਵਿਚ ਆਪਣੇ ਕੀਤੇ ਕਰਮਾਂ ਨੂੰ ਕਿਸ ਤਰ੍ਹਾਂ ਸਫ਼ਲ ਬਣਾ ਸਕਦਾ ਹੈ। ਜਿਸ ਕਾਰਨ ਉਸ ਦੇ ਕੀਤੇ ਗਏ ਕਰਮਾਂ ਦੇ ਅਨੁਸਾਰ ਉਸ ਨੂੰ ਅਗਲੇ ਜਨਮ ਵਿੱਚ ਹੋਰ ਚੰਗੇ ਕਰਮ ਮਿਲਣ। ਕਿਹਾ ਜਾਂਦਾ ਹੈ ਕਿ ਇਸ ਜਨਮ ਵਿੱਚ ਕੀਤੇ ਗਏ ਕਰਮ ਅਗਲੇ ਜਨਮ ਵਿੱਚ ਭੋਗਣੇ ਪੈਂਦੇ ਹਨ।

ਮੌ-ਤ ਇਕ ਅਟੱਲ ਸਚਾਈ ਹੈ। ਸ੍ਰੀ ਕ੍ਰਿਸ਼ਨ ਜੀ ਨੇ ਗੀਤਾਂ ਵਿੱਚ ਕਿਹਾ ਹੈ ਕਿ ਜੀਵਨ ਦੀ ਤਰਾਂ ਮੌਤ ਵੀ ਅਟੱਲ ਸਚਾਈ ਹੈ। ਮੌਤ ਤੋਂ ਬਾਅਦ ਇਕ ਨਵਾਂ ਸ਼ਹਿਰ ਮਿਲ ਜਾਂਦਾ ਹੈ। ਜੀਵਨ ਅਤੇ ਮੌਤ ਦਾ ਇੱਕ ਚੱਕਰ ਬਣਿਆ ਹੁੰਦਾ ਹੈ ਜਿਸਦੇ ਵਿੱਚ ਸਾਰੀ ਜੀਵ ਆਤਮਾਵਾਂ ਭਟਕਦੀਆਂ ਰਹਿੰਦੀਆਂ ਹਨ। ਜਿਸ ਤਰ੍ਹਾਂ ਜ਼ਿੰਦਗੀ ਵਿਚ ਹਰ ਕੋਈ ਅਮੀਰ ਅਤੇ ਹਰ ਕੋਈ ਗਰੀਬ ਨਹੀਂ ਹੁੰਦਾ ਉਸੇ ਤਰ੍ਹਾਂ ਮੌਤ ਵੀ ਹਰੇਕ ਦੀ ਇਕੋ ਜੈਸੀ ਨਹੀਂ ਹੁੰਦੀ।

ਇਸੇ ਦੌਰਾਨ ਮੌਤ ਵੀ ਹਰ ਇਕ ਦੀ ਅਲਗ-ਅਲਗ ਹੁੰਦੀ ਹੈ ਧਰਮ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ ਕਿ ਮੌਤ ਦੋ ਤਰ੍ਹਾਂ ਦੀ ਹੁੰਦੀ ਹੈ ਇਕ ਪ੍ਰਕਿਰਤਿਕ ਅਤੇ ਦੂਸਰੀ ਅਪ੍ਰਕਿਰਤਿਕ। ਬੁਢਾਪੇ ਵਿਚ ਆ ਕੇ ਕਿਸੇ ਰੋਗ ਨਾਲ ਗ੍ਰਸਤ ਜਦੋਂ ਜੀਵ ਆਪਣੇ ਆਪ ਆਪਣਾ ਸਰੀਰ ਤਿਆਗ ਦਿੰਦੀ ਹੈ ਉਸਨੂੰ ਪ੍ਰਕਿਰਤਿਕ ਮੌਤ ਕਹਿੰਦੇ ਹਨ। ਕਿਸੇ ਦੁਰਘਟਨਾ ਜਾਂ ਫਿਰ ਆਤਮ-ਹੱਤਿਆ ਦੁਆਰਾ ਹੋਈ ਮੌਤ ਨੂੰ ਆਪ ਅਪ੍ਰਕਿਰਤੀ ਮੌਤ ਕਿਹਾ ਜਾਂਦਾ ਹੈ। ਇਸ ਨੂੰ ਅਕਾਲ ਮੌਤ ਵੀ ਕਹਿੰਦੇ ਹਨ। ਇਸ ਤਰ੍ਹਾਂ ਦੀ ਆਤਮਾ ਭਟਕਦੀਆਂ ਰਹਿੰਦੀਆਂ ਹਨ। ਜਦੋਂ ਤੱਕ ਉਹ ਆਪਣਾ ਧਰਤੀ ਦੇ ਉਤੇ ਸਮਾਨ ਚੱਕਰ ਪੂਰਾ ਨਹੀਂ ਕਰ ਲੈਂਦਾ ਉਦੋਂ ਤੱਕ ਉਹ ਇਸ ਧਰਤੀ ਤੇ ਭਟਕਦੀਆਂ ਰਹਿੰਦੀਆਂ ਹਨ।

ਐਸਾ ਸ਼ਿਵ ਪੁਰਾਣ ਗਰੁੜ ਪੁਰਾਣ ਦੇ ਵਿੱਚ ਲਿਖਿਆ ਗਿਆ ਹੈ। ਮੌਤ ਤੋਂ ਪਹਿਲਾਂ ਸਰੀਰ ਦਾ ਰੰਗ ਬਦਲ ਜਾਂਦਾ ਹੈ। ਸਰੀਰ ਪੀਲਾ ਜਾਂ ਫਿਰ ਚਿੱਟਾ ਪੈ ਜਾਂਦਾ ਹੈ ਅੱਖਾਂ ਵਿੱਚ ਲਾਲੀ ਆ ਜਾਂਦੀ ਹੈ। ਕਈ ਲੋਕਾਂ ਨੂੰ ਸੂਰਜ ਚੰਦਰਮਾ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਲੱਛਣਾਂ ਦੁਆਰਾ ਉਨ੍ਹਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਮੌਤ ਬਹੁਤ ਜ਼ਿਆਦਾ ਨੇੜੇ ਆ ਗਈ ਹੈ। ਜਦੋਂ ਮੌਤ ਨੇੜੇ ਹੁੰਦੀ ਹੈ ਤਾਂ ਖੱਬੇ ਅੰਗ ਫੜਕਣੇ ਸ਼ੁਰੂ ਹੋ ਜਾਂਦੇ ਹਨ। ਤਲੂਆ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਮੌਤ ਆਉਣ ਤੋਂ ਪਹਿਲਾਂ ਹੀ ਲੱਛਣ ਨਜ਼ਰ ਆਉਂਦੇ ਹਨ।

Leave a Reply

Your email address will not be published. Required fields are marked *