ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਦੋਸਤੋਂ ਹਿੰਦੂ ਧਰਮ ਵਿੱਚ ਘਰ ਨੂੰ ਮੰਦਿਰ ਦੀ ਤਰਾ ਮੰਨਿਆ ਜਾਂਦਾ ਹੈ ।ਇਸ ਕਰ ਕੇ ਘਰ ਨੂੰ ਹਮੇਸ਼ਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਜਿਸ ਘਰ ਦੀ ਸਫਾਈ ਨਹੀਂ ਹੁੰਦੀ ਉਸ ਘਰ ਵਿੱਚ ਦਲਿੱਦਰਤਾ ਹੁੰਦੀ ਹੈ। ਇਸ ਕਰਕੇ ਹਰ ਰੋਜ਼ ਘਰ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ। ਤਾਂ ਕਿ ਘਰ ਦੇ ਨਕਾਰਾਤਮਕ ਊਰਜਾ ਨੂੰ ਦੂਰ ਰੱਖਿਆ ਜਾ ਸਕੇ। ਘਰ ਵਿੱਚ ਸਵੇਰ ਦੇ ਸਮੇਂ ਦੇਵੀ ਦੇਵਤਿਆਂ ਦਾ ਆਭਾਸ ਹੁੰਦਾ ਹੈ ਇਸ ਕਰਕੇ ਘਰ ਦੀ ਸਾਫ਼-ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੁੰਦਾ ਹੈ। ਘਰ ਦੀ ਸਾਫ਼-ਸਫ਼ਾਈ ਰੱਖਣ ਲਈ ਸਭ ਤੋਂ ਜ਼ਰੂਰੀ ਚੀਜ਼ ਝਾੜੂ ਹੁੰਦਾ ਹੈ।
ਝਾੜੂ ਦਾ ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ। ਇਸ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਸਾਫ਼-ਸਫ਼ਾਈ ਦਾ ਸਭ ਤੋਂ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਹੈ। ਮਾਤਾ ਲੱਛਮੀ ਇਹੋ ਜਿਹੇ ਘਰ ਵਿੱਚ ਹੀ ਪ੍ਰਵੇਸ਼ ਕਰਦੀ ਹੈ ਜਿਹੜਾ ਘਰ ਸਾਫ ਸੁਥਰਾ ਹੁੰਦਾ ਹੈ। ਜਿਸ ਘਰ ਵਿਚ ਹਮੇਸ਼ਾ ਕੂੜਾ-ਕਰਕਟ ਪਿਆ ਰਹਿੰਦਾ ਹੈ ਘਰ ਦੇ ਵਿੱਚ ਜਾਲੇ ਰਹਿੰਦੇ ਹਨ ਇਹੋ ਜਿਹੇ ਘਰ ਦੇ ਵਿੱਚ ਮਾਤਾ ਲਕਸ਼ਮੀ ਕਦੀ ਵੀ ਪ੍ਰਵੇਸ਼ ਨਹੀਂ ਕਰਦੀ। ਇਸ ਕਰਕੇ ਝਾੜੂ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਗੰਦਗੀ ਨੂੰ ਮਾਤਾ ਅਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਮਾਤਾ ਲਕਸ਼ਮੀ ਦੀ ਭੈਣ ਹੈ ।ਇਨ੍ਹਾਂ ਦੇ ਘਰ ਦੇ ਵਿੱਚ ਆਉਣ ਨਾਲ ਨਕਾਰਾਤਮਕਤਾ ਵੱਧਦੀ ਹੈ। ਇਨ੍ਹਾਂ ਦੇ ਘਰ ਵਿੱਚ ਆਉਣ ਨਾਲ ਗਰੀਬੀ ਵੱਧਦੀ ਹੈ।
ਦੋਸਤੋ ਕਈ ਵਾਰ ਅਸੀਂ ਝਾੜੂ ਨਾਲ ਕਈ ਇਹੋ ਜਿਹੀਆਂ ਗਲਤੀਆਂ ਕਰ ਜਾਂਦੇ ਹਾਂ, ਜੋ ਕਿ ਸਾਡੀ ਗਰੀਬੀ ਦਾ ਕਾਰਨ ਬਣਦੀਆਂ ਹਨ ।ਇਹ ਗ਼ਲਤੀਆਂ ਅਸੀਂ ਅਣਜਾਨੇ ਵਿਚ ਕਰਦੇ ਹਾਂ। ਜਿਸ ਕਾਰਨ ਤੁਹਾਨੂੰ ਧੰਨ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ।ਸਾਡੇ ਘਰ ਵਿੱਚ ਅਚਾਨਕ ਗਰੀਬੀ ਆ ਜਾਂਦੀ ਹੈ। ਸਾਡੇ ਬਣਦੇ ਹੋਏ ਕੰਮ ਵਿਗੜ ਨੇ ਸ਼ੁਰੂ ਹੋ ਜਾਂਦੇ ਹਨ ਇਸ ਦੇ ਪਿੱਛੇ ਦਾ ਕਾਰਨ ਝਾੜੂ ਹੋ ਸਕਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਝਾੜੂ ਨਾਲ ਸੰਬੰਧਿਤ ਕੁਝ ਇਹੋ ਜਿਹੀਆਂ ਗੱਲ਼ਤੀਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਸਫਾਈ ਕਰਦੇ ਸਮੇਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਝਾੜੂ ਨਾਲ ਇਹ ਸਾਰੀਆਂ ਗਲਤੀਆਂ ਕਰਦੇ ਹੋ ਤਾਂ ਤੁਹਾਨੂੰ ਦਲਿਦਰਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਮਾਤਾ ਲਕਸ਼ਮੀ ਵੀ ਤੁਹਾਡੇ ਤੋਂ ਨਾਰਾਜ਼ ਹੋ ਸਕਦੀ ਹੈ।
ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਝਾੜੂ ਨਾਲ ਸਬੰਧਿਤ ਉਹ ਗ਼ਲਤੀਆਂ ਜੋ ਅਕਸਰ ਲੋਕ ਕਰਦੇ ਹਨ ਅਤੇ ਉਨ੍ਹਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ। ਝਾੜੂ ਨੂੰ ਕਦੇ ਵੀ ਨਜ਼ਰਾਂ ਦੇ ਸਾਹਮਣੇ ਨਹੀਂ ਰੱਖਣਾ ਚਾਹੀਦਾ ਹੈ ਅਤੇ ਜੇਕਰ ਇਹ ਘਰ ਅਤੇ ਆਫਿਸ ਦੇ ਵਿੱਚ ਜੇਕਰ ਸਭ ਦੇ ਸਾਹਮਣੇ ਆਉਂਦਾ ਹੈ ਤਾਂ ਇਹ ਨਕਾਰਾਤਮਕਤਾ ਫੈਲਾਉਂਦਾ ਹੈ। ਹਰ ਸਮੇਂ ਝਾੜੂ ਦਾ ਦਿਖਾਈ ਦੇਣਾ ਚੰਗਾ ਨਹੀਂ ਮੰਨਿਆ ਜਾਂਦਾ ਹੈ ।ਇਸ ਕਰਕੇ ਝਾੜੂ ਨੂੰ ਹਮੇਸ਼ਾ ਸਭ ਦੀ ਨਜ਼ਰ ਤੋਂ ਛੁਪਾ ਕੇ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਉਂਦੇ ਹਨ ਤਾਂ ਉਨ੍ਹਾਂ ਦੀ ਨਜ਼ਰ ਵਿਚ ਝਾੜੂ ਨਹੀਂ ਪੈਣੀ ਚਾਹੀਦੀ ਨਹੀਂ ਤਾਂ ਘਰ ਵਿਚ ਗਰੀਬੀ ਆਉਂਦੀ ਹੈ।
ਦੋਸਤੋ ਕਦੇ ਵੀ ਪੁਰਾਣੀ ਝਾੜੂ ਦਾ ਪ੍ਰਯੋਗ ਜ਼ਿਆਦਾ ਦਿਨਾਂ ਤੱਕ ਨਹੀਂ ਕਰਨਾ ਚਾਹੀਦਾ ।ਕਈ ਵਾਰ ਅਸੀਂ ਝਾੜੂ ਟੁੱਟ ਜਾਂਦਾ ਹੈ ਤਾਂ ਵੀ ਉਸ ਦਾ ਪ੍ਰਯੋਗ ਕਰਦੇ ਰਹਿੰਦੇ ਹਾਂ । ਵਾਸਤੂ ਸ਼ਾਸਤਰ ਅਨੁਸਾਰ ਇਹ ਗਲਤ ਹੈ। ਇਸ ਕਰਕੇ ਜੇ ਕਰ ਝਾੜੂ ਟੁੱਟ ਜਾਂਦਾ ਹੈ ਤਾਂ ਉਸ ਨੂੰ ਬਦਲ ਲੈਣਾ ਚਾਹੀਦਾ ਹੈ। ਟੁਟਿਆ ਹੋਇਆ ਝਾੜੂ ਘਰ ਵਿੱਚ ਲਗਾਉਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਦਿੰਦਾ ਹੈ। ਇਸ ਕਰਕੇ ਝਾੜੂ ਨੂੰ ਬਦਲ ਦੇਣਾ ਚਾਹੀਦਾ ਹੈ। ਦੋਸਤੋ ਕਦੇ ਵੀ ਝਾੜੂ ਨੂੰ ਖੜ੍ਹਾ ਕਰ ਕੇ ਨਹੀਂ ਰੱਖਣਾ ਚਾਹੀਦਾ। ਵਾਸਤੂ ਸ਼ਾਸਤਰ ਅਨੁਸਾਰ ਕਦੇ ਵੀ ਝਾੜੂ ਨੂੰ ਖੜ੍ਹਾ ਕਰ ਕੇ ਨਹੀਂ ਰੱਖਣਾ ਚਾਹੀਦਾ। ਇਹ ਅਪਸ਼ਗੁਨ ਮੰਨਿਆ ਜਾਂਦਾ ਹੈ। ਇਸ ਨਾਲ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਝਾੜੂ ਨੂੰ ਹਮੇਸ਼ਾ ਖੜਾ ਕਰਕੇ ਹੀ ਰੱਖਣਾ ਚਾਹੀਦਾ ਹੈ।
ਦੋਸਤੋ ਸ਼ਾਮ ਦੇ ਸਮੇਂ ਸੂਰਜ ਢਲਣ ਤੋਂ ਬਾਅਦ ਝਾੜੂ ਦੇ ਨਾਲ ਸਫ਼ਾਈ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ। ਇਹ ਸਮਾਂ ਨਕਾਰਾਤਮਕ ਊਰਜਾ ਦਾ ਹੁੰਦਾ ਹੈ। ਜੇਕਰ ਤੁਸੀਂ ਇਸ ਸਮੇਂ ਦੌਰਾਨ ਝਾੜੂ ਲਗਾਉਂਦੇ ਹੋ ਤਾਂ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਹੈ। ਇਸ ਨਾਲ ਮਾਤਾ ਲਕਸ਼ਮੀ ਵੀ ਨਾਰਾਜ਼ ਹੋ ਜਾਂਦੀ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਸ਼ਾਮ ਦੇ ਸਮੇਂ ਝਾੜੂ ਨਹੀਂ ਲਗਾਉਣਾ ਚਾਹੀਦਾ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਭਵਿੱਖ ਦੇ ਵਿੱਚ ਧੰਨ ਸੰਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੋਸਤੋ ਝਾੜੂ ਨੂੰ ਕਮਰੇ ਦੀ ਪੱਛਮ ਦਿਸ਼ਾ ਵੱਲ ਰੱਖਣਾ ਚਾਹੀਦਾ ਹੈ। ਇਸ ਨਾਲ ਘਰ ਵਿਚ ਕਿਸੇ ਕਿਸਮ ਦੀ ਨਕਾਰਾਤਮਕਤਾ ਨਹੀਂ ਫੈਲਦੀ। ਝਾੜੂ ਨੂੰ ਕਦੇ ਵੀ ਪੈਰ ਨਹੀਂ ਲਗਾਉਣਾ ਚਾਹੀਦਾ। ਹਿੰਦੂ ਧਰਮ ਵਿੱਚ ਝਾੜੂ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਕਰਕੇ ਝਾੜੂ ਨੂੰ ਖਰੀਦ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਕਰਕੇ ਘਰ ਦੇ ਕਿਸੇ ਵੀ ਮੈਂਬਰ ਨੂੰ ਝਾੜੂ ਨੂੰ ਪੈਰ ਨਹੀਂ ਲਗਾਉਣਾ ਚਾਹੀਦਾ ਜੇਕਰ ਗ਼ਲਤੀ ਨਾਲ ਪੈਰ ਲੱਗ ਜਾਂਦਾ ਹੈ ਝਾੜੂ ਨੂੰ ਮੱਥਾ ਟੇਕ ਕੇ ਮਾਫੀ ਮੰਗਣੀ ਚਾਹੀਦੀ ਹੈ। ਝਾੜੂ ਨੂੰ ਪੈਰ ਲਗਾਣਾ ਮਾਤਾ ਲਕਸ਼ਮੀ ਦਾ ਅਪਮਾਨ ਮੰਨਿਆ ਜਾਂਦਾ ਹੈ।
ਦੋਸਤੋ ਨਵਾਂ ਝਾੜੂ ਖ਼ਰੀਦਣ ਦੇ ਲਈ ਸ਼ਨੀਵਾਰ ਦਾ ਦਿਨ ਚੁਨਣਾ ਚਾਹੀਦਾ ਹੈ। ਸ਼ਨੀਵਾਰ ਦਾ ਦਿਨ ਝਾੜੂ ਨੂੰ ਖਰੀਦਣ ਲਈ ਚੰਗਾ ਮੰਨਿਆ ਜਾਂਦਾ ਹੈ। ਸ਼ਨੀਵਾਰ ਦੇ ਦਿਨ ਝਾੜੂ ਖਰੀਦ ਕੇ ਉਸ ਦੀ ਪੂਜਾ ਕਰਕੇ ਉਸ ਦਾ ਇਸਤੇਮਾਲ ਕਰਨਾ ਚੰਗਾ ਮੰਨਿਆ ਜਾਂਦਾ ਹੈ। ਜੇਕਰ ਝਾੜੂ ਗੰਦਾ ਹੋ ਜਾਂਦਾ ਹੈ ਤਾਂ ਉਸ ਨੂੰ ਸਾਫ ਪਾਣੀ ਨਾਲ ਧੋਣਾ ਚਾਹੀਦਾ ਹੈ ਉਸ ਨੂੰ ਕਦੇ ਵੀ ਗੰਦੇ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਨਹੀਂ ਤਾਂ ਮਾਤਾ ਲਕਸ਼ਮੀ ਦਾ ਅਪਮਾਨ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦੇ ਮੈਂਬਰਾਂ ਦੀ ਸਿਹਤ ਤੇ ਵੀ ਅਸਰ ਪੈ ਸਕਦਾ ਹੈ। ਇਸ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਦੋਸਤੋ ਇਹ ਝਾੜੂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਸੀ ਜਿਸ ਨੂੰ ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।