ਇੱਕ ਰੁਪਿਆ ਵੀ ਖਰਚ ਨਹੀਂ ਹੋਵੇਗਾ ਅਤੇ ਘਰ ਵਿੱਚ ਆਉਣ ਲੱਗੇਗੀ ਦਿਨ ਦੂਨੀ , ਰਾਤ ਚੌਗੁਣੀ ਲਕਸ਼ਮੀ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡਾ ਇਕ ਰੁਪਇਆ ਵੀ ਖਰਚ ਨਹੀਂ ਹੋਵੇਗਾ ਅਤੇ ਲਕਸ਼ਮੀ ਤੁਹਾਡੇ ਘਰ ਦੇ ਵਿੱਚ ਦਿਨ-ਦੁੱਗਣੀ ਅਤੇ ਰਾਤ-ਚੌਗੁਣੀ ਆ ਜਾਵੇਗੀ। ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹਾ ਉਪਾਏ ਦੱਸਾਂਗੇ ਜਿਸ ਨਾਲ ਜੇਕਰ ਤੁਹਾਡਾ ਜੀਵਨ ਵਿੱਚ ਗੁਜ਼ਰ ਰਿਹਾ ਹੈ ਉਹ ਬਿਲਕੁਲ ਠੀਕ ਹੋ ਜਾਵੇਗਾ। ਇਸ ਉਪਾਅ ਦੇ ਨਾਲ ਤੁਹਾਡੇ ਘਰ ਵਿਚ ਦਿਨ ਦੁਗਨੀ ਰਾਤ ਚੋਗਨੀ ਲਕਸ਼ਮੀ ਆਉਣੀ ਸ਼ੁਰੂ ਹੋ ਜਾਵੇਗੀ।

ਦੋਸਤੋ ਹਰ ਇਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਧਨ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ, ਪਰ ਫਿਰ ਵੀ ਕਈ ਵਾਰੀ ਦੁਰਭਾਗ ਦੇ ਕਾਰਨ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਉਹ ਨਾ ਹੀ ਪੈਸਾ ਕਮਾ ਪਾਉਂਦਾ ਹੈ ਅਤੇ ਨਾ ਹੀ ਪੈਸਾ ਜੋੜ ਪਾਉਂਦਾ ਹੈ। ਇਸ ਦੇ ਪਿੱਛੇ ਵਾਸਤੂ ਵੀ ਕਾਰਨ ਹੋ ਸਕਦਾ ਹੈ। ਅੱਜ ਤੁਹਾਨੂੰ ਕੁੱਝ ਅਸੀਂ ਵਾਸਤੂ ਬਾਰੇ ਦੱਸਣ ਲੱਗੇ ਹਾਂ, ਇਹ ਤੁਹਾਡੇ ਪੈਸੇ ਨੂੰ ਬਚਾਉਣ ਵਿੱਚ ਮਦਦ ਕਰਨਗੇ ।ਇਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਦੇ ਹਨ ਕਿ ਜਿਸਦੇ ਵਿੱਚ ਤੁਹਾਡਾ ਇੱਕ ਰੁਪਿਆ ਵੀ ਖਰਚ ਨਹੀਂ ਹੋਵੇਗਾ।

ਦੋਸਤੋ ਕਦੇ ਵੀ ਦੱਖਣ ਦਿਸ਼ਾ ਵੱਲ ਮੂੰਹ ਕਰ ਕੇ ਖਾਣਾ ਨਹੀਂ ਖਾਣਾ ਚਾਹੀਦਾ। ਇਸ ਨਾਲ ਘਰ ਦੀ ਆਰਥਿਕ ਸਥਿਤੀ ਤੇ ਅਸਰ ਪੈਂਦਾ ਹੈ। ਇਸ ਨਾਲ ਘਰ ਦੀ ਸੁੱਖ ਸਮਿ੍ਧੀ ਵੀ ਚਲੀ ਜਾਂਦੀ ਹੈ। ਇਸ ਕਰਕੇ ਦੱਖਣ ਦਿਸ਼ਾ ਵੱਲ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ। ਜੇਕਰ ਤੁਸੀਂ ਵੀ ਦੱਖਣ ਦਿਸ਼ਾ ਵਲ ਮੂੰਹ ਕਰਕੇ ਖਾਣਾ ਖਾਂਦੇ ਹੋ ਤਾਂ ਤੁਹਾਨੂੰ ਵੀ ਆਪਣੀ ਇਸ ਆਦਤ ਨੂੰ ਬਦਲ ਲੈਣਾ ਚਾਹੀਦਾ ਹੈ। ਦੋਸਤੋ ਤੁਸੀਂ ਆਪਣੇ ਘਰ ਦੇ ਵਿੱਚ ਪਰਪਲ ਰੰਗ ਦੇ ਫੁੱਲ ਜਾਂ ਫਿਰ ਪੌਦੇ ਲਗਾ ਸਕਦੇ ਹੋ ।

ਇਹ ਧਨ ਸੰਪਤੀ ਦੇ ਪ੍ਰਤੀਕ ਹੁੰਦੇ ਹਨ। ਘਰ ਦੇ ਅੰਦਰ ਜਾਮਣੀ ਰੰਗ ਦੇ ਪੌਦੇ ਲਗਾਉਣੇ ਚੰਗੇ ਹੁੰਦੇ ਹਨ ਜੇਕਰ ਇਹ ਸੰਭਵ ਨਾ ਹੋ ਸਕੇ ਤਾਂ ਤੁਸੀਂ ਜਾਮਣੀ ਰੰਗ ਦਾ ਗਮਲਾ ਵੀ ਰੱਖ ਸਕਦੇ ਹੋ। ਦੋਸਤੋ ਘਰ ਦੀ ਤਿਜੋਰੀ ਦੱਖਣ-ਪੱਛਮ ਦਿਸ਼ਾ ਵੱਲ ਰੱਖਣੀ ਚਾਹੀਦੀ ਹੈ। ਵਾਸਤੂ ਦੇ ਅਨੁਸਾਰ ਇਸ ਦਾ ਦਰਵਾਜ਼ਾ ਉਤਰ ਦਿਸ਼ਾ ਵਲ ਖੁਲਣਾ ਚਾਹੀਦਾ ਹੈ। ਉੱਤਰ ਦਿਸ਼ਾ ਕੁਬੇਰ ਜੀ ਦੀ ਦਿਸ਼ਾ ਮੰਨੀ ਜਾਂਦੀ ਹੈ ।ਇਸ ਨਾਲ ਨਾਲ ਦੀ ਨਾਲ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਪੈਸੇ ਸਬੰਧੀ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।

ਦੋਸਤੋ ਘਰ ਦੇ ਮੁੱਖ ਦਰਵਾਜ਼ੇ ਨੂੰ ਹਮੇਸ਼ਾ ਸਾਫ਼-ਸੁਥਰਾ ਅਤੇ ਸਜਾਵਟ ਕਰ ਕੇ ਰੱਖਣੀ ਚਾਹੀਦੀ ਹੈ। ਘਰ ਦੇ ਬਾਹਰ ਨੇਮ ਪਲੇਟ ਵੀ ਜ਼ਰੂਰ ਹੋਣੀ ਚਾਹੀਦੀ ਹੈ। ਇਸ ਨਾਲ ਘਰ ਵਿਚ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ ‌। ਘਰ ਦੇ ਖਿੜਕੀ ਦਰਵਾਜ਼ੇ ਵੀ ਸਾਫ-ਸੁਥਰੇ ਰੱਖਣੇ ਚਾਹੀਦੇ ਹਨ ।ਜੇਕਰ ਤੁਹਾਡੇ ਘਰ ਦੇ ਵਿਚ ਧੂੜ-ਮਿੱਟੀ ਆਉਂਦੀ ਹੈ, ਤਾਂ ਤੁਹਾਨੂੰ ਆਪਣੇ ਘਰ ਦੀ ਸਫਾਈ ਹਰ ਰੋਜ਼ ਚੰਗੀ ਤਰਾਂ ਕਰਨੀ ਚਾਹੀਦੀ ਹੈ। ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ। ਇਸ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਵੀ ਨਹੀਂ ਆਉਂਦੀ।

ਤੁਹਾਡੇ ਘਰ ਦੇ ਨਲ ਦੇ ਵਿੱਚੋਂ ਪਾਣੀ ਨਹੀਂ ਟਪਕਣਾ ਚਾਹੀਦਾ, ਨਾ ਹੀ ਦਰਵਾਜ਼ੇ ਵਿਚੋਂ ਆਵਾਜ਼ ਆਉਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ ਮੰਨੀਆਂ ਜਾਂਦੀਆਂ ,ਇਸ ਨਾਲ ਘਰ ਦੀ ਸੁੱਖ-ਸ਼ਾਂਤੀ ਖਰਾਬ ਹੁੰਦੀ ਹੈ। ਦੋਸਤੋ ਘਰ ਦੇ ਵਿੱਚ ਪੇੜ ਪੌਦੇ ਲਗਾਉਣੇ ਬਹੁਤ ਹੀ ਚੰਗੇ ਮੰਨੇ ਜਾਂਦੇ ਹਨ। ਮਿੱਟੀ ਨੂੰ ਸ਼ੁੱਕਰ ਦਾ ਸੂਚਕ ਮੰਨਿਆ ਜਾਂਦਾ ਹੈ। ਇਸ ਕਰਕੇ ਜਿਸ ਘਰ ਵਿੱਚ ਪੌਦੇ ਹੁੰਦੇ ਹਨ ਉਨ੍ਹਾਂ ਦੇ ਘਰ ਵਿੱਚ ਪੈਸਾ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ ਹੈ। ਖਾਸ ਕਰਕੇ ਦੱਖਣ ਪੱਛਮ ਦਿਸ਼ਾ ਵਿਚ ਵੱਡੇ-ਵੱਡੇ ਪੇੜ-ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ।

ਇਸ ਨਾਲ ਘਰ ਦੀ ਆਮਦਨੀ ਮਜ਼ਬੂਤ ਹੁੰਦੀ ਹੈ। ਇਸ ਨਾਲ ਤੁਸੀਂ ਆਪਣੇ ਪਰਿਵਾਰ ਅਤੇ ਵਪਾਰ ਵਿਚ ਆਉਣ ਵਾਲੀ ਦੁਰਘਟਨਾ ਤੋਂ ਵੀ ਬਚ ਸਕਦੇ ਹੋ। ਜੇਕਰ ਵੱਡੇ ਪੇੜ ਪੌਦੇ ਲਗਾਉਣੇ ਸੰਭਵ ਨਾ ਹੋਣ ਦਾ ਘਰ ਵਿੱਚ ਤੁਲਸੀ ਮਨੀ ਪਲਾਂਟ ਵਰਗੇ ਛੋਟੇ ਛੋਟੇ ਪੌਦੇ ਵੀ ਲਗਾ ਸਕਦੇ ਹੋ। ਦੋਸਤੋ ਘਰ ਵਿੱਚ ਪੈਸੇ ਵਾਲੇ ਲੋਕਰ ਨੂੰ ਕਦੀ ਵੀ ਫੋਕਸ ਲਾਈਟ ਦੇ ਨੀਚੇ ਨਹੀਂ ਰੱਖਣਾ ਚਾਹੀਦਾ। ਇਸ ਨਾਲ ਧੰਨ ਵਿੱਚ ਕਮੀ ਆਉਂਦੀ ਹੈ। ਇਸ ਤੋਂ ਇਲਾਵਾ ਬਾਕੀ ਘਰ ਦੇ ਕਮਰਿਆਂ ਵਿੱਚ ਰੋਸ਼ਨੀ ਜ਼ਰੂਰ ਹੋਣੀ ਚਾਹੀਦੀ ਹੈ। ਦੋਸਤੋ ਇਸ ਤਰ੍ਹਾਂ ਇਹ ਤੁਹਾਡੀ ਪੈਸੇ ਨਾਲ ਸਬੰਧਿਤ ਜਾਣਕਾਰੀ ਸੀ, ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ।

Leave a Reply

Your email address will not be published. Required fields are marked *