ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਕਲਿਯੁਗ ਯੁੱਗ ਵਿਚ ਹਨੂੰਮਾਨ ਜੀ ਦੀ ਪੂਜਾ ਸਭ ਤੋਂ ਅਸਰਦਾਰ ਦੱਸੀ ਗਈ ਹੈ। ਦੋਸਤੋ ਹਨੁਮਾਨ ਜੀ ਦੀ ਪੂਜਾ ਕਰਨ ਦੇ ਨਾਲ ਸਭ ਤੋਂ ਪਹਿਲਾਂ ਫਲ ਪ੍ਰਾਪਤ ਹੁੰਦਾ ਹੈ। ਇਸ ਤਰਾਂ ਇਸ ਲਈ ਹੁੰਦਾ ਹੈ ਕਿਉਂਕਿ ਅੱਜ ਵੀ ਹਨੂੰਮਾਨ ਜੀ ਇਸ ਧਰਤੀ ਤੇ ਜਾਗ੍ਰਿਤ ਰੂਪ ਵਿੱਚ ਪੂਜੇ ਜਾਂਦੇ ਹਨ। ਪੁਰਾਣਾ ਦੇ ਵਿੱਚ ਜਿਕਰ ਮਿਲਦਾ ਹੈ ਕਿ ਹਨੂੰਮਾਨ ਜੀ ਕਲਯੁਗੀ ਯੁੱਗ ਵਿੱਚ ਵੀ ਜੀਵਤ ਰਹਿਣਗੇ। ਇਹੋ ਜਿਹਾ ਵਾਸਤਵ ਵਿਚ ਹੈ। ਅਸਲ ਵਿੱਚ ਉਹ ਖੁਦ ਸ੍ਰੀ ਰਾਮ ਜੀ ਅਤੇ ਮਾਤਾ ਸੀਤਾ ਜੀ ਨੇ ਹਨੁਮਾਨ ਜੀ ਨੂੰ ਇਹ ਵਰਦਾਨ ਦਿੱਤਾ ਸੀ ਕਿ ਉਹ ਕਲਯੁੱਗ ਦੇ ਯੁੱਗ ਵਿੱਚ ਧਰਤੀ ਉੱਤੇ ਚਿਰੰਜੀਵੀ ਰਹਿ ਕੇ ਆਪਣੇ ਭਗਤਾਂ ਦੇ ਸਾਰੇ ਦੁਖਾਂ ਦਾ ਨਿਵਾਰਨ ਕਰਨ ਗੇ।
ਦੋਸਤੋ ਹਨੁਮਾਨ ਜੀ ਐਸੇ ਭਗਵਾਨ ਹਨ ,ਜਿਹੜੇ ਕਿ ਥੋੜੀ ਜਿਹੀ ਪੂਜਾ ਆਰਾਧਨਾ ਦੇ ਨਾਲ ਹੀ ਆਪਣੇ ਭਗਤਾਂ ਤੋਂ ਬਹੁਤ ਖੁਸ਼ ਹੋ ਜਾਂਦੇ ਹਨ। ਉਹ ਆਪਣੇ ਭਗਤਾਂ ਦੇ ਸਾਰੇ ਦੁਖ-ਦਰਦ ਅਤੇ ਸੰਕਟਾਂ ਨੂੰ ਹਰ ਲੈਂਦੇ ਹਨ। ਇਹ ਖੁਦ ਭੋਲੇ ਨਾਥ ਦਾ ਹੀ ਅਵਤਾਰ ਹਨ। ਜੇਕਰ ਤੁਸੀਂ ਹਨੁਮਾਨ ਜੀ ਦੀ ਪੂਜਾ ਅਰਾਧਨਾ ਕਰਦੇ ਹੋ ਤਾਂ ਮੌਤ ਤੁਹਾਡੇ ਤੋ ਕੰਬਦੀ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਹਨੂੰਮਾਨ ਜੀ ਦੀ ਦੋ ਐਸੀ ਚੌਪਈ ਦੇ ਬਾਰੇ ਦੱਸਾਂਗੇ ਜਿਸ ਨਾਲ ਪੁਰਾਣੀ ਤੋਂ ਪੁਰਾਣੀ ਦੁਖ ਦਰਦ ਪੀੜਾ, ਨਾਲ ਦੀ ਨਾਲ ਦੂਰ ਹੋ ਜਾਂਦੇ ਹਨ। ਹਨੁਮਾਨ ਜੀ ਦੀ ਦੋ ਚੌਪਈਆਂ, ਇੰਨੀ ਜ਼ਿਆਦਾ ਸ਼ਕਤੀਸ਼ਾਲੀ ਦੱਸੀ ਗਈ ਹਨ ਕਿ ਖੁਦ ਸ੍ਰੀ ਰਾਮ ਜੀ ਨੇ ਵੀ ਰਾਵਣ ਦਾ ਅੰਤ ਕਰਨ ਦੇ ਲਈ ਇਨ੍ਹਾਂ ਦਾ ਜਾਪ ਕੀਤਾ ਸੀ। ਇਸੀ ਕਰਕੇ ਲੰਕਾ ਪਤੀ ਰਾਵਣ ਮਹਾਦੇਵ ਦਾ ਪਰਮ ਭਗਤ ਹੋਣ ਦੇ ਬਾਵਜੂਦ ਵੀ ਸ੍ਰੀ ਰਾਮ ਜੀ ਦਾ ਕੁਝ ਨਹੀਂ ਵਿਗਾੜ ਪਾਇਆ ਸੀ। ਦੋਸਤੋ ਭਗਤ ਹਨੂਮਾਨ ਜੀ ਦੀ ਇਹ ਸ਼ਕਤੀਸ਼ਾਲੀ ਚੌਪਈ ਇੰਨੀ ਜ਼ਿਆਦਾ ਚਮਤਕਾਰੀ ਹੈ ਕਿ ਇਸ ਨੂੰ ਜਪਣ ਦੇ ਨਾਲ ਹੀ, ਪੁਰਾਣੀ ਤੋਂ ਪੁਰਾਣੀ ਬਿਮਾਰੀ ਵੀ ਦੂਰ ਹੋ ਜਾਂਦੀ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਹ ਖਾਸ ਚੌਪਈ ਕਿਹੜੀ ਹੈ।
ਦੋਸਤੋ ਪਹਿਲੀ ਚੌਪਈ ਹੈ ਨਾਸੇ ਰੋਗ ਹਰੈ ਸਭ ਪੀਰਾ, ਜਪਤ ਨਿਰੰਤਰ ਹਨੁਮਾਨ ਬੀਰਾ, ਦੋਸਤੋ ਇਸ ਦਾ ਅਰਥ ਹੈ ਜੇਕਰ ਕੋਈ ਵਿਅਕਤੀ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਘਿਰਿਆ ਹੋਇਆ ਹੈ ਅਤੇ ਇਲਾਜ ਕਰਨ ਦੇ ਬਾਵਜੂਦ ਵੀ ਉਹ ਰੋਗ ਤੋਂ ਮੁਕਤੀ ਨਹੀਂ ਪ੍ਰਾਪਤ ਕਰ ਪਾ ਰਹਿਆ ,ਤਾਂ ਉਸ ਨੂੰ ਇਹ ਖਾਸ ਚੌਪਈ ਦਾ ਪਾਠ ਕਰਨਾ ਚਾਹੀਦਾ ਹੈ। ਇਸ ਖਾਸ ਚੌਪਈ ਦਾ ਪਾਠ ਸਵੇਰੇ ਅਤੇ ਸ਼ਾਮ 108 ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦੀ ਮੂਰਤੀ ਦੇ ਸਾਹਮਣੇ ਬੈਠ ਕੇ ਹਨੁਮਾਨ ਚਾਲੀਸਾ ਦਾ ਪਾਠ ਵੀ ਜ਼ਰੂਰ ਕਰਨਾ ਚਾਹੀਦਾ ਹੈ ।ਇਸ ਨਾਲ ਵਿਅਕਤੀ ਬਹੁਤ ਜਲਦੀ ਰੋਗ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਦੋਸਤੋ ਦੂਸਰੀ ਖਾਸ ਚੌਪਈ ਹੈ। ਜੈ ਜੈ ਜੈ ਹਨੁਮਾਨ ਗੁਸਾਈ, ਕ੍ਰਿਪਾ ਕਰੋ ਗੁਰਦੇਵ ਕੀ ਨਾਈ, ਜੋ 7 ਵਾਰ ਪਾਠ ਕਰ ਕੋਈ, ਛੁਟੇ ਹੈ ਬੰਧ ਮਹਾ ਸੁਖੁ ਹੋਈ। ਇਸ ਦਾ ਅਰਥ ਇਹ ਹੈ ਕਿ ਭਗਤਾਂ ਦੇ ਰਕਸ਼ਕ ਹਨੂੰਮਾਨ ਜੀ, ਤੁਹਾਡੀ ਜੈ ਹੋਵੇ। ਤੁਸੀਂ ਮੇਰੇ ਉੱਤੇ ਸ੍ਰੀ ਗੁਰਦੇਵ ਦੀ ਤਰ੍ਹਾਂ ਕਿਰਪਾ ਕਰੋ। ਜੋ ਵਿਅਕਤੀ ਇਸ ਤੋਂ ਪਹਿਲਾਂ ਸੌ ਵਾਰ ਪਾਠ ਕਰੇਗਾ ਉਸ ਦੇ ਸਾਰੇ ਦੁੱਖ ਦਰਦ, ਦੂਰ ਹੋ ਜਾਣਗੇ ਅਤੇ ਮਹਾਂ ਸੁਖ ਦੀ ਪ੍ਰਾਪਤੀ ਹੋਵੇਗੀ। ਇਸ ਦਾ ਮਤਲਬ ਹੈ ਉਸਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਦੋਸਤੋ ਜੇਕਰ ਤੁਸੀਂ ਵੀ ਇਨ੍ਹਾਂ ਚੌਪਈਆਂ ਦਾ ਸੱਚੇ ਮਨ ਸ਼ਰਧਾ ਨਾਲ ਪਾਠ ਕਰਦੇ ਹੋ ਤਾਂ ਹਨੁਮਾਨ ਜੀ ਤੁਹਾਡੇ ਸਾਰੇ ਦੁਖਾਂ ਦਾ ਨਾਸ ਕਰ ਦਿੰਦੇ ਹਨ।