ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਸ਼੍ਰੀ ਕਿਸ਼ਨ ਭਗਵਾਨ ਦੁਆਰਾ ਭਗਵਤ ਗੀਤਾ ਦੇ ਵਿੱਚ ਦਿੱਤੇ ਗਏ ਕੁਝ ਅੰਸ਼ ਦੱਸਾਂਗੇ। ਜਿਵੇਂ ਕਿ ਦੁਨੀਆ ਦਾ ਸਭ ਤੋਂ ਵੱਡਾ ਪਾਪ ਕੀ ਹੈ? ਮਾਤਾ ਪਿਤਾ ਤੋਂ ਦੂਰ ਜਾਣਾ ਕਿਉਂ ਜ਼ਰੂਰੀ ਹੈ?
ਦੋਸਤੋ ਭਗਵਤ ਗੀਤਾ ਸ਼੍ਰੀ ਕਿਸ਼ਨ ਜੀ ਦੁਆਰਾ ਮਹਾਨ ਭਾਰਤ ਦੇ ਮੱਧ ਵਿਚ ਕਾਰ ਅਰਜੁਨ ਨੂੰ, ਜੀਵਨ ਅਤੇ ਧਰਮ ਦੇ ਬਾਰੇ ਦਿੱਤਾ ਗਿਆ ਗਿਆਨ ਹੈ। ਜਦੋਂ ਅਰਜੁਨ ਦੇ ਮਨ ਵਿਚ ਇਹ ਵਹਿਮ ਹੋ ਗਿਆ ਸੀ ਕਿ ਕੀ ਉਸ ਨੂੰ ਆਪਣੇ ਰਿਸ਼ਤੇਦਾਰਾਂ ਦੇ ਖਿਲਾਫ ਲੜਨ ਦਾ ਹੱਕ ਹੈ। ਮਹਾਭਾਰਤ ਦੇ ਦੌਰਾਨ ਸ੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਭਗਵਤ ਗੀਤਾ ਦਾ ਉਪਦੇਸ਼ ਦਿੱਤਾ ਸੀ। ਇਸਦੇ ਨਾਲ ਹੀ ਉਹਨਾਂ ਨੇ ਧਰਮ ਅਤੇ ਕਰਮ ਦਾ ਗਿਆਨ ਵੀ ਦਿੱਤਾ ਸੀ। ਦੋਸਤੋ ਭਗਵਤ ਗੀਤਾ ਦਾ ਗਿਆਨ ਅੱਜ ਦੇ ਯੁੱਗ ਵਿੱਚ ਵੀ ਲਾਗੂ ਹੁੰਦਾ ਹੈ, ਇਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਅਸੀਂ ਆਪਣੇ ਅਸਤਿੱਤਵ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
ਇਸਦੇ ਨਾਲ ਅਸੀ ਆਪਣੀ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਡਟ ਕੇ ਸਾਹਮਣਾ ਕਰ ਸਕਦੇ ਹਾਂ। ਇਸ ਕਰਕੇ ਹਰ ਵਿਅਕਤੀ ਨੂੰ ਭਗਵਤ ਗੀਤਾ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਹ ਮਨੁੱਖੀ ਜੀਵਨ ਵਿੱਚ ਮਨੁੱਖ ਨੂੰ ਸਫ਼ਲ ਹੋਣ ਵਿਚ ਮਦਦ ਕਰਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਸ਼੍ਰੀ ਕ੍ਰਿਸ਼ਨ ਜੀ ਨੇ ਕੀ ਕਿਹਾ ਹੈ, ਕਿ ਦੁਨੀਆ ਦਾ ਸਭ ਤੋਂ ਵੱਡਾ ਪਾਪ ਕੀ ਹੈ। ਝੂਠ ਬੋਲਣਾ, ਚੋਰੀ ਕਰਨਾ, ਕਿਸੇ ਦੀ ਹੱਤਿਆ ਕਰਨੀ, ਕਿਸੇ ਦਾ ਅਪਮਾਨ ਕਰਨਾ। ਸਭ ਤੋਂ ਵੱਡਾ ਪਾਪ ਹੈ ਕਿਸੇ ਨਿਰਬਲ ਨੂੰ ਸਤਾਉਣਾ, ਉਸ ਨੂੰ ਪ੍ਰੇਸ਼ਾਨ ਕਰਨਾ। ਦੋਸਤੋ ਕਿਸੇ ਨਿਰਦੋਸ਼ ਵਿਅਕਤੀ ਨੂੰ ਪ੍ਰੇਸ਼ਾਨ ਕਰਨਾ ਇਹ ਸਭ ਤੋਂ ਵੱਡਾ ਪਾਪ ਮੰਨਿਆ ਗਿਆ ਹੈ।
ਦੁਨੀਆਂ ਦਾ ਸਭ ਤੋਂ ਵੱਡੀ ਸਜ਼ਾ ਵੀ ਇਹੀ ਹੈ ਉਸ ਨਿਰਦੋਸ਼ ਵਿਅਕਤੀ ਦੇ ਮੂੰਹ ਦੇ ਵਿਚੋਂ ਨਿਕਲੀ ਹੋਈ ਹਾਏ ਜਾ ਸ਼ਰਾਪ। ਜਿਸ ਤਰ੍ਹਾਂ ਲੋਹਾ ਪਿਘਲ ਜਾਂਦਾ ਹੈ ਇੱਕ ਚਮੜੀ ਦੀ ਹਵਾ ਦੇ ਨਾਲ। ਦੋਸਤੋ ਇਕ ਮਰੇ ਹੋਏ ਪਸ਼ੂ ਦੀ ਖੱਲ ਤੋਂ ਬਣੀ ਹੋਈ ਧੁਨਕੀ ਏਨੇ ਸਖ਼ਤ ਲੋਹੇ ਨੂੰ ਕਿਸ ਤਰਾਂ ਪਿਘਲਾ ਦਿੰਦੀ ਹੈ। ਇਹ ਕਠੋਰ ਤੋਂ ਕਠੋਰ ਲੋਹੇ ਨੂੰ ਭਸਮ ਕਰ ਸਕਦੀ ਹੈ ।ਉਸੇ ਤਰ੍ਹਾਂ ਚਾਹੇ ਕੋਈ ਵਿਅਕਤੀ ਜਿੰਨਾਂ ਮਰਜ਼ੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਜੇ ਕਰ ਉਹ ਕਿਸੇ ਨਿਰਦੋਸ਼ ਜਾ ਨਿਰਬਲ ਵਿਅਕਤੀ ਨੂੰ ਸਤਾਉਂਦਾ ਹੈ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਵਿਅਕਤੀ ਦੇ ਮਨ ਤੋਂ ਨਿਕਲਿਆ ਹੋਇਆ ਸ਼ਰਾਪ ਉਸ ਸ਼ਕਤੀਸ਼ਾਲੀ ਵਿਅਕਤੀ ਦੇ ਜੀਵਨ ਨੂੰ ਨਰਕ ਬਣਾ ਸਕਦਾ ਹੈ।
ਦੋਸਤੋ ਇਸ ਕਰਕੇ ਕਦੀ ਵੀ ਕਿਸੇ ਨਿਰਦੋਸ਼ ਵਿਅਕਤੀ ਨੂੰ ਸਤਾਉਣਾ ਜਾਂ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਉਸੇ ਤਰ੍ਹਾਂ ਮਾਤਾ ਪਿਤਾ ਤੋਂ ਦੂਰ ਜਾਣਾ ਕਿਉ ਜਰੂਰੀ ਹੁੰਦਾ ਹੈ। ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ, ਜਿਸ ਜਗ੍ਹਾ ਤੇ ਤੁਸੀਂ ਵੱਡੇ ਹੋਏ ਹੁੰਦੇ ਹੋ ,ਪਲੇ ਹੋਏ ਹੁੰਦੇ ਹੋ, ਜਿਸ ਮਾਂ ਪਿਓ ਦੀ ਅੱਖਾਂ ਦੇ ਅਗੇ ਤੁਸੀਂ ਵੱਡੇ ਹੁੰਦੇ ਹਾਂ ਉਨ੍ਹਾਂ ਤੋਂ ਦੂਰ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ। ਪਰ ਇਹ ਦੂਰੀ ਜ਼ਰੂਰੀ ਹੁੰਦੀ ਹੈ। ਜਿਸ ਤਰ੍ਹਾਂ ਫਲ ਅਪਣੇ ਜੀਵਨ ਦਾਤਾ ਰੁੱਖ ਤੋਂ ਅਲੱਗ ਹੋ ਕੇ, ਨਾ ਸਿਰਫ ਕਿਸੇ ਦੀ ਭੁੱਖ ਨੂੰ ਸ਼ਾਂਤ ਕਰੇਗਾ ਬਲਕਿ ਉਸਦੇ ਬੀਜ ਤੋਂ ਹੋਰ ਨਵਾਂ ਰੁੱਖ ਵੀ ਪੈਦਾ ਹੋਵੇਗਾ। ਅਤੇ ਉਸ ਤੋਂ ਹੋਰ ਫਲ ਵੀ ਪੈਦਾ ਹੁੰਦੇ ਹਨ।
ਇਸ ਕਰਕੇ ਸਿਰਜਣ ਵਾਲੇ ਦੇ ਨਾਲ ਪੀੜਾ ਜ਼ਰੂਰੀ ਹੁੰਦੀ ਹੈ। ਇਸ ਕਰਕੇ ਆਪਣੇ ਜਨਮ ਸਥਾਨ ਤੋਂ ਦੂਰ ਜਾਣ ਦੀ ਪੀੜਾ, ਆਪਣੇ ਮਾਤਾ-ਪਿਤਾ ਤੋਂ ਦੂਰ ਜਾਣ ਦਾ ਦਰਦ। ਇਸੇ ਤਰ੍ਹਾਂ ਮਨੁੱਖ ਦਾ ਜੀਵਨ ਵੀ ਹੁੰਦਾ ਹੈ। ਮਨੁੱਖ ਦੇ ਜੀਵਨ ਵਿਚ ਆਪਣੇ ਮਾਂ-ਪਿਓ ਤੋਂ ਦੂਰ ਹੋਣ ਦਾ ਦਰਦ ਇਕ ਨਵੀਂ ਸਿਰਜਣਾ, ਇੱਕ ਨਵੇਂ ਵਿਕਾਸ ਨੂੰ ਜਨਮ ਦਿੰਦਾ ਹੈ। ਇਸ ਨੂੰ ਹੱਸ ਕੇ ਪ੍ਰਵਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਵਿਕਾਸ ਦੀ ਨੀਂਹ ਹੁੰਦੀ ਹੈ।