ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਘਰ ਵਿੱਚ ਸਭ ਉਲਟਾ-ਪੁਲਟਾ ਹੋਣਾ ਸ਼ੁਰੂ ਹੋ ਗਿਆ ਹੈ। ਜਿਵੇਂ ਕੋਈ ਵੀ ਕੰਮ ਬਣਦਾ ਬਣਦਾ ਵਿਗੜ ਜਾਂਦਾ ਹੈ ।ਕੋਈ ਵੀ ਕੰਮ ਉਨ੍ਹਾਂ ਦੀ ਇੱਛਾ ਅਨੁਸਾਰ ਨਹੀਂ ਹੁੰਦਾ। ਘਰ ਦਾ ਮਾਹੌਲ ਇੰਨਾ ਜਿਆਦਾ ਨਾਕਾਰਾਤਮਕ ਹੋ ਗਿਆ ਹੈ ਕਿ ਆਪਣੇ ਹੀ ਘਰ ਵਿਚ ਘੁਟਣ ਮਹਿਸੂਸ ਹੁੰਦੀ ਹੈ। ਤੁਸੀਂ ਇਨ੍ਹਾਂ ਸਭ ਗੱਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ।ਤੁਹਾਡਾ ਕਿਸੇ ਵੀ ਕੰਮ ਦੇ ਵਿਚ ਮਨ ਨਹੀਂ ਲੱਗ ਰਿਹਾ। ਰਾਤ ਨੂੰ ਬੁਰੇ ਖ਼ਿਆਲ ਆਉਂਦੇ ਹਨ ਸਾਰਾ ਦਿਨ ਤਣਾਅ ਰਹਿੰਦਾ ਹੈ, ਚਾਹੇ ਇਹ ਤਣਾਅ ਧੰਨ ਸੰਬੰਧੀ ਹੋਵੇ ਜਾਂ ਪਰਿਵਾਰ ਨੂੰ ਲੈ ਕੇ ਹੋਵੇ ।ਤੁਹਾਨੂੰ ਬੱਸ ਸਿਰਫ ਸਵੇਰੇ ਉੱਠ ਕੇ ਚਾਰ ਸ਼ਬਦਾਂ ਦਾ ਇਹ ਮੰਤਰ ਬੋਲਣਾ ਹੈ।
ਦੋਸਤੋ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਸ਼ਿਵ ਜੀ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦਾ ਹੈ ।ਵੈਸੇ ਤਾਂ ਸ਼ਿਵ ਜੀ ਦੀ ਪੂਜਾ ਅਰਾਧਨਾ ਦੇ ਨਾਲ ਅਤੇ ਉਨ੍ਹਾਂ ਨੂੰ ਜਲ ਅਰਪਿਤ ਕਰਨ ਦੇ ਨਾਲ ਹੀ ਉਹ ਖੁਸ਼ ਹੋ ਜਾਂਦੇ ਹਨ। ਦੋਸਤੋ ਪਰ ਅੱਜ ਅਸੀਂ ਤੁਹਾਨੂੰ ਇਕ ਮੰਤਰ ਦੱਸਣ ਲੱਗੇ ਹਾਂ ਜੋ ਕਿ ਤੁਸੀਂ ਸਵੇਰੇ ਉੱਠ ਕੇ ਬੋਲਣਾ ਹੈ ਉਸ ਨਾਲ ਤੁਹਾਨੂੰ ਸ਼ਿਵ ਜੀ ਦੀ ਕਿਰਪਾ ਬਹੁਤ ਜਲਦੀ ਪ੍ਰਾਪਤ ਹੋਵੇਗੀ। ਭਗਵਾਨ ਸ਼ਿਵ ਇਸ ਮੰਤਰ ਨਾਲ ਬਹੁਤ ਖੁਸ਼ ਹੁੰਦੇ ਹਨ। ਜੇਕਰ ਤੁਸੀਂ ਉਨ੍ਹਾਂ ਦੀ ਪੂਜਾ ਅਰਾਧਨਾ ਨਹੀਂ ਵੀ ਕਰਦੇ ਤਾਂ ਇਸ ਮੰਤਰ ਦੇ ਨਾਲ ਤੁਹਾਨੂੰ ਇੰਨ੍ਹਾਂ ਫਲ ਪ੍ਰਾਪਤ ਹੋਵੇਗਾ ਕਿ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।
ਦੋਸਤੋ ਭਗਵਾਨ ਸ਼ਿਵ ਅਤੇ ਮਾਤਾ ਗੌਰੀ ਹਮੇਸ਼ਾਂ ਆਪਣੇ ਭਗਤਾਂ ਉੱਤੇ ਕਿਰਪਾ ਬਰਸਾਉਂਦੇ ਹਨ। ਜੇਕਰ ਤੁਸੀਂ ਇਹਨਾਂ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਖੁਸ਼ ਕਰ ਲੈਂਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਜੇਕਰ ਤੁਸੀਂ ਵਿਦਿਆਰਥੀ ਹੋ ਜਾਂ ਫਿਰ ਛੋਟੇ ਬੱਚੇ ਹੋ ਤਾਂ ਵੀ ਤੁਸੀਂ ਇਸ ਮੰਤ੍ਰ ਦਾ ਪ੍ਰਯੋਗ ਕਰ ਸਕਦੇ। ਇਸ ਨਾਲ ਬੱਚੇ ਦਾ ਮਾਨਸਿਕ ਵਿਕਾਸ ਮਜ਼ਬੂਤ ਹੁੰਦਾ ਹੈ ਅਤੇ ਪ੍ਰੀਖਿਆ ਦੇ ਵਿੱਚ ਸਫਲਤਾ ਮਿਲਦੀ ਹੈ। ਘਰ ਦੀਆਂ ਇਸਤਰੀਆਂ ਵੀ ਇਸ ਮੰਤਰ ਨੂੰ ਬੌਲ ਸਕਦੀਆਂ ਹਨ ।ਇਸ ਮੰਤ੍ਰ ਨੂੰ ਬੋਲਣ ਦੇ ਲਈ ਇਸ਼ਨਾਨ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਹਰ ਪੂਜਾ ਅਰਾਧਨਾ ਵਿੱਚ ਭਗਵਾਨ ਨਾਲ ਜੁੜੇ ਹੋਏ ਕੰਮ ਦੇ ਵਿੱਚ ਤੁਹਾਨੂੰ ਸ਼ੁੱਧਤਾ ਦਾ ਧਿਆਨ ਰੱਖਣਾ ਪੈਂਦਾ ਹੈ।
ਤੁਹਾਨੂੰ ਇਸ਼ਨਾਨ ਕਰਕੇ ਸਾਫ ਕੱਪੜੇ ਪਾ ਕੇ ਹੀ ਭਗਵਾਨ ਦੀ ਪੂਜਾ ਅਰਾਧਨਾ ਕਰਨੀ ਪੈਂਦੀ ਹੈ। ਜੇਕਰ ਕੋਈ ਨਵੀਂ ਵਿਆਹੀ ਜੋੜੀ ਇਸ ਮੰਤ੍ਰ ਦਾ ਜਾਪ ਕਰਦੀ ਹੈ ਤਾਂ ਉਨ੍ਹਾਂ ਨੂੰ ਉਤਮ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਤੁਹਾਡਾ ਵਿਵਾਹਿਕ ਜੀਵਨ ਸਫਲ ਹੋ ਜਾਵੇਗਾ। ਵਪਾਰੀ ਆਪਣੇ ਵਪਾਰ ਦੇ ਲਾਭ ਦੇ ਲਈ, ਬਜੁਰਗ ਆਪਣੀ ਚੰਗੀ ਸਿਹਤ ਲਈ, ਜੇਕਰ ਕੋਈ ਵਿਅਕਤੀ ਜ਼ਿੰਦਗੀ ਵਿਚ ਅੱਗੇ ਵਧਣ ਲਈ, ਕੋਈ ਉਪਾਅ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਇਸ ਮੰਤ੍ਰ ਦਾ ਪ੍ਰਯੋਗ ਕਰ ਸਕਦਾ ਹੈ। ਇਸ ਇੱਛਾ ਪੂਰਤੀ ਮੰਤਰ ਦੇ ਨਾਲ ਤੁਹਾਨੂੰ ਜ਼ਿੰਦਗੀ ਵਿਚ ਸਫਲਤਾ ਜ਼ਰੂਰ ਮਿਲਦੀ ਹੈ। ਇਸ ਮੰਤ੍ਰ ਦਾ ਜਾਪ ਕਰਨ ਦੇ ਨਾਲ ਭਗਵਾਨ ਸ਼ਿਵ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ।ਹਰ ਤਰ੍ਹਾਂ ਦੀ ਖੁਸ਼ੀਆਂ ਮਿਲਦੀਆਂ ਹਨ।
ਦੋਸਤੋ ਤੁਹਾਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦੇਵੀ ਦੇਵਤਿਆਂ ਦਾ ਧਿਆਨ ਕਰਨਾ ਚਾਹੀਦਾ ਹੈ। ਦੇਵੀ-ਦੇਵਤਿਆਂ ਦੀ ਪੂਜਾ ਤੋਂ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਤੁਹਾਨੂੰ ਸਵੇਰੇ ਉਠ ਕੇ ਆਪਣੇ ਦੋਨੋਂ ਹੱਥ ਜੋੜ ਕੇ ਓਮ ਜ਼ੂਮ ਸਮਹਾ ਇਸ ਮੰਤ੍ਰ ਦਾ ਜਾਪ ਕਰਨਾ ਹੈ। ਇਸ ਮੰਤਰ ਦਾ ਜਾਪ ਕਰਨ ਨਾਲ ਜੇਕਰ ਤੁਹਾਡੀ ਕੁੰਡਲੀ ਦੇ ਵਿਚ ਕੋਈ ਦੋਸ਼ ਹੈ ਉਹ ਵੀ ਦੂਰ ਹੁੰਦਾ ਹੈ। ਆਪਣੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਨੂੰ ਜੋੜ ਕੇ ਕਰਾਗਰੇ ਵਸਦੇ ਲਖਸ਼ਮੀ, ਕਰਮਧਿਏ ਸਰਸਵਤੀ, ਕਰਮੂਲੇ ਤੂੰ ਗੋਬਿੰਦ, ਪਰਭਾਤੇ ਕਰ ਦਰਸ਼ਨਂਮ ਇਸ ਮੰਤ੍ਰ ਦਾ ਜਾਪ ਕਰਨਾ ਚਾਹੀਦਾ ਹੈ। ਇਸ ਮੰਤ੍ਰ ਦਾ ਮਤਲਬ ਹੈ ਕਿ ਸਾਡੇ ਹੱਥ ਦੇ ਸਭ ਤੋਂ ਅਗਲੇ ਭਾਗ ਦੇ ਵਿੱਚ ਮਾਤਾ ਲਕਸ਼ਮੀ ,,ਮੱਧ ਭਾਗ ਵਿੱਚ ਸਰਸਵਤੀ, ਮੂਲ ਭਾਗ ਦੇ ਵਿਚ ਗੋਬਿੰਦ ਜੀ ਦਾ ਵਾਸ ਹੁੰਦਾ ਹੈ। ਇਹ ਸਾਡੇ ਸਾਰੇ ਕੰਮ ਬਣਾਉਂਦੇ ਹਨ। ਇਸ ਕਰਕੇ ਸਵੇਰੇ ਉੱਠ ਕੇ ਇਸ ਮੰਤਰ ਦੇ ਜਾਪ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।