ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਾਸਤੂ ਸ਼ਾਸ਼ਤਰ ਦੇ ਅਨੁਸਾਰ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਜੇਕਰ ਇਨਸਾਨ ਕੁਝ ਗ਼ਲਤੀਆਂ ਕਰਦਾ ਹੈ ਤਾਂ ਉਹ ਗ਼ਲਤੀਆਂ ਉਸ ਵਿਅਕਤੀ ਨੂੰ ਗਰੀਬ ਬਣਾ ਦਿੰਦੀਆਂ ਹਨ। ਉਹ ਲੋਕ ਫਿਰ ਕਦੀ ਅਮੀਰ ਨਹੀਂ ਬਣ ਪਾਉਂਦੇ ।ਇਸ ਤਰਾਂ ਕਿਉਂ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ।
ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਬਹੁਤ ਸਾਰੀਆਂ ਗਲਤੀਆਂ ਕਰਦੇ ਹਨ ਅਤੇ ਉਹ ਗ਼ਲਤੀਆਂ ਉਸ ਵਿਅਕਤੀ ਦੇ ਅੰਦਰ ਹੀ ਛੁਪੀਆਂ ਰਹਿੰਦੀਆਂ ਹਨ। ਵਿਅਕਤੀ ਇਹਨਾਂ ਗਲਤੀਆਂ ਦੇ ਕਾਰਨ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨ ਵੀ ਰਹਿੰਦਾ ਹੈ। ਇਨ੍ਹਾਂ ਗਲਤੀਆਂ ਦੇ ਕਾਰਨ ਤੁਹਾਨੂੰ ਧੰਨ ਦੀ ਪਰਾਪਤੀ ਨਹੀਂ ਹੋ ਪਾਉਂਦੀ। ਤੁਸੀਂ ਹਰ ਸਮੇਂ ਪ੍ਰੇਸ਼ਾਨ ਰਹਿੰਦੇ ਹੋ। ਇਸ ਤਰ੍ਹਾਂ ਕਿਉਂ ਹੁੰਦਾ ਹੈ। ਦੋਸਤੋ ਕਹਿੰਦੇ ਹਨ ਕਿ ਮਾਤਾ ਲਕਸ਼ਮੀ ਕਦੇ ਵੀ ਇਕੋ ਸਥਾਨ ਤੇ ਟਿਕ ਕੇ ਨਹੀਂ ਰਹਿੰਦੀ। ਉਹ ਕਦੇ ਵੀ ਇੱਕ ਥਾਂ ਤੇ ਨਿਵਾਸ ਨਹੀਂ ਕਰਦੀ ਪਰ ਉਨ੍ਹਾਂ ਨੂੰ ਇੱਕ ਜਗ੍ਹਾ ਤੇ ਟਿਕਾਉਂਣ ਲਈ ਬਹੁਤ ਸਾਰੇ ਉਪਾਅ ਕਰਨੇ ਪੈਂਦੇ ਹਨ। ਕਿਉਂਕਿ ਜੇਕਰ ਮਾਤਾ ਲਕਸ਼ਮੀ ਤੁਹਾਡੇ ਘਰ ਤੋ ਚੱਲੀ ਜਾਂਦੀ ਹੈ ਤਾਂ ਤੁਹਾਡੇ ਘਰ ਵਿੱਚ ਦਲਿੱਦਰਤਾ ਆ ਜਾਂਦੀ ਹੈ। ਘਰ ਵਿੱਚ ਗਰੀਬੀ ਆ ਜਾਂਦੀ ਹੈ। ਅਸੀਂ ਜਾਣੇ-ਅਣਜਾਣੇ ਵਿਚ ਕਈ ਐਸੀਆਂ ਗਲਤੀਆਂ ਕਰ ਦਿੰਦੇ ਹਾਂ ਜਿਸਦੇ ਕਾਰਣ ਮਾਤਾ ਲਕਸ਼ਮੀ ਸਾਡੇ ਤੋਂ ਨਾਰਾਜ਼ ਹੋ ਕੇ ਚਲੀ ਜਾਂਦੀ ਹੈ।
ਦੋਸਤੋਂ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਜਿਹੜਾ ਵਿਅਕਤੀ ਜੂਠਾ ਭੋਜਨ ਛੱਡ ਦਿੰਦਾ ਹੈ ਅਤੇ ਉਸ ਭੋਜਨ ਨੂੰ ਬਾਹਰ ਸੁੱਟ ਦਿੰਦਾ ਹੈ ਇਸ ਦੇ ਨਾਲ ਅੰਨ ਦਾ ਬਹੁਤ ਜ਼ਿਆਦਾ ਅਪਮਾਨ ਹੁੰਦਾ ਹੈ। ਇਸ ਨਾਲ ਮਾਤਾ ਲਕਸ਼ਮੀ ਵੀ ਨਾਰਾਜ਼ ਹੋ ਜਾਂਦੀ ਹੈ ਇਸ ਕਰਕੇ ਤੁਹਾਨੂੰ ਜਿੰਨਾ ਭੋਜਨ ਲੋੜ ਹੁੰਦਾ ਹੈ ਉਨ੍ਹਾਂ ਹੀ ਆਪਣੀ ਥਾਲੀ ਦੇ ਵਿਚ ਪਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਹੀ ਭੋਜਨ ਖਾ ਲੈਣਾ ਚਾਹੀਦਾ ਹੈ। ਕਦੇ ਵੀ ਭੋਜਨ ਨੂੰ ਜੂਠਾ ਨਹੀਂ ਛੱਡਣਾ ਚਾਹੀਦਾ ਅਤੇ ਨਾ ਹੀ ਸੁਟਣਾ ਚਾਹੀਦਾ ਹੈ। ਅੰਨ ਨੂੰ ਕਦੀ ਵੀ ਬਰਬਾਦ ਨਹੀਂ ਕਰਨਾ ਚਾਹੀਦਾ। ਦੋਸਤੋ ਸੂਰਜ ਡੁੱਬਣ ਤੋਂ ਬਾਅਦ ਕਦੀ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਘਰ ਦੀ ਸਫਾਈ ਨਹੀਂ ਹੁੰਦੀ ਸਗੋਂ ਇਹ ਤੁਹਾਡੀ ਖੁਸ਼ੀਆਂ ਨੂੰ ਵੀ ਸਾਫ ਕਰ ਕੇ ਬਾਹਰ ਲੈ ਜਾਂਦਾ ਹੈ। ਤੁਹਾਡੇ ਘਰ ਵਿੱਚ ਦੁਖ ਆ ਜਾਂਦੇ ਹਨ ।ਇਸ ਕਰਕੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।
ਦੋਸਤੋ ਕਈ ਘਰਾਂ ਦੇ ਵਿੱਚ ਜੁੱਤੇ ਚੱਪਲ ਬਿਖਰੇ ਹੋਏ ਹੁੰਦੇ ਹਨ। ਕਈ ਵਾਰ ਜੁੱਤੇ ਚੱਪਲ ਪੁੱਠੇ ਪਏ ਹੁੰਦੇ ਹਨ। ਇਧਰ ਉਧਰ ਪਾਏ ਹੁੰਦੇ ਹਨ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਸ ਨਾਲ ਵੀ ਬਹੁਤ ਜ਼ਿਆਦਾ ਹਾਨੀ ਹੁੰਦੀ ਹੈ। ਇਸ ਨਾਲ ਘਰ ਵਿਚ ਦੁੱਖ-ਦਰਦ ਗਰੀਬੀ ਆਉਂਦੀ ਹੈ। ਦੋਸਤੋ ਕਈ ਲੋਕ ਦੁੱਧ ਦਾ ਉਬਾਲ਼ ਕੇ ਗਿਰ ਜਾਣ ਨੂੰ ਚੰਗਾ ਮੰਨਦੇ ਹਨ। ਪਰ ਜੇਕਰ ਰੋਜ਼ ਤੁਹਾਡੇ ਘਰ ਵਿੱਚ ਦੁੱਧ ਉਬਲ ਕੇ ਗਿਰਦਾ ਹੈ ਤਾਂ ਇਹ ਚੰਗਾ ਸੰਕੇਤ ਨਹੀਂ ਹੁੰਦਾ। ਇਸ ਨਾਲ ਘਰ ਵਿੱਚ ਆਰਥਿਕ ਤੰਗੀ ਆਉੰਦੀ ਹੈ। ਦੋਸਤੋ ਜੇਕਰ ਤੁਹਾਡੇ ਘਰ ਵਿੱਚ ਤੁਲਸੀ ਦਾ ਪੌਦਾ ਹੈ ਅਤੇ ਤੁਸੀਂ ਹਰ ਰੋਜ਼ ਉਸ ਪੌਦੇ ਨੂੰ ਪਾਣੀ ਦਿੰਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਐਤਵਾਰ ਦੇ ਦਿਨ ਤੁਹਾਨੂੰ ਤੁਲਸੀ ਦੇ ਪੌਦੇ ਨੂੰ ਪਾਣੀ ਨਹੀਂ ਦੇਣਾ ਚਾਹੀਦਾ। ਤੁਲਸੀ ਦੇ ਪੌਦੇ ਦੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ ।ਨਹੀਂ ਤਾਂ ਘਰ ਵੀ ਨਕਾਰਾਤਮਕਤਾ ਆਂਦੀ ਹੈ। ਘਰ ਦੀ ਆਰਥਿਕ ਸਥਿਤੀ ਤੇ ਵੀ ਬੁਰਾ ਅਸਰ ਪੈਂਦਾ ਹੈ।
ਦੋਸਤੋ ਕਈ ਲੋਕਾਂ ਦੀ ਆਦਤ ਹੁੰਦੀ ਹੈ ਉਹ ਸਵੇਰੇ ਉਠਦੇ ਹੀ ਇਕ ਦੂਜੇ ਨੂੰ ਗਾਲੀ-ਗਲੋਚ ਕਰਦੇ ਹਨ, ਅਪਸ਼ਬਦ ਬੋਲਦੇ ਹਨ, ਜੇਕਰ ਘਰ ਵਿਚ ਹਰ ਰੋਜ਼ ਕਲ ਕਲੇਸ ਰਹਿੰਦਾ ਹੈ ਤਾਂ ਇਸ ਨਾਲ ਵੀ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਇਹੋ ਜਿਹੇ ਘਰ ਨੂੰ ਵੀ ਮਾਤਾ ਲਕਸ਼ਮੀ ਛੱਡ ਕੇ ਚਲੀ ਜਾਂਦੀ ਹੈ ਅਤੇ ਉਸ ਘਰ ਵਿਚ ਵਾਸ ਨਹੀਂ ਕਰਦੀ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਡੇ ਘਰ ਦਾ ਵਾਤਾਵਰਣ ਖੁਸ਼ਨੁਮਾ ਰਹਿਣਾ ਚਾਹੀਦਾ ਹੈ। ਆਪਸ ਦੇ ਵਿੱਚ ਮਨ ਮੁਟਾਵ ਨਹੀਂ ਰੱਖਣਾ ਚਾਹੀਦਾ। ਦੋਸਤੋ ਕਈ ਲੋਕ ਸਵੇਰੇ ਉੱਠਦੇ ਹੀ ਬਿਨਾਂ ਬੁਰਸ਼ ਕੀਤੇ ਹੋਏ ਸਵੇਰ ਦਾ ਨਾਸ਼ਤਾ ਕਰ ਲੈਂਦੇ ਹਨ। ਸ਼ਾਸਤਰ ਦੇ ਵਿੱਚ ਇਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਕਈ ਲੋਗ ਨਹਾਉਣ ਤੋਂ ਬਾਅਦ ਬਾਥਰੂਮ ਦੀ ਸਫਾਈ ਨਹੀਂ ਕਰਦੇ। ਇਸ ਤਰ੍ਹਾਂ ਕਰਨ ਨਾਲ ਚੰਦਰਮਾ ਦੀ ਸਥਿਤੀ ਖਰਾਬ ਹੋ ਜਾਂਦੀ ਹੈ ਅਤੇ ਇਹ ਤੁਹਾਡੇ ਆਰਥਿਕ ਸਥਿਤੀ ਖਰਾਬ ਹੋਣ ਦਾ ਕਾਰਨ ਬਣਦੀ ਹੈ। ਇਸ ਕਰਕੇ ਘਰ ਦੇ ਬਾਥਰੂਮ ਦੀ ਸਾਫ਼-ਸਫ਼ਾਈ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਦੋਸਤੋ ਘਰ ਦੀ ਮਹਿਲਾਵਾਂ ਜੂਠੇ ਬਰਤਨਾਂ ਨੂੰ ਜਲਦੀ ਨਾਲ ਸਾਫ਼ ਨਹੀਂ ਕਰਦੀਆਂ। ਇਸ ਨਾਲ ਸ਼ਨੀ ਦਾ ਬੁਰਾ ਪ੍ਰਭਾਵ ਪੈਂਦਾ ਹੈ। ਸਾਨੂੰ ਰਾਤ ਦੇ ਸਮੇਂ ਕਦੀ ਵੀ ਜੂਠੇ ਬਰਤਨ ਨਹੀਂ ਛੱਡ ਕੇ ਸੋਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਨਹੀਂ ਬਣਦੀ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਂਡਿਆਂ ਨੂੰ ਜਲਦੀ ਅਤੇ ਰਾਤ ਨੂੰ ਧੋ ਕੇ ਹੀ ਸੌਣਾ ਚਾਹੀਦਾ ਹੈ। ਦੋਸਤੋ ਘਰ ਦੀ ਸਫ਼ਾਈ ਦੇ ਨਾਲ-ਨਾਲ ਘਰ ਦੀ ਚਾਦਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੀ ਬਿਸਤਰ ਤੇ ਵਿਛਾਈ ਹੋਈ ਚਾਦਰ ਗੰਦੀ ਹੋ ਗਈ ਹੈ ਤਾਂ ਉਸਨੂੰ ਨਾਲ ਦੀ ਨਾਲ ਲੈਣਾ ਬਦਲ ਲੈਣਾ ਚਾਹੀਦਾ ਹੈ। ਇਸ ਨਾਲ ਵੀ ਘਰ ਵਿੱਚ ਦਲਿੱਦਰਤਾ ਹੁੰਦੀ ਹੈ। ਦੋਸਤੋ ਕਈ ਲੋਕਾਂ ਦੀ ਆਦਤ ਹੁੰਦੀ ਹੈ ਰਸਤੇ ਵਿੱਚ ਚਲਦੇ ਹੋਏ ਇਧਰ ਉਧਰ ਥੁੱਕ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਮਾਤਾ ਲਕਸ਼ਮੀ ਬਹੁਤ ਜ਼ਿਆਦਾ ਨਾਰਾਜ਼ ਹੁੰਦੀ ਹੈ। ਇਸ ਕਰਕੇ ਤੁਹਾਨੂੰ ਆਪਣੀ ਇਸ ਆਦਤ ਨੂੰ ਬਦਲ ਦੇਣਾ ਚਾਹੀਦਾ ਹੈ।
ਦੋਸਤੋ ਜੇਕਰ ਤੁਹਾਨੂੰ ਹਰ ਕੰਮ ਵਿੱਚ ਮੁਸ਼ਕਿਲ ਲਗਦੀ ਹੈ ਤੁਹਾਨੂੰ ਕੰਮ ਵਿੱਚ ਕੋਈ ਰੁਕਾਵਟ ਮਹਿਸੂਸ ਹੁੰਦੀ ਹੈ, ਤਾਂ ਅੱਜ ਅਸੀਂ ਇਸ ਦੇ ਲਈ ਉਪਾਏ ਦੱਸਣ ਲੱਗੇ ਹਾਂ। ਦੋਸਤੋ ਤੁਸੀਂ ਫਿਟਕੜੀ ਦਾ ਟੁਕੜਾ ਲੈ ਕੇ ਉਸ ਨੂੰ ਪੀਸ ਕੇ ਚਿੱਟੇ ਰੰਗ ਦੇ ਕੱਪੜੇ ਵਿੱਚ ਉਸਦੀ ਪਰਤ ਲਗਾ ਕੇ, ਇਸ ਚਿੱਟੇ ਕਪੜੇ ਦੇ ਵਿੱਚ ਅੱਠ ਗੱਠਾਂ ਲਗਾ ਦੇਣੀਆਂ ਹਨ। ਹੁਣ ਇਸ ਪੋਟਲੀ ਨੂੰ ਆਪਣੇ ਮੁੱਖ ਦੁਆਰ ਦੇ ਪਾਏਦਾਨ ਦੇ ਨੀਚੇ ਰੱਖ ਦੇਣਾ ਹੈ। ਆਪਣੇ ਘਰ ਦੇ ਮੁੱਖ ਦੁਆਰ ਤੇ ਇਸ ਪੋਟਲੀ ਨੂੰ ਐਸੀ ਜਗ੍ਹਾ ਤੇ ਰਖਣਾ ਹੈ ਜਿੱਥੇ ਕਿਸੇ ਦੀ ਵੀ ਨਿਗਾਹ ਨਾ ਪਵੇ। ਇਸ ਤਰ੍ਹਾਂ ਕਰਨ ਨਾਲ ਇਹ ਫਿਟਕੜੀ ਦੀ ਪੋਟਲੀ ਸਾਰੀ ਨਕਾਰਾਤਮਕਤਾ ਨੂੰ ਸੋਖ ਲੈਂਦੀ ਹੈ। ਇਸ ਤਰ੍ਹਾਂ ਸਾਡਾ ਘਰ ਨਕਾਰਾਤਮਕਤਾ ਤੋਂ ਬਚਿਆ ਰਹਿੰਦਾ ਹੈ।