ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਾਸ਼ਤਰਾਂ ਦੇ ਅਨੁਸਾਰ ਘੰਟੀਕਦੋ ਵਜਾਣੀ ਚਾਹੀਦੀ ਹੈ ਅਤੇ ਕਿਹੜੇ ਕੰਮਾਂ ਲਈ ਵਜਾਈ ਜਾਣੀ ਚਾਹੀਦੀ ਹੈ। ਦੋਸਤੋ ਘੰਟੀ ਸਬੰਧ ਗਰੁਣ ਦੇਵਤਾ ਨਾਲ ਮੰਨਿਆ ਜਾਂਦਾ ਹੈ।ਜਦੋਂ-ਜਦੋਂ ਘੰਟੀ ਵਜਾਈ ਜਾਂਦੀ ਹੈ ਗਰੁਣ ਦੇਵਤਾ ਵਿਸ਼ਨੂੰ ਦੇਵਤਾ ਨੂੰ ਲੈ ਕੇ ਆਉਂਦੇ ਹਨ।ਕਿਹਾ ਜਾਂਦਾ ਹੈ ਕਿ ਜਿਵੇਂ ਹੀ ਘੰਟੀ ਵਜਾਈ ਜਾਂਦੀ ਹੈ ਉਸ ਜਗਾ ਤੇ ਵਿਸ਼ਨੂੰ ਜੀ ਦਾ ਆਗਮਨ ਹੁੰਦਾ ਹੈ।
ਦੋਸਤੋ ਸ਼ਾਸ਼ਤਰਾਂ ਦੇ ਅਨੁਸਾਰ ਸ਼ੁਭ ਕੰਮਾਂ ਦੇ ਲਈ ਘੰਟੀ ਵਜਾਈ ਜਾਣੀ ਚਾਹੀਦੀ ਹੈ। ਜਿਵੇਂ ਕਿ ਪਾਠ ਪੂਜਾ ਦੇ ਲਈ, ਕਈ ਮੰਦਰਾਂ ਦੇ ਵਿੱਚ ਘੰਟੀ ਵਜਾਈ ਜਾਂਦੀ ਹੈ।ਕਈ ਲੋਕ ਘੰਟੀ ਵਜਾਉਣ ਦਾ ਮਤਲਬ ਇਹ ਕੱਢਦੇ ਹਨ ਕਿ ਭਗਵਾਨ ਸੌਂ ਰਹੇ ਹਨ ਉਨ੍ਹਾਂ ਨੂੰ ਉਠਾਉਣ ਦੇ ਲਈ ਘੰਟੀ ਵਜਾਈ ਜਾਣੀ ਚਾਹੀਦੀ ਹੈ। ਭਗਵਾਨ ਕਦੇ ਵੀ ਸੋਂਦੇ ਨਹੀਂ ਉਹ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਹਨ।
ਦੋਸਤੋ ਘੰਟੀ ਨੂੰ ਕਦੇ ਵੀ ਮਜ਼ਾਕ ਦੇ ਵਿੱਚ ਨਹੀਂ ਵਜਾਉਣਾਂ ਚਾਹੀਦਾ। ਦੋਸਤੋ ਜਿਸ ਘਰ ਵਿੱਚ ਕੋਈ ਦੁਰਘਟਨਾ ਹੋ ਜਾਂਦੀ ਹੈ ਜਿਵੇਂ ਕਿ ਕਿਸੇ ਦੀ ਮੌਤ ਹੋ ਜਾਂਦੀ ਹੈ, ਕੋਈ ਪੂਜਾ ਪਾਠ ਰੱਖਿਆ ਹੋਇਆ ਖੰਡਿਤ ਹੋ ਜਾਂਦਾ ਹੈ, ਉਸ ਸਮੇਂ ਵੀ ਘੰਟੀ ਨਹੀਂ ਵਜਾਣੀ ਚਾਹੀਦੀ। ਕਦੇ ਵੀ ਕਿਸੇ ਅਸ਼ੁਭ ਕੰਮ ਦੇ ਵਿੱਚ ਘੰਟੀ ਨਹੀਂ ਵਜਾਣੀ ਚਾਹੀਦੀ। ਕਿਉਂਕਿ ਜਿਸ ਘਰ ਵਿਚ ਮੌਤ ਹੁੰਦੀ ਹੈ ਉਸ ਘਰ ਦਾ ਮ੍ਰਿਤਕ ਵਿਅਕਤੀ ਸ਼ਾਸ਼ਤਰਾਂ ਦੇ ਅਨੁਸਾਰ 16 ਦਿਨ ਤੱਕ ਘਰ ਦੇ ਆਲੇ ਦੁਆਲੇ ਹੀ ਘੁੰਮਦਾ ਰਹਿੰਦਾ ਹੈ,ਘੰਟੀ ਵਜਾਉਣ ਦੇ ਨਾਲ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਉਸ ਨੂੰ ਦੁਬਾਰਾ ਉਸ ਘਰ ਵਿਚ ਜਗਾਹ ਮਿਲ ਜਾਵੇ।
ਸ਼ਾਇਦ ਉਸ ਨੂੰ ਘਰ ਦੇ ਮੈਂਬਰਾਂ ਦਾ ਫਿਰ ਤੋ ਪਿਆਰ ਮਿਲ ਜਾਵੇ, ਇਸ ਤਰਾਂ ਦੀ ਆਸ ਉਸ ਮ੍ਰਿਤਕ ਵਿਅਕਤੀ ਦੇ ਮਨ ਵਿਚ ਲੱਗੀ ਰਹਿੰਦੀ ਹੈ। ਕਿਉਂਕਿ ਜਿਹੜਾ ਵਿਅਕਤੀ ਤੁਹਾਡੇ ਨਾਲ ਕਈ ਸਾਲਾਂ ਤੱਕ ਇਕੱਠਾ ਰਿਹਾ ਹੋਵੇ ਉਸ ਨਾਲ ਬਹੁਤ ਪਿਆਰ ਪੈ ਜਾਂਦਾ ਹੈ ਉਹ ਜਲਦੀ ਨਾਲ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ।ਇਸ ਕਰਕੇ ਅਜਿਹੇ ਮੌਕੇ ਤੇ ਘੰਟੀ ਨਹੀਂ ਵਜਾਣੀ ਚਾਹੀਦੀ ਤਾਂ ਕਿ ਕੋਈ ਕਿਸੇ ਪ੍ਰਕਾਰ ਦੀ ਸਮੱਸਿਆ ਪੈਦਾ ਨਾ ਹੋਵੇ।ਦੋਸਤੋ ਜਿਸ ਤਰ੍ਹਾਂ ਕਿਹਾ ਜਾਂਦਾ ਹੈ
ਕਿ ਜਦੋਂ ਕੋਈ ਵਿਅਕਤੀ ਸੌਂ ਰਿਹਾ ਹੁੰਦਾ ਹੈ ਤਾਂ ਕਿਸੇ ਤਰ੍ਹਾਂ ਦਾ ਖੜਕਾ ਨਹੀਂ ਕਰਨਾ ਚਾਹੀਦਾ ਕੋਈ ਥਾਲੀ ਨਹੀਂ ਖੜਕਾਣੀ ਚਾਹੀਦੀ ਜਾਂ ਫਿਰ ਕੋਈ ਘੰਟੀ ਨਹੀਂ ਵਜਾਣੀ ਚਾਹੀਦੀ। ਇਸੇ ਤਰ੍ਹਾਂ ਕਿਸੇ ਵੀ ਅਸ਼ੁਭ ਕੰਮ ਦੇ ਵਿੱਚ ਘੰਟੀ ਵਜਾਉਣ ਨੂੰ ਵਰਜਿਤ ਮੰਨਿਆ ਗਿਆ ਹੈ। ਕਿਉਂਕਿ ਮਿਰਤਕ ਦੀ ਆਤਮਾ ਬਹੁਤ ਜ਼ਿਆਦਾ ਪਵਿੱਤਰ ਅਤੇ ਨਾਜ਼ੁਕ ਹੁੰਦੀ ਹੈ, ਉਹ ਇਸ ਤਰ੍ਹਾਂ ਦੀ ਘੰਟੀ ਦੀ ਅਵਾਜ਼ ਨਾਲ ਡਰ ਜਾਂਦੀ ਹੈ। ਇਸ ਕਰਕੇ ਅਸ਼ੁੱਭ ਕੰਮਾਂ ਦੇ ਵਿੱਚ ਘੰਟੀ ਵਜਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਦੋਸਤੋ ਜਦੋਂ ਅਸੀਂ ਸ਼ੁਭ ਕੰਮ ਦੇ ਵਿੱਚ ਘੰਟੀ ਨੂੰ ਵਜਾਉਂਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਕੋਈ ਸ਼ੁੱਭ ਕੰਮ ਕਰਨ ਜਾ ਰਹੇ ਹਾਂ, ਇਸ ਲਈ ਸਾਡੇ ਮਨ ਵਿੱਚ ਕਈ ਪ੍ਰਕਾਰ ਦੀ ਉਤਸੁਕਤਾ ਹੁੰਦੀ ਹੈ, ਖੁਸ਼ੀ ਹੁੰਦੀ ਹੈ, ਮਨ ਦੇ ਵਿੱਚ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਅੱਜ ਸਾਡੇ ਘਰ ਵਿੱਚ ਪੂਜਾ ਹੋਵੇਗੀ, ਸਾਡੇ ਘਰ ਵਿੱਚ ਦੇਵੀ ਦੇਵਤਿਆਂ ਦਾ ਆਗਮਨ ਹੋਵੇਗਾ। ਇਸ ਕਰਕੇ ਸ਼ਾਸ਼ਤਰਾਂ ਦੇ ਅਨੁਸਾਰ ਸ਼ੁਭ ਕੰਮਾਂ ਦੇ ਵਿਚ ਸ਼ੁਭ ਮਨ ਦੇ ਨਾਲ ਘੰਟੀ ਵਜਾਈ ਜਾਣੀ ਚਾਹੀਦੀ ਹੈ।