ਦੋਸਤੋ ਗੁਰਦੁਆਰੇ ਮੰਦਰ, ਗਿਰਜਾਘਰ, ਚਰਚ ਵਿੱਚ ਲੱਗਣ ਵਾਲੀ ਭੀੜ ਨੂੰ ਦੇਖ ਕੇ ਤੁਹਾਡੇ ਮਨ ਚ ਕੀ ਖਿਆਲ ਆਉਂਦਾ ਹੈ। ਸਾਡੇ ਮਨ ਵਿੱਚ ਇਕ ਗੱਲ ਆਉਂਦੀ ਹੈ ਕਿ ਹਰ ਰੋਜ਼ ਲੱਖਾਂ ਕਰੋੜਾਂ ਲੋਕ ਇਥੇ ਆ ਕੇ ਆਪਣੇ ਮਨੋ ਕਾਮਨਾਵਾਂ ਦੀ ਪੂਰਤੀ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ। ਹਰ ਵਿਅਕਤੀ ਦੇ ਜੀਵਨ ਵਿਚੋਂ ਕੋਈ ਨਾ ਕੋਈ ਇੱਛਾ ਜ਼ਰੂਰ ਹੁੰਦੀ ਹੈ ।ਕੋਈ ਅੱਛੀ ਨੌਕਰੀ ਚਾਹੁੰਦਾ ਹੈ, ਕੋਈ ਰਿਸ਼ਤਿਆਂ ਦੇ ਵਿੱਚ ਸੁਧਾਰ ਚਾਹੁੰਦਾ ਹੈ ,ਕੋਈ ਅੱਛੀ ਸਿਹਤ ਚਾਹੁੰਦਾ ਹੈ, ਕੋਈ ਆਪਣੇ ਬੱਚਿਆਂ ਦੇ ਲਈ ਚੰਗਾ ਜੀਵਨ-ਸਾਥੀ ਚਾਹੁੰਦਾ ਹੈ। ਸਮੇਂ ਦੇ ਨਾਲ ਨਾਲ ਵਿਅਕਤੀ ਦੀ ਇੱਛਾਵਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਵੱਧਦੀਆਂ ਰਹਿੰਦੀਆਂ ਹਨ। ਜੇਕਰ ਕੋਈ ਵਿਅਕਤੀ ਮਨੋਕਾਮਨਾ ਨਹੀਂ ਵੀ ਚਾਹੁੰਦਾ ਤਾਂ ਵੀ ਉਹ ਮੋਕਸ਼ ਦੀ ਪ੍ਰਾਪਤੀ ਚਾਹੁੰਦਾ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਉਸਦੀ ਇੱਛਾਵਾਂ ਦੀ ਪੂਰਤੀ ਹੋ ਜਾਵੇ, ਪਰ ਸਿਰਫ ਸੋਚਣ ਦੇ ਨਾਲ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ। ਇਸ ਦੇ ਲਈ ਵਿਅਕਤੀ ਨੂੰ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਮਿਹਨਤ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੁੰਦਾ।
ਦੋਸਤੋ ਸ਼ਾਸਤਰਾਂ ਵਿੱਚ ਵੀ ਲਿਖਿਆ ਗਿਆ ਹੈ ਕਿ ਭਗਵਾਨ ਵੀ ਸਿਰਫ਼ ਉਸੇ ਵਿਅਕਤੀ ਦਾ ਸਾਥ ਦਿੰਦਾ ਹੈ, ਜੋ ਵਿਅਕਤੀ ਆਪਣੇ ਰਸਤੇ ਖੁਦ ਬਣਾਉਂਦਾ ਹੈ। ਹਰ ਵਿਅਕਤੀ ਜ਼ਿੰਦਗੀ ਦੇ ਵਿਚ ਮਿਹਨਤ ਕਰਦਾ ਹੈ ਪਰ ਉਸ ਨੂੰ ਉਸ ਦਾ ਫਲ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਵਿਅਕਤੀ ਮਿਹਨਤ ਕਰਨਾ ਛੱਡ ਦਿੰਦੇ ਹਨ ਜਦੋਂ ਕਿ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੁੰਦਾ। ਇਸ ਤਰ੍ਹਾਂ ਕਰਨ ਦੇ ਨਾਲ ਉਹ ਅਪਣੀ ਪ੍ਰਗਤੀ ਦੇ ਵਿਚ ਰੁਕਾਵਟ ਪੈਦਾ ਕਰਨ ਦੇ ਨਾਲ ਨਾਲ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਲੈਂਦੇ ਹਨ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਆਪਣੀ ਇੱਛਾਵਾਂ ਦੀ ਪੂਰਤੀ ਦੇ ਲਈ ਕੀ ਕੀ ਉਪਾਅ ਕਰ ਸਕਦੇ ਹੋ।
ਦੋਸਤੋ ਲੋਕ ਅਪਣੀ ਇਛਾਵਾਂ ਦੀ ਪੂਰਤੀ ਕਰਨ ਦੇ ਲਈ ਟੂਣੇ ਟੋਟਕੇ ਦਾ ਵੀ ਸਾਥ ਦਿੰਦੇ ਹਨ। ਪਰ ਦੋਸਤੋ ਤੁਸੀਂ ਆਪਣੇ ਦਿਨ ਦੀ ਚੰਗੀ ਸ਼ੁਰੂਆਤ ਗਾਂ ਦੇ ਘਿਓ ਦਾ ਦੀਪਕ ਜਗਾ ਕੇ ਕਰ ਸਕਦੇ ਹੋ। ਹਰ ਰੋਜ਼ ਤੁਲਸੀ ਦੇ ਪੌਦੇ ਵਿੱਚ ਪਾਣੀ ਪਾਣਾ ਚਾਹੀਦਾ ਹੈ।
ਦੂਸਰਾ ਉਪਾਏ ਤੁਹਾਨੂੰ ਇਸ ਤਰਾਂ ਕਰਨਾ ਚਾਹੀਦਾ ਹੈ ਕਿ ਸ਼ਵੇਤ ਅੱਕ ਦੀ ਜੜ ਲੈ ਕੇ ਉਸ ਨਾਲ ਗਣੇਸ਼ ਜੀ ਦੀ ਪ੍ਰਤਿਮਾ ਬਣਾਉਣੀ ਚਾਹੀਦੀ ਹੈ। ਸ੍ਰੀ ਗਣੇਸ਼ ਜੀ ਦੀ ਲਾਲ ਕਨੇਰ ਦੇ ਫੁੱਲ ਅਤੇ ਚੰਦਨ ਨਾਲ ਪੂਜਾ ਕਰਨੀ ਚਾਹੀਦੀ ਹੈ ।ਸ਼੍ਰੀ ਗਣੇਸ਼ ਜੀ ਨੂੰ ਖੀਰ ਦਾ ਭੋਗ ਲਗਾਉਣਾ ਚਾਹੀਦਾ ਹੈ। ਇਸ ਨੂੰ ਤੁਸੀਂ ਪੁਸ਼ਪ ਨਕਸ਼ਤਰ ਦੇ ਵਿੱਚ ਕਰ ਸਕਦੇ ਹੋ। ਉਸ ਤੋਂ ਬਾਅਦ ਸ੍ਰੀ ਗਣੇਸ਼ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਤੁਸੀਂ 108 ਵਾਰ ਇਸ ਦਾ ਜਾਪ ਕਰਨਾ ਹੈ। ਦੂਸਰੋ ਉਪਾਅ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਕਿ ਲਾਲ ਸੂਤੀ ਕੱਪੜੇ ਦੇ ਵਿੱਚ, ਜੱਟਾਂ ਵਾਲਾ ਨਾਰੀਅਲ ਰੱਖ ਕੇ ਇਸ ਨੂੰ ਵਹਿੰਦੀ ਨਦੀ ਦੇ ਵਿੱਚ ਪ੍ਰਵਾਹਿਤ ਕਰ ਸਕਦੇ ਹੋ। ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਵੀ ਵਿਅਕਤੀ ਦੀ ਇਛਾਵਾਂ ਦੀ ਪੂਰਤੀ ਹੁੰਦੀ ਹੈ। ਜੇਕਰ ਤੁਹਾਡੀ ਆਸਥਾ ਹਨੁਮਾਨ ਜੀ ਤੇ ਹੈ ਤਾਂ ਤੁਸੀਂ ਉਹਨਾਂ ਨੂੰ ਵੀ ਪ੍ਰਸੰਨ ਕਰਕੇ ਆਪਣੀ ਇੱਛਾਵਾਂ ਦੀ ਪੂਰਤੀ ਕਰ ਸਕਦੇ ਹੋ।
ਦੋਸਤੋ ਅਗਲੇ ਉਪਾਏ ਦੇ ਵਿਚ ਤੁਸੀਂ ਮੰਗਲਵਾਰ ਦੇ ਦਿਨ ਇਸ਼ਨਾਨ ਕਰਕੇ ਬੜ ਪੇੜ ਦੇ ਗਿਆਰਾਂ ਤੋਂ ਇੱਕੀ ਪੱਤੇ ਤੋੜ ਲੈਣੇ ਚਾਹੀਦੇ ਹਨ। ਇਹ ਪੱਤੇ ਨੀਚੇ ਗਿਰੇ ਹੋਏ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ ਟੁੱਟੇ ਹੋਏ ਹੋਣੇ ਚਾਹੀਦੇ ਹਨ। ਉਸ ਤੋਂ ਬਾਅਦ ਇਨ੍ਹਾਂ ਪੱਤਿਆਂ ਨੂੰ ਸਾਫ ਪਾਣੀ ਨਾਲ ਧੋ ਕੇ ਇਨ੍ਹਾਂ ਦੇ ਉੱਤੇ ਚੰਦਨ ਦੇ ਨਾਲ ਸ੍ਰੀ ਰਾਮ ਲਿਖ ਕੇ ਇਨ੍ਹਾਂ ਦੀ ਇੱਕ ਮਾਲਾ ਬਣਾ ਲੈਣੀ ਚਾਹੀਦੀ ਹੈ।ਇਸ ਮਾਲਾ ਨੂੰ ਰੰਗੀਨ ਧਾਗੇ ਨਾਲ ਬੰਨ ਕੇ ਕਿਸੇ ਵੀ ਹਨੁਮਾਨ ਮੰਦਰ ਵਿਚ ਜਾ ਕੇ ਹਨੂੰਮਾਨ ਦੀ ਮੂਰਤੀ ਤੇ ਚੜਾ ਦੇਣਾ ਚਾਹੀਦਾ ਹੈ। ਇਸ ਟੋਟਕੇ ਦੇ ਨਾਲ ਹਰ ਇਕ ਇਛਾ ਦੀ ਪੂਰਤੀ ਹੁੰਦੀ ਹੈ।
ਦੋਸਤੋ ਇਸ ਤੋਂ ਇਲਾਵਾ ਤੁਸੀਂ ਮੰਗਲਵਾਰ ਦੇ ਦਿਨ 5 ਬੇਸਨ ਦੇ ਲੱਡੂ ਗਣੇਸ਼ ਜੀ ਨੂੰ ਚੜਾ ਸਕਦੇ ਹੋ। ਇੱਕ ਲੱਡੂ ਪ੍ਰਸ਼ਾਦ ਦੇ ਰੂਪ ਵਿੱਚ ਭਗਵਾਨ ਨੂੰ ਚੜਾ ਕੇ ਬਾਕੀ ਦੇ ਲੱਡੂ ਪਰਿਵਾਰ ਦੇ ਮੈਂਬਰਾਂ ਵਿੱਚ ਵੰਡ ਦੇਣੇ ਚਾਹੀਦੇ ਹਨ। ਇਕ ਲੱਡੂ ਤੁਸੀ ਅਗਲੇ ਦਿਨ ਪ੍ਰਵਾਰ ਦੇ ਕਿਸੇ ਵੱਡੇ ਮੈਂਬਰ ਨੂੰ ਦੇ ਦੇਣਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਹਰ ਇੱਛਾ ਦੀ ਪੂਰਤੀ ਹੁੰਦੀ ਹੈ।
ਇਕ ਹੋਰ ਰੁਪਏ ਦੇ ਅਨੁਸਾਰ ਜੇਕਰ ਸ਼ਨੀਵਾਰ ਦੇ ਦਿਨ ਸ਼ੁਕਲ ਪਖਸ਼ ਦੇ ਦਿਨ ਬੰਸਰੀ ਦੇ ਵਿਚ ਚੀਨੀ ਭਰ ਕੇ ਕਿਸੇ ਇਕਾਂਤ ਜਗ੍ਹਾ ਦੇ ਵਿਚ ਦਬਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਵੀ ਹਰ ਇਛਾ ਦੀ ਪੂਰਤੀ ਹੁੰਦੀ ਹੈ। ਦੋਸਤੋ ਕਈ ਲੋਕਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਸਦੀ ਤਾ ਕਿਸਮਤ ਹੀ ਮਾੜੀ ਹੈ। ਇਸ ਦੇ ਲਈ ਤੁਹਾਨੂੰ ਉਹ ਹਰ ਰੋਜ ਸਵੇਰੇ ਉੱਠ ਕੇ ਆਪਣੇ ਦੋਵਾਂ ਹਥੇਲੀਆਂ ਨੂੰ ਦੇਖਣਾ ਚਾਹੀਦਾ ਹੈ। ਕਿਹਾ ਜਾਂਦਾ ਕਿ ਹਥੇਲੀਆਂ ਦੇਂ ਵਿਚ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ। ਸ਼ਾਸਤਰ ਅਨੁਸਾਰ ਇਸ ਤਰ੍ਹਾਂ ਕਰਨ ਦੇ ਨਾਲ ਕਿਸਮਤ ਚਮਕਦੀ ਹੈ।