ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਚਿੱਟੇ ਦੰਦ ਹਰ ਇੱਕ ਨੂੰ ਚੰਗੇ ਲੱਗਦੇ ਹਨ ਇਸ ਨਾਲ ਤੁਹਾਡੀ ਮੁਸਕਰਾਹਟ ਵੀ ਸੋਹਣੀ ਹੁੰਦੀ ਹੈ। ਚਿੱਟੇ ਦੰਦਾਂ ਦੇ ਨਾਲ ਤੁਹਾਡੇ ਅੰਦਰ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਜੇਕਰ ਕਿਸੇ ਦੇ ਦੰਦ ਕਿਨੇ ਹੁੰਦੇ ਹਨ ਤਾਂ ਉਸ ਨੂੰ ਹੱਸਣ ਵਿੱਚ ਵੀ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਕਈ ਵਾਰ ਪੀਲੇ ਦੰਦ ਹੋਣ ਦੇ ਕਾਰਨ ਮੂੰਹ ਵਿੱਚੋਂ ਬਦਬੂ ਵੀ ਆਉਂਦੀ ਹੈ। ਮੂੰਹ ਵਿਚ ਆਉਣ ਵਾਲੀ ਇਸ ਬਦਬੂ ਦੇ ਕਾਰਨ ਲੋਕ ਕਿਸੇ ਨਾਲ ਗੱਲ ਵੀ ਨਹੀਂ ਕਰ ਪਾਉਂਦੇ ਹਨ। ਦੰਦਾਂ ਦੀ ਸਫਾਈ ਕਰਨੀ ਓਨੀ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਿੰਨੀ ਕਿ ਬਾਕੀ ਸਰੀਰ ਦੀ ਸਫਾਈ ਕਰਨੀ ਜ਼ਰੂਰੀ ਹੁੰਦੀ ਹੈ।
ਜੇਕਰ ਕੁਝ ਗਲਤ ਆਦਤਾਂ ਦੇ ਕਾਰਨ ਮੂੰਹ ਅਤੇ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕਰ ਪਾਉਂਦੇ ਹੋ, ਤੁਸੀਂ ਉਪਯੋਗਤਾ ਵਿਚ ਸੁਧਾਰ ਕਰਕੇ ਆਪਣੇ ਦੰਦਾਂ ਨੂੰ ਪੀਲਾ ਹੋਣ ਤੋਂ ਬਚਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਦੰਦਾਂ ਨੂੰ ਚਿੱਟਾ ਬਣਾ ਸਕਦੇ ਹੋ।
ਇਸ ਤੋਂ ਇਲਾਵਾ ਕੁਝ ਖਾਣ-ਪੀਣ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਮਿੱਠੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਮੂੰਹ ਵਿੱਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਜਿਸ ਦੇ ਕਾਰਨ ਤੁਹਾਡੇ ਦੰਦ ਸੜਨ ਲਈ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਆਪਣੇ ਦੰਦਾਂ ਦੀ ਸਫ਼ਾਈ ਜ਼ਰੂਰ ਕਰਨੀ ਚਾਹੀਦੀ ਹੈ ਮਿਠਾਈ ਘੱਟ ਤੋਂ ਘੱਟ ਖਾਣੀ ਚਾਹੀਦੀ ਹੈ। ਮਿਠਾਈ ਦਾ ਸੇਵਨ ਕਰਨ ਤੋਂ ਬਾਅਦ ਕੁਰਲੀ ਜ਼ਰੂਰ ਕਰਨੀ ਚਾਹੀਦੀ ਹੈ।
ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਬੈਡ ਟੀ ਲੈਣਾ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕ ਸਵੇਰੇ ਉੱਠ ਕੇ ਬਿਨਾਂ ਬੁਰਸ਼ ਕੀਤੇ ਹੀ ਚਾਹ ਦਾ ਸੇਵਨ ਕਰਦੇ ਹਨ। ਜੇਕਰ ਤੁਸੀਂ ਦਿਨ ਵਿੱਚ ਤਿੰਨ-ਚਾਰ ਵਾਰ ਚਾਹ ਜਾਂ ਕੌਫੀ ਦਾ ਸੇਵਨ ਕਰਦੇ ਹੋ ਤਾਂ ਦੰਦਾਂ ਦੀ ਉਪਰਲੀ ਪਰਤ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਕਾਰਨ ਤੁਹਾਡੇ ਦੰਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਤੁਹਾਨੂੰ ਹਰ ਰੋਜ ਦੰਦਾਂ ਦੀ ਸਫਾਈ ਕਰਨੀ ਚਾਹੀਦੀ ਹੈ।
ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਸਿਗਰਟ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਦੰਦ ਖਰਾਬ ਹੋ ਸਕਦੇ ਹਨ। ਇਸ ਨਾਲ ਵੀ ਤੁਹਾਡੇ ਦੰਦ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਇਸ ਕਰਕੇ ਇਹਨਾਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਮਾਊਥ ਫਰੈਸ਼ਰ ਚੀਜਾਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਮੂੰਹ ਦੇ ਵਿੱਚ ਲਾਰ ਘੱਟ ਜਾਂਦੀ ਹੈ। ਲਾਰ ਵਿੱਚ ਖਣਿਜ ਵਰਗੇ ਤੱਤ ਪਾਏ ਜਾਂਦੇ ਹਨ ਜੋ ਕਿ ਦੰਦਾਂ ਦੇ ਪੀ ਐਚ ਲੈਵਲ ਨੂੰ ਕੰਟਰੋਲ ਰੱਖਦੇ ਹਨ। ਕਿਉਂਕਿ ਮਾਊਥ ਫਰੈਸ਼ਰ ਵਿੱਚ ਅਜਿਹਾ ਤੱਤ ਪਾਇਆ ਜਾਂਦਾ ਹੈ ਜੋ ਕਿ ਦੰਦਾਂ ਦੇ ਇਨੈਮਲ ਨੂੰ ਖਰਾਬ ਕਰ ਦਿੰਦਾ ਹੈ। ਇਸ ਨਾਲ ਵੀ ਤੁਹਾਡੇ ਦੰਦ ਪੀਲੇ ਹੋ ਜਾਂਦੇ ਹਨ। ਜੇਕਰ ਤੁਸੀਂ ਦੰਦਾਂ ਦੇ ਪੀਲੇਪਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।