ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਸਰੀਰ ਵਿੱਚ ਜਲਨ ਦੀ ਸਮੱਸਿਆ ਦਾ ਉਪਚਾਰ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਗਰਮੀਆਂ ਦੇ ਦਿਨਾਂ ਵਿੱਚ ਬੋਡੀ ਦੇ ਵਿੱਚੋਂ ਸੇਕ ਨਿਕਲਣਾ ਆਮ ਗੱਲ ਹੁੰਦੀ ਹੈ। ਗਰਮੀਆਂ ਦੇ ਦਿਨਾਂ ਵਿਚ ਧੁੱਪ ਦੇ ਕਾਰਨ ਸਾਡੇ ਸਰੀਰ ਵਿੱਚੋ ਅੱਗ ਨਿਕਲਦੀ ਹੈ। ਕਈ ਵਾਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡਾ ਸਰੀਰ ਗਰਮ ਹੋ ਰਿਹਾ ਹੈ ਅਤੇ ਤੁਹਾਨੂੰ ਬੁਖ਼ਾਰ ਹੈ। ਚੈੱਕ ਕਰਨ ਤੇ ਬੁਖਾਰ ਕੀ ਹੁੰਦਾ ਹੈ ਫਿਰ ਵੀ ਸਰੀਰ ਵਿੱਚੋਂ ਗਰਮੀ ਨਿਕਲਦੀ ਹੈ।
ਅਜਿਹੇ ਵਿੱਚ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਿਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੁਖਾਰ ਨਾ ਹੋਣ ਦੇ ਬਾਵਜੂਦ ਵੀ ਤੁਹਾਡੇ ਸਰੀਰ ਵਿੱਚੋਂ ਸੇਕ ਕਿਉਂ ਨਿਕਲਦਾ ਹੈ ਗਰਮ ਕਿਉਂ ਰਹਿੰਦਾ ਹੈ। ਬਹੁਤ ਸਾਰੇ ਲੋਕਾਂ ਦੇ ਵਿਚ ਰੋਗ-ਪ੍ਰਤੀਰੋਧਕ ਸਮਰੱਥਾ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਹੈ।
ਜਿਸ ਨਾਲ ਤੁਹਾਡੇ ਸਰੀਰ ਦੇ ਵਿੱਚ ਜਲਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜੇਕਰ ਇਮਿਊਨ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਵੀ ਜਲਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਨਾਲ ਹੀ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਦੇ ਕਾਰਨ ਚਿਹਰੇ ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਨਾਲ ਸਰੀਰ ਵਿੱਚ ਜਲਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਕਈ ਵਾਰ ਕੁਝ ਖਾਧ ਪਦਾਰਥਾਂ ਦੀ ਐਲਰਜੀ ਦੇ ਕਾਰਨ ਵੀ ਸਰੀਰ ਵਿੱਚ ਜਲਨ ਪੈਦਾ ਹੋ ਜਾਂਦੀ ਹੈ। ਕਈ ਵਾਰ ਗਰਮੀਆਂ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਦੋਂ ਉਹ ਤੁਹਾਡੇ ਛਿਦ੍ਰ ਵਿੱਚੋਂ ਬਾਹਰ ਨਹੀਂ ਆਉਂਦਾ, ਤਾਂ ਵੀ ਸਰੀਰ ਵਿੱਚ ਜਲਨ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਬਹੁਤ ਸਮੇਂ ਤੱਕ ਜਲਨ ਹੁੰਦੀ ਹੈ ਅਤੇ ਉਹ ਠੀਕ ਨਹੀਂ ਹੁੰਦੀ ਤਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਇਸ ਦੀ ਨਾਲ ਦੀ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਤੁਹਾਨੂੰ ਆਪਣਾ ਐਮ ਆਰ ਆਈ ਵੀ ਕਰਵਾਉਣਾ ਚਾਹੀਦਾ। ਕਈ ਵਾਰ ਸਰੀਰ ਦੀ ਚੰਗੀ ਤਰ੍ਹਾਂ ਸਫ਼ਾਈ ਨਾਲ ਕਰਨ ਦੇ ਕਾਰਨ ਵੀ ਸਰੀਰ ਵਿੱਚ ਜਲਨ ਹੁੰਦੀ ਹੈ। ਸਰੀਰ ਨੂੰ ਪੌਸ਼ਟਿਕ ਤੱਤ ਨਹੀਂ ਮਿਲਦੇ ਅਤੇ ਸ਼ਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਤਾਂ ਵੀ ਸਰੀਰ ਵਿੱਚ ਜਲਨ ਹੁੰਦੀ ਹੈ ਅਜਿਹੇ ਵਿਚ ਤੁਹਾਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਸੰਤੁਲਿਤ ਆਹਾਰ ਲੈਣਾ ਚਾਹੀਦਾ ਹੈ ਅਤੇ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।