ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਕਾਲੀ ਜੀਰੀ ਬਾਰੇ ਦੱਸਾਂਗੇ ਬਹੁਤ ਸਾਰੇ ਲੋਕਾਂ ਨੂੰ ਇਸਦੇ ਬਾਰੇ ਪਤਾ ਨਹੀਂ ਹੋਵੇਗਾ ਕਿ ਇਹ ਕੀ ਚੀਜ ਹੈ ਅਤੇ ਇਸ ਦੇ ਕੀ ਕੀ ਫਾਇਦੇ ਹਨ? ਬਹੁਤ ਸਾਰੇ ਲੋਕ ਇਸ ਨੂੰ ਕਾਲਾ ਜੀਰਾ ਸਮਝਦੇ ਹਨ। ਪਰ ਇਹ ਕਾਲੇ ਜੀਰੇ ਤੋਂ ਬਹੁਤ ਅਲਗ ਹੁੰਦਾ ਹੈ। ਇਸ ਦੇ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਮੌਜੂਦ ਹੁੰਦੇ ਹਨ। ਇਹ ਸਵਾਦ ਵਿਚ ਥੋੜਾ ਕੌੜਾ ਹੁੰਦਾ ਹੈ ਅਤੇ ਇਸ ਦੀ ਤਾਸੀਰ ਗਰਮ ਹੁੰਦੀ ਹੈ।
ਦੋਸਤੋ ਕਾਲੀ ਜੀਰੀ ਦਾ ਸੇਵਨ ਕਰਨ ਦੇ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ। ਦੋਸਤੋ ਹੁਣ ਤੁਹਾਨੂੰ ਅਸੀਂ ਇਸਦੇ ਫਾਇਦਿਆਂ ਦੇ ਬਾਰੇ ਦੱਸਦੇ ਹਾਂ। ਜੇਕਰ ਤੁਹਾਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ ਅਸਥਮਾ ਅਤੇ ਦਮਾ ਦੀ ਬਿਮਾਰੀ ਹੈ, ਛਾਤੀ ਵਿਚ ਕਫ ਜਮਾਂ ਹੋ ਗਿਆ ਹੈ ਇਸ ਤੋਂ ਇਲਾਵਾ ਕਬਜ਼ ਅਤੇ ਪੇਟ ਨਾਲ ਸੰਬੰਧਿਤ ਕੋਈ ਵੀ ਸਮੱਸਿਆਵਾਂ ਹਨ, ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਵਿਚ ਤੁਸੀਂ ਕਾਲੀ ਜੀਰੀ ਦਾ ਪ੍ਰਯੋਗ ਕਰ ਸਕਦੇ ਹੋ। ਕਾਲੀ ਜੀਰੀ ਦਾ ਪ੍ਰਯੋਗ ਕਰਨ ਨਾਲ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਪੇਟ ਦਰਦ ਅਤੇ ਪੇਟ ਵਿੱਚ ਕੀੜੇ ਹੋਣ ਤੇ 3 ਗ੍ਰਾਮ ਕਾਲੀ ਜੀਰੀ ਨੂੰ ਅਰੰਡੀ ਦੇ ਤੇਲ ਵਿਚ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਪੇਟ ਦਰਦ ਅਤੇ ਪੇਟ ਵਿੱਚ ਹੋਣ ਵਾਲੇ ਕੀੜੇ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਦੋਸਤੋ ਕਾਲੀ ਜੀਰੀ ਐਂਟੀਬਾਇਟਿਕ ਅਤੇ ਐਂਟੀਸੈਪਟਿਕ ਹੁੰਦੀ ਹੈ ਇਸ ਦਾ ਸੇਵਨ ਕਰਨ ਦੇ ਨਾਲ ਖੁਜਲੀ ਦਾਦ ਸਫੇਦ ਦਾਗ ਦੀ ਸਮੱਸਿਆ, ਠੀਕ ਹੋ ਜਾਂਦੀ ਹੈ ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਚਮੜੀ ਨਾਲ ਸਬੰਧਿਤ ਕੋਈ ਵੀ ਸਮੱਸਿਆ ਹੈ, ਜੇਕਰ ਤੁਹਾਨੂੰ ਚਮੜੀ ਵਿਚ ਇਨਫੈਕਸ਼ਨ ਰਹਿੰਦੀ ਹੈ ਤਾਂ ਕਾਲੀ ਜੀਰੀ ਨੂੰ ਕਾਲੇ ਤਿਲ ਵਿੱਚ ਮਿਕਸ ਕਰਕੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਲਈ 50 ਗ੍ਰਾਮ ਕਾਲੀ ਜੀਰੀ ਅਤੇ 5 ਗ੍ਰਾਮ ਕਾਲੇ ਤਿਲ ਮਿਕਸੀ ਵਿਚ ਪੀਸ ਲੈਣੇ ਚਾਹੀਦੇ ਹਨ। ਇਸ ਦਾ ਸੇਵਨ ਤੁਸੀਂ ਗੁਣਗੁਣੇ ਪਾਣੀ ਨਾਲ ਕਰ ਸਕਦੇ ਹੋ। ਲਗਾਤਾਰ ਤਿੰਨ ਮਹੀਨੇ ਇਸ ਦਾ ਸੇਵਨ ਕਰਨ ਦੇ ਨਾਲ ਚਮੜੀ ਨਾਲ ਸੰਬੰਧਤ ਸਾਰੀ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਕਿੱਲ-ਮੁਹਾਸੇ ਤੇ ਦਾਗ-ਧੱਬੇ ਖੁਜਲੀ ਵਰਗੀ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਂਦੀਆਂ ਹਨ।
ਦੋਸਤੋ ਕਾਲੀ ਜੀਰੀ ਵਜਨ ਘਟਾਉਣ ਵਿੱਚ ਵੀ ਬਹੁਤ ਫ਼ਾਇਦਾ ਕਰਦੀ ਹੈ ਕਾਲੀ ਜੀਰੀ ਸਾਡੇ ਸਰੀਰ ਵਿੱਚ ਜਮਾਂ ਹੋਈ ਵਾਧੂ ਦੀ ਚਰਬੀ ਨੂੰ ਮੋਮ ਦੀ ਤਰ੍ਹਾਂ ਪਿਘਲਾ ਦਿੰਦੀ ਹੈ। ਇਸ ਨਾਲ ਤੁਹਾਨੂੰ ਹੋਰ ਤਿੰਨ ਤਿੰਨ ਚੀਜ਼ਾਂ ਦਾ ਪ੍ਰਯੋਗ ਕਰਨਾ ਹੋਵੇਗਾ। ਅਲਸੀ ਅਜਵਾਇਣ ਅਤੇ ਸੌਂਫ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਦੋ ਚਮਚ ਲੈ ਲਵੋ। ਸੋਫ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਭੁੰਨ ਲਵੋ। ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਇਸ ਦਾ ਪਾਊਡਰ ਤਿਆਰ ਕਰ ਲਵੋ ਹਰ ਰੋਜ਼ ਸਵੇਰੇ ਖਾਲੀ ਪੇਟ ਇਸਦਾ ਇੱਕ ਚਮਚ ਇਸ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸਦੇ ਵਿੱਚ ਨਿੰਬੂ ਦਾ ਰਸ ਅਤੇ ਸ਼ਹਿਦ ਵੀ ਮਿਲਾ ਸਕਦੇ ਹੋ। ਜੇਕਰ ਤੁਹਾਨੂੰ ਡਾਇਬਟੀਜ਼ ਦੀ ਸਮੱਸਿਆ ਹੈ ਤਾਂ ਤੁਸੀਂ ਸ਼ਹਿਦ ਨੂੰ ਨਾ ਮਿਕਸ ਕਰੋ। ਲਗਾਤਾਰ ਇੱਕ ਮਹੀਨਾ ਇਸ ਦਾ ਸੇਵਨ ਕਰੋ। ਤੁਹਾਡਾ 4 ਤੋਂ 5 ਕਿਲੋ ਵਜਨ ਘੱਟ ਜਾਵੇਗਾ।
ਜੇਕਰ ਤੁਹਾਡਾ ਪੇਟ ਫੁੱਲਿਆ ਹੋਇਆ ਰਹਿੰਦਾ ਹੈ ਕੁਝ ਵੀ ਖਾਂਦੇ ਹੋ ਤਾਂ ਗੈਸ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਤਾਂ ਵੀ ਤੁਸੀਂ ਇਸ ਪਾਣੀ ਦਾ ਸੇਵਨ ਕਰ ਸਕਦੇ ਹੋ ਇਸ ਤੋਂ ਇਲਾਵਾ ਡਾਇਬਟੀਜ਼ ,ਕਿਡਨੀ ਦੇ ਮਰੀਜ, ਥਾਇਰਡ ਅਤੇ ਹਾਰਮੋਨ ਅਨ balance ਦੇ ਮਰੀਜ਼,ਵੀ ਇਸਦਾ ਸੇਵਨ ਕਰ ਸਕਦੇ ਹਨ। ਦੋਸਤੋ ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਪਾਊਡਰ ਨੂੰ ਲੱਸੀ ਦੇ ਵਿੱਚ ਮਿਕਸ ਕਰਕੇ ਲੈ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਜੇਕਰ ਤੁਹਾਨੂੰ ਕਫ ਅਤੇ ਬਲਗਮ ਦੀ ਸਮੱਸਿਆ ਹੈ, ਜ਼ਿਕਰ 12 ਮਹੀਨੇ ਤੁਹਾਨੂੰ ਇਹ ਸਮੱਸਿਆ ਰਹਿੰਦੀ ਹੈ ਤਾਂ ਕਾਲੀ ਜੀਰੀ ਨੂੰ ਭੁੰਨ ਕੇ ਇਸ ਨੂੰ ਕਿਸੇ ਕੱਪੜੇ ਵਿੱਚ ਪਾ ਕੇ, ਇਸ ਨੂੰ ਸੁੰਘਣ ਨਾਲ ਤੁਹਾਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਅਰਾਮ ਮਿਲਦਾ ਹੈ।
ਦੋਸਤੋ ਜੇਕਰ ਤੁਹਾਨੂੰ ਦੰਦਾਂ ਸੰਬੰਧੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਕਾਲੀ ਜੀਰੀ ਦੇ ਤੇਲ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਕੁਰਲੀ ਕਰਨ ਦੇ ਨਾਲ ਦੰਦਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਾਲੀ ਜੀਰੀ ਸਰੀਰ ਵਿਚ ਜੋੜਾਂ ਦੇ ਦਰਦ ਨੂੰ ਦੂਰ ਕਰਦੀ ਹੈ। ਇਹ ਤੁਹਾਡੇ ਸਰੀਰ ਵਿਚੋਂ ਥਕਾਨ ਕਮਜ਼ੋਰੀ ਨੂੰ ਦੂਰ ਕਰਦੀ ਹੈ। ਦੋਸਤੋ ਇਸ ਤੋਂ ਇਲਾਵਾ ਕਾਲੀ ਜੀਰੀ ਡਾਇਬਟੀਜ਼ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦਗਾਰ ਹੈ ਜੇਕਰ ਤੁਹਾਨੂੰ ਡਾਇਬਟੀਜ਼ ਦੀ ਸਮੱਸਿਆ ਹੈ ਤਾਂ ਤੁਹਾਨੂੰ ਹਰ ਰੋਜ਼ ਕਾਲੀ ਜੀਰੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕਾਲੀ ਜੀਰੀ ਬਲੱਡ ਪ੍ਰੈਸ਼ਰ ਅਤੇ ਕਲੈਸਟਰੋਲ ਨੂੰ ਵੀ ਕੰਟਰੋਲ ਵਿੱਚ ਕਰਦੀ ਹੈ। ਦੋਸਤੋ ਇਹ ਸੀ ਕਾਲੀ ਜੀਰੀ ਦੇ ਫਾਇਦੇ। ਹੁਣ ਇਸ ਦੀ ਸਾਵਧਾਨੀਆਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਇਸ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ। ਇਸ ਕਰਕੇ ਇਸ ਦਾ ਹਰ ਰੋਜ਼ ਤਿੰਨ ਗ੍ਰਾਮ ਤੋਂ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਲੋਕਾਂ ਨੂੰ ਗਰਮੀਂ ਜ਼ਿਆਦਾ ਲੱਗਦੀ ਹੈ ਉਨ੍ਹਾਂ ਨੂੰ ਇਸਦਾ ਘੱਟ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ, ਪੰਜ ਸਾਲ ਤੋਂ ਛੋਟੇ ਬੱਚਿਆਂ ਨੂੰ ਵੀ ਇਸ ਦਾ ਸੇਵਨ ਨਹੀਂ ਕਰਵਾਉਣਾ ਚਾਹੀਦਾ। ਦੋਸਤੋ ਇਹ ਸੀ ਕਾਲੀ ਜੀਰੀ ਦੇ ਫਾਇਦੇ।