ਹਰ ਮਰਜ਼ ਦੀ ਦਵਾ ਹੈ, ਕਲੌੰਜੀ ਜਾਣੋ ਲੈਣ ਦਾ ਸਹੀ ਤਰੀਕਾ, ਕਲੌੰਜੀ ਦੇ ਘਰੇਲੂ ਨੁਸਖ਼ੇ ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਕਲੌਂਜੀ ਦੇ ਫਾਇਦਿਆਂ ਦੇ ਬਾਰੇ ਦੱਸਾਂਗੇ। ਇਸ ਦੇ ਨਾਲ ਹੀ ਤੁਹਾਨੂੰ ਦੱਸਾਂਗੇ ਇਸ ਨੂੰ ਲੈਣ ਦਾ ਸਹੀ ਤਰੀਕਾ ਕੀ ਹੈ ਅਤੇ ਇਸ ਨੂੰ ਕਿਹੜੀ ਬਿਮਾਰੀ ਵਿੱਚ ਕਿਸ ਤਰ੍ਹਾਂ ਲੈਣਾ ਚਾਹੀਦਾ ਹੈ। ਦੋਸਤੋ ਤੁਹਾਨੂੰ ਪਤਾ ਹੋਵੇਗਾ ਸਾਡੇ ਸ਼ਰੀਰ ਵਿੱਚ ਤਿੰਨ ਤਰ੍ਹਾਂ ਦੀ ਪ੍ਰਕਿਰਤੀ ਹੁੰਦੀ ਹੈ। ਵਾਤ ਪਿੱਤ ਅਤੇ ਕਫ ਰੋਗ ।ਇਹਨਾ ਦੇ ਅਨੁਸਾਰ ਤੁਹਾਨੂੰ ਸਵੇਰੇ ਖਾਲੀ ਪੇਟ ਕਲੋਂਜੀ ਦਾ ਸੇਵਨ ਕਰਨਾ ਹੈ। ਜੋ ਕਿ ਤੁਸੀਂ ਇਸ ਦਾ ਸੇਵਨ ਰਾਤ ਦੇ ਸਮੇਂ ਕਰਨਾ ਹੈ। ਰੋਗ ਦੇ ਅਨੁਸਾਰ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ।

ਦੋਸਤੋਂ ਸ਼ਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਘਟਾਉਣ ਦੇ ਲਈ ਕਲੌਂਜੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਸ ਦੇ ਲਈ ਇਕ ਗਲਾਸ ਕੋਸੇ ਪਾਣੀ ਦੇ ਵਿੱਚ ਇੱਕ ਚਮਚ ਐਲੋਵੀਰਾ ਦਾ ਜੂਸ ਇਕ ਚਮਚ ਆਂਵਲਾ ਜੂਸ, ਇੱਕ ਚੱਮਚ ਸ਼ਹਿਦ ਅਤੇ ਇੱਕ ਚੱਮਚ ਕਲੋਂਜੀ ਦਾ ਤੇਲ ਮਿਕਸ ਕਰਕੇ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨੂੰ ਲਗਾਤਾਰ ਤਿੰਨ ਮਹੀਨੇ ਲੈਣ ਦੇ ਨਾਲ 10 ਤੋਂ 15 ਕਿਲੋ ਵਜ਼ਨ ਘੱਟ ਹੋ ਜਾਂਦਾ ਹੈ।

ਇਸ ਤੋ ਇਲਾਵਾ ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਰਹਿੰਦੀ ਹੈ ਚਿਹਰੇ ਤੇ ਚਮਕ ਨਹੀਂ ਹੈ, ਬਹੁਤ ਜ਼ਿਆਦਾ ਥਕਾਨ ਅਤੇ ਆਲਸ ਮਹਿਸੂਸ ਹੁੰਦੀ ਹੈ, ਅਤੇ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਉਸਦੇ ਲਈ ਇੱਕ ਚਮਚ ਕਲੋਂਜੀ ਦਾ ਤੇਲ ਅਤੇ ਇਕ ਚਮਚ ਆਂਵਲੇ ਦਾ ਚੂਰਨ ਲੈਣਾ ਚਾਹੀਦਾ ਹੈ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਇਕ ਗਲਾਸ ਗੁਣਗੁਣੇ ਪਾਣੀ ਦੇ ਵਿੱਚ ਮਿਕਸ ਕਰਕੇ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਰੀਰ ਵਿਚ ਊਰਜਾ ਵੱਧਦੀ ਹੈ ਅਤੇ ਨਾਲ ਹੀ ਬਲੱਡ ਸਰਕੁਲੇਸ਼ਨ ਵੱਧਦਾ ਹੈ।

ਦੋਸਤੋ ਜੇਕਰ ਤੁਹਾਡੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ, ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਇੱਕ ਕੱਪ ਗਰੀਨ ਟੀ ਦੇ ਵਿੱਚ ਇਕ ਚੱਮਚ
ਕਲੋਜੀ ਦਾ ਤੇਲ ਮਿਕਸ ਕਰਕੇ ਪੀਣ ਦੇ ਨਾਲ ਜਿਨ੍ਹਾਂ ਮਰਜ਼ੀ ਸਿਰ ਦਰਦ ਹੋ ਰਿਹਾ ਹੋਵੇ ਅੱਧੇ ਘੰਟੇ ਵਿੱਚ ਠੀਕ ਹੋ ਜਾਂਦਾ ਹੈ। ਦੋਸਤੋ ਇਸ ਤੋਂ ਇਲਾਵਾ ਜੇਕਰ ਤੁਹਾਡੀ ਅੱਖਾਂ ਦੀ ਰੌਸ਼ਨੀ ਘੱਟ ਹੋ ਗਈ ਹੈ ਅੱਖਾਂ ਦੇ ਵਿਚੋਂ ਪਾਣੀ ਆਉਂਦਾ ਹੈ ਅਤੇ ਸਕ੍ਰੀਨ ਉੱਤੇ ਜ਼ਿਆਦਾ ਦੇਰ ਕੰਮ ਨਹੀਂ ਹੁੰਦਾ, ਤਾਂ ਇੱਕ ਗਲਾਸ ਗਾਜਰ ਦੇ ਰਸ ਵਿਚ ਇਕ ਚਮਚ ਕਲੋਂਜੀ ਦਾ ਤੇਲ ਮਿਕਸ ਕਰਕੇ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

ਇਸ ਤੋ ਇਲਾਵਾ ਹਰ ਰੋਜ ਸਵੇਰੇ ਨੰਗੇ ਪੈਰ ਹਰੇ ਘਾਹ ਉਤੇ ਜ਼ਰੂਰ ਚੱਲਣਾ ਚਾਹੀਦਾ ਹੈ ਇਸ ਨਾਲ ਦੋ ਮਹੀਨਿਆਂ ਦੇ ਵਿੱਚ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। ਜੇਕਰ ਤੁਹਾਨੂੰ ਡਾਇਬਿਟੀਜ਼ ਦੀ ਸਮੱਸਿਆ ਹੈ ਤਾਂ ਕਲੋਂਜੀ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਦੇ ਲਈ ਕਲੋਂਜੀ ਦਾ ਪਾਊਡਰ ਬਣਾ ਲਵੋ ਅਤੇ ਇਸ ਨੂੰ ਪਾਣੀ ਦੇ ਨਾਲ ਮਿਕਸ ਕਰਕੇ ਲੈ ਸਕਦੇ ਹੋ। ਜਾਂ ਫਿਰ ਇਸ ਨੂੰ ਆਟੇ ਵਿੱਚ ਮਿਕਸ ਕਰਕੇ ਇਸ ਦੀ ਰੋਟੀ ਬਣਾ ਕੇ ਵੀ ਖਾ ਸਕਦੇ ਹੋ ।ਕਲੋਜੀ ਸ਼ੂਗਰ ਲੈਵਲ ਨੂੰ ਬਹੁਤ ਜਲਦੀ ਘੱਟ ਕਰਦੀ ਹੈ।

ਜੇਕਰ ਤੁਹਾਨੂੰ ਚਿਹਰੇ ਤੇ ਬਹੁਤ ਜ਼ਿਆਦਾ ਛਾਈਆਂ ਪਿੰਪਲ ਅਤੇ ਝੁਰੜੀਆਂ ਦੀ ਸਮੱਸਿਆ ਹੈ, ਤਾਂ ਜੈਤੂਨ ਦੇ ਤੇਲ ਵਿਚ ਕਲੌਂਜੀ ਦਾ ਤੇਲ ਮਿਕਸ ਕਰਕੇ ਇਸ ਨੂੰ ਚਿਹਰੇ ਤੇ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ 1 ਚਮਚ ਬੇਸਣ 1 ਚੱਮਚ ਦਹੀਂ ਦੇ ਵਿਚ ਇਕ ਚਮਚ ਕਲੋਂਜੀ ਦਾ ਤੇਲ ਮਿਕਸ ਕਰਕੇ ਲਗਾਉਣ ਨਾਲ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ੍ਹਦੇ ਹਨ ਰੁਖੇ ਅਤੇ ਬੇਜਾਨ ਹੋ ਗਏ ਹਨ, ਇੱਕ ਚਮਚ ਸਰੋਂ ਦੇ ਤੇਲ ਵਿੱਚ ਇੱਕ ਚੱਮਚ ਕਲੌਂਜੀ ਦਾ ਤੇਲ , ਇਕ ਚਮਚ ਮੇਥੀ ਦਾਣਾ ਮਿਕਸ ਕਰਕੇ ਚੰਗੀ ਤਰਾਂ ਇਹਨਾਂ ਨੂੰ ਪਕਾ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

ਜੇਕਰ ਤੁਹਾਨੂੰ ਜੋੜਾਂ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ, ਗਠੀਏ ਅਤੇ ਆਰਥਰਾਇਟਿਸ ਦੀ ਸਮੱਸਿਆ ਹੈ, ਤਾਂ ਉਹਨਾਂ ਨੂੰ ਇਕ ਗਲਾਸ ਕੋਸੇ ਪਾਣੀ ਦੇ ਵਿੱਚ ਚੁਟਕੀ ਭਰ ਹਲਦੀ ਚੁਟਕੀ ਭਰ ਸੁੰਡ ਦਾ ਪਾਉਡਰ, ਇਕ ਚੱਮਚ ਕਲੋਜੀ ਦਾ ਤੇਲ ਮਿਕਸ ਕਰ ਕੇ ਲੈਣਾ ਚਾਹੀਦਾ ਹੈ ਇਸ ਨਾਲ ਜੋੜਾਂ ਦਾ ਦਰਦ ਗਠੀਏ ਦੀ ਸਮੱਸਿਆ, ਅਤੇ ਆਰਥਰਾਈਟਿਸ ਦੀ ਸਮੱਸਿਆ ਠੀਕ ਹੋ ਜਾਂਦੀ‌ ਹੈ। ਇਸ ਤੋ ਇਲਾਵਾ ਸਰੋਂ ਦਾ ਤੇਲ ਕਲੋਜੀ ਦਾ ਤੇਲ ਅਤੇ ਤਿਲ ਦਾ ਤੇਲ ਮਿਕਸ ਕਰਕੇ ਜੋੜਾਂ ਤੇ ਮਾਲਿਸ਼ ਕਰਨ ਦੇ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ। ਗਰਮੀਆਂ ਦੇ ਵਿਚ ਇਕ ਚਮਚ ਤੋਂ ਜ਼ਿਆਦਾ ਇਸ ਤੇਲ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਦੋਸਤੋ ਇਹ ਸੀ ਕਲੌਂਜੀ ਦੇ ਬਹੁਤ ਸਾਰੇ ਫ਼ਾਇਦੇ ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *