ਅੰਜੀਰ ਖਾਨ ਦੇ ਫਾਇਦੇ ਦੇਖ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਅੰਜੀਰ ਖਾਣ ਦੇ ਕੀ ਫਾਇਦੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਦੱਸਾਂਗੇ ਇਸ ਨੂੰ ਕਿਹੜੀ ਬਿਮਾਰੀ ਵਿੱਚ ਕਿਸ ਤਰ੍ਹਾਂ ਲੈਣਾ ਹੈ ਅਤੇ ਇਸ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ। ਉਨ੍ਹਾਂ ਲੋਕਾਂ ਬਾਰੇ ਵੀ ਦੱਸਣਗੇ ਜਿਨ੍ਹਾਂ ਨੂੰ ਅੰਜੀਰ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।

ਦੋਸਤੋ ਅੰਜੀਰ ਬਹੁਤ ਪੁਰਾਣਾ ਫਲ ਹੈ। ਇਸ ਨੂੰ ਬਹੁਤ ਪੁਰਾਣੇ ਸਮੇਂ ਤੋਂ ਖਾਧਾ ਜਾ ਰਿਹਾ ਹੈ। ਇਸ ਦੇ ਵਿੱਚ ਵਿਟਾਮਿਨ ਪੌਟਾਸ਼ੀਅਮ ਮੈਗਨੀਸ਼ੀਅਮ ਜਿੰਕ ਕਾਪਰ ਕੈਲਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ।ਅੰਜ਼ੀਰ ਤਾਕਤ ਦਾ ਖਜਾਨਾ ਹੈ। ਇਸ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਵੈਸੇ ਤਾਂ ਇਸ ਦੀ ਤਾਸੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਪਰ ਜੇਕਰ ਇਸ ਨੂੰ ਪਾਣੀ ਦੇ ਵਿੱਚ ਭਿਗੋਕੇ ਖਾਧਾ ਜਾਵੇ ਤਾਂ ਇਸ ਦੀ ਤਾਸੀਰ ਠੰਡੀ ਹੋ ਜਾਂਦੀ ਹੈ। ਜੇਕਰ ਅੰਜੀਰ ਨੂੰ ਦੁੱਧ ਨਾਲ ਜਾਂ ਫਿਰ ਡਰਾਈ ਫਰੂਟ ਦੀ ਤਰ੍ਹਾਂ ਖਾਧਾ ਜਾਏ ਤਾਂ ਇਹ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਗਰਮੀ ਦੇ ਮੌਸਮ ਵਿਚ ਅੰਜ਼ੀਰ ਨੂੰ ਪਾਣੀ ਵਿੱਚ ਡੁਬੋ ਕੇ ਖਾਣ ਦੇ ਨਾਲ ਕੀ ਕੀ ਫਾਇਦੇ ਹੁੰਦੇ ਹਨ। ਇਸ ਦੇ ਨਾਲ ਤੁਹਾਨੂੰ ਦੱਸਾਂਗੇ ਇਸ ਨੂੰ ਕਿਸ ਤਰ੍ਹਾਂ ਖਾਣਾ ਹੈ।

ਦੋਸਤੋ ਜਿਹਨਾਂ ਲੋਕਾਂ ਦੀ ਮਾਸਪੇਸ਼ੀਆਂ ਬਹੁਤ ਜ਼ਿਆਦਾ ਕਮਜ਼ੋਰ ਹਨ ਅਤੇ ਜਿਨ੍ਹਾਂ ਦੇ ਸਾਰੇ ਸਰੀਰ ਵਿੱਚ ਦਰਦ ਹੁੰਦਾ ਹੈ, ਜਿਨ੍ਹਾਂ ਦੇ ਰਾਤ ਨੂੰ ਪੈਰਾਂ ਅਤੇ ਪਿੰਡਲੀਆਂ ਵਿਚ ਦਰਦ ਹੁੰਦਾ ਹੈ। ਇਸ ਤਰਾਂ ਦੇ ਲੋਕਾਂ ਨੂੰ ਹਰ ਰੋਜ਼ ਅੰਜੀਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਗਰਮੀ ਦੇ ਦਿਨਾਂ ਵਿੱਚ ਹਮੇਸ਼ਾਂ ਅੰਜੀਰ ਨੂੰ ਪਾਣੀ ਵਿੱਚ ਭਿਗੋਕੇ ਹੀ ਖਾਣਾ ਚਾਹੀਦਾ ਹੈ। ਸਰਦੀਆਂ ਦੇ ਵਿਚ ਇਸ ਦਾ ਸੇਵਨ ਦੁੱਧ ਵਿੱਚ ਉਬਾਲ ਕੇ ਕਰਨਾ ਚਾਹੀਦਾ ਹੈ।

ਦੋਸਤੋ ਇਸ ਤੋਂ ਇਲਾਵਾ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਅਸਥਮਾ ਦੀ ਸਮੱਸਿਆ ਹੈ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ, ਫੇਫੜਿਆਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਹੈ ।ਇਹੋ ਜਿਹੇ ਲੋਕਾਂ ਨੂੰ ਅੰਜੀਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋ ਇਲਾਵਾ ਅੰਜੀਰ ਖ਼ੂਨ ਨੂੰ ਵੀ ਸਾਫ਼ ਕਰਦਾ ਹੈ। ਗਰਮੀਆਂ ਦੇ ਦਿਨਾਂ ਵਿੱਚ ਇਸ ਨੂੰ ਰਾਤ ਨੂੰ ਪਾਣੀ ਵਿੱਚ ਭਿਗੋਕੇ ਸਵੇਰੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਖੂਨ ਸਾਫ ਕਰਨ ਦੇ ਨਾਲ ਨਾਲ ਖੂਨ ਨੂੰ ਵਧਾਉਦਾ ਵੀ ਹੈ। ਇਸ ਤੋਂ ਇਲਾਵਾ ਜਿਨਾਂ ਲੋਕਾਂ ਨੂੰ ਕਬਜ ਅਤੇ ਬਵਾਸੀਰ ਦੀ ਸਮੱਸਿਆ ਹੈ ਉਹਨਾਂ ਲੋਕਾਂ ਦੇ ਲਈ ਇਹ ਅੰਮ੍ਰਿਤ ਦੇ ਸਮਾਨ ਹੈ। ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਦੇ ਲਈ ਅੰਜੀਰ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਭਿੱਜੇ ਹੋਏ ਅੰਜੀਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਸਰੀਰ ਵਿਚ ਥਕਾਵਟ ਮਹਿਸੂਸ ਹੁੰਦੀ ਹੈ ਹਮੇਸ਼ਾ ਆਲਸ ਰਹਿੰਦੀ ਹੈ। ਜਿਹੜੇ ਲੋਕ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਕਰਦੇ ਹਨ, ਉਹਨਾਂ ਲੋਕਾਂ ਨੂੰ ਅੰਜੀਰ ਦਾ ਸੇਵਨ ਦੁੱਧ ਦੇ ਨਾਲ ਕਰਨਾ ਚਾਹੀਦਾ ਹੈ। ਇਸ ਦੇ ਲਈ ਇਕ ਗਲਾਸ ਦੁੱਧ ਦੇ ਵਿੱਚ 4ਤੋਂ 5 ਅੰਜੀਰ ਸਾਰੀ ਰਾਤ ਭਿਗੋ ਕੇ ਰੱਖ ਦੇਣੇ ਹਨ। ਸਵੇਰੇ ਉੱਠ ਕੇ ਅੰਜੀਰ ਨੂੰ ਦੁੱਧ ਦੇ ਨਾਲ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿੱਚ ਦਰਦ ਹੁੰਦਾ ਹੈ ਮਾਸਪੇਸ਼ੀਆਂ ਕਮਜ਼ੋਰ ਹਨ ਸਾਇਟੀਕਾ ਦਾ ਦਰਦ ਰਹਿੰਦਾ ਹੈ, ਇਹਨਾਂ ਲੋਕਾਂ ਨੂੰ ਵੀ ਅੰਜੀਰ ਦਾ ਸੇਵਨ ਦੁੱਧ ਨਾਲ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਲਗਾਤਾਰ ਚਾਰ ਤੋਂ ਪੰਜ ਦਿਨ ਇਸ ਤਰ੍ਹਾਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਆਪਣੇ ਸ਼ਰੀਰ ਵਿੱਚ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ।

ਇਸ ਤਰ੍ਹਾਂ ਅੰਜੀਰ ਦਾ ਸੇਵਨ ਦੁੱਧ ਨਾਲ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਹੁਣ ਤੁਹਾਨੂੰ ਅਸੀ ਉਹਨਾ ਲੋਕਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਅੰਜੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਲੋਕਾਂ ਦਾ ਵਜਨ ਬਹੁਤ ਜ਼ਿਆਦਾ ਵਧਿਆ ਹੋਇਆ ਹੈ, ਉਹਨਾਂ ਲੋਕਾਂ ਨੂੰ ਵੀ ਅੰਜੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਲੋਕਾਂ ਨੂੰ ਦੋ ਤੋਂ ਜ਼ਿਆਦਾ ਅੰਜੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਅੰਜੀਰ ਵਜ਼ਨ ਵਧਾਉਂਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਅਤੇ ਅਤੇ ਸਰੀਰ ਵਿੱਚ ਸ਼ੂਗਰ ਲੈਵਲ ਵਧਿਆ ਹੋਇਆ ਹੈ ਉਹ ਲੋਕ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਅੰਜੀਰ ਦਾ ਸੇਵਨ ਨਾ ਕਰਨ। ਜਿਨ੍ਹਾਂ ਲੋਕਾਂ ਨੂੰ ਦਸਤ ਦੀ ਸਮੱਸਿਆ ਰਹਿੰਦੀ ਹੈ ਉਹ ਲੋਕ ਵੀ ਅੰਜੀਰ ਦਾ ਸੇਵਨ ਨਾ ਕਰਨ। ਦੋਸਤੋ ਇਹ ਸੀ ਅੰਜੀਰ ਖਾਣ ਦੇ ਫਾਇਦੇ ਅਤੇ ਨੁਕਸਾਨ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *