ਸਿਰਫ 1 ਮਿੰਟ ਵਿੱਚ ਖਾਂਸੀ ਤੋਂ ਪਾਵੋ ਛੁਟਕਾਰਾ, ਖਾਂਸੀ ਦੇ ਘਰੇਲੂ ਉਪਚਾਰ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਚਾਹੇ ਵੱਡੇ ਹੋਣ ਚਾਹੇ ਬੱਚੇ ਹੋਣ ,ਅਸੀਂ ਜਿੰਨੇ ਮਰਜ਼ੀ ਕੱਪੜੇ ਪਾ ਲਈਏ, ਜਿੰਨਾਂ ਮਰਜ਼ੀ ਧਿਆਨ ਰੱਖ ਲਈਏ ਪਰ ਫਿਰ ਵੀ ਸਰਦੀ,ਖਾਂਸੀ ,ਜ਼ੁਕਾਮ ਹੋ ਹੀ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਬਹੁਤ ਵਧੀਆ ਘਰੇਲੂ ਨੁਸਖਾ ਦੱਸਣ ਲੱਗੇ ਹਾਂ ਜੋ ਕਿ ਖਾਂਸੀ ਦੇ ਲਈ ਬਹੁਤ ਹੀ ਕਾਰਗਾਰ ਹੈ। ਕਿਸੇ ਵੀ ਤਰਾਂ ਦੀ ਖਾਂਸੀ ਹੋਵੇ ਚਾਹੇ ਸੁੱਕੀ ਖਾਂਸੀ ਹੋਵੇ ਚਾਹੇ ਬਲਗਮ ਵਾਲੀ ਹੋਵੇ, ਵੱਡਾ ਹੋਵੇ ਜਾਂ ਛੋਟਾ ਬੱਚਾ ਹੋਵੇ, ਤੁਸੀਂ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ ਬਹੁਤ ਹੀ ਆਸਾਨੀ ਨਾਲ ਕਰ ਸਕਦੇ ਹੋ। ਇਸ ਘਰੇਲੂ ਨੁਸਖੇ ਨੂੰ ਬਣਾਉਣਾ ਬਹੁਤ ਜਿਆਦਾ ਆਸਾਨ ਹੈ। ਇਸ ਨੂੰ ਬਣਾਉਣ ਦੇ ਲਈ ਸਿਰਫ਼ ਦੋ ਚੀਜ਼ਾਂ ਦਾ ਹੀ ਪ੍ਰਯੋਗ ਕਰਨਾ ਹੈ।

ਦੋਸਤੋ ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਦੇ ਲਈ 5 ਕਾਲੀ ਮਿਰਚ ਦੇ ਦਾਣੇ ਅਤੇ ਪੰਜ ਹੀ ਲੌਂਗ ਲੈ ਲੈਣੀਆਂ ਹਨ। ਕਾਲੀ ਮਿਰਚ ਜੁਕਾਮ ਨੂੰ ਸੁਕਾਉਣ ਵਿੱਚ ਵੀ ਮੱਦਦ ਕਰਦੀ ਹੈ ਅਤੇ ਨਾਲ ਹੀ ਖਾਂਸੀ ਵਿਚ ਵੀ ਬਹੁਤ ਫਾਇਦਾ ਕਰਦੀ ਹੈ। ਕਾਲੀ ਮਿਰਚ ਅਤੇ ਲੋਂਗ ਦੋਨਾਂ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸਦਾ ਪ੍ਰਯੋਗ ਖਾਂਸੀ ਜ਼ੁਕਾਮ ਲਈ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਲੌਂਗ ਖਾਂਸੀ ਦੇ ਵਿਚ ਬਹੁਤ ਜਿਆਦਾ ਫਾਇਦਾ ਕਰਦੀ ਹੈ। ਦੋਸਤੋ ਸਭ ਤੋਂ ਪਹਿਲਾਂ ਤੁਸੀਂ ਗੈਸ ਚਲਾ ਕੇ ਉਸਦੇ ਉੱਤੇ ਇੱਕ ਲੋਹੇ ਦਾ ਤਵਾ ਰੱਖ ਲੈਣਾ ਹੈ ਤੁਸੀਂ ਧਿਆਨ ਰੱਖਣਾ ਹੈ ਕਿ ਕਿਸੇ ਵੀ ਨਾਨ‌ ਸਟਿਕ ਭਾਂਡੇ ਦਾ ਇਸਤੇਮਾਲ ਨਹੀਂ ਕਰਨਾ ਹੈ। ਐਲੂਮੀਨੀਅਮ ਦੇ ਭਾਂਡੇ ਦਾ ਵੀ ਇਸਤੇਮਾਲ ਨਹੀਂ ਕਰਨਾ ਹੈ ਸਿਰਫ ਲੋਹੇ ਦੇ ਭਾਂਡੇ ਵਿਚ ਇਹਨਾਂ ਦੋਨਾਂ ਚੀਜ਼ਾਂ ਨੂੰ ਭੁੰਨਣਾ ਹੈ।

ਗੈਸ ਨੂੰ ਹੌਲੀ ਰੱਖਣਾ ਹੈ, ਲਗਾਤਾਰ ਚਮਚ ਹਿਲਾਉਂਦੇ ਹੋਏ ,ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾਂ ਹੈ। ਇਕ ਤੋਂ ਦੋ ਮਿੰਟ ਦਾ ਸਮਾਂ ਦੇ ਨਾਲ ਇਹ ਦੋਨੋਂ ਚੀਜ਼ਾਂ ਚੰਗੀ ਤਰਾਂ ਭੁੰਨੀਆਂ ਜਾਣਗੀਆਂ। ਇਹਨਾਂ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਵੇਗਾ ਅਤੇ ਇਸ ਦੀ ਬਹੁਤ ਸੋਹਣੀ ਖੁਸ਼ਬੂ ਆਓਣੀ ਸ਼ੁਰੂ ਹੋ ਜਾਵੇਗੀ। ਹਲਕੀ ਜਿਹੀ ਗਰਮ ਰਹਿਣ ਤੇ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਕੁੱਟ ਕੇ ਇਹਨਾਂ ਦਾ ਚੂਰਨ ਬਣਾ ਲੈਣਾ ਹੈ। ਤੁਸੀਂ ਵੇਲਣੇ ਦੀ ਸਹਾਇਤਾ ਨਾਲ ਇਸ ਨੂੰ ਕੁਟ ਸਕਦੇ ਹੋ। ਜੇਕਰ ਤੁਸੀਂ ਬੱਚਿਆਂ ਨੂੰ ਹੀ ਦੇਣੀ ਹੈ ਤਾਂ ਤੁਹਾਨੂੰ ਇਸ ਨੂੰ ਥੋੜਾ ਜਿਹਾ ਬਰੀਕ ਕਰਨਾ ਪਵੇਗਾ। ਵੱਡੇ ਇਸ ਨੂੰ ਅਸਾਨੀ ਨਾਲ ਖਾ ਸਕਦੇ ਹਨ। ਇਸ ਦਵਾਈ ਨੂੰ ਵੱਡਿਆਂ ਅਤੇ ਬੱਚਿਆਂ ਦੋਨਾਂ ਨੂੰ ਦਿੱਤਾ ਜਾ ਸਕਦਾ ਹੈ। ਹੁਣ ਇਸ ਦੇ ਵਿੱਚ ਸ਼ਹਿਦ ਮਿਕਸ ਕਰਨਾ ਹੈ ਸ਼ਹਿਦ ਐਂਟੀਬੈਕਟੀਰੀਅਲ ਹੁੰਦਾ ਹੈ।

ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਵੀ ਖਾਂਸੀ ਲਈ ਬਹੁਤ ਚੰਗਾ ਹੁੰਦਾ ਹੈ ਜੇਕਰ ਤੁਹਾਨੂੰ ਸ਼ੁੱਧ ਅਤੇ ਔਰਗੈਨਿਕ ਸਹਿਦ ਮਿਲ ਜਾਂਦਾ ਹੈ ਤਾਂ ਇਹ ਬਹੁਤ ਚੰਗਾ ਹੁੰਦਾ ਹੈ। ਜੇਕਰ ਤੁਸੀਂ ਕਿਸੇ ਛੋਟੇ ਬੱਚੇ ਨੂੰ ਇਸ ਦਵਾਈ ਨੂੰ ਦੇਣਾ ਹੈ ਤਾਂ ਤੁਸੀਂ ਦੋ ਚੁਟਕੀ ਲੌਂਗ ਅਤੇ ਕਾਲੀ ਮਿਰਚ ਦਾ ਪ੍ਰਯੋਗ ਕਰਨਾ ਹੈ। ਵੱਡਿਆਂ ਨੂੰ ਦੇਣ ਦੇ ਲਈ ਤੁਸੀਂ ਅੱਧਾ ਚਮਚ ਭੁੰਨੇ ਹੋਏ ਲੌਂਗ ਅਤੇ ਕਾਲੀ ਮਿਰਚ ਦਾ ਇਸਤੇਮਾਲ ਕਰ ਸਕਦੇ ਹੋ। ਜਿੰਨਾ ਤੁਸੀਂ ਪਾਊਡਰ ਲਵੋ ਉਸ ਤੋਂ ਦੁੱਗਣੀ ਮਾਤਰਾ ਦੇ ਵਿੱਚ ਸ਼ਹਿਦ ਇਸ ਦੇ ਵਿੱਚ ਮਿਲਾ ਦੇਣਾ ਹੈ। ਜੇਕਰ ਅੱਧਾ ਚਮਚ ਪਾਊਡਰ ਹੈ ਤਾਂ ਇੱਕ ਚਮਚ ਸ਼ਹਿਦ ਮਿਕਸ ਕਰ ਦੇਣਾ ਹੈ। ਇਸ ਦਵਾਈ ਨੂੰ ਲੈਣ ਤੋਂ ਬਾਅਦ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਹੈ ।ਪਾਣੀ ਵੀ ਨਹੀਂ ਪੀਣਾ ਹੈ। ਤਾਂ ਕਿ ਇਸ ਦਵਾਈ ਦਾ ਅਸਰ ਤੁਹਾਡੇ ਗਲੇ ਵਿਚ ਰਹੇ। ਪਾਣੀ ਪੀਣ ਦੇ ਨਾਲ ਇਸ ਦਵਾਈ ਦਾ ਅਸਰ ਘੱਟ ਜਾਵੇਗਾ।

ਜੇਕਰ ਇਹ ਤੁਹਾਡੇ ਗਲੇ ਤੇ ਲੱਗੀ ਰਹਿੰਦੀ ਹੈ ਤਾਂ ਇਹ ਤੁਹਾਨੂੰ ਗਲੇ ਦੀ ਖਰਾਸ਼ ਵਿੱਚ ਵੀ ਆਰਾਮ ਮਿਲਦਾ ਹੈ। ਜਦੋਂ ਵੀ ਇਸ ਦਵਾਈ ਤੋਂ ਬਾਅਦ ਤੁਸੀਂ ਪਾਣੀ ਪੀਣਾ ਹੈ ਤਾਂ ਧਿਆਨ ਰੱਖਣਾ ਹੈ ਕਿ ਕੋਸਾ ਪਾਣੀ ਪੀਣਾ ਹੈ।ਠੰਢਾ ਪਾਣੀ ਬਿਲਕੁਲ ਨਹੀਂ ਪੀਣਾ ਹੈ। ਵੈਸੇ ਜੇਕਰ ਤੁਸੀਂ ਪਾਣੀ ਨਹੀਂ ਪੀਂਦੇ ਤਾਂ ਜ਼ਿਆਦਾ ਫ਼ਾਇਦਾ ਹੁੰਦਾ ਹੈ। ਬੱਚਿਆਂ ਨੂੰ ਤੁਸੀਂ ਇਹ ਦਿਨ ਵਿਚ ਦੋ ਵਾਰ ਦੇ ਸਕਦੇ ਹੋ ।ਵੱਡੇ ਇਸ ਨੂੰ ਦਿਨ ਵਿੱਚ ਤਿੰਨ ਵਾਰੀ ਪ੍ਰਯੋਗ ਕਰ ਸਕਦੇ ਹਨ। ਇਹ ਘਰੇਲੂ ਨੁਸਖਾ ਹੈ ,ਤੁਸੀਂ ਇਸ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦਾ ਕਿਸਾਨੀ ਨਾਲ ਦੇ ਸਕਦੇ ਹੋ। ਇਸਦਾ ਕੋਈ ਵੀ ਨੁਕਸਾਨ ਨਹੀਂ ਹੈ।

Leave a Reply

Your email address will not be published. Required fields are marked *