ਇਕ ਵਾਰ ਇਕ ਨਗਰ ਦੇ ਵਿਚ ਇਕ ਮਨੁੱਖ ਕਹੀ ਦੇ ਨਾਲ ਵਟਾ ਬਣਾ ਰਿਹਾ ਸੀ, ਉਹ ਕੰਮ ਵਿਚ ਲਗਿਆ ਹੋਇਆ ਸੀ| ਓਹਦੇ ਕੋਲ ਦੀ ਇਕ ਸਾਧੂ ਜਾ ਰਿਹਾ ਸੀ| ਉਸ ਸਾਧੂ ਨੇ ਉਸ ਮਨੁੱਖ ਨੂੰ ਪੁੱਛ ਲਿਆ ਕਿ ਤੂੰ ਕਿ ਕਰ ਰਿਹਾ ਹੈ ਤਾ ਉਸ ਮਨੁੱਖ ਨੇ ਕਿਹਾ ਕਿ ਤੁਹਾਨੂੰ ਦਿਖਦਾ ਨਹੀਂ ਮੈਂ ਕਿ ਕਰ ਰਿਹਾ|
ਕਿਉਂ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ, ਜਾਓ ਪਿੰਡ ਨੂੰ ਤੇ ਆਪਣਾ ਕਮ ਕਰੋ| ਤੁਸੀਂ ਜਾਓ ਆਪਣਾ ਕੰਮ ਕਰੋ| ਸਾਧੂ ਨੇ ਕਿਹਾ ਕਿ ਚੰਗਾ ਭਾਈ ਮੈਂ ਚਲਿਆ ਜਾਣਾ ਕਰ ਤੂੰ ਆਪਣਾ ਕੰਮ| ਸਾਧੂ ਇਹ ਕਹਿਕੇ ਚਲਿਆ ਗਇਆ| ਫਿਰ ਉਹ ਮਨੁੱਖ ਕੰਮ ਕਰਕੇ ਥੱਕ ਗਇਆ ਸੀ, ਸ਼ਾਮ ਨੂੰ ਉਹ ਆਪਣੇ ਘਰ ਚਲਿਆ ਗਇਆ|
ਅਗਲੀ ਸੇਵਰ ਫਿਰ ਉਹ ਮਨੁੱਖ ਕੰਮ ਤੇ ਆ ਗਇਆ ਪਰ ਉਸ ਜਦੋ ਉਹ ਕੰਮ ਕਰਨਾ ਸ਼ੁਰੂ ਕਰਦਾ ਤਾ ਉਸ ਨੂੰ ਕੁਜ ਵੀ ਨਾ ਦਿਖਾਈ ਦੇਂਦਾ| ਉਹ ਬਹੁਤ ਪ੍ਰੇਸ਼ਨ ਸੀ ਕਿ ਉਸ ਨੂੰ ਕੁਜ ਵੀ ਨਹੀਂ ਦਿੱਖ ਰਿਹਾ| ਰੋਜ਼ ਐਵੇਂ ਹੀ ਹੋਣ ਲਗਾ \ ਉਸ ਦੇ ਘਰਵਾਲੀ ਨੇ ਕਿਹਾ ਕਿ ਤੁਸੀਂ ਹੁਣ ਕਮਾਈ ਨਹੀਂ ਲੈਕੇ ਆਉਂਦੇ ਕਿ ਗੱਲ ਹੈ|
ਉਸ ਨੇ ਕਿਹਾ ਕਿ ਜਦੋ ਹੀ ਮੈਂ ਕੰਮ ਕਰਨਾ ਸ਼ੁਰੂ ਕਰਦਾ ਆ ਮੈਨੂੰ ਕੁਜ ਵੀ ਨਹੀਂ ਦਿਖਦਾ| ਉਸ ਦੇ ਘਰਵਾਲੀ ਨੇ ਕਿਹਾ ਕਿ ਕਦੇ ਤੁਸੀਂ ਕਿਸੇ ਨੂੰ ਗ਼ਲਤ ਤਾ ਨੀ ਬੋਲਿਆ| ਉਹ ਕਹਿੰਦਾ ਕਿ ਉਸ ਨੇ ਕਿਸੇ ਨੂੰ ਵੀ ਗ਼ਲਤ ਨਹੀਂ ਬੋਲਿਆ ਹੈ| ਫਿਰ ਉਸ ਦੇ ਯਾਦ ਆਇਆ ਕਿ ਇਕ ਦਿਨ ਉਹ ਧੁੱਪ ਵਿਚ ਕੰਮ ਕਰ ਰਿਹਾ ਸੀ
ਉਸ ਦੇ ਕੋਲੋਂ ਇਕ ਸਾਧੂ ਲੰਗੇਯਾ ਜੋ ਮੈਨੂੰ ਪੁੱਛ ਰਿਹਾ ਸੀ ਕਿ ਤੂੰ ਕਿ ਕਰ ਰਿਹਾ ਹੈ ਤਾ ਮੈਂ ਉਸ ਨੂੰ ਕਿਹਾ ਕਿ ਤੂੰ ਆਪਣਾ ਕੰਮ ਕਰ ਮੇਰੇ ਨਾਲ ਮਜ਼ਾਕ ਨਾ ਕਰ, ਸਿਧ ਸੋਕੇ ਪਿੰਡ ਨੂੰ ਚਲਿਆ ਜਾ| ਫਿਰ ਉਸ ਦੀ ਪਤਨੀ ਨੇ ਕਿਹਾ ਨੀ ਤੁਸੀਂ ਆਪਣੀ ਭੁੱਲ ਨੂੰ ਬਕਸ਼ ਲਾਓ|
ਉਸ ਦੀ ਪਤਨੀ ਨੇ ਕਿਹਾ ਕਿ ਹੁਣ ਉਹ ਸਾਧ ਤਾ ਨਹੀਂ ਮਿਲਣਾ, ਹੁਣ ਤੁਸੀਂ ਡੰਗਰ ਚਰਨ ਦਾ ਕੰਮ ਕਰ ਲਾਓ| ਉਸ ਕਿਸੇ ਦੇ ਡੰਗਰ ਚਰਨ ਲੱਗ ਗਇਆ| ਉਹ ਰੋਜ਼ ਓਹਨਾ ਨੂੰ ਲੈਕੇ ਜਾਂਦਾ| ਇਕ ਦਿਨ ਉਹ ਦਰਖਤ ਦੇ ਨੀਚੇ ਬੈਠਿਆਂ ਸੀ ਅਤੇ ਰੋਟੀ ਖਾਨ ਲਗਾ ਸੀ|
ਉਸ ਦੇ ਕੋਲ ਇਕ ਕੁਤੀ ਆਕੇ ਬੈਠ ਗਯੀ| ਉਹ ਉਸ ਵੱਲ ਵੇਖਣ ਲੱਗੀ ਕਿਉਂਕਿ ਉਸ ਨੂੰ ਵੀ ਭੁਕ ਲੱਗ ਰਹੀ ਸੀ| ਓਹਨੇ ਆਪਣੀ ਰੋਟੀ ਉਸ ਨੂੰ ਪਾ ਦਿਤੀ| ਰੋਟੀ ਨੂੰ ਖਾ ਕੇ ਉਸ ਦਾ ਦੂਧ ਉਤਰ ਗਇਆ ਅਤੇ ਉਸ ਦੇ ਕਤੂਰੇ ਦੂਧ ਪਿੰਨ ਲੱਗ ਗਏ|