ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਗਰਮੀਆਂ ਦੇ ਦਿਨਾਂ ਦੇ ਵਿਚ ਅਕਸਰ ਲੋਕ ਬਾਕੀ ਦਿਨਾਂ ਨਾਲੋਂ ਦਾਲਾਂ ਦਾ ਘੱਟ ਸੇਵਨ ਕਰਦੇ ਹਨ। ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਗਰਮੀਆਂ ਦੇ ਦਿਨਾਂ ਵਿੱਚ ਜੇਕਰ ਉਹ ਚਨੇ ਦੀ ਦਾਲ ਖਾਂਦੇ ਹਨ ਤਾਂ ਉਹ ਕਪਚਦੀ ਨਹੀਂ ਹੈ। ਗਰਮੀਆਂ ਦੇ ਦਿਨਾਂ ਵਿੱਚ ਚਨੇ ਦੀ ਦਾਲ ਖਾਣ ਨਾਲ ਸਮੱਸਿਆ ਪੈਦਾ ਹੁੰਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਰਮੀਆਂ ਦੇ ਦਿਨਾਂ ਵਿੱਚ ਚਨੇ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਫਿਰ ਨਹੀਂ। ਦੋਸਤੋ ਅਕਸਰ ਕਈ ਲੋਕ ਗਰਮੀਆਂ ਦੇ ਦਿਨਾਂ ਵਿੱਚ ਚਨੇ ਦੀ ਦਾਲ ਦਾ ਸੇਵਨ ਬਹੁਤ ਘੱਟ ਮਾਤਰਾ ਵਿੱਚ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਗਰਮੀਆਂ ਦੇ ਦਿਨਾਂ ਵਿੱਚ ਇਸ ਦਾਲ ਨੂੰ ਪਚਾਣਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ।
ਲੋਕਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਇਹ ਦਾਲ ਸਰੀਰ ਵਿਚ ਗਰਮੀ ਦੀ ਮਾਤਰਾ ਨੂੰ ਵਧਾ ਸਕਦੀ ਹੈ। ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਜਦੋਂ ਕਿ ਗਰਮੀਆਂ ਦੇ ਦਿਨਾਂ ਵਿੱਚ ਇਹ ਇੱਕ ਪ੍ਰੰਪਰਿਕ food ਹੈ ,ਜਿਹੜੇ ਉਨ੍ਹਾਂ ਖੇਤਰਾਂ ਵਿੱਚ ਰਹਿੰਦੇ ਹਨ ਜਿੱਥੇ ਗਰਮੀ ਦਾ ਤਾਪਮਾਨ 40 ਡਿਗਰੀ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਹੁੰਦਾ ਹੈ।
ਇਹ ਸਰੀਰ ਦੇ ਵਿਚ ਫਾਈਬਰ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਦੀ ਮਾਤਰਾ ਨੂੰ ਪੂਰੀ ਕਰਦੀ ਹੈ। ਇਹ ਗਰਮੀਆਂ ਦੇ ਦਿਨਾਂ ਵਿੱਚ ਪੇਟ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਮਦਦਗਾਰ ਹੁੰਦੀ ਹੈ। ਪਰ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਚਨੇ ਦੀ ਦਾਲ ਨੂੰ ਗਰਮੀਆਂ ਦੇ ਦਿਨਾਂ ਵਿੱਚ ਬਣਾਉਣ ਸਮੇਂ ਹਮੇਸ਼ਾਂ ਇਸ ਨੂੰ ਪਾਣੀ ਵਿੱਚ ਭਿਗੋਕੇ ਬਣਾਉਣਾ ਚਾਹੀਦਾ ਹੈ।
ਇਸ ਤੋ ਇਲਾਵਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗਰਮੀਆਂ ਦੇ ਦਿਨਾਂ ਵਿੱਚ ਚਨੇ ਦੀ ਦਾਲ ਨੂੰ ਖਾ ਕੇ ਨਾਲ ਦੀ ਨਾਲ ਸੌਣਾ ਨਹੀਂ ਚਾਹੀਦਾ। ਗਰਮੀਆਂ ਦੇ ਦਿਨਾਂ ਵਿੱਚ ਇਸ ਦਾਲ ਦਾ ਸੇਵਨ ਕਰਨ ਤੋਂ ਬਾਅਦ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ।
ਗਰਮੀਆਂ ਦੇ ਦਿਨਾਂ ਵਿੱਚ ਚਨੇ ਦੀ ਦਾਲ ਬਣਾਉਣ ਦੇ ਤਰੀਕਿਆਂ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਜਿਵੇਂ ਗਰਮੀਆਂ ਦੇ ਦਿਨਾਂ ਵਿੱਚ ਚਨੇ ਦੀ ਦਾਲ ਬਣਾਉਣ ਤੋਂ ਪਹਿਲਾਂ ਇਸ ਨੂੰ ਸਾਰੀ ਰਾਤ ਪਾਣੀ ਵਿਚ ਭਿਗੋ ਕੇ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਇਸ ਨੂੰ ਬਣਾਉਣਾ ਵੀ ਅਸਾਨ ਹੋ ਜਾਂਦਾ ਹੈ ਅਤੇ ਇਸ ਨੂੰ ਪਚਾਉਣਾ ਵੀ ਅਸਾਨ ਹੋ ਜਾਂਦਾ ਹੈ।
ਗਰਮੀਆਂ ਦੇ ਦਿਨਾਂ ਵਿੱਚ ਛੋਲੇ ਦੀ ਦਾਲ ਦਾ ਸੇਵਨ ਸੌਣ ਤੋਂ ਪਹਿਲਾਂ ਨਹੀਂ ਕਰਨਾ ਚਾਹੀਦਾ। ਅਜਿਹੇ ਵਿੱਚ ਰਾਤਦੇ ਸਮੇਂ ਛੋਲਿਆਂ ਦੀ ਦਾਲ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਦਾਲ ਦਾ ਸੇਵਨ ਤੁਸੀਂ ਦਿੰਦੇ ਸਮੇਂ ਕਰ ਸਕਦੇ ਹੋ ਕਿਉਂਕਿ ਇਸ ਵਿਚਲੇ ਪ੍ਰੋਟੀਨ ਨੂੰ ਪਚਾਉਣ ਵਿਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਮਿਲ ਸਕੇ।
ਇਸ ਤੋ ਇਲਾਵਾ ਛੋਲਿਆਂ ਦੀ ਦਾਲ ਦਾ ਸੇਵਨ ਕਰਨ ਤੋਂ ਬਾਅਦ ਸਾਰਾ ਦਿਨ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਜ਼ਿਆਦਾ ਪਾਣੀ ਪੀਣ ਦੇ ਨਾਲ ਇਹ ਆਸਾਨੀ ਨਾਲ ਪਚ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਇਹ ਸ਼ਰੀਰ ਵਿੱਚ ਹੋਰ ਸਮੱਸਿਆਵਾਂ ਦਾ ਕਾਰਨ ਵੀ ਨਹੀਂ ਬਣਦੀ ਹੈ। ਦੋਸਤੋ ਉਮੀਦ ਕਰਦੇ ਹਾਂ ਕਿ ਗਰਮੀ ਦੇ ਦਿਨਾਂ ਵਿਚ ਛੋਲਿਆਂ ਦੀ ਦਾਲ ਨਾਲ ਸਬੰਧਿਤ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ