ਜੋ ਵੀ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ ਜਾਂ ਫਿਰ IELTS ਨਹੀ ਹੁੰਦੀ ਇਸ ਸ਼ਬਦ ਜਾਪੁ ਰੋਜ਼ ਕਰਨਾ ਜੋ ਅਸੀਂ ਤੁਹਾਨੂੰ ਦਸਣ ਜਾ ਰਹੇ ਹੈ| ਪੰਜਾਬੀਆਂ ਦਾ ਪਰਵਾਸ ਨਾਲ ਰਿਸ਼ਤਾ ਕਾਫ਼ੀ ਪੁਰਾਣਾ ਹੈ। ਪੰਜਾਬੀ ਦੀ ਕਹਾਵਤ ਹੈ ਕਿ ਆਲੂ ਤੇ ਪੰਜਾਬੀ ਦੁਨੀਆਂ ਦੇ ਹਰ ਮੁਲਕ ਵਿੱਚ ਮਿਲ ਜਾਂਦੇ ਹਨ।
ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਵਿਦੇਸ਼ੀ ਧਰਤੀ ਉੱਤੇ ਜਾ ਕੇ ਪੰਜਾਬੀਆਂ ਨੇ ਆਪਣੀ ਖਾਸ ਥਾਂ ਬਣਾਈ ਤੇ ਨਾਮਣਾ ਖੱਟਿਆ ਹੈ। ਪਰ ਪਰਵਾਸ ਲਈ ਤੈਅ ਕਾਨੂੰਨੀ ਤਰੀਕਿਆਂ ਦੀ ਜਿਸ ਤਰੀਕੇ ਨਾਲ ਦੁਰਵਰਤੋਂ ਹੋਈ ਹੈ, ਉਸ ਦੀ ਵੀ ਮਿਸਾਲ ਸ਼ਾਇਦ ਹੀ ਕਿੱਧਰੇ ਮਿਲਦੀ ਹੋਵੇ।
ਵਿਦੇਸ਼ ਇਕ ਐਵੇਂ ਦੀ ਮੀਠੀ ਜੇਲ ਹੈ ਜਿਥੇ ਹਰ ਕੋਈ ਜਾਣਾ ਚੋਂਦਾ ਹੈ |ਮਨੁੱਖ ਦੀਆਂ ਮਜਬੂਰੀਆਂ ਉਸ ਨੂੰ ਪਰਵਾਸ ਧਾਰਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਪਰ ਕਦੇ-ਕਦੇ ਲਾਲਚ ਵੱਸ ਵੀ ਉਹ ਅਜਿਹਾ ਕਰਦਾ ਹੈ। ਸਭ ਤੋਂ ਵੱਡਾ ਲਾਲਚ ਤਾਂ ਪੈਸੇ ਦਾ ਲਾਲਚ ਹੈ। ਵਿਦੇਸ਼ੀ ਕਰੰਸੀ ਦੀ ਅੰਤਰ-ਰਾਸ਼ਟਰੀ ਪੱਧਰ ‘ਤੇ ਵਧੇਰੇ ਕੀਮਤ ਹੈ
ਜਿਸ ਕਰਕੇ ਭਾਰਤ ਵਿੱਚ ਇਹ ਧਨ ਕਈ ਗੁਣਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਸਿੱਖਿਆ-ਪ੍ਰਾਪਤੀ ਲਈ ਵੀ ਲੋਕ ਵਿਦੇਸਾਂ ਵੱਲ ਖਿੱਚੇ ਜਾਂਦੇ ਹਨ। ਉੱਥੋਂ ਦੀ ਪੜ੍ਹਾਈ ਨੂੰ ਸਾਡੇ ਦੇਸ ਨਾਲੋਂ ਕਿਤੇ ਵਧੇਰੇ ਮਾਨਤਾ ਪ੍ਰਾਪਤ ਹੈ। ਬਾਹਰ ਦੇ ਮੁਲਕਾਂ ਵਿੱਚ ਭਾਰਤ ਨਾਲੋਂ ਵੱਧ ਵਿਕਾਸ ਹੋ ਰਿਹਾ ਹੈ । ਭਾਵੇਂ ਉਹ ਕੋਈ ਵੀ ਖੇਤਰ ਹੋਵੇ।
ਤਕਨੀਕ ਤੇ ਵਿਗਿਆਨ ਦੇ ਖੇਤਰਾਂ ਵਿੱਚ ਉਨ੍ਹਾਂ ਨੇ ਕਮਾਲ ਹੀ ਕਰ ਦਿੱਤਾ ਹੈ। ਸਾਡੇ ਦੇਸ ਵਿੱਚ ਇੱਕ ਮਜ਼ਦੂਰ ਵਿਅਕਤੀ, ਜੋ ਕਿ ਕਠਨ ਤੇ ਮਿਹਨਤ ਵਾਲਾ ਕੰਮ ਕਰਦਾ ਹੈ ਤੇ ਉਸ ਦੇ ਕੰਮ ਦੇ ਘੰਟੇ ਵੀ ਵਧੇਰੇ ਹਨ ਤਾਂ ਵੀ ਉਸ ਦੇ ਬਦਲੇ ਉਸ ਨੂੰ ਇੰਨਾ ਘੱਟ ਪੈਸਾ ਮਿਲਦਾ ਹੈ ਕਿ ਉਹ ਵਿਚਾਰਾ ਮਸਾਂ ਦੋ ਵਕਤ ਦੀ ਰੋਟੀ ਹੀ ਜੁਟਾ ਸਕਦਾ ਹੈ।
ਏਨਾ ਪੜ੍ਹ-ਲਿਖ ਕੇ ਵੀ ਡਾਕਟਰਾਂ, ਇੰਜੀਨੀਅਰਾਂ ਨੂੰ ਉਨ੍ਹਾਂ ਦੀ ਮਨ-ਮਰਜ਼ੀ ਦੀ ਤਨਖ਼ਾਹ ਨਹੀਂ ਮਿਲਦੀ। ਇਸ ਲਈ ਉਹ ਮਾਯੂਸ ਹੋ ਕੇ ਵਿਦੇਸਾਂ ਦਾ ਰੁਖ਼ ਕਰੀ ਜਾ ਰਹੇ ਹਨ। ਸਾਡੇ ਇੰਜੀਨੀਅਰ ਉੱਥੇ ਜਾ ਕੇ ਕਰਿਸ਼ਮਾ ਕਰ ਰਹੇ ਹਨ। ਇੱਕ ਹੋਰ ਚੀਜ਼, ਜਿਹੜੀ ਕਿ ਸਾਡੇ ਮੁਲਕ ਵਿੱਚ ਨਾਂ-ਮਾਤਰ ਹੀ ਹੈ ਉਹ ਹੈ-ਭਵਿੱਖ ਦੀ ਸੁਰੱਖਿਆ।
ਅੱਜ ਜੇਕਰ ਘਰ ਦੇ ਕਮਾਉਣ ਵਾਲੇ ਵਿਅਕਤੀ ਨੂੰ ਕੁਝ ਅਚਾਨਕ ਹੋ ਜਾਵੇ ਤਾਂ ਬਾਕੀ ਦਾ ਪਰਿਵਾਰ ਜੀਣ-ਜੋਗਾ ਨਹੀਂ ਰਹਿੰਦਾ। ਪਰ ਉੱਥੇ ਸਰਕਾਰ ਵੱਲੋਂ ਅਜਿਹੀ ਸਥਿਤੀ ਵਿੱਚ ਸਭ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਮੈਡੀਕਲ ਸਹੂਲਤਾਂ ਉਸ ਨੂੰ ਬਿਮਾਰ ਹੋਣ ‘ਤੇ ਮਦਦ ਕਰਦੀਆਂ ਹਨ।
ਇੱਕ ਹੋਰ ਚੀਜ਼ ਹੈ-ਉੱਥੇ ਭ੍ਰਿਸ਼ਟਾਚਾਰ ਦੀ ਗੈਰ-ਮੌਜੂਦਗੀ, ਇੱਕ ਬਿਹਤਰ ਸਮਾਜ ਦੀ ਉਸਾਰੀ ਕਰਦੀ ਹੈ।ਅਸੀਂ ਇਹ ਕਹਿ ਸਕਦੇ ਹਾਂ ਕਿ ਵਿਦੇਸ਼ ਜਾਣਾ ਕਿਸੇ ਲਈ ਤਾਂ ਮਜਬੂਰੀ ਹੋ ਸਕਦੀ ਹੈ ਤੇ ਕਿਸੇ ਦਾ ਇਸ ਪਿੱਛੇ ਕੋਈ ਲਾਲਚ ਵੀ ਹੋ ਸਕਦਾ ਹੈ। ਇਹ ਤਾਂ ਮਨੁੱਖ ਦੀਆਂ ਹਾਲਤਾਂ ‘ਤੇ ਨਿਰਭਰ ਕਰਦਾ ਹੈ। ਪਰ ਫੇਰ ਵੀ ਮਨੁੱਖ ਵਿਦੇਸ ਜਾ ਕੇ ਆਪਣੇ ਵਤਨ ਨੂੰ ਭੁੱਲਦਾ ਨਹੀਂ, ਉਹ ਕਿਤੇ ਨਾ ਕਿਤੇ ਮੁੜ ਵਤਨੀਂ ਆਉਣਾ ਚਾਹੁੰਦਾ ਹੈ
ਕਿਉਂਕਿ ਆਪਣੀ ਮਿੱਟੀ ਦੀ ਮਹਿਕ ਉਸ ਦੇ ਹਿਰਦੇ ਵਿੱਚ ਵੱਸੀ ਹੁੰਦੀ ਹੈ ਅਤੇ ਇਹ ਮਹਿਕ ਉਦੋਂ ਤੱਕ ਨਹੀਂ ਮੁੱਕਦੀ ਜਦ ਤੱਕ ਉਸ ਦੇ ਸਾਹ ਪਾਣ ਚੱਲਦੇ ਹਨ। ਜੋ ਵਿਦੇਸ਼ ਜਾਣਾ ਚੋਂਦੇ ਹਨ ਉਹ ੫ਵ ਬਣਿਆ ਦਾ ਜਾਪੁ ਰੋਜ਼ ਕਰਨ ,ਗੁਰੂਘਰ ਸੇਵਾ ਕਰਨ , ਸੁਖਮਈ ਸਾਹਿਬ ਦਾ ਪਾਠ ਕਰਨ