ਸਤਿ ਸ੍ਰੀ ਆਕਾਲ ਦੋਸਤੋ।,ਫੁਲ ਮਖਾਣੇ ਜਿਨ੍ਹਾਂ ਨੂੰ ਕਲੈਸਟਰੋਲ ਦੀ ਸਮੱਸਿਆ ਹੈ ਉਹਦੇ ਤੋਂ ਵੀ ਆਰਾਮ ਦੇ ਦਿੰਦੇ ਹਨ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਲਈ ਵੀ ਫੁਲ ਮਖਾਣੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਤੇ ਜਿਨ੍ਹਾਂ ਨੂੰ ਹਾਰਟ ਦੀ ਸਮੱਸਿਆ ਹੈ ਤੇ ਉਹ ਵੀ ਇਸ ਨੂੰ ਲਗਾਤਾਰ ਖਾਣ ਲੱਗ ਜਾਣ ਤਾਂ ਉਨ੍ਹਾਂ ਦੀ ਵੀ ਇਹ ਸਮਸਿਆ ਦੂਰ ਹੋ ਜਾਂਦੀ ਹੈ।
ਇਹ ਲੱਕ ਦੇ ਦਰਦ ਲਈਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਤੇ ਜਿਨ੍ਹਾਂ ਨੂੰ ਗੁਰਦਿਆਂ ਦੀ ਸਮਸਿਆ ਹੈ ਜੇ ਉਹ ਰੋਜ਼ਾਨਾ ਇਸ ਦਾ ਸੇਵਨ ਕਰਨ ਤੇ ਫਿਰ ਇਹ ਪਚਾਉਣ ਦੀ ਸ਼ਕਤੀ ਲਈ ਵੀ ਬਹੁਤ ਵਧਿਆ ਚੀਜ਼ ਆ ਤੇ ਗੁਰਦਿਆਂ ਦੀ ਸਮੱਸਿਆ ਲਈ ਵੀ ਇਹ ਕਾਰਗਰ ਸਿੱਧ ਹੁੰਦੇ ਹਨ।
ਭੁੱਖ ਤੋਂ ਵੀ ਰਾਹਤ ਮਿਲਦੀ ਹੈ ਇਸ ਨੂੰ ਖਾਣ ਨਾਲ, ਤੇ ਜਿਨ੍ਹਾਂ ਨੂੰ ਨੀਂਦ ਦੀ ਸਮਸਿਆ ਹੈ ਉਹ ਰਾਤ ਨੂੰ ਇਸ ਦਾ ਸੇਵਨ ਦੁੱਧ ਨਾਲ ਕਰ ਲੈਣ ਇਸ ਨਾਲ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ। ਜੇ ਇਨ੍ਹਾਂ ਮਖਾਨੇਆਂ ਨੂੰ ਦੁੱਧ ਵਿਚ ਮਿਲਾ ਕੇ ਪੀ ਲਉ ਤਾਂ ਇਸ ਨਾਲ ਪੇਟ ਦੀ ਜਲਨ ਵੀ ਖਤਮ ਹੋ ਜਾਂਦੀ ਹੈ ਤੇ ਇਹ ਭਾਰ ਘਟਾਉਣ ਵਿਚ ਵੀ ਸਹਾਇਕ ਹੁੰਦੇ ਹਨ।
ਇਹ ਆਪਣੀ ਸਿਹਤ ਲਈ ਬਹੁਤ ਵਧਿਆ ਹੁੰਦੇ ਹਨ ਇਹ ਕਮਰ ਦਰਦ, ਗਠੀਏ ਦੇ ਰੋਗ,ਜੋੜਾਂ ਦਾ ਦਰਦ ਵੀ ਠੀਕ ਕਰ ਦਿੰਦੇ ਹਨ। ਤੁਸੀਂ ਇਕ ਭਾਂਡੇ ਵਿਚ ਅੱਧਾ ਕ ਚਮਚ ਦੇਸੀ ਘਿਓ ਪਾ ਲੈਣਾ ਤੇ ਗੈਸ ਚਲਾ ਕੇ ਉਪਰ ਰੱਖ ਦੇਣਾ ਤੇ ਫਿਰ ਇਸ ਵਿੱਚ ਫੁਲ ਮਖਾਣੇ ਪਾ ਦਵੋ।
ਇਹਨਾਂ ਨੂੰ ਸੜਨ ਨਹੀਂ ਦੇਣਾ ਇਸ ਲਈ ਇਹਨਾਂ ਨੂੰ ਹਿਲਾਉਂਦੇ ਰਹੋ ਤੇ ਜਦੋਂ ਲਾਲ ਹੋ ਜਾਣ ਤਾਂ ਇਹਨਾਂ ਨੂੰ ਕੱਢ ਲਵੋ ਤੇ ਫਿਰ ਇਸ ਵਿਚ ਅੱਧਾ ਖੀਰਾ ਕੱਟ ਕੇ ਪਾਉਣਾ ਤੇ ਬੰਦ ਗੋਭੀ ਪਾ ਲੈਣੀ ਆ ਤੇ ਫਿਰ ਥੋੜਾ ਜਾ ਟਮਾਟਰ ਕਟ ਕੇ ਪਾ ਦੇਣਾ ਆ ਤੇ ਮਿਕਸ ਕਰ ਲਵੋ ਤੇ ਮਿਕਸ ਕਰਨ ਤੋਂ ਬਾਅਦ ਕਾਲੀ ਮਿਰਚ ਧੂੜ ਦਵੋ ਥੋੜੀ ਜੀ
ਉਪਰ ਤੇ ਫਿਰ ਕਾਲਾ ਨਮਕ ਪਾ ਦਵੋ ਫਿਰ ਚਾਰਟ ਮਸਾਲਾ ਪਾ ਦਵੋ ਤੇ ਫਿਰ ਅੱਧਾ ਕ ਨਿੰਬੂ ਪਾ ਦਵੋ। ਫਿਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਇਹ ਆਪਣੇ ਸਰੀਰ ਲਈ ਬਹੁਤ ਵਧਿਆ ਹੈ ਇਸ ਨਾਲ ਆਪਣਾ ਮੋਟਾਪਾ ਵੀ ਦੂਰ ਹੋ ਜਾਵੇਗਾ ਇਸ ਲਈ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।