ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਇਕ ਦੇਸੀ ਘਰੇਲੂ ਇਲਾਜ ਦੱਸਣ ਲੱਗੇ ਹਾਂ ,ਜਿਸ ਨਾਲ ਤੁਸੀਂ ਆਪਣੇ ਭਰਵੱਟਿਆਂਂ ਨੂੰ ਕਾਲਾ ਲੰਬਾ ਘਣਾ ਬਣਾ ਸਕਦੇ ਹੋ। ਕਿਓਕਿ ਸੋਹਣੇ ਭਰਵੱਟੇ ਹੀ ਸਾਡੇ ਚਿਹਰੇ ਤੇ ਨਿਖਾਰ ਲੈ ਕੇ ਆਉਂਦੇ ਹਨ। ਇਹਨਾਂ ਨੂੰ ਮੋਟਾ ਦਿਖਾਉਂਦੇ ਲਈ ਕੁੜੀਆਂ ਕਈ ਪ੍ਰਕਾਰ ਦੇ ਆਈਲਾਈਨਰ ਦਾ ਇਸਤੇਮਾਲ ਕਰਦੀਆਂ ਹਨ। ਕਈ ਕੁੜੀਆਂ ਦੇ ਭਰਵੱਟੇ ਬਚਪਨ ਤੋਂ ਹੀ ਮੌਟੇ, ਘਣੇ ,ਸੰਘਣੇ ਹੁੰਦੇ ਹਨ। ਇਸ ਦੇ ਨਾਲ ਉਨ੍ਹਾਂ ਦਾ ਚਿਹਰਾ ਬਹੁਤ ਜ਼ਿਆਦਾ ਆਕਰਸ਼ਿਤ ਅਤੇ ਸੋਹਣਾ ਨਜ਼ਰ ਆਉਂਦਾ ਹੈ।
ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਜੇ ਅਸੀਂ ਨਾ ਚੀਜ਼ਾਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਅਤੇ ਸਾਡਾ ਚਿਹਰਾ ਉਨ੍ਹਾਂ ਅਕਰਸ਼ਿਤ ਨਹੀਂ ਲਗ ਪਾਉਂਦਾ, ਜਿੰਨਾ ਕਿ ਲੱਗਣਾ ਚਾਹੀਦਾ ਹੈ। ਜਿਸ ਦੇ ਕਾਰਨ ਕੁੜੀਆਂ ਦੇ ਭਰਵੱਟੇ ਵੀ ਸੋਹਣੇ ਨਹੀਂ ਲੱਗਦੇ। ਜਦੋਂ ਇਹੋ ਜਿਹੀ ਕੁੜੀਆਂ ਪਾਰਲਰ ਦੇ ਵਿੱਚ ਜਾ ਕੇ ਭਰਵੱਟੇ ਬਨਵਾਉਣ ਜਾਂਦੀਆਂ ਹਨ, ਤਾਂ ਉਨ੍ਹਾਂ ਦੇ ਭਰਵੱਟੇ ਪਤਲੇ ਹੋਣ ਦੇ ਕਾਰਨ , ਇੰਨੇ ਜ਼ਿਆਦਾ ਆਕਰਸ਼ਿਤ ਨਹੀਂ ਲੱਗਦੇ। ਕਿਉਂਕਿ ਉਹਨਾਂ ਦੇ ਭਰਵੱਟਿਆਂਂ ਦੇ ਵਾਲ ਸੰਘਣੇ ਨਹੀਂ ਹੁੰਦੇ। ਅੱਜ ਅਸੀਂ ਤੁਹਾਨੂੰ ਇਨ੍ਹਾਂ ਨੂੰ ਮੋਟਾ,ਸੰਘਣਾ ਕਰਨ ਦਾ ਬਹੁਤ ਵਧੀਆ ਘਰੇਲੂ ਇਲਾਜ ਦਸਾਂਗੇ। ਜਿਸਦੇ ਸੰਭਾਲ ਕਰਨ ਦੇ ਨਾਲ ਤੁਹਾਡੇ ਭਰਵੱਟੇ ਵੀ ਸੰਘਣੇ ਦਿਖਣਗੇ ਅਤੇ ਤੁਹਾਡਾ ਚਿਹਰਾ ਵੀ ਸੋਹਣਾ ਲੱਗੇਗਾ।
ਦੋਸਤੋ ਇਸ ਘਰੇਲੂ ਦਵਾਈ ਨੂੰ ਬਣਾਉਣ ਦੇ ਲਈ ਤੁਸੀਂ 1ਪਿਆਜ ਲੈਣਾ ਹੈ ਅਤੇ ਉਸ ਨੂੰ ਮਿਕਸੀ ਦੇ ਵਿਚ ਪਾ ਕੇ ਉਸ ਦਾ ਰਸ ਕੱਢ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਅਰੰਡੀ ਦੇ ਤੇਲ ਦਾ ਇੱਕ ਚਮਚ ਪਿਆਜ ਦੇ ਰਸ ਵਿੱਚ ਮਿਕਸ ਕਰ ਦੇਣਾ ਹੈ। ਤੁਸੀਂ ਰੂੰ ਦੀ ਮਦਦ ਦੇ ਨਾਲ ਇਸ ਮਿਸ਼ਰਣ ਨੂੰ ਡੁਬੋ ਕੇ ਆਪਣੇ ਭਰਵੱਟਿਆਂਂ ਦੇ ਉੱਪਰ ਇਸ ਦੀ ਮਾਲਿਸ਼ ਕਰਨੀ ਹੈ। ਪਿਆਜ ਦੇ ਵਿੱਚ ਸਲਫਰ ਅਤੇ ਸੈਲੀਨੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਇਹ ਸਾਡੇ ਭਰਵੱਟਿਆਂਂ ਨੂੰ ਵਧਣ ਵਿੱਚ ਮਦਦ ਕਰਦਾ ਹੈ। ਅਰੰਡੀ ਦਾ ਤੇਲ ਸਾਡੇ ਵਾਲਾਂ ਦੇ ਫੋਲਿਕਲਸ ਨੂੰ ਵਧਾਉਂਦਾ ਹੈ, ਜਿਸ ਨਾਲ ਵਾਲ ਲੰਬੇ ਹੁੰਦੇ ਹਨ।
ਇਸ ਨਾਲ ਸਾਡੀ ਆਈ ਬ੍ਰੋ ਮੋਟੀ ਅਤੇ ਘਣੀ ਦਿਖਣ ਲੱਗਦੀਆਂ ਹਨ। ਤੁਸੀਂ ਇਸ ਮਿਸ਼ਰਣ ਦਾ ਪ੍ਰਯੋਗ ਰਾਤ ਨੂੰ ਕਰ ਸਕਦੇ ਹੋ ਅਤੇ ਸਾਰੀ ਰਾਤ ਇਸ ਮਿਸ਼ਰਣ ਨੂੰ ਲੱਗਿਆ ਰਹਿਣ ਦੇਵੋ। ਇਸ ਤੋਂ ਇਲਾਵਾ ਤੁਸੀਂ ਬਦਾਮ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ। ਬਦਾਮ ਦੇ ਤੇਲ ਦਾ ਇਸਤੇਮਾਲ ਤੁਸੀਂ ਆਪਣੇ ਭਰਵੱਟਿਆਂਂ ਦੀ ਲੰਬਾਈ ਵਧਾਉਣ ਦੇ ਲਈ ਕਰ ਸਕਦੇ ਹੋ। ਇਸ ਦੇ ਵਿੱਚ ਵਿਟਾਮਿਨ ਇਹ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹ ਸਾਡੇ ਭਰਵੱਟੇ ਅਤੇ ਆਈ ਲੈਸਿਸ ਨੂੰ ਸੋਹਣਾ ਬਣਾਉਣ ਦੇ ਵਿਚ ਮਦਦ ਕਰਦੀ ਹੈ। ਇਸ ਨੂੰ ਲਗਾਉਣ ਦੇ ਲਈ ਤੁਸੀਂ ਰੂੰ ਦੇ ਵਿਚ ਬਦਾਮ ਦੇ ਤੇਲ ਪਾ ਕੇ ਇਸ ਨਾਲ ਆਪਣੇ ਭਰਵਟਿਆਂ ਤੇ ਮਾਲਸ਼ ਕਰਨੀ ਹੈ। ਤੁਸੀਂ 15 ਮਿੰਟ ਇਸ ਦੀ ਮਸਾਜ ਕਰਨੀ ਹੈ ਅਤੇ ਇਸ ਨੂੰ ਇਸੇ ਤਰ੍ਹਾਂ ਲੱਗਿਆ ਰਹਿਣ ਦੇਣਾ ਹੈ।
ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਇਨ੍ਹਾਂ ਦੋਨਾਂ ਪ੍ਰਯੋਗਾਂ ਦਾ ਇਸਤੇਮਾਲ ਕਰ ਸਕਦੇ ਹੋ। ਬਦਾਮ ਦੇ ਤੇਲ ਦਾ ਪ੍ਰਯੋਗ ਤੁਸੀਂ ਦਿਨ ਸਮੇਂ ਕਰ ਸਕਦੇ ਹੋ ਅਤੇ ਇਸ ਪਿਆਜ਼ ਵਾਲੇ ਮਿਸ਼ਰਣ ਦਾ ਪ੍ਰਯੋਗ ਤੁਸੀਂ ਰਾਤ ਦੇ ਸਮੇਂ ਕਰ ਸਕਦੇ ਹੋ। ਤੁਸੀਂ ਇਸ ਮਿਸ਼ਰਣ ਦਾ ਪ੍ਰਯੋਗ ਕਰਦੇ ਸਮੇਂ ਦੋ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ। ਇੱਕ ਤੁਸੀਂ ਇਸ ਨੂੰ ਲਗਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲੈਣਾਂ ਹੈ। ਦੂਸਰਾ ਤੁਸੀਂ ਇਸਨੂੰ ਲਗਾਉਂਦੇ ਸਮੇਂ ਧਿਆਨ ਰੱਖਣਾ ਹੈ ਕਿ ਇਹ ਮਿਸ਼ਰਣ ਤੁਹਾਡੀਆਂ ਅੱਖਾਂ ਵਿੱਚ ਨਹੀਂ ਜਾਣਾ ਚਾਹੀਦਾ। ਤੁਸੀਂ ਇਸ ਨੂੰ ਰੂੰ ਦੀ ਮਦਦ ਦੇ ਨਾਲ ਹੀ ਲਗਾਣਾ ਹੈ। ਚਾਹੇ ਮੁੰਡਾ ਹੋਵੇ ਚਾਹੇ ਕੁੱੜੀ ਹੋਵੇ ਦੋਨੋ ਹੀ ਇਸ ਮਿਸ਼ਰਣ ਦਾ ਪ੍ਰਯੋਗ ਕਰ ਸਕਦੇ ਹਨ। ਇਸ ਮਿਸ਼ਰਣ ਦੇ ਪ੍ਰਯੋਗ ਦੇ ਨਾਲ ਤੁਹਾਡੇ ਭਰਵੱਟੇ ਸੋਹਣੇ ਲੰਬੇ ਘਣੇ ਹੋ ਜਾਣਗੇ।