ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਪੇਟ ਅਤੇ ਕਮਰ ਦੀ ਚਰਬੀ ਘਟਾਉਣ ਦਾ ਬਹੁਤ ਵਧੀਆ ਦੇਸੀ ਘਰੇਲੂ ਇਲਾਜ ਦਸਾਂਗੇ। ਇਸ ਉਪਾਅ ਦਾ ਪ੍ਰਯੋਗ ਇਸਤਰੀ ਪੁਰਖ ਦੋਨੋ ਹੀ ਕਰ ਸਕਦੇ ਹਨ। ਜੇਕਰ ਪ੍ਰੈਗਨੈਂਸੀ ਤੋਂ ਬਾਅਦ ਤੁਹਾਡਾ ਪੇਟ ਬਹੁਤ ਜ਼ਿਆਦਾ ਵਧ ਗਿਆ ਹੈ ਜਾਂ ਫਿਰ ਹਾਰਮੌਨ ਦਾ ਸੰਤੁਲਨ ਵਿਗੜਨ ਦੀ ਵਜਾ ਤੋਂ ਹੋ ਗਿਆ ਹੈ। ਇਨ੍ਹਾਂ ਸਾਰੀ ਸਮੱਸਿਆ ਦੇ ਅਦੇ ਲਈ ਇਹ ਘਰੇਲੂ ਨੁਸਖਾ ਬਹੁਤ ਹੀ ਅਸਰਦਾਰ ਹੈ। ਕੋਈ ਵੀ ਘਰੇਲੂ ਨੁਸਕਾ ਜਾਂ ਫਿਰ ਦਵਾਈ ਨਾਲ ਦੀ ਨਾਲ ਅਸਰ ਨਹੀਂ ਕਰਦੀ। ਤੁਹਾਨੂੰ ਦਵਾਈ ਜਾਂ ਫਿਰ ਘਰੇਲੂ ਨੁਸਖ਼ੇ ਦਾ ਉਪਯੋਗ ਕਰਦੇ ਹੋਏ ਥੋੜਾ ਸਬਰ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਖਾਣ ਵੱਲ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ। ਤੁਹਾਨੂੰ ਹਰ ਸਮੇਂ ਕੁਝ ਨਾ ਕੁਝ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਦੋਸਤੋ ਇਸ ਘਰੇਲੂ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਸਿਰਫ ਛੋਟੀ ਪਿਪਲੀ ਦਾ ਹੀ ਪ੍ਰਯੋਗ ਕਰਨਾ ਹੈ। ਇਹ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗੀ।ਬਜਾਰ ਦੇ ਵਿੱਚ ਇਸ ਦਾ ਪਾਊਡਰ ਵੀ ਬਣਿਆ ਹੋਇਆ ਮਿਲ ਜਾਂਦਾ ਹੈ, ਪਰ ਤੁਸੀਂ ਪਾਊਡਰ ਇਸਤੇਮਾਲ ਨਹੀਂ ਕਰਨਾ ਹੈ। ਛੋਟੀ ਪਿਪਲੀ ਪਾਚਨ ਕਿਰਿਆ ਦੇ ਲਈ ਅਤੇ ਮੋਟਾਪਲੀਜਮ ਵਧਾਉਣ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਜੇਕਰ ਅਸੀਂ ਚਰਬੀ ਘਟਾਉਣ ਦੇ ਲਈ ਕਿਸੇ ਚੀਜ਼ ਦਾ ਪ੍ਰਯੋਗ ਕਰਦੇ ਹਾਂ ਤਾਂ ਇਹ ਸਭ ਤੋਂ ਵਧੀਆ ਚੀਜ਼ ਹੈ। ਵੈਸੇ ਤਾਂ ਇਹ ਤੁਹਾਡੇ ਸਰੀਰ ਦੇ ਸਾਰੇ ਹਿੱਸਿਆਂ ਦੀ ਚਰਬੀ ਨੂੰ ਪਿਘਲਾ ਦੇਵੇਗੀ। ਪਰ ਸਾਨੂੰ ਜ਼ਿਆਦਾ ਸਮੱਸਿਆ ਆਪਣੇ ਪੇਟ ਅਤੇ ਕਮਰ ਦੇ ਆਲੇ ਦੁਆਲੇ ਵਾਲੀ ਚਰਬੀ ਤੋਂ ਹੁੰਦਾ ਹੈ।
ਇੱਕ ਵਾਰ ਦੇ ਪ੍ਰਯੋਗ ਦੇ ਵਿੱਚ ਤੁਸੀਂ ਤਿੰਨ ਤੋਂ ਚਾਰ ਛੋਟੀ ਪਿਪਲੀ ਦਾ ਇਸਤੇਮਾਲ ਕਰਨਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ ਇਸ ਕਰਕੇ ਇਸ ਦਾ ਜ਼ਿਆਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਲੋਕਾਂ ਨੂੰ ਬਹੁਤ ਜਿਆਦਾ ਗਰਮੀ ਲੱਗਦੀ ਹੈ ਉਹ ਇਸਦਾ ਪ੍ਰਯੋਗ ਸਰਦੀ ਦੇ ਵਿਚ ਕਰ ਸਕਦੇ ਹਨ। ਤੁਸੀਂ ਇਸ ਨੂੰ ਮਿਕਸੀ ਦੇ ਵਿਚ ਪਾ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ। ਤੁਸੀਂ ਇਸ ਨੂੰ ਜਿਆਦਾ ਲੰਬੇ ਸਮੇਂ ਤੱਕ ਬਣਾ ਕੇ ਨਹੀਂ ਰੱਖਣਾ ਹੈ। ਕਿਉਂਕਿ ਹਰ ਗਰਮ ਮਸਾਲੇ ਦੇ ਵਿਚ ਕੁਝ ਤੇਲ ਪਾਇਆ ਜਾਂਦਾ ਹੈ ਜੇਕਰ ਅਸੀਂ ਇਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਬਣਾ ਕੇ ਰੱਖ ਲੈਂਦੇ ਹਾਂ ਤਾਂ ਇਨ੍ਹਾਂ ਦੇ ਤੇਲ ਦਾ ਮੁਲ ਘਟ ਹੋ ਜਾਂਦਾ ਹੈ। ਤੁਸੀਂ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਕਿਸੇ ਏਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਲੈਣਾ ਹੈ।
ਤੁਸੀਂ ਇਕ ਚੌਥਾਈ ਚਮਚ ਇਸ ਦਾ ਸੇਵਨ ਕਰਨਾ ਹੈ। ਸਵੇਰ ਦੇ ਸਮੇਂ ਇਸ ਦਾ ਸੇਵਨ ਕਰਨਾ ਜ਼ਿਆਦਾ ਫਾਇਦਾ ਦਿੰਦਾ ਹੈ। ਜਦੋਂ ਮੌਸਮ ਵਿਚ ਥੋੜ੍ਹਾ ਬਦਲਾਅ ਆ ਜਾਵੇਗਾ ਤਾਂ ਤੁਸੀਂ ਇਸ ਨੂੰ ਦੁਪਹਿਰ ਅਤੇ ਸ਼ਾਮ ਦੇ ਸਮੇਂ ਵੀ ਲੈ ਸਕਦੇ ਹੋ। ਤੁਸੀਂ ਇਸ ਨੂੰ ਛਾਛ ਦੇ ਨਾਲ ਲੈ ਸਕਦੇ ਹੋ। ਤੁਸੀਂ ਇੱਥੇ ਨਮਕੀਨ ਛਾਛ ਲੈਣੀਂ ਹੈ। ਸਰਦੀਆਂ ਦੇ ਵਿੱਚ ਤੁਸੀਂ ਇਸਦਾ ਪ੍ਰਯੋਗ ਸ਼ਹਿਦ ਦੇ ਨਾਲ ਕਰ ਸਕਦੇ ਹੋ। ਸ਼ਹਿਦ ਵੀ ਤੁਹਾਡਾ ਵਜਨ ਘਟਾਉਣ ਦੇ ਵਿੱਚ ਮਦਦ ਕਰਦਾ ਹੈ। ਸ਼ਹਿਦ ਵੀ ਤੁਹਾਡੇ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਇਸ ਤਰ੍ਹਾਂ ਇਸ ਦੇ ਲਗਾਤਾਰ ਪ੍ਰਯੋਗ ਕਰਨ ਦੇ ਨਾਲ ਤੁਹਾਨੂੰ ਇਸ ਦੇ ਬਹੁਤ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ।