ਗਰਦਨ ਦੇ ਦਰਦ ਉਰਫ ਸਰਵਾਈਕਲ ਸਪੋਂਡਿਲੋਸਿਸ ਨਾਲ ਨਜਿੱਠਣ ਲਈ ਪੱਕਾ ਇਲਾਜ ਜਾਣੋ। ਗਰਦਨ ਦਾ ਦਰਦ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਜ ਕੱਲ ਹਰ ਇਨਸਾਨ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ। ਜਿੰਨ੍ਹਾਂ ਵਿੱਚੋਂ ਇੱਕ ਹੈ, ਸਰਵਾਈਕਲ ਦੀ ਸਮੱਸਿਆ। ਅੱਜ ਕੱਲ੍ਹ ਇਹ ਸਮੱਸਿਆ ਇਕ ਆਮ ਪ੍ਰੇਸ਼ਾਨੀ ਬਣ ਗਈ ਹੈ। ਜਦੋਂ ਗਰਦਨ ਦੀ ਹੱਡੀ ਵਿੱਚ ਘਿਸਾਵਟ ਹੁੰਦੀ ਹੈ, ਤਾਂ ਸਰਵਾਈਕਲ ਦੀ ਸਮੱਸਿਆ ਸਾਹਮਣੇ ਆਉਣ ਲੱਗਦੀ ਹੈ।

ਸਰਵਾਈਕਲ ਦੀ ਸਮੱਸਿਆ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਜ਼ਿਆਦਾ ਸਮੇਂ ਟੀਵੀ ਦੇਖਣਾ, ਲੰਬੇ ਸਮੇਂ ਤੱਕ ਗਰਦਨ ਝੁਕਾ ਕੇ ਬੈਠਣਾ, ਗਰਦਨ ਨੂੰ ਝਟਕਾ ਦੇਣਾ ਅਤੇ ਜ਼ਿਆਦਾ ਉੱਚੇ ਅਤੇ ਕਠੋਰ ਸਿਰਹਾਣੇ ਦਾ ਇਸਤੇਮਾਲ ਕਰਨਾ। ਸਰਵਾਈਕਲ ਦੀ ਸਮੱਸਿਆ ਵਿੱਚ ਨਸਾਂ ਤੇ ਦਬਾਅ ਪੈਣ ਦੇ ਕਾਰਨ ਦਰਦ ਗਰਦਨ ਤੋਂ ਸ਼ੁਰੂ ਹੋ ਕੇ ਮੋਢੇ ਅਤੇ ਪੈਰਾਂ ਦੇ ਅੰਗੂਠੇ ਤੱਕ ਦਰਦ ਮਹਿਸੂਸ ਹੁੰਦਾ ਹੈ।

ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਅਸੀਂ ਕਈ ਘਰੇਲੂ ਨੁਸਖੇ ਅਪਣਾ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਘਰੇਲੂ ਨੁਸਖੇ ਜਿਸ ਨਾਲ ਸਰਵਾਈਕਲ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਜੇਕਰ ਤੁਹਾਨੂੰ ਸਰਵਾਈਕਲ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ, ਤਾਂ ਸਰ੍ਹੋਂ ਦੇ ਤੇਲ ਵਿੱਚ ਲੌਂਗ ਦਾ ਤੇਲ ਮਿਲਾ ਕੇ ਗਰਦਨ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਇਸ ਨਾਲ ਦਰਦ ਠੀਕ ਹੋ ਜਾਵੇਗਾ।

ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰਕੇ ਗਰਦਨ ਦੀ ਮਸਾਜ ਕਰੋ ਅਤੇ ਮਸਾਜ ਕਰਨ ਤੋਂ ਬਾਅਦ ਤੋਲੀਏ ਨੂੰ ਗਰਮ ਪਾਣੀ ਵਿੱਚ ਭਿਉਂ ਕੇ ਦੱਸ 10 ਮਿੰਟ ਲਈ ਗਰਦਨ ਨੂੰ ਲਪੇਟ ਲਓ।
ਜੇਕਰ ਤੁਹਾਡੀ ਗਰਦਨ ਵਿੱਚ ਜ਼ਿਆਦਾ ਦਰਦ ਹੋ ਰਿਹਾ ਹੈ, ਤਾਂ ਇਕ ਕੱਪ ਅਦਰਕ ਦੀ ਚਾਹ ਬਣਾ ਕੇ ਪੀਓ। ਇਸ ਲਈ ਇਕ ਕੱਪ ਚਾਹ ਵਿੱਚ ਇੱਕ ਚਮਚ ਅਦਰਕ ਦਾ ਪੇਸਟ ਮਿਲਾ ਕੇ ਪੀਓ ਦਰਦ ਤੁਰੰਤ ਦੂਰ ਹੋ ਜਾਵੇਗਾ।

ਸਰਵਾਈਕਲ ਦੇ ਦਰਦ ਨੂੰ ਠੀਕ ਕਰਨ ਦੇ ਲਈ ਅਜਵਾਈਨ ਦੀ ਪੋਟਲੀ ਬਣਾ ਲਓ ਅਤੇ ਇਸ ਨੂੰ ਤਵੇ ਤੇ ਗਰਮ ਕਰਕੇ ਗਰਦਨ ਦੀ ਸਿਕਾਈ ਕਰੋ। ਇਸ ਨਾਲ ਗਰਦਨ ਦਾ ਦਰਦ ਗਾਇਬ ਹੋ ਜਾਵੇਗਾ।
ਸਰ੍ਹੋਂ ਦੇ ਤੇਲ ਵਿੱਚ ਸੁੰਡ ਦਾ ਚੂਰਨ ਮਿਲਾ ਕੇ ਇਸ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਗਰਦਨ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਇਸ ਤੋਂ ਇਲਾਵਾ ਸੁੰਡ ਅਤੇ ਅਸ਼ਵਗੰਧਾ ਨੂੰ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਦੁੱਧ ਨਾਲ ਇੱਕ ਇੱਕ ਚਮਚ ਸੇਵਨ ਕਰੋ। ਸਰਵਾਈਕਲ ਦਾ ਦਰਦ ਠੀਕ ਹੋ ਜਾਵੇਗਾ

ਸਰਵਾਈਕਲ ਦੇ ਦਰਦ ਨੂੰ ਘੱਟ ਕਰਨ ਦੇ ਲਈ ਗਰਦਨ ਨੂੰ ਘੜੀ ਦੀ ਦਿਸ਼ਾ ਵਿੱਚ ਪੰਜ ਜਾਂ ਦਸ ਵਾਰ ਘੁਮਾਓ। ਫਿਰ ਗਰਦਨ ਨੂੰ ਦਿਸ਼ਾ ਦੇ ਉਲਟ ਇਸੇ ਤਰ੍ਹਾਂ ਘੁਮਾਓ। ਇਸ ਤੋਂ ਬਾਅਦ ਸਿਰ ਨੂੰ ਉੱਪਰ ਨੀਚੇ ਅਤੇ ਸੱਜੇ ਖੱਬੇ ਘੁਮਾਓ।

ਸਰਵਾਈਕਲ ਦੇ ਸਮੇਂ ਬ੍ਰੇਨ ਵਿਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੈਸਲ ਵਿੱਚ ਕੁਝ ਸਮੇਂ ਲਈ ਰੁਕਾਵਟ ਆ ਸਕਦੀ ਹੈ। ਇਸੇ ਤਰ੍ਹਾਂ ਗਰਦਨ ਵਿਚ ਦਰਦ ਹੋਣ ਲੱਗਦਾ ਹੈ। ਇਸ ਦਰਦ ਨੂੰ ਦੂਰ ਕਰਨ ਦੇ ਲਈ ਤੇਲ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਮਾਲਿਸ਼ ਹਮੇਸ਼ਾ ਉੱਪਰ ਤੋਂ ਨੀਚੇ ਕਰਨੀ ਚਾਹੀਦੀ ਹੈ। ਅਤੇ ਗਰਦਨ ਤੋਂ ਲੈ ਕੇ ਮੋਢਿਆਂ ਤੱਕ ਕਰਨੀ ਚਾਹੀਦੀ ਹੈ।

ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਸਾਨੂੰ ਸਹੀ ਤਰ੍ਹਾਂ ਬੈਠਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਗਲਤ ਤਰੀਕੇ ਨਾਲ ਬੈਠਦੇ ਹਾਂ, ਤਾਂ ਰੀਡ ਦੀ ਹੱਡੀ ਵਿਗੜ ਜਾਂਦੀ ਹੈ। ਜਿਸ ਨਾਲ ਕਮਰ ਦੇ ਨਿਚਲੇ ਹਿੱਸੇ ਵਿਚ ਦਰਦ ਅਤੇ ਗਰਦਨ ਵਿਚ ਦਰਦ ਰਹਿਣ ਲੱਗਦਾ ਹੈ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ

Leave a Reply

Your email address will not be published. Required fields are marked *