ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਕੁਝ ਘਰਾਂ ਵਿੱਚ ਇਹ ਪਰੰਪਰਾ ਹੁੰਦੀ ਹੈ। ਕਿ ਛੋਟੇ ਬੱਚੇ ਦੇ ਜਨਮ ਲੈਣ ਤੋਂ ਬਾਅਦ ਉਸ ਨੂੰ ਸ਼ਹਿਦ ਚਟਾਇਆ ਜਾਂਦਾ ਹੈ। ਕੁਝ ਲੋਕ ਇਸ ਨੂੰ ਸ਼ਗਨ ਮੰਨਦੇ ਹਨ ਅਤੇ ਕੁਝ ਲੋਕ ਛੋਟੇ ਬੱਚੇ ਦੀ ਸਿਹਤ ਨੂੰ ਸਿਹਤਮੰਦ ਰੱਖਣ ਦੇ ਲਈ ਇਸ ਤਰ੍ਹਾਂ ਦਾ ਘਰੇਲੂ ਨੁਸਖਾ ਅਪਣਾਉਂਦੇ ਹਨ।
ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਕੀ ਇਹ ਛੋਟੇ ਬੱਚੇ ਲਈ ਸ਼ਹਿਦ ਕਿੰਨਾ ਸੁਰੱਖਿਅਤ ਹੈ। ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਇੱਕ ਸਾਲ ਤੋਂ ਛੋਟੇ ਬੱਚੇ ਨੂੰ ਸ਼ਹਿਦ ਖਿਲਾਉਣਾ ਹਾਨੀਕਾਰਕ ਹੋ ਸਕਦਾ ਹੈ। ਸ਼ਹਿਦ ਵਿੱਚ ਇੱਕ ਬੈਕਟੀਰੀਆ ਹੁੰਦਾ ਹੈ। ਜੋ ਬੱਚੇ ਦੀ ਸਿਹਤ ਨੂੰ ਖਰਾਬ ਕਰ ਸਕਦਾ ਹੈ।
ਇਨਸਾਨਾਂ ਨੇ ਸ਼ਹਿਦ ਦਾ ਉਪਯੋਗ 5000 ਸਾਲ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸ਼ਹਿਰ ਨੂੰ ਇੱਕ ਚੰਗੀ ਦਵਾਈ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਕਿਉਂਕਿ ਸ਼ਹਿਦ ਪ੍ਰਕਿਰਤਿਕ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਸ਼ਹਿਦ ਖਾਣ ਨਾਲ ਬਹੁਤ ਸਾਰੇ ਸਿਹਤ ਨੂੰ ਲਾਭ ਹੁੰਦੇ ਹਨ।
ਜਿਨ੍ਹਾਂ ਕਾਰਨ ਆਯੁਰਵੇਦ ਵਿੱਚ ਇਸ ਨੂੰ ਬਹੁਤ ਜ਼ਿਆਦਾ ਗੁਣਕਾਰੀ ਆਹਾਰ ਮੰਨਿਆ ਜਾਂਦਾ ਹੈ। ਪਰ ਇੱਕ ਸਾਲ ਤੋਂ ਛੋਟੇ ਬੱਚੇ ਦੇ ਲਈ ਸ਼ਹਿਦ ਦਾ ਸੇਵਨ ਹਾਨੀਕਾਰਕ ਹੋ ਸਕਦਾ ਹੈ। ਇੱਕ ਸਾਲ ਤੋਂ ਛੋਟੇ ਬੱਚੇ ਲਈ ਸ਼ਹਿਦ ਹਾਨੀਕਾਰਕ ਹੋਣ ਦੇ ਕਾਰਨਛੋਟੇ ਬੱਚਿਆਂ ਲਈ ਸ਼ਹਿਦ ਹਾਨੀਕਾਰਕ ਹੁੰਦਾ ਹੈ। ਕਿਉਂਕਿ ਇਸ ਵਿੱਚ ਇੱਕ ਖ਼ਾਸ ਬੈਕਟੀਰੀਆ ਹੁੰਦਾ ਹੈ।
ਜਿਸ ਨੂੰ ਕਲੋਸਟਰੀਡੀਅਮ ਜਾਂ ਸੀ ਬੋਟਉਲੀਨਿਅਮ ਕਹਿੰਦੇ ਹਨ। ਇਹ ਇਕ ਇਸ ਤਰ੍ਹਾਂ ਦਾ ਬੈਕਟੀਰੀਆ ਹੁੰਦਾ ਹੈ, ਜੋ ਤੇਜ਼ੀ ਨਾਲ ਵਧਦਾ ਹੈ। ਇਹ ਇੱਕ ਖ਼ਾਸ ਤਰ੍ਹਾਂ ਦਾ ਟੌਕਸਿਕ ਪਦਾਰਥ ਬਣਾਉਂਦਾ ਹੈ। ਜਿਸ ਨੂੰ ਬੋਟਉਲੀਨਿਅਮ ਕਿਹਾ ਜਾਂਦਾ ਹੈ। ਛੋਟੇ ਬੱਚਿਆਂ ਦਾ ਇਮਿਊਨ ਸਿਸਟਮ ਵਿਕਸਿਤ ਨਹੀਂ ਹੋਇਆ ਹੁੰਦਾ।
ਇਸ ਲਈ ਛੋਟੇ ਬੱਚਿਆਂ ਦਾ ਸਰੀਰ ਇਸ ਬੈਕਟੀਰੀਆ ਦੇ ਖ਼ਿਲਾਫ਼ ਨਹੀਂ ਲੜ ਸਕਦਾ। ਇਸ ਕਾਰਨ ਛੋਟੇ ਬੱਚਿਆਂ ਦੇ ਪਾਚਣ ਤੰਤਰ ਵਿੱਚ ਪਹੁੰਚ ਜਾਣ ਕਾਰਨ ਇਹ ਬੈਕਟੀਰੀਆ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਾਉਂਦਾ ਹੈ। ਇਸ ਬੈਕਟੀਰੀਆ ਦੇ ਪਾਚਣ ਤੰਤਰ ਵਿੱਚ ਪਹੁੰਚ ਜਾਣ ਕਾਰਨ ਬੱਚਿਆਂ ਨੂੰ infant botulism ਨਾਮ ਦੀ ਬੀਮਾਰੀ ਹੋ ਸਕਦੀ ਹੈ। ਕਈ ਵਾਰ ਇਹ ਬੀਮਾਰੀ ਇੰਨੀ ਗੰਭੀਰ ਹੋ ਜਾਂਦੀ ਹੈ।
ਕਿ ਬੱਚੇ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣ ਲੱਗਦੀ ਹੈ ਅਤੇ ਉਸ ਦਾ ਸਰੀਰ ਕਮਜ਼ੋਰ ਹੋ ਸਕਦਾ ਹੈ।ਜਦੋਂ ਇਹ ਬਿਮਾਰੀ ਦੇ ਬੈਕਟੀਰੀਆ ਤੋਂ ਬੱਚਾ ਪ੍ਰਭਾਵਿਤ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਲੱਛਣ ਕਬਜ਼ ਦਾ ਦਿਖਾਈ ਦਿੰਦਾ ਹੈ।ਬੱਚੇ ਦਾ ਹਰ ਸਮੇਂ ਰੋਂਦੇ ਰਹਿਣਾ ਅਤੇ ਚੁੱਪ ਕਰਵਾਉਣ ਤੋਂ ਬਾਅਦ ਵੀ ਚੁੱਪ ਨਾ ਹੋਣਾ
ਬੱਚੇ ਦਾ ਪੇਟ ਦਰਦ ਰਹਿਣਾ। ਇਸ ਸਮੇਂ ਵਿੱਚ ਬੱਚਾ ਵਾਰ ਵਾਰ ਆਪਣਾ ਹੱਥ ਪੇਟ ਤੇ ਲਗਾਉਂਦਾ ਹੈ ਅਤੇ ਰੋਂਦਾ ਹੈ।
ਬੱਚੇ ਦੁਆਰਾ ਦੁੱਧ ਨਾ ਪੀਣਾ।
ਬੱਚੇ ਦੇ ਸਰੀਰ ਵਿੱਚ ਤੇਜ਼ੀ ਨਾਲ ਕਮਜ਼ੋਰੀ ਹੋਣਾ ਅਤੇ ਵਜ਼ਨ ਘਟਣ ਲੱਗਦਾ
ਬੱਚਾ ਗੰਭੀਰ ਰੂਪ ਵਿੱਚ ਥੱਕਿਆ ਹੋਇਆ ਅਤੇ ਕਮਜ਼ੋਰ ਦਿਖਾਈ ਦੇਣਾ।
ਨਵੇਂ ਜੰਮੇ ਬੱਚੇ ਵਿੱਚ ਇਮਿਊਨ ਸਿਸਟਮ ਨੂੰ ਵਿਕਸਿਤ ਹੋਣ ਵਿੱਚ ਇੱਕ ਸਾਲ ਦਾ ਸਮਾਂ ਲੱਗ ਜਾਂਦਾ ਹੈ। ਇੱਕ ਸਾਲ ਤੋਂ ਪਹਿਲਾਂ ਬੱਚੇ ਦੇ ਸਰੀਰ ਦੀ ਰਕਸ਼ਾ ਮਾਂ ਦਾ ਦੁੱਧ ਕਰਦਾ ਹੈ। ਬੱਚੇ ਦੇ ਸਰੀਰ ਵਿੱਚ ਮਾਂ ਦਾ ਦੁੱਧ ਇਮਿਊਨ ਸਿਸਟਮ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਹਾਨੀਕਾਰਕ ਬੈਕਟੀਰੀਆ ਵਾਇਰਸ ਅਤੇ ਇਨਫੈਕਸ਼ਨ ਤੋਂ ਬਚਾਉਂਦਾ ਹੈ। ਇੱਕ ਸਾਲ ਤੋਂ ਬਾਅਦ ਬੱਚੇ ਦਾ ਇਮਿਊਨ ਸਿਸਟਮ ਵਿਕਸਿਤ ਹੋ ਜਾਂਦਾ ਹੈ ਉਸ ਸਮੇਂ ਅਸੀਂ ਉਸ ਨੂੰ ਸ਼ਹਿਰ ਦੇ ਸਕਦੇ ਹਾਂ। ਪਰ 3 ਸਾਲ ਤੋਂ ਛੋਟੇ ਬੱਚੇ ਨੂੰ ਜ਼ਿਆਦਾ ਮਾਤਰਾ ਵਿੱਚ ਸ਼ਹਿਦ ਨਹੀਂ ਦੇਣਾ ਚਾਹੀਦਾ।