ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ D ਨਾਮ ਵਾਲੇ ਵਿਅਕਤੀਆਂ ਦੇ ਸੁਭਾਅ, ਵਿਵਹਾਰ ਬਾਰੇ ਜਾਣਕਾਰੀ ਦੇਵਾਂਗੇ। ਅਸੀਂ ਤੁਹਾਨੂੰ ਉਨ੍ਹਾਂ ਦੇ ਗੁਣ ,ਅਵਗੁਣ, ਵਿਵਹਾਰ ,ਸੁਭਾਅ, ਕਰੀਅਰ ਦੇ ਬਾਰੇ ਦੱਸਾਂਗੇ। ਦੋਸਤੋ ਹਰ ਵਿਅਕਤੀ ਦੇ ਨਾਮ ਦਾ ਉਸ ਦੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਵਿਅਕਤੀ ਦੇ ਨਾਮ ਤੋਂ ਹੀ ਉਸ ਦੇ ਬਾਰੇ ਬਹੁਤ ਕੁਛ ਪਤਾ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਮਾਂ ਪਿਓ ਆਪਣੇ ਬੱਚੇ ਦਾ ਨਾਮ ਬਹੁਤ ਜ਼ਿਆਦਾ ਸੋਚ-ਸਮਝ ਕੇ ਰੱਖਦੇ ਹਨ।
ਦੋਸਤੋ ਜੋਤਿਸ਼ ਸ਼ਾਸਤਰ ਦੀ ਮੰਨੀਏ ਤਾਂ ਵਿਅਕਤੀ ਦੇ ਨਾਮ ਦਾ ਪਹਿਲਾ ਅੱਖਰ ਵਿਅਕਤੀ ਦੇ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਦਾ ਨਾਮ D ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਹਨ ਅਤੇ ਆਪਣੇ ਦਮ ਤੇ ਜ਼ਿੰਦਗੀ ਵਿੱਚ ਸਾਰਾ ਕੁਝ ਹਾਸਲ ਕਰ ਲੈਂਦੇ ਹਨ। ਇਹ ਲੋਕ ਆਪਣੇ ਕੰਮ ਨੂੰ ਲੈ ਕੇ ਪੂਰੀ ਤਰ੍ਹਾਂ ਸੀਰੀਅਸ ਹੁੰਦੇ ਹਨ ਅਤੇ ਕੰਮ ਵਿਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨਾ ਪਸੰਦ ਨਹੀਂ ਕਰਦੇ। ਜਦੋਂ ਤਕ ਇਨ੍ਹਾਂ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਹੈ ,ਇਹ ਚੈਨ ਦਾ ਸਾਹ ਨਹੀਂ ਲੈਂਦੇ। ਇਹ ਲੋਕ ਥੋੜ੍ਹੇ ਜਿੱਦੀ ਵੀ ਹੁੰਦੇ ਹਨ ,ਪਰ ਜੇਕਰ ਜਿਦ ਕਿਸੇ ਚੰਗੀ ਚੀਜ਼ ਲਈ ਕਰਦੇ ਹਨ ਤਾਂ ਇਨਾਂ ਨਾਲ ਚੰਗਾ ਹੁੰਦਾ ਹੈ , ਜੇਕਰ ਇਹਨਾਂ ਦੀ ਜਿੱਦ ਕਿਸੇ। ਮਾੜੀ ਚੀਜ਼ ਲਈ ਹੁੰਦੀ ਹੈ ਤਾਂ ਇਨ੍ਹਾਂ ਨਾਲ ਮਾੜਾ ਹੁੰਦਾ ਹੈ।
D ਨਾਮ ਦੇ ਵਿਅਕਤੀ ਬਾਰੇ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਹ ਲੋਕ ਆਪਣੀ ਕਿਸਮਤ ਖੁਦ ਬਣਾਉਂਦੇ ਹਨ ।ਇਨ੍ਹਾਂ ਉਪਰ ਭਗਵਾਨ ਦੇ ਨਾਲ ਨਾਲ ਮਾਤਾ ਲਕਸ਼ਮੀ ਦੀ ਵੀ ਕਿਰਪਾ ਹੁੰਦੀ ਹੈ। ਇਹ ਲੋਗ ਪੈਸਿਆਂ ਦੇ ਪੱਖੋਂ ਵੀ ਬਹੁਤ ਜ਼ਿਆਦਾ ਧੰਨਵਾਨ ਹੁੰਦੇ ਹਨ। ਇਨ੍ਹਾਂ ਦੇ ਅੰਦਰ ਬਹੁਤ ਸਾਰੀਆਂ ਖੂਬੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਵੀ ਦਖਲ ਅੰਦਾਜੀ ਕਰਨਾ ਪਸੰਦ ਨਹੀਂ ਹੁੰਦੀ ।ਇਹ ਆਪਣੀ ਕਾਮਯਾਬੀ ਦਾ ਸਿਰਤਾਜ ਕਿਸੇ ਹੋਰ ਨੂੰ ਨਹੀਂ ਦਿੰਦੇ। ਆਪਣੇ ਕੰਮ ਵਿਚ ਕਿਸੇ ਦੀ ਵੀ ਸਹਾਇਤਾ ਨਹੀਂ ਲੈਂਦੇ।
D ਨਾਮ ਦੇੋ ਵਿਅਕਤੀਆਂ ਲਈ ਆਪਣੇ ਪਿਆਰ ਅਤੇ ਪਰਵਾਰ ਨੂੰ ਲੈ ਕੇ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ।ਇਹਨਾਂ ਦੇ ਅੰਦਰ ਪਿਆਰ ਦੇ ਨਾਲ ਨਾਲ ਥੋੜ੍ਹੀ ਜਲਣ ਦੀ ਭਾਵਨਾ ਹੁੰਦੀ ਹੈ। ਇਹਨਾਂ ਦੇ ਅੰਦਰ ਥੋੜ੍ਹਾ ਗਿਆਨ ਦਾ ਵੀ ਘੁਮੰਡ ਹੁੰਦਾ ਹੈ। ਆਪਣੀ ਜਿੱਦ ਦੇ ਕਾਰਨ ਕਈ ਵਾਰੀ ਬਹੁਤ ਬੁਰੀ ਤਰ੍ਹਾਂ ਫਸ ਜਾਂਦੇ ਹਨ ,ਪਰ ਜੇਕਰ ਦਿਮਾਗ ਤੋਂ ਸਬਰ ਨਾਲ ਕੰਮ ਲੈਂਦੇ ਹਨ ਤਾਂ ਜ਼ਿੰਦਗੀ ਵਿਚ ਸਫ਼ਲਤਾ ਵੀ ਪ੍ਰਾਪਤ ਕਰ ਲੈਂਦੇ ਹਨ। ਇਹ ਲੋਕ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਹਨ ।
ਇਹਨਾਂ ਦੀ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਦੁੱਖ ਹੋਣ ,ਪਰ ਇਹ ਘਬਰਾਉਂਦੇ ਨਹੀਂ। ਇਨ੍ਹਾਂ ਦੇ ਅੰਦਰ ਹਰ ਪਰੇਸ਼ਾਨੀਆਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ। ਇਨ੍ਹਾਂ ਦੇ ਅੰਦਰ ਪਿਆਰ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ ।ਇਨ੍ਹਾਂ ਦੇ ਲਈ ਆਪਣਾ ਪਰਿਵਾਰ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ। ਜਿੰਨਾ ਪਿਆਰ ਅਤੇ ਵਫਾਦਾਰੀ ਇਹ ਰਿਸ਼ਤਿਆਂ ਵਿੱਚ ਦਿਖਾਉਂਦੇ ਹਨ ,ਦੂਜਿਆਂ ਤੋਂ ਵੀ ਉੱਨੀ ਹੀ ਪਿਆਰ ਅਤੇ ਵਫ਼ਾਦਾਰੀ ਦੀ ਉਮੀਦ ਰੱਖਦੇ ਹਨ। ਇਹਨਾਂ ਦੇ ਵਿੱਚ ਬੱਸ ਜਿੱਦੀ ਹੀ ਕਮੀ ਹੁੰਦੀ ਹੈ ਜਿਸਦੇ ਕਾਰਨ ਇਨਾਂ ਨੂੰ ਜਿੰਦਗੀ ਵਿੱਚ ਕਈ ਵਾਰ ਅਸਫਲਤਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
D ਨਾਮ ਵਾਲੇ ਵਿਅਕਤੀ ਕਰੀਅਰ ਦੇ ਮਾਮਲੇ ਵਿੱਚ ਥੋੜ੍ਹੇ ਪਿੱਛੇ ਰਹਿ ਜਾਂਦੇ ਹਨ। ਕਿਉਂਕਿ ਇਹ ਗਲਤ ਕੰਮ ਨੂੰ ਚੁਣ ਕੇ ਉਹਦੇ ਵਿੱਚ ਪੈ ਜਾਂਦੇ ਹਨ। ਇਹ ਲੋਕ ਪਰਉਪਕਾਰੀ ਦਿਆਲੂ ,ਕੋਮਲ ਹਿਰਦੇ ਵਾਲੇ ਹੁੰਦੇ ਹਨ ਅਤੇ ਕਿਸੇ ਨੂੰ ਵੀ ਦੁਖੀ ਨਹੀਂ ਦੇਖ ਸਕਦੇ। ਇਹ ਸ਼ਾਂਤ ਸੁਭਾਅ ਦੇ ਹੁੰਦੇ ਹਨ ।ਇਨ੍ਹਾਂ ਨੂੰ ਹਰਾ-ਭਰਾ ਅਤੇ ਪ੍ਰਕਿਰਤੀ ਦੇ ਨੇੜੇ ਵਾਲਾ ਜੀਵਨ ਜਿਊਣਾ ਪਸੰਦ ਹੁੰਦਾ ਹੈ। ਚਾਹੇ ਜਿੰਨੇ ਮਰਜ਼ੀ ਮੁਸੀਬਤ ਹੋਵੇ ਪਰ ਇਹ ਖੁਸ਼ ਰਹਿੰਦੇ ਹਨ ਅਤੇ ਕਿਸੇ ਦੀ ਵੀ ਬੁਰਾਈ ਨਹੀਂ ਕਰਦੇ।
ਇਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਸਾਰੀ ਪ੍ਰੇਸ਼ਾਨੀਆਂ ਆਉਂਦੀਆਂ ਹਨ ,ਪਰ ਇਨ੍ਹਾਂ ਵਿੱਚ ਬਹੁਤ ਜ਼ਿਆਦਾ ਸਹਿਣ-ਸ਼ਕਤੀ ਵੀ ਪਾਈ ਜਾਂਦੀ ਹੈ। ਇਨ੍ਹਾਂ ਦੇ ਮਨਂ ਅੰਦਰ ਬਹੁਤ ਸਾਰਾ ਰਹੱਸ ਛੁਪਿਆ ਹੁੰਦਾ ਹੈ ।ਇਹ ਹਮੇਸ਼ਾ ਦੂਜਿਆਂ ਦੀ ਦੁੱਖ ਤਕਲੀਫ਼ ਵਿਚ ਸ਼ਾਮਿਲ ਹੁੰਦੇ ਹਨ। ਅਪਣੇ ਪਰਵਾਰ ਦਾ ਬਹੁਤ ਧਿਆਨ ਰੱਖਦੇ ਹਨ ।ਜਿਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ, ਉਸਦੇ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਇਹ ਲੋਕ ਆਪਣੇ ਜੀਵਨ ਸਾਥੀ ਨਾਲ ਰਿਸ਼ਤੇ ਨੂੰ ਅੰਤ ਸਮੇਂ ਤੱਕ ਨਿਭਾਉਣ ਵਾਲੇ ਹੁੰਦੇ ਹਨ।