ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਾਡੇ ਸਰੀਰ ਨੂੰ ਬਿਮਾਰੀਆਂ ਸਾਡੀਆਂ ਗਲਤੀਆਂ ਕਰਕੇ ਹੀ ਲੱਗਦੀਆਂ ਹਨ। ਅੱਜ ਕਲ ਗਲਤ ਖਾਣ ਪੀਣ ਅਤੇ ਗਲਤ ਲਾਈਫਸਟਾਈਲ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਮੁੱਖ ਬਿਮਾਰੀ ਹੈ। ਕਿਡਨੀ ਦੀ ਪੱਥਰੀ ਅੱਜ ਕੱਲ੍ਹ ਕਿਡਨੀ ਦੀ ਪੱਥਰੀ ਬਹੁਤ ਜ਼ਿਆਦਾ ਹੋ ਰਹੀ ਹੈ।
ਕਿਡਨੀ ਦੀ ਪੱਥਰੀ ਬਣਨਾ ਇਹ ਵੀ ਸਾਡੀਆਂ ਗਲਤੀਆਂ ਕਰਕੇ ਹੀ ਬਣਦੀ ਹੈ। ਸਾਡੀਆਂ ਰੋਜ਼ਾਨਾ ਦੀਆਂ ਕੁਝ ਗਲਤੀਆਂ ਜੋ ਹੌਲੀ ਹੌਲੀ ਕਿਡਨੀ ਵਿਚ ਪੱਥਰੀ ਬਣਾ ਦਿੰਦੀਆਂ ਹਨ। ਕਿਡਨੀ ਸਾਡੇ ਸਰੀਰ ਦਾ ਮੁੱਖ ਅੰਗ ਹੈ। ਜਿਸ ਦਾ ਕੰਮ ਖੂਨ ਸਾਫ ਕਰਨਾ, ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣਾ, ਬਲੱਡ ਪ੍ਰੈਸ਼ਰ ਤੇ ਕੰਟਰੋਲ ਰੱਖਣਾ, ਹੱਡੀਆਂ ਮਜ਼ਬੂਤ ਕਰਨਾ
ਇਸ ਦੇ ਮੁੱਖ ਕੰਮ ਹੁੰਦੇ ਹਨ।ਗੁਰਦੇ ਵਿੱਚ ਪਥਰੀ ਹੋਣ ਤੇ ਸਰੀਰ ਵਿੱਚ ਕੁਝ ਲੱਛਣ ਦਿਖਦੇ ਹਨ। ਜਿਵੇਂ –ਪਸਲੀਆਂ ਵਿੱਚ ਦਰਦ ਹੋਣਾ,ਪੇਟ ਦਰਦ ਹੋਣਾ,ਕਮਰ ਦੇ ਨਿਚਲੇ ਹਿੱਸੇ ਵਿੱਚ ਦਰਦ ਹੋਣਾ,ਪਿਸ਼ਾਬ ਕਰਦੇ ਸਮੇਂ ਦਰਦ ਹੋਣਾ,ਪਿਸ਼ਾਬ ਦਾ ਰੰਗ ਗੁਲਾਬੀ, ਲਾਲ ਜਾਂ ਭੂਰਾ ਹੋਣਾ,ਬਦਬੂਦਾਰ ਪੇਸ਼ਾਬ ਆਉਣਾ,ਉਲਟੀ ਆਉਣਾ,ਬੁਖਾਰ ਅਤੇ ਠੰਢ ਲੱਗਣਾ,ਜ਼ਿਆਦਾ ਪਿਸ਼ਾਬ ਆਉਣਾ ਜਾਂ ਫਿਰ ਘੱਟ ਪੇਸ਼ਾਬ ਆਉਣਾ।
ਗੁਰਦੇ ਦੀ ਪੱਥਰੀ ਹੋਣ ਦੇ ਮੁੱਖ ਕਾਰਨ।ਜੋ ਲੋਕ ਜ਼ਿਆਦਾ ਨਮਕ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਕਿਡਨੀ ਫੇਲ੍ਹ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਕਿਉਂਕਿ ਨਮਕ ਵਿੱਚ ਮੌਜੂਦ ਸੋਡੀਅਮ ਕਿਡਨੀ ਦੀ ਸਮੱਸਿਆਵਾਂ ਨੂੰ ਵਧਾ ਦਿੰਦਾ ਹੈ। ਜਿਸ ਕਰਕੇ ਕਿਡਨੀ ਵਿਚ ਪੱਥਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਨਮਕ ਖਾਣ ਨਾਲ ਹਾਈਪਰਟੈਨਸ਼ਨ ਅਤੇ ਹੋਰ ਕਈ ਬਿਮਾਰੀਆਂ ਹੁੰਦੀਆਂ ਹਨ।
ਕੁਝ ਲੋਕ ਕੌਫੀ ਦੇ ਬਹੁਤ ਸ਼ੌਕੀਨ ਹੁੰਦੇ ਹਨ। ਪਰ ਕੌਫੀ ਵਿੱਚ ਮੌਜੂਦ ਕੈਫੀਨ ਕਿਡਨੀ ਨੂੰ ਡੈਮੇਜ ਕਰ ਸਕਦਾ ਹੈ। ਇਸ ਲਈ ਕੌਫੀ ਦਾ ਜ਼ਿਆਦਾ ਸੇਵਨ ਕਰਨ ਨਾਲ ਗੁਰਦੇ ਵਿੱਚ ਪੱਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਕੌਫੀ ਵਿੱਚ ਕੁਝ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ, ਜੋ ਸਿੱਧਾ ਬਲੈਡਰ ਅਤੇ ਕਿਡਨੀ ਤੇ ਪ੍ਰਭਾਵ ਪਾਉਂਦੇ ਹਨ।
ਇਸ ਲਈ ਦਿਨ ਵਿੱਚ ਦੋ ਕੱਪ ਤੋਂ ਜ਼ਿਆਦਾ ਕੌਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਵਿਅਕਤੀ ਘੱਟ ਨੀਂਦ ਲੈਂਦਾ ਹੈ ਤਾਂ ਉਸ ਦਾ ਸਿੱਧਾ ਅਸਰ ਕਿਡਨੀਆਂ ਤੇ ਪੈਂਦਾ ਹੈ। ਘੱਟ ਨੀਂਦ ਲੈਣ ਨਾਲ ਵੀ ਕਿਡਨੀ ਦੀ ਪੱਥਰੀ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ। ਅਤੇ ਨੀਂਦ ਦੇ ਨਾਲ ਨਾਲ ਰੋਜ਼ਾਨਾ 7-8 ਗਿਲਾਸ ਪਾਣੀ ਜ਼ਰੂਰ ਪੀਣੇ ਚਾਹੀਦੇ ਹਨ।
ਘੱਟ ਪਾਣੀ ਪੀਣ ਨਾਲ ਵੀ ਗੁਰਦੇ ਦੀ ਪੱਥਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕਈ ਵਾਰ ਕੰਮ ਵਿਚ ਵਿਜੀ ਹੋਣ ਕਾਰਨ ਬਹੁਤ ਸਾਰੇ ਲੋਕ ਪਿਸ਼ਾਬ ਨੂੰ ਰੋਕ ਕੇ ਰੱਖਦੇ ਹਨ। ਇਹ ਕਿਡਨੀ ਲਈ ਨੁਕਸਾਨ ਦਾਇਕ ਹੋ ਸਕਦਾ ਹੈ। ਇਸ ਦਾ ਸਿੱਧਾ ਅਸਰ ਬਲੈਡਰ ਤੇ ਪੈਂਦਾ ਹੈ। ਇਸ ਨਾਲ ਕਿਡਨੀ ਦੀ ਪੱਥਰੀ ਅਤੇ ਯੂਟੀਆਈ ਜਿਹੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।