ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰਦੀਆਂ ਦੇ ਮੌਸਮ ਵਿਚ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ । ਸ਼ਰੀਰ ਨੂੰ ਗਰਮ ਰਖਣ ਲਈ ਜ਼ਿਆਦਾ ਐਨਰਜੀ ਦੀ ਜ਼ਰੂਰਤ ਹੁੰਦੀ ਹੈ । ਜੇਕਰ ਸਾਡੇ ਸਰੀਰ ਨੂੰ ਐਨਰਜ਼ੀ ਪੂਰੀ ਨਹੀਂ ਮਿਲਦੀ, ਤਾਂ ਸ਼ਰੀਰ ਵਿੱਚ ਕਈ ਸਮਸਿਆਵਾ ਪੈਦਾ ਹੋ ਜਾਂਦੀਆਂ ਹਨ।
ਸ਼ਰੀਰ ਨੂੰ ਪੂਰੀ ਐਨਰਜੀ ਮਿਲਣ ਕਰਕੇ ਹਥ ਪੈਰ ਬਹੁਤ ਠੰਡੇ ਹੋਣ ਲੱਗ ਜਾਂਦੇ ਹਨ , ਜਿਨ੍ਹਾਂ ਲੋਕਾਂ ਨੂੰ ਜੋੜਾ ਦੇ ਦਰਦ ਦੀ ਸਮਸਿਆ ਹੈ , ਉਹਨਾਂ ਨੂੰ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਯੁਰੀਕ ਐਸਿਡ ਵਧ ਜਾਂਦਾ ਹੈ।
ਉਨ੍ਹਾਂ ਨੂੰ ਸਰਦੀਆਂ ਦੇ ਵਿੱਚ ਜੋੜਾ ਵਿਚ ਦਰਦ ਬਹੁਤ ਪ੍ਰੇਸ਼ਾਨ ਕਰਦਾ ਹੈ । ਇਸ ਨਾਲ ਹਥਾਂ ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਆ ਜਾਂਦੀ ਹੈ। ਜੇਕਰ ਤੁਸੀਂ ਗਠੀਏ ਦੀ ਦਵਾਈ ਖਾ ਰਹੇ ਹੋ , ਪਰ ਤੁਸੀਂ ਆਪਣੀ ਡਾਇਟ ਵਿੱਚ ਕੂਝ ਬਦਲਾਅ ਕਰੋਗੇ , ਤਾਂ ਜੋੜਾਂ ਦੇ ਦਰਦ ਤੋਂ ਜਲਦ ਰਾਹਤ ਮਿਲੇਗੀ ।
ਜੇਕਰ ਗਠਿਆ ਰੋਗ ਸ਼ੂਰੂ ਹੋਇਆ ਹੈ, ਤਾਂ ਖਾਣ ਪੀਣ ਵਿਚ ਬਦਲਾਅ ਕਰਨ ਨਾਲ ਅਰਾਮ ਮਿਲਦਾ ਹੈ ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ । ਜੋਂ ਜੋੜਾਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀਆਂ ਹਨ। ਇਹ ਚੀਜ਼ਾਂ ਜੋਂ ਗਠੀਏ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ
ਸਰਦੀਆਂ ਦੇ ਮੌਸਮ ਵਿਚ ਹਰੀ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਜੇਕਰ ਤੁਸੀਂ ਜੋੜਾਂ ਵਿੱਚ ਦਰਦ ਤੋਂ ਪ੍ਰੇਸ਼ਾਨ ਹੋ , ਤਾਂ ਪਾਲਕ ਦਾ ਸੇਵਨ ਜਿਆਦਾ ਮਾਤਰਾ ਵਿਚ ਕਰੋ । ਇਸ ਨੂੰ ਸੂਪਰ ਫੂਡ ਮੰਨਿਆ ਜਾਂਦਾ ਹੈ । ਇਸ ਵਿੱਚ ਦੋ ਤਰ੍ਹਾਂ ਦੇ ਐਂਟੀ ਆਕਸੀਡੈਂਟੇਸ , ਨਿਯੋਜੇਥਿਨ ਅਤੇ ਵਾਯਲੇਕਜਾਥਿਨ ਪਾਏਂ ਜਾਂਦੇ ਹਨ।
ਇਸ ਵਿੱਚ ਐਂਟੀ ਇਫੇਲੀਮੈਂਟਰੀ ਗੂਣ ਪਾਏਂ ਜਾਂਦੇ ਹਨ । ਜੋਂ ਅਸਥਮਾ , ਆਰਥਰਾਇਟਿਸ ਅਤੇ ਮਾਇਗਰੇਨ ਦੇ ਦਰਦ ਨੂੰ ਠੀਕ ਕਰਨ ਲਈ ਬਹੁਤ ਹੀ ਗੁਣਕਾਰੀ ਹੁੰਦੇ ਹਨ। ਦੁੱਧ ਅਤੇ ਅੰਡੇ ਦਾ ਸੇਵਨ ਜ਼ਰੂਰ ਕਰੋ , ਜੇਕਰ ਤੁਸੀਂ ਜੋੜਾਂ ਵਿੱਚ ਦਰਦ ਤੋਂ ਪ੍ਰੇਸ਼ਾਨ ਹੋ । ਸਰਦੀਆਂ ਦੇ ਮੌਸਮ ਵਿਚ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀਂ ਹੋ ਜਾਂਦੀ ਹੈ ।
ਜਿਸ ਨਾਲ ਜੋੜਾਂ ਵਿੱਚ ਦਰਦ ਦੀ ਸਮਸਿਆ ਹੋ ਜਾਂਦੀ ਹੈ । ਇਸ ਨੂੰ ਪੂਰਾ ਕਰਨ ਲਈ ਤੁਸੀਂ ਆਪਣੀ ਡਾਇਟ ਵਿੱਚ ਸੂਰਜ ਦੀ ਰੌਸ਼ਨੀ ਤੋਂ ਇਲਾਵਾ ਦੁੱਧ , ਦਹੀ ਅਤੇ ਅੰਡੇ ਦਾ ਸੇਵਨ ਜ਼ਰੂਰ ਕਰੋ। ਬਦਾਮ ਦੇ ਵਿਚ ਉਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ । ਜੋਂ ਸੋਜ ਨੂੰ ਘੱਟ ਕਰਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਇਸ ਲਈ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰੋ । ਸਰਦੀਆਂ ਦੇ ਵਿੱਚ ਬਦਾਮ ਸਰੀਰ ਨੂੰ ਗਰਮ ਰਖਣ ਵਿੱਚ ਮਦਦ ਕਰਦਾ ਹੈ ਲਸਣ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਐਂਟੀ ਇਫੇਲੀਮੈਂਟਰੀ ਗੂਣ ਪਾਏਂ ਜਾਂਦੇ ਹਨ । ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ।
ਹਲਦੀ ਦੇ ਵਿਚ ਕਰਯੂਮਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ । ਜਿਸ ਵਿਚ ਐਂਟੀ ਆਕਸੀਡੈਂਟ ਅਤੇ ਐਂਟੀ ਇਲਫੇਰੀਮਨਟਰੀ ਗੂਣ ਪਾਏਂ ਜਾਂਦੇ ਹਨ । ਇਸ ਦਾ ਸੇਵਨ ਕਰਨ ਨਾਲ ਜੋੜਾਂ ਦੀ ਸੋਜ ਘੱਟ ਹੋ ਜਾਂਦੀ ਹੈ । ਅਤੇ ਅਰਥਰਾਇਟਿਸ ਦੇ ਦਰਦ ਨੂੰ ਠੀਕ ਕਰ ਦਿੰਦਾ ਹੈ । ਗਠੀਏ ਦੇ ਮਰੀਜ਼ਾਂ ਨੂੰ ਹਲਦੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।