ਅੱਖ ਦੀ ਸਫਾਈ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅਸੀਂ ਆਪਣੇ ਸਰੀਰ, ਚਮੜੀ ਅਤੇ ਵਾਲਾਂ ਅਤੇ ਅੰਦਰੂਨੀ ਅੰਗਾਂ ਦਾ ਪੂਰਾ ਖਿਆਲ ਰਖਦੇ ਹੈ। ਪਰ ਅੱਖਾਂ ਦੀ ਦੇਖਭਾਲ ਕਰਨਾ ਜ਼ਰੂਰੀ ਨਹੀਂ ਸਮਝਦੇ। ਜਦੋਂ ਕਿ ਤੰਦਰੁਸਤ ਰਹਿਣ ਲਈ ਅਖਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੂੰਦਾ ਹੈ।

ਅੱਖਾਂ ਵੀ ਸਾਡੇ ਸਰੀਰ ਦਾ ਅਹਿਮ ਹਿੱਸਾ ਹੂੰਦੀਆਂ ਹਨ। ਕੋਈ ਵੀ ਖੂਸ਼ੀ ਅਤੇ ਗਮ ਅਸੀਂ ਆਪਣਿਆਂ ਅੱਖਾਂ ਨਾਲ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਕੋਈ ਵੀ ਕੰਮ ਕਰਨ ਲਈ ਅੱਖਾਂ ਦੀ ਰੌਸ਼ਨੀ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੂੰਦਾ ਹੈ। ਇਸ ਲਈ ਤੂਹਾਨੂੰ ਆਪਣੇ ਸਰੀਰ ਦੇ ਦੂਜੇ ਅੰਗਾਂ ਦੀ ਤਰ੍ਹਾਂ ਅੱਖਾਂ ਦੀ ਦੇਖਭਾਲ ਵੀ ਜ਼ਰੂਰ ਕਰਨੀ ਚਾਹੀਦੀ ਹੈ।

ਅੱਜ ਅਸੀਂ ਤੁਹਾਨੂੰ ਅੱਖਾਂ ਨੂੰ ਤੰਦਰੁਸਤ ਰੱਖਣ ਲਈ 3 ਤਰੀਕਿਆਂ ਬਾਰੇ ਦੱਸਾਂਗੇ। ਜਿਨ੍ਹਾਂ ਦੀ ਮਦਦ ਨਾਲ ਸਾਡੀਆਂ ਅੱਖਾਂ ਹਮੇਸ਼ਾ ਤੰਦਰੁਸਤ ਰਹਿ ਸਕਦੀਆਂ ਹਨ ਅਤੇ ਅਸੀਂ ਆਪਣੀ ਅੱਖਾਂ ਦੀ ਸਫਾਈ ਵੀ ਕਰ ਸਕਦੇ ਹਾਂ। ਅੱਖਾਂ ਨੂੰ ਤੰਦਰੁਸਤ ਰੱਖਣ ਲਈ ਪਾਣੀ ਦੇ ਛੀਟੇ ਮਾਰਨੇ ਬਹੁਤ ਫਾਇਦੇਮੰਦ ਹੁੰਦੇ ਹਨ। ਅੱਖਾਂ ਤੇ ਛਿੱਟੇ ਮਾਰਨ ਦਾ ਨਿਯਮ ਹਰ ਕਿਸੇ ਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ ਹੈ।

ਇਸ ਲਈ ਤੂਸੀ ਮੂੰਹ ਵਿੱਚ ਪਾਣੀ ਭਰ ਲੳ , ਅਖਾੱ ਨੂੰ ਬੰਦ ਕਰਕੇ 15 ਤੋਂ 20 ਵਾਰ ਠੰਢੇ ਪਾਣੀ ਦੇ ਛਿੱਟੇ ਮਾਰੋ। ਇਹ ਕੰਮ ਸੂਰਜ ਨਿਕਲਣ ਤੋਂ ਪਹਿਲਾਂ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਅੱਖਾਂ ਤੇ ਛਿੱਟੇ ਮਾਰਨ ਲਈ ਤੂਸੀਂ ਵਿਸ਼ੇਸ਼ ਪਾਣੀ ਬਣਾ ਸਕਦੇ ਹੋ। ਇਸ ਲਈ ਤੂਸੀਂ ਰਾਤ ਭਰ ਲਈ ਪਾਣੀ ਨੂੰ ਕੋਪਰ ਵਾਲੇ ਭਾਂਡੇ ਵਿੱਚ ਪਾ ਕੇ ਰਖੋ।

ਫਿਰ ਤੂਸੀਂ ਤ੍ਰਿਫਲਾ ਪਾਣੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਰੋਜ਼ਾਨਾ ਸਵੇਰੇ ਇਸ ਤਰ੍ਹਾਂ ਦੇ ਪਾਣੀ ਨਾਲ ਅੱਖਾਂ ਤੇ ਛਿੱਟੇ ਮਾਰਨ ਨਾਲ ਅੱਖਾਂ ਹਮੇਸ਼ਾ ਲਈ ਤੰਦਰੁਸਤ ਰਹਿੰਦਿਆਂ ਹਨ। ਅਤੇ ਅਖਾੱ ਦੀ ਰੋਸ਼ਨੀ ਵੀ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ। ਧੂੰਨੀ ਤੇ ਤੇਲ ਲਾਉਣਾ ਸਾਡੇ ਪੂਰੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਇਸ ਨਾਲ ਚਮੜੀ ਤੇ ਨਿਖਾਰ ਆਉਂਦਾ ਹੈ। ਅਤੇ ਪੇਟ ਨਾਲ ਜੁੜੇ ਰੋਗ ਵੀ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਅਖਾੱ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਧੂੰਨੀ ਤੇਲ ਵੀ ਲਾ ਸਕਦੇ ਹੋ। ਧੂੰਨੀ ਤੇ ਤੇਲ ਲਾਉਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। ਅੱਖਾਂ ਨਾਲ ਜੁੜਿਆ ਛੋਟਿਆਂ ਛੋਟਿਆਂ ਸਮਸਿਆਵਾਂ ਤੋਂ ਰਾਹਤ ਮਿਲਦੀ ਹੈ। ਅੱਖਾਂ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਧੂੰਨੀ ਤੇ ਬਦਾਮ ਜਾ ਫਿਰ ਤਿਲ ਦਾ ਤੇਲ ਲਾ ਸਕਦੇ ਹੋ।

ਅੱਖਾਂ ਦੇ ਲਈ ਬਦਾਮ, ਤਿਲ਼ ਦਾ ਤੇਲ ਬਹੁਤ ਲਾਭਦਾਇਕ ਹੁੰਦਾ ਹੈ। ਧੁੰਨੀ ਤੇ ਤਿਲ ਦਾ ਤੇਲ ਲਗਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ। ਅੱਖਾਂ ਨੂੰ ਤੰਦਰੁਸਤ ਰੱਖਣ ਲਈ ਵਾਰ ਵਾਰ ਝਪਕਾਉਣਾ ਬਹੁਤ ਜ਼ਰੂਰੀ ਹੂੰਦਾ ਹੈ। ਕੂਝ ਲੋਕ ਅਖਾ ਨੂੰ ਵਾਰ-ਵਾਰ ਝੁਪਕਾਊਦੇ ਹਨ। ਅਤੇ ਕੂਝ ਲੋਕ ਅਜਿਹਾ ਨਹੀਂ ਕਰਦੇ। ਅੱਖਾਂ ਨੂੰ ਹਮੇਸ਼ਾ ਲਈ ਤੰਦਰੁਸਤ ਰੱਖਣ ਲਈ ਅਖਾਂ ਨੂੰ ਝਪਕਾਊਣਾ ਬਹੁਤ ਜ਼ਰੂਰੀ ਹੂੰਦਾ ਹੈ।

ਅੱਖਾਂ ਨੂੰ ਝਪਕਾਉਣ ਨਾਲ ਅੱਖਾਂ ਵਿਚ ਜਮ੍ਹਾਂ ਧੂੜ ਮਿੱਟੀ ,ਗੰਦਾ ਪਾਣੀ ਆਸਾਨੀ ਨਾਲ ਬਾਹਰ ਨਿਕਲ ਜਾਂਦਾ ਹੈ। ਅੱਖਾਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੂੰਦਾ ਹੈ। ਇਸ ਦੇ ਲਈ ਤੁਸੀ ਦਿਨ ਵਿਚ 2 ਤੋਂ 3 ਵਾਰ ਸਾਫ ਪਾਣੀ ਨਾਲ ਅੱਖਾਂ ਨੂੰ ਜ਼ਰੂਰ ਧੋਵੋ।ਤੇਜ ਧੁਪ ਤੋਂ ਅੱਖਾ ਨੂੰ ਬਚਾਉਣ ਲਈ ਚਸ਼ਮਾ ਜ਼ਰੂਰ ਲਗਾਓ। ਇਸ ਨਾਲ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਅ ਹੂੰਦਾ ਹੈ।

ਅੱਖਾਂ ਨੂੰ ਤੰਦਰੁਸਤ ਰੱਖਣ ਲਈ ਆਪਣੀ ਡਾਇਟ ਵਿਚ ਹਰੀ ਸਬਜਿਆ , ਸੀਜ਼ਨਲ ਫਲਾਂ ਨੂੰ ਸ਼ਾਮਲ ਕਰੋ। ਵਿਟਾਮਿਨ ਏ ਅੱਖਾਂ ਦੇ ਲਈ ਬਹੁਤ ਜ਼ਰੂਰੀ ਹੂੰਦਾ ਹੈ।ਲੇਪਟੋਪ ਚਲਾਉਂਦੇ ਸਮੇਂ ਜਾ ਪੜਦੇ ਸਮੇਂ ਜ਼ਿਆਦਾ ਰੋਸ਼ਨੀ ਵਿੱਚ ਨਾ ਬੈਠੋ।ਅੱਖਾਂ ਤੇ ਖੀਰੇ ਦੇ ਪਤਲੇ ਟੂਕੜਿਆ ਨੂੰ 10 ਤੋਂ 15 ਮਿੰਟ ਦੇ ਲਈ ਰੱਖੋ। ਇਸ ਨਾਲ ਅੱਖਾਂ ਨੂੰ ਰਿਲੈਕਸ ਮਹਿਸੂਸ ਹੋਵੇਗਾ।ਅੱਖਾਂ ਦੇ ਵਿਚ ਧੂੜ ਮਿੱਟੀ ਪੈ ਜਾਣ ਤੇ ਅਖਾਂ ਨੂੰ ਮਲਣ ਤੋਂ ਬਚੋ।

ਇਸ ਨਾਲ ਅੱਖਾਂ ਲਾਲ ਇਰਿਟੇਟ ਹੋ ਸਕਦੀ ਹੈ।ਅੱਖਾਂ ਨੂੰ ਸੂਰਖਿਤ ਰੱਖਣ ਲਈ ਦਿਨ ਵਿਚ ਸੋਣ ਅਤੇ ਰਾਤ ਨੂੰ ਜਾਗਣ ਤੋਂ ਬਚੋ। ਅੱਖਾਂ ਵਿੱਚ ਜਲਨ, ਅਖਾਂ ਵਿਚ ਦਰਦ ਹੋਣ ਤੇ ਤੁਸੀ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। ਇਸ ਤੋਂ ਇਲਾਵਾ ਅੱਖਾਂ ਦਾ ਚੈੱਕ ਅੱਪ ਵੀ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਸਮੇਂ ਸਮੇਂ ਤੇ ਅੱਖਾਂ ਦੀ ਜਾਂਚ ਕਰਵਾ ਕੇ ਅਸੀਂ ਆਪਣਿਆਂ ਅੱਖਾਂ ਨੂੰ ਹਮੇਸ਼ਾ ਤੰਦਰੁਸਤ ਰੱਖ ਸਕਦੇ ਹੋ।

Leave a Reply

Your email address will not be published. Required fields are marked *