ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰਦੀਆਂ ਵਿੱਚ ਵਜ਼ਨ ਘੱਟ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਇਸ ਲਈ ਸਰਦੀਆਂ ਵਿੱਚ ਵਜ਼ਨ ਜ਼ਿਆਦਾ ਵਧਣ ਲੱਗਦਾ ਹੈ। ਸਰਦੀਆਂ ਵਿੱਚ ਅਸੀਂ ਆਲਸੀ ਹੋ ਜਾਂਦੇ ਹਾਂ ਅਤੇ ਸਰੀਰ ਦਾ ਡਾਈਜੇਟਿਵ ਸਿਸਟਮ ਤੇਜ਼ ਹੋ ਜਾਂਦਾ ਹੈ। ਜਿਸ ਨਾਲ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ।
ਇਸ ਮੌਸਮ ਵਿੱਚ ਜੇਕਰ ਤੁਸੀਂ ਵੀ ਆਪਣਾ ਵਜਨ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਤੇ ਧਿਆਨ ਦਿਓ। ਜਦੋਂ ਵੀ ਅਸੀਂ ਵਜ਼ਨ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਦਿਮਾਗ ਵਿਚ ਸ਼ਹਿਦ ਅਤੇ ਨਿੰਬੂ ਦਾ ਪਾਣੀ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਤੋਂ ਇਲਾਵਾ ਕੁਝ ਹੋਰ ਘਰੇਲੂ ਟਿਪਸ ਦੱਸਾਂਗੇ ਜਿਸ ਨਾਲ ਵਜ਼ਨ ਤੇਜ਼ੀ ਨਾਲ ਘੱਟ ਹੋ ਜਾਵੇਗਾ।
ਸ਼ਹਿਦ ਮਿੱਠਾ ਹੋਣ ਦੇ ਬਾਵਜੂਦ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਐਂਟੀ ਆਕਸੀਡੈਂਟ, ਐਂਟੀ ਬੈਕਟੀਰੀਅਲ, ਐਂਟੀ ਫੰਗਲ ਅਤੇ ਐਂਟੀ ਮਾਈਕ੍ਰੋਬੀਅਲ ਗੁਣ ਪਾਏ ਜਾਂਦੇ ਹਨ। ਜੋ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ। ਇਸ ਨੂੰ ਅਸੀਂ ਰੋਜ਼ਾਨਾ ਖਾ ਸਕਦੇ ਹਾਂ।
ਵਜ਼ਨ ਨੂੰ ਤੇਜ਼ੀ ਨਾਲ ਘੱਟ ਕਰਨ ਦੇ ਲਈ ਇਸ ਨੂੰ ਕੁਝ ਚੀਜ਼ਾਂ ਨਾਲ ਮਿਲਾ ਕੇ ਲਿਆ ਜਾ ਸਕਦਾ ਹੈ। ਇੱਕ ਚਮਚ ਸ਼ਹਿਦ ਦੇ ਵਿੱਚ ਦੋ ਕਲੀਆਂ ਲੱਸਣ ਦੀਆਂ ਪੀਸ ਕੇ ਮਿਕਸ ਕਰਕੇ ਇਸ ਨੂੰ ਖਾ ਲਓ। ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟਸ ਫੈਟ ਬਹੁਤ ਤੇਜ਼ੀ ਨਾਲ ਘੱਟ ਕਰਦਾ ਹੈ। ਜੇਕਰ ਤੁਸੀਂ ਵੀ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਦਿਨ ਵਿੱਚ ਇੱਕ ਜਾਂ ਦੋ ਵਾਰ ਸ਼ਹਿਦ ਅਤੇ ਲਸਣ ਜ਼ਰੂਰ ਲਓ।
ਇੱਕ ਕੱਪ ਪਾਣੀ ਵਿਚ ਦਾਲਚੀਨੀ ਉਬਾਲ ਲਓ ਅਤੇ ਉਸ ਪਾਣੀ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਸਰੀਰ ਵਿੱਚ ਮੌਜੂਦ ਐਕਸਟਰਾ ਫੈਟ ਬਰਨ ਹੋਵੇਗਾ। ਸ਼ਹਿਰ ਦੇ ਨਾਲ ਦਾਲਚੀਨੀ ਲੈਣ ਨਾਲ ਮਿੱਠਾ ਖਾਣ ਦੀ ਇੱਛਾ ਕੰਟਰੋਲ ਹੁੰਦੀ ਹੈ। ਜਿਸ ਨਾਲ ਵਜ਼ਨ ਤੇਜ਼ੀ ਨਾਲ ਘੱਟ ਹੁੰਦਾ ਹੈ।
ਸਰਦੀ ਜ਼ੁਕਾਮ ਹੋਣ ਤੇ ਤੁਲਸੀ ਅਤੇ ਸ਼ਹਿਦ ਦਿੱਤਾ ਜਾਂਦਾ ਹੈ। ਕਿਉਂਕਿ ਇਹ ਐਂਟੀਆਕਸੀਡੈਂਟ ਨਾਲ ਭਰਪੂਰ ਬੀਮਾਰੀਆਂ ਤੋਂ ਦੂਰ ਕਰਨ ਵਿਚ ਸਹਾਇਕ ਹੁੰਦਾ ਹੈ। ਜੇਕਰ ਤੁਲਸੀ ਦੇ ਪੱਤਿਆਂ ਨਾਲ ਸ਼ਹਿਦ ਲਿਆ ਜਾਵੇ ਤਾਂ ਫੈਟ ਬਹੁਤ ਤੇਜ਼ੀ ਨਾਲ ਘੱਟ ਹੁੰਦਾ ਹੈ। ਕਿਉਂਕਿ ਇਸ ਵਿੱਚ ਫਾਈਟੋ ਨਿਊਟ੍ਰੀਐਂਟਸ ਹੁੰਦੇ ਹਨ।
ਜੋ ਫੈਟ ਸੈੱਲਸ ਨੂੰ ਘੱਟ ਕਰਨ ਵਿੱਚ ਸਹਾਇਕ ਹੁੰਦੇ ਹਨ। ਸ਼ਹਿਦ ਵਿੱਚ ਐਂਟੀ ਆਕਸੀਡੈਂਟ, ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ। ਅਤੇ ਦੁੱਧ ਵਿੱਚ ਵਿਟਾਮਿਨ ਏ, ਵਿਟਾਮਿਨ ਬੀ ਅਤੇ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਇਸ ਤੋਂ ਇਲਾਵਾ ਕੈਲਸ਼ੀਅਮ, ਪ੍ਰੋਟੀਨ ਅਤੇ ਲੈਕਟਿਕ ਐਸਿਡ ਵੀ ਹੁੰਦਾ ਹੈ।
ਦੁੱਧ ਵਿੱਚ ਸ਼ਹਿਦ ਮਿਲਾ ਕੇ ਲੈਣ ਨਾਲ ਸਰਦੀਆਂ ਵਿੱਚ ਸਰੀਰ ਗਰਮ ਰਹਿੰਦਾ ਹੈ ਅਤੇ ਇਸ ਨਾਲ ਸਰੀਰ ਦਾ ਮੈਟਾਬੋਲੀਜ਼ਮ ਵਧਦਾ ਹੈ। ਜਿਸ ਨਾਲ ਫੈਟ ਘੱਟ ਹੁੰਦਾ ਹੈ। ਦੁੱਧ ਹਮੇਸ਼ਾ ਬਿਨਾਂ ਮਲਾਈ ਵਾਲਾ ਹੀ ਲਓ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ