ਜੇ ਪਤੀ ਪਤਨੀ ਆਪਣੀ ਜਿੰਦਗੀ ਤੋਂ ਅਸੰਤੁਸ਼ਟ ਨੇ ਤਾਂ ਇਹ ਕਥਾ ਜਰੂਰ ਸੁਣਨ | ਸੰਤ ਮਸਕੀਨ ਜੀ

ਸਤਿ ਸ੍ਰੀ ਅਕਾਲ ਦੋਸਤੋ। ਦੋਸਤੋ ਜੇਕਰ ਕੋਈ ਪਤੀ-ਪਤਨੀ ਆਪਣੀ ਜ਼ਿੰਦਗੀ ਤੋਂ ਅਸੰਤੁਸ਼ਟ ਹਨ ਤਾਂ ਉਹਨਾਂ ਨੂੰ ਸੰਤ ਮਸਕੀਨ ਜੀ ਦੁਆਰਾ ਦੱਸੀ ਗਈ ਇਕ ਕਥਾ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ। ਸੰਤ ਮਸਕੀਨ ਜੀ ਨੇ ਇੱਕ ਕਥਾ ਵਿੱਚ ਦੱਸਿਆ ਕਿ ਪਰਿਵਾਰਕ ਅਸੰਤੁਸ਼ਟੀ ਵਿਆਪਕ ਹੈ ਕਿਉਂਕਿ ਮਨੁੱਖ ਇਹ ਸੋਚਦਾ ਹੈ ਕਿ ਜਿਸ ਤਰ੍ਹਾਂ ਦੇ ਬੱਚੇ ਉਸ ਦੇ ਹੋਣੇ ਚਾਹੀਦੇ ਸਨ ਉਸ ਦੇ ਬੱਚੇ ਉਸ ਤਰ੍ਹਾਂ ਦੇ ਨਹੀਂ ਹਨ।

ਸੰਤ ਮਸਕੀਨ ਜੀ ਕਹਿੰਦੇ ਹਨ ਕਿ ਵਿਅਕਤੀ ਇਹ ਸੋਚਦਾ ਹੈ ਕਿ ਜਿਸ ਤਰ੍ਹਾਂ ਦੇ ਮੇਰੇ ਮਾਤਾ-ਪਿਤਾ ਹੋਣੇ ਚਾਹੀਦੇ ਸਨ ਉਸ ਤਰ੍ਹਾਂ ਦੇ ਨਹੀਂ ਹਨ ਜਿਸ ਤਰ੍ਹਾਂ ਦੀ ਮੇਰੀ ਪਤਨੀ ਹੋਣੀ ਚਾਹੀਦੀ ਸੀ ਉਹ ਵੀ ਉਸ ਤਰ੍ਹਾਂ ਦੀ ਨਹੀਂ ਹੈ ਪਤਨੀ ਸੋਚਦੀ ਹੈ ਕਿ ਜਿਸ ਤਰ੍ਹਾਂ ਦਾ ਮੇਰਾ ਪਤੀ ਹੋਣਾ ਚਾਹੀਦਾ ਸੀ ਉਹ ਉਸ ਤਰ੍ਹਾਂ ਦਾ ਨਹੀਂ ਹੈ। ਇਸ ਤਰ੍ਹਾਂ ਹਰ ਇਕ ਵਿਅਕਤੀ ਆਪਣੇ ਪਰਵਾਰ ਤੋਂ ਅਸੰਤੁਸ਼ਟ ਹੁੰਦਾ ਹੈ।

ਇਸ ਕਰਕੇ ਵਿਅਕਤੀ ਦੇ ਅੰਦਰ ਬੇਚੈਨੀ ਰਹਿੰਦੀ ਹੈ ਕਿਉਂਕੀ ਉਹ ਅਸੰਤੁਸ਼ਟ ਰਹਿੰਦਾ ਹੈ। ਇਹੀ ਕਾਰਨ ਪਰਿਵਾਰ ਵਿਚ ਕਲੇਸ਼ ਦਾ ਕਾਰਨ ਬਣ ਜਾਂਦਾ ਹੈ। ਘਰ ਦਾ ਦੁੱਖ ਇੰਨਾ ਵੱਡਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਸਕ੍ਰਿਤ ਦੇ ਸਲੋਕ ਵਿੱਚ ਵੀ ਇਸਦਾ ਵਰਣਨ ਕੀਤਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਜੇਕਰ ਕੋਈ ਵਿਅਕਤੀ ਉੱਚੇ ਹਿਮਾਲਾ ਪਰਬਤ ਤੋਂ ਨੀਚੇ ਗਿਰ ਰਿਹਾ ਹੋਵੇ, ਜਾਂ ਫਿਰ ਜਵਾਲਾਮੁਖੀ ਦੀ ਅੱਗ ਵਿਚ ਜਲ ਰਿਹਾ ਹੋਵੇ, ਜਾਂ ਫਿਰ ਅਪਾਰ ਸਮੁੰਦਰ ਦੀਆਂ ਲਹਿਰਾਂ ਵਿੱਚ ਗੋਤੇ ਖਾ ਰਿਹਾ ਹੋਵੇ, ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਸਾਰੇ ਦੁੱਖਾਂ ਦੇ ਨਾਲੋਂ ਵੀ ਘਰ ਦਾ ਕਲੇਸ਼ ਬਹੁਤ ਜ਼ਿਆਦਾ ਦੁਖਦਾਈ ਹੈ।

ਕਿਉਕਿ ਇਹ ਦੁੱਖ ਜਨਮ ਅਤੇ ਮਰਨ ਦਾ ਕਾਰਨ ਬਣਦਾ ਹੈ। ਜਦੋਂ ਕਿ ਮਨੁੱਖ ਜਲ ਵਿਚ ਡੁੱਬਕੇ 5 ,10 ਮਿੰਟ ਦੇ ਅੰਦਰ ਮਰ ਜਾਂਦਾ ਹੈ। ਅੱਗ ਵਿਚ ਸੜ ਕੇ ਦਸ ਵੀਹ ਮਿੰਟ ਦੀ ਤਕਲੀਫ਼ ਤੋਂ ਬਾਅਦ ਮਰ ਜਾਂਦਾ ਹੈ। ਚੋਟੀ ਤੋ ਗਿਰਨ ਤੋਂ ਬਾਅਦ ਵੀ ਹੱਡੀਆਂ ਨੂੰ ਚੂਰ ਹੋ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਵਿਅਕਤੀ ਮਰ ਜਾਂਦਾ ਹੈ। ਪਰ ਘਰ ਦਾ ਕਲੇਸ਼ ਕਦੇ ਵੀ ਖਤਮ ਨਹੀਂ ਹੁੰਦਾ। ਘਰ ਦਾ ਕਲੇਸ਼ ਵਿਅਕਤੀ ਨੂੰ ਇੰਨਾ ਜਿਆਦਾ ਦੁਖੀ ਕਰਦਾ ਹੈ ਕਿ ਵਿਅਕਤੀ ਦਾ ਬਾਰ ਬਾਰ ਜਨਮ ਹੁੰਦਾ ਹੈ ਵਿਅਕਤੀ ਬਾਰ-ਬਾਰ ਮਰਦਾ ਹੈ ਅਤੇ ਹਰ ਇਕ ਜਨਮ ਵਿਚ ਦੁਖ ਭੋਗਦਾ ਹੈ।

ਵਿਅਕਤੀ ਦੀ ਦੁਖਦੀ ਯਾਤਰਾ ਬਹੁਤ ਲੰਬੀ ਹੋ ਜਾਂਦੀ ਹੈ। ਘਰੇਲੂ ਦੁੱਖ ਵਿੱਚ ਉਹ ਵਿਅਕਤੀ ਹਨ ਜਿਹੜੇ ਕਿ ਅਸੰਤੁਸ਼ਟ ਹਨ। ਸਾਰੀ ਸ੍ਰਿਸ਼ਟੀ ਵਿੱਚ ਇਹ ਅਸੰਤੁਸ਼ਟੀ ਹੈ। ਕੋਈ ਵਿਅਕਤੀ ਆਪਣੇ ਮਾਤਾ-ਪਿਤਾ ਕੋਈ ਆਪਣੇ ਬੱਚਿਆਂ ਤੋਂ, ਕੋਈ ਵਿਅਕਤੀ ਆਪਣੀ ਪਤਨੀ ਤੋਂ, ਕੋਈ ਪਤਨੀ ਆਪਣੇ ਪਤੀ ਤੋਂ, ਕੋਈ ਭੈਣ ਭਰਾਵਾਂ ਤੋਂ ਕੋਈ ਦੋਸਤਾਂ ਤੋਂ ਅਸੰਤੁਸ਼ਟ ਹੈ। ਇਸ ਤਰ੍ਹਾਂ ਦਾ ਵਿਅਕਤੀ ਇਸ ਇਹ ਅਸੰਤੁਸ਼ਟੀਆਂ ਵਿਚ ਉਲਝਿਆ ਰਹੇਗਾ। ਹੌਲੀ ਹੌਲੀ ਇਹ ਅਸੰਤੁਸ਼ਟੀ ਵੱਧਦੀਆਂ ਜਾਂਦੀਆਂ ਹਨ ਅਤੇ ਮਨੁੱਖ ਇਸ ਦੇ ਬੋਝ ਥੱਲੇ ਦੱਬਿਆ ਜਾਂਦਾ ਹੈ।

ਪਰਿਵਾਰਕ ਅਸੰਤੁਸ਼ਟੀ ਤੋਂ ਬਾਅਦ ਦੂਸਰੀ ਅਸੰਤੁਸ਼ਟੀ ਵਿਵਹਾਰਕ ਅਸੰਤੁਸ਼ਟੀ ਹੈ। ਜਿਸ ਤਰਾਂ ਦੇ ਵਿਅਕਤੀ ਦੀ ਉਪਜੀਵਿਕਾ ਹੈ ਆਮਦਨੀ ਹੈ ਵਿਅਕਤੀ ਉਸ ਤੋਂ ਅਸੰਤੁਸ਼ਟ ਹੈ, ਇਸ ਨੂੰ ਵਿਵਹਾਰਕ ਅਸੰਤੁਸ਼ਟੀ ਕਹਿੰਦੇ ਹਨ। ਜਿਨ੍ਹਾਂ ਵਿਅਕਤੀਆਂ ਨੂੰ ਇਹ ਦੋਵੇਂ ਅਸੰਤੁਸ਼ਟੀਆਂ ਹਨ, ਇਹੋ ਜਿਹਾ ਵਿਅਕਤੀ ਬਹੁਤ ਦੁਖੀ ਰਹਿੰਦਾ ਹੈ। ਉਹ ਵਿਅਕਤੀ ਹਰ ਸਮੇਂ ਤਣਾਅ ਵਿਚ ਰਹੇਗਾ ਅਤੇ ਆਪਣਾ ਜੀਵਨ ਵਿਅਰਥ ਕਰੀ ਜਾਵੇਗਾ।

ਤੀਸਰੀ ਅਸੰਤੁਸ਼ਟੀ ਵਿਅਕਤੀਗਤ ਅਸੰਤੁਸ਼ਟੀ ਹੈ। ਇਹ ਪ੍ਰਾਥਮਿਕ ਅਤੇ ਧਾਰਮਿਕ‌ ਹੈ। ਇਹੋ ਜਿਹਾ ਵਿਅਕਤੀ ਕਹਿੰਦਾ ਹੈ ਮੇਰੇ ਮਾਤਾ-ਪਿਤਾ ਜਿਸ ਤਰ੍ਹਾਂ ਦੇ ਹਨ ਉਹ ਠੀਕ ਹਨ, ਭੈਣ ਭਰਾ ਪਤਨੀ ਜਿਹੋ ਜਿਹੇ ਵੀ ਹਨ ਠੀਕ ਹਨ, ਉਹ ਵਿਅਕਤੀ ਕਹਿੰਦਾ ਹੈ ਕਿ ਜਿਸ ਤਰ੍ਹਾਂ ਦਾ ਮੈ ਹਾਂ ਮੈਂ ਠੀਕ ਨਹੀਂ ਹਾਂ। ਇਹੋ ਜਿਹਾ ਵਿਅਕਤੀ ਆਪਣੇ ਆਪ ਤੋਂ ਅਸੰਤੁਸ਼ਟ ਹੁੰਦਾ ਹੈ। ਦੇਖਿਆ ਗਿਆ ਹੈ ਕਿ ਪਰਿਵਾਰਕ ਅਤੇ ਵਿਵਹਾਰਕ ਅਸੰਤੁਸ਼ਟੀ ਵਿਚ ਸਾਰਾ ਸੰਸਾਰ ਘੁੰਮ ਰਿਹਾ ਹੈ।

ਸਾਰਾ ਸੰਸਾਰ ਮੁਕਦਮਿਆਂ ਨਾਲ ਭਰਿਆ ਹੋਇਆ ਹੈ। ਇਸ ਦਾ ਕਾਰਨ ਹੈ ਕਿ ਪਤਨੀ ਆਪਣੇ ਪਤੀ ਤੋਂ ਸੰਤੁਸ਼ਟ ਨਹੀਂ ਹੈ ਅਤੇ ਪਤੀ ਆਪਣੇ ਪਤੀ ਤੋਂ ਸੰਤੁਸ਼ਟ ਨਹੀਂ ਹੈ। ਅਸੰਤੁਸ਼ਟੀ ਕਲੇਸ਼ ਨੂੰ ਜਨਮ ਦਿੰਦੀ ਹੈ। ਇਹੋ ਜਿਹੇ ਵਿਅਕਤੀ ਕੰਮ ਧੰਦਾ ਕਰਦੇ ਹੋਏ ਨਰਕ ਭੋਗਦੇ ਹਨ ਕਿਉਂਕਿ ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਹੁੰਦੇ। ਤੀਸਰੀ ਅਸੰਤੁਸ਼ਟੀ ਧਰਮ ਨੂੰ ਜਨਮ ਦਿੰਦੀ ਹੈ। ਤੀਸਰੀ ਅਸੰਤੁਸ਼ਟੀ ਵਿਅਕਤੀ ਨੂੰ ਪਰਮਾਤਮਾ ਦੇ ਨੇੜੇ ਲੈ ਕੇ ਆਉਂਦੀ ਹੈ।

ਇਸ ਅਸੰਤੁਸ਼ਟੀ ਵਿੱਚ ਵਿਅਕਤੀ ਕਹਿੰਦਾ ਹੈ ਕਿ ਹੇ ਪਰਮਾਤਮਾ ਬਾਕੀ ਸਭ ਕੁਝ ਠੀਕ ਹੈ, ਵਿਅਕਤੀ ਕਹਿੰਦਾ ਹੈ ਮੇਰਾ ਪਰਵਾਰ ਭੈਣ ਭਰਾ ਪਤਨੀ, ਦੋਸਤ ਮਿੱਤਰ ਮੇਰੀ ਉਪਜੀਵਿਕਾ ਸਾਰਾ ਕੁਝ ਠੀਕ ਹੈ, ਪਰ ਜਿਹੋ ਜਿਹਾ ਮੈਂ ਖੁਦ ਹਾਂ ਮੈਂ ਹੀ ਠੀਕ ਨਹੀਂ ਹਾਂ। ਇਹੋ ਜਿਹੇ ਵਿਅਕਤੀ ਵਿੱਚ ਨਿਮਰਤਾ ਆਉਂਦੀ ਹੈ। ਵਿਅਕਤੀ ਕਹਿੰਦਾ ਹੈ ਕਿ ਪਰਮਾਤਮਾ ਮੇਰੇ ਅੰਦਰ ਦੋਸ਼ ਹੈ। ਇਸ ਅਸੰਤੁਸ਼ਟੀ ਵਿੱਚ ਵਿਅਕਤੀ ਸਾਧਨਾ ਕਰਕੇ ਆਪਣੇ ਆਪ ਨੂੰ ਮਹਾਨ ਬਣਾ ਲੈਂਦਾ ਹੈ, ਜਿਸ ਦਿਨ ਪਾਤਰ ਤਾਂ ਬਣ ਜਾਂਦੀ ਹੈ ਉਦੋਂ ਉਸ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।

Leave a Reply

Your email address will not be published. Required fields are marked *